ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਾਨਯੋਗ ਰਾਸ਼ਟਰਪਤੀ 2025 ਤੱਕ ਦੇਸ਼ ਵਿੱਚ ਟੀਬੀ ਨੂੰ ਖਤਮ ਕਰਨ ਦੇ ਲਕਸ਼ ਨੂੰ ਪ੍ਰੋਤਸਾਹਨ ਦੇਣ ਦੇ ਲਈ 9 ਸਤੰਬਰ ਨੂੰ “ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ” ਦੀ ਸ਼ੁਰੂਆਤ ਕਰਨਗੇ


ਸਹਿਯੋਗਾਤਮਕ ਸਮੁਦਾਇਕ ਸਮਰਥਨ ‘ਤੇ ਰਹੇਗਾ ਇਸ ਪਹਿਲ ਦਾ ਫੋਕਸ

ਨਿ-ਕਸ਼ੇ 2.0 ਪੋਰਟਲ ਵੀ ਹੋਵੇਗਾ ਲਾਂਚ

Posted On: 07 SEP 2022 3:07PM by PIB Chandigarh

ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੂਰਮੂ 2025 ਤੱਕ ਦੇਸ਼ ਤੋਂ ਟੀਬੀ ਖਾਤਮੇ ਦੇ ਮਿਸ਼ਨ ਨੂੰ ਫਿਰ ਤੋਂ ਜੀਵਿਤ ਕਰਨ ਦੇ ਲਈ 9 ਸਤੰਬਰ ਨੂੰ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਰਚ 2018 ਵਿੱਚ ਦਿੱਲੀ ਐਂਡ ਟੀਬੀ ਸ਼ਿਖਰ ਸੰਮੇਲਨ ਵਿੱਚ 2030 ਤੱਕ ਦੇ ਲਈ ਨਿਰਧਾਰਿਤ ਐੱਸਡੀਜੀ ਲਕਸ਼ ਤੋਂ ਪੰਜ ਸਾਲ ਪਹਿਲਾਂ ਦੇਸ਼ ਵਿੱਚ ਟੀਬੀ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ। ਇਸ ਅਭਿਯਾਨ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਆ, ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ, ਕੇਂਦਰੀ ਮੰਤਰੀਆਂ, ਰਾਜਪਾਲਾਂ ਅਤੇ ਉਪਰਾਜਪਾਲਾਂ ਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਸ਼ੁਰੂ ਕੀਤਾ ਜਾਵੇਗਾ। ਔਨਲਾਈਨ ਪ੍ਰੋਗਰਾਮ ਵਿੱਚ ਰਾਜ ਅਤੇ ਜ਼ਿਲ੍ਹਾ ਸਿਹਤ ਪ੍ਰਸ਼ਾਸਨ, ਕਾਰਪੋਰੇਟਸ, ਉਦਯੋਗ, ਨਾਗਰਿਕ ਸਮਾਜ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। 2025 ਤੱਕ ਟੀਬੀ ਖਾਤਮੇ ਦੀ ਪ੍ਰਤੀਬੱਧਤਾ ਨੂੰ ਦੋਹਰਾਉਣ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਦੀ ਪਰਿਕਲਪਨਾ ਸਾਰੇ ਸਮੁਦਾਇਕ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਦੇ ਲਈ ਕੀਤੀ ਗਈ ਹੈ ਤਾਕਿ ਟੀਬੀ ਦੇ ਇਲਾਜ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਟੀਬੀ ਖਾਤਮੇ ਦੀ ਦਿਸ਼ਾ ਵਿੱਚ ਦੇਸ਼ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਈ ਜਾ ਸਕੇ। ਮਾਨਯੋਗ ਰਾਸ਼ਟਰਪਤੀ ਨਿ-ਕਸ਼ੇ ਮਿਤ੍ਰ ਪੋਰਟਲ ਦੀ ਵੀ ਸ਼ੁਰੂਆਤ ਕਰਨਗੇ ਜੋ ਅਭਿਯਾਨ ਦਾ ਇੱਕ ਮਹੱਤਵਪੂਰਨ ਘਟਕ ਹੈ। ਨਿ-ਕਸ਼ੇ ਮਿਤ੍ਰ ਪੋਰਟਲ ਟੀਬੀ ਦੇ ਇਲਾਜ ਤੋਂ ਗੁਜਰ ਰਹੇ ਲੋਕਾਂ ਨੂੰ ਵਿਭਿੰਨ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਤਿੰਨ ਆਯਾਮੀ ਸਹਾਇਤਾ ਵਿੱਚ ਪੋਸ਼ਣ, ਅਤਿਰਿਕਤ ਨਿਦਾਨ ਅਤੇ ਪੇਸ਼ੇਵਰ ਸਹਾਇਤਾ ਸ਼ਾਮਲ ਹੈ। ਦਾਨਕਰਤਾਵਾਂ, ਜਿਨ੍ਹਾਂ ਨੂੰ ਨਿ-ਕਸ਼ੇ ਮਿਤ੍ਰ ਕਿਹਾ ਜਾਂਦਾ ਹੈ, ਵਿੱਚ ਹਿਤਧਾਰਕਾਂ ਦੀ ਇੱਕ ਵਿਸਤ੍ਰਿਤ ਲੜੀ ਸ਼ਾਮਲ ਹੋ ਸਕਦੀ ਹੈ, ਜਿਨ੍ਹਾਂ ਵਿੱਚ ਪ੍ਰਤੀਨਿਧੀ, ਰਾਜਨੀਤਿਕ ਦਲ ਤੋਂ ਲੈ ਕੇ ਕਾਰਪੋਰੇਟ, ਗੈਰ ਸਰਕਾਰੀ ਸੰਗਠਨ ਅਤੇ ਆਮ ਵਿਅਕਤੀ ਤੱਕ ਹੋ ਸਕਦੇ ਹਨ।

ਉਦਘਾਟਨ ਸਮਾਰੋਹ ਦਾ ਉਦੇਸ਼ ਇੱਕ ਸਮਾਜਿਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਨਾ ਹੈ ਜੋ 2025 ਤੱਕ ਦੇਸ਼ ਤੋਂ ਟੀਬੀ ਨੂੰ ਖਤਮ ਕਰਨ ਦੇ ਮਹੱਤਵਆਕਾਂਖੀ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਜਨ ਅੰਦੋਲਨ ਵਿੱਚ ਸਾਰੇ ਪਿਛੋਕੜ ਦੇ ਲੋਕਾਂ ਨੂੰ ਇਕੱਠੇ ਲਿਆਏ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ ਰੋਗੀ ਕੇਂਦ੍ਰਿਤ ਸਿਹਤ ਪ੍ਰਣਾਲੀ ਦੇ ਵੱਲ ਸਮੁਦਾਇਕ ਸਮਰਥਨ ਹਾਸਲ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

****

ਐੱਮਵੀ



(Release ID: 1857813) Visitor Counter : 96