ਗ੍ਰਹਿ ਮੰਤਰਾਲਾ

ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਮਹਾਰਾਣੀ ਐਲਿਜ਼ਾਬੈਥ II, ਦੇ ਦੇਹਾਂਤ 'ਤੇ ਸਤਿਕਾਰ ਵਜੋਂ 11 ਸਤੰਬਰ ਨੂੰ ਇੱਕ ਦਿਨ ਦਾ ਰਾਜਕੀ ਸੋਗ

Posted On: 09 SEP 2022 1:46PM by PIB Chandigarh

ਯੂਨਾਈਟਿਡ ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਮਹਾਰਾਣੀ ਐਲਿਜ਼ਾਬੈਥ II ਦਾ 8 ਸਤੰਬਰ 2022 ਨੂੰ ਦੇਹਾਂਤ ਹੋ ਗਿਆ। ਵਿੱਛੜੀ ਹੋਈ ਆਤਮਾ ਦੇ ਸਨਮਾਨ ਦੇ ਚਿੰਨ੍ਹ ਵਜੋਂ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 11 ਸਤੰਬਰ ਨੂੰ ਪੂਰੇ ਭਾਰਤ ਵਿੱਚ ਇੱਕ ਦਿਨ ਦਾ ਰਾਜਕੀ ਸੋਗ ਮਨਾਇਆ ਜਾਵੇਗਾ।  

ਸੋਗ ਵਾਲੇ ਦਿਨ, ਭਾਰਤ ਭਰ ਵਿੱਚ ਉਨ੍ਹਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ ਅਤੇ ਇਸ ਦਿਨ ਕੋਈ ਵੀ ਅਧਿਕਾਰਤ ਮਨੋਰੰਜਨ ਨਹੀਂ ਹੋਵੇਗਾ। 

*****

ਐੱਨਡਬਲਯੂ/ਏਵਾਈ/ਆਰਆਰ (Release ID: 1858062) Visitor Counter : 184