ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 36ਵੀਆਂ ਰਾਸ਼ਟਰੀ ਖੇਡਾਂ ਦੇ ਲਾਂਚ ਸਮਾਰੋਹ ਵਿੱਚ ਐਲਾਨ ਕੀਤਾ, ਅਹਿਮਦਾਬਾਦ ਛੇਤੀ ਹੀ ਦੁਨੀਆ ਦਾ ਸਭ ਤੋਂ ਵੱਡਾ ਖੇਡ ਸ਼ਹਿਰ ਹੋਵੇਗਾ
ਸ਼ਾਨਦਾਰ ਸਮਾਰੋਹ ਵਿੱਚ ਖੇਡਾਂ ਦੇ ਗੀਤ (ਗੇਮਜ਼ ਐਂਥਮ) ਅਤੇ ਮਾਸਕੌਟ ਦਾ ਉਦਘਾਟਨ ਕੀਤਾ ਗਿਆ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਸ਼ਿਰਕਤ ਕੀਤੀ
Posted On:
05 SEP 2022 9:06AM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਈਕੇਏ ਏਰੀਨਾ, ਟ੍ਰਾਂਸਸਟੇਡੀਆ ਵਿਖੇ 36ਵੀਆਂ ਨੈਸ਼ਨਲ ਗੇਮਜ਼ ਲਈ ਗੀਤ ਅਤੇ ਸ਼ੁਭੰਕਰ ਦਾ ਉਦਘਾਟਨ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਉਦਘਾਟਨ ਸਮਾਰੋਹ ਵਿੱਚ ਬੋਲਦਿਆਂ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ ਨੂੰ ਛੇਤੀ ਹੀ ਦੁਨੀਆ ਦੇ ਸਭ ਤੋਂ ਵੱਡੇ ਖੇਡ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ: “ਦਸ ਸਾਲ ਪਹਿਲਾਂ, ਜਦੋਂ ਮੋਦੀ ਜੀ ਇੱਥੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਖੇਡ ਮਹਾਕੁੰਭ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਆਲਮੀ ਨਕਸ਼ੇ 'ਤੇ ਖੇਡਾਂ ਵਿੱਚ ਗੁਜਰਾਤ ਕਿਤੇ ਨਹੀਂ ਸੀ।
ਸ਼੍ਰੀ ਸ਼ਾਹ ਨੇ ਇਸ ਸ਼ਾਨਦਾਰ ਸਥਾਨ 'ਤੇ 10,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਹੁਣ, ਸਾਡੇ ਕੋਲ ਨਰੇਂਦਰ ਮੋਦੀ ਸਟੇਡੀਅਮ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ, ਅਤੇ ਬਹੁਤ ਛੇਤੀ ਸਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਖੇਡ ਸ਼ਹਿਰ ਵੀ ਹੋਵੇਗਾ।"
ਗ੍ਰਹਿ ਮੰਤਰੀ, ਜੋ ਕਿ ਗਾਂਧੀ ਨਗਰ ਤੋਂ ਸੰਸਦ ਮੈਂਬਰ ਵੀ ਹਨ, ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਨਾਲ, ਸ਼ਾਨਦਾਰ ਕਰਟੇਨ-ਰੇਜ਼ਰ ਸਮਾਰੋਹ ਵਿੱਚ ਉਤਸ਼ਾਹ ਨਾਲ ਭਰੇ ਦਰਸ਼ਕਾਂ ਦੀ ਅਗਵਾਈ ਕੀਤੀ। ਦੇਸ਼ ਦਾ ਸਭ ਤੋਂ ਵੱਡਾ ਖੇਡ ਸਮਾਗਮ ਗੁਜਰਾਤ ਦੇ ਛੇ ਸ਼ਹਿਰਾਂ ਵਿੱਚ 29 ਸਤੰਬਰ ਤੋਂ 12 ਅਕਤੂਬਰ ਤੱਕ ਚੱਲੇਗਾ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ “ਇੱਕ ਸਮਾਂ ਸੀ, ਜਦੋਂ ਸਾਨੂੰ ਗੁੱਜੂਆਂ ਨੂੰ ਜ਼ਿਆਦਾਤਰ ਸਿਰਫ਼ ਵਪਾਰੀ ਵਜੋਂ ਦੇਖਿਆ ਜਾਂਦਾ ਸੀ। ਪਰ ਮੋਦੀ ਜੀ ਨੇ 11 ਸਾਲ ਪਹਿਲਾਂ ਖੇਲ ਮਹਾਕੁੰਭ ਸ਼ੁਰੂ ਕੀਤਾ ਸੀ ਅਤੇ ਉਹ ਸਮਾਗਮ ਇੰਨਾ ਵੱਡਾ ਹੋ ਗਿਆ ਹੈ ਕਿ ਇਸ ਸੰਸਕਰਣ ਵਿੱਚ ਤਕਰੀਬਨ 55 ਲੱਖ ਨੌਜਵਾਨਾਂ ਨੇ ਹਿੱਸਾ ਲਿਆ। ਅਸੀਂ ਜੇਤੂਆਂ ਨੂੰ ਇਨਾਮੀ ਰਕਮ ਵਜੋਂ 29 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ।”
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ 7 ਸਾਲ ਬਾਅਦ ਨੈਸ਼ਨਲ ਗੇਮਜ਼ ਦਾ ਆਯੋਜਨ ਹੋਣ ਜਾ ਰਿਹਾ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸ਼ਾਨਦਾਰ ਖੇਡ ਸਮਾਗਮ ਹੋਵੇਗਾ। ਆਮ ਤੌਰ 'ਤੇ ਇੰਨੇ ਵੱਡੇ ਪੱਧਰ 'ਤੇ ਸਮਾਗਮ ਆਯੋਜਿਤ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ, ਪਰ ਗੁਜਰਾਤ ਨੇ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਅਜਿਹਾ ਕਰ ਲਿਆ ਹੈ। ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ, ਅਤੇ ਆਈਓਏ ਨੇ ਵੀ ਸਾਡੀ ਪਹਿਲ ਦਾ ਵੱਡੇ ਪੱਧਰ 'ਤੇ ਸਮਰਥਨ ਕੀਤਾ ਹੈ। 12,000 ਤੋਂ ਵੱਧ ਅਥਲੀਟ, ਅਧਿਕਾਰੀ ਅਤੇ ਸਹਿਯੋਗੀ ਕਰਮਚਾਰੀ ਨਾ ਸਿਰਫ਼ ਖੇਡ ਸਮਾਗਮ ਦਾ ਬਲਕਿ ਇੱਥੇ ਗਰਬਾ ਦਾ ਵੀ ਆਨੰਦ ਲੈਣਗੇ।”

ਇਸ ਮੌਕੇ 'ਤੇ ਸ਼੍ਰੀ ਹਰਸ਼ ਸੰਘਵੀ, ਗੁਜਰਾਤ ਦੇ ਖੇਡ ਮੰਤਰੀ ਅਤੇ ਆਈਓਏ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਸਮੇਤ ਰਾਜਨੀਤੀ ਅਤੇ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ। ਇਸ ਸਮਾਗਮ ਵਿੱਚ ਸਾਰੇ ਛੇ ਮੇਜ਼ਬਾਨ ਸ਼ਹਿਰਾਂ ਦੇ ਮੇਅਰ - ਕਿਰੀਟਕੁਮਾਰ ਜੇ ਪਰਮਾਰ (ਅਹਿਮਦਾਬਾਦ), ਹੇਮਾਲੀ ਬੋਘਾਵਾਲਾ (ਸੂਰਤ), ਕੇਯੂਰ ਰੋਕੜੀਆ (ਵਡੋਦਰਾ), ਪ੍ਰਦੀਪ ਦਾਓ (ਰਾਜਕੋਟ), ਕੀਰਤੀ ਦਾਨੀਧਰੀਆ (ਭਾਵਨਗਰ), ਹਿਤੇਸ਼ ਮਕਵਾਨਾ (ਗਾਂਧੀਨਗਰ) ਵੀ ਮੌਜੂਦ ਸਨ।

ਮਾਸਕੌਟ ਦੇ ਲਾਂਚ ਤੋਂ ਥੋੜ੍ਹੀ ਦੇਰ ਪਹਿਲਾਂ ਰਾਜ ਦੇ ਚੋਟੀ ਦੇ 3 ਸਕੂਲਾਂ, ਜ਼ਿਲ੍ਹਿਆਂ ਅਤੇ ਨਗਰ ਨਿਗਮਾਂ ਸਮੇਤ ਖੇਲ ਮਹਾਕੁੰਭ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮਾਸਕੌਟ ਦਾ ਬੜਾ ਢੁਕਵਾਂ ਨਾਮ 'ਸਾਵਜ' ਰੱਖਿਆ ਗਿਆ ਹੈ, ਜੋ ਕਿ ਇੱਕ ਗੁਜਰਾਤੀ ਸ਼ਬਦ ਹੈ, ਜਿਸਦਾ ਅਰਥ ਹੈ 'ਸ਼ੇਰ'। ਇਹ ਸ਼ੁਭੰਕਰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਨੁਮਾਇੰਦਗੀ ਕਰਦਾ ਹੈ, ਅਤੇ ਇੱਕ ਤੇਜ਼ੀ ਨਾਲ ਵਧ ਰਹੇ ਭਾਰਤ ਦੀ ਝਲਕ ਵੀ ਦਿੰਦਾ ਹੈ ਜੋ ਇੱਕ ਵਾਰ ਫਿਰ ਇੱਕ ਗਲੋਬਲ ਲੀਡਰ ਬਣਨ ਲਈ ਤਿਆਰ ਹੈ।
ਖੇਡ ਸਮਾਗਮ ਦਾ ਗੀਤ (ਗੇਮਜ਼ ਐਂਥਮ) ਜੁੜੇਗਾ ਇੰਡੀਆ, ਜੀਤੇਗਾ ਇੰਡੀਆ ਦੇ ਫਲਸਫੇ ਨੂੰ ਫੜਦਾ ਹੈ ਅਤੇ ਇਸ ਨੂੰ ਬਾਲੀਵੁੱਡ ਸਟਾਰ ਗਾਇਕ ਸੁਖਵਿੰਦਰ ਸਿੰਘ ਦੁਆਰਾ ਗਾਇਆ ਗਿਆ ਹੈ।
ਨੈਸ਼ਨਲ ਸਪੋਰਟਸ ਫੈਸਟੀਵਲ ਦੇ ਥੀਮ ਗੀਤ ਦੇ ਬੋਲ ਦੇਸ਼ ਦੇ ਨੌਜਵਾਨਾਂ ਨੂੰ ਸਟੈਚੂ ਆਫ ਯੂਨਿਟੀ ਅਤੇ ਸਾਬਰਮਤੀ ਜਿਹੇ ਇਤਿਹਾਸਕ ਸਥਾਨਾਂ ਨੂੰ ਸ਼ਾਮਲ ਕਰਨ ਅਤੇ ਜਿੱਤਣ ਲਈ ਪ੍ਰੇਰਿਤ ਕਰਦੇ ਹਨ। ਪ੍ਰਭਾਵਸ਼ਾਲੀ ਖੇਡ ਦ੍ਰਿਸ਼ਾਂ ਨਾਲ ਸ਼ਿੰਗਾਰਿਆ, ਥੀਮ ਗੀਤ ਇਹ ਦਰਸਾਉਂਦਾ ਹੈ ਕਿ ਕਿਵੇਂ ਐਥਲੀਟ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਿੱਤ ਹਾਸਿਲ ਕਰਦੇ ਹਨ।
*************
ਐੱਨਬੀ/ਓਏ
(Release ID: 1857020)
Visitor Counter : 179