ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ 1-2 ਸਤੰਬਰ ਨੂੰ ਕੇਰਲ ਅਤੇ ਕਰਨਾਟਕ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਆਈਐੱਨਐੱਸ ਵਿਕਰਾਂਤ ਦੇ ਰੂਪ ਵਿੱਚ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਨੂੰ ਕਮਿਸ਼ਨ ਕਰਨਗੇ

ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦੇ ਇੱਕ ਚਮਕਦੇ/ ਪ੍ਰਕਾਸ਼ ਪੁੰਜ ਵਿਕ੍ਰਾਂਤ ਨੂੰ ਭਾਰਤ ਦੇ ਪ੍ਰਮੁੱਖ ਉਦਯੋਗਿਕ ਘਰਾਣਿਆਂ ਦੇ ਨਾਲ-ਨਾਲ 100 ਤੋਂ ਵੱਧ

ਐੱਮਐੱਸਐੱਮਈ ਦੁਆਰਾ ਸਪਲਾਈ ਕੀਤੇ ਸਵਦੇਸ਼ੀ ਉਪਕਰਣਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ

ਇਹ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਬੜਾ ਬੇੜਾ ਹੈ ਅਤੇ ਇਸ ਵਿੱਚ ਅਤਿ-ਆਧੁਨਿਕ ਸਵੈਚਾਲਨ ਵਿਸ਼ੇਸ਼ਤਾਵਾਂ ਹਨ

ਬਸਤੀਵਾਦੀ ਅਤੀਤ ਤੋਂ ਛੁਟਕਾਰੇ ਦੀ ਨਿਸ਼ਾਨਦੇਹੀ ਕਰਦੇ ਹੋਏ, ਪ੍ਰਧਾਨ ਮੰਤਰੀ ਨਵੇਂ ਜਲ ਸੈਨਾ ਚਿੰਨ੍ਹ ਤੋਂ ਪਰਦਾ ਹਟਾਉਣਗੇ

ਪ੍ਰਧਾਨ ਮੰਤਰੀ ਕਾਲਡੀ ਪਿੰਡ ਵਿਖੇ ਸ੍ਰੀ ਆਦਿ ਸ਼ੰਕਰ ਜਨਮ ਭੂਮੀ ਕਸ਼ੇਤਰਮ ਦਾ ਦੌਰਾ ਕਰਨਗੇ

ਪ੍ਰਧਾਨ ਮੰਤਰੀ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਣ ਅਤੇ ਉਦਯੋਗੀਕਰਣ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ

Posted On: 30 AUG 2022 11:12AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1-2 ਸਤੰਬਰ ਨੂੰ ਕਰਨਾਟਕ ਅਤੇ ਕੇਰਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 1 ਸਤੰਬਰ ਨੂੰ ਸ਼ਾਮ 6 ਵਜੇ ਕੋਚੀਨ ਹਵਾਈ ਅੱਡੇ ਦੇ ਨੇੜੇ ਕਾਲਡੀ ਪਿੰਡ ਵਿਖੇ, ਆਦਿ ਸ਼ੰਕਰਾਚਾਰੀਆ ਦੇ ਪਵਿੱਤਰ ਜਨਮ ਸਥਾਨ ਸ੍ਰੀ ਆਦਿ ਸ਼ੰਕਰਾ ਜਨਮ ਭੂਮੀ ਕਸ਼ੇਤਰਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 2 ਸਤੰਬਰ ਨੂੰ ਸਵੇਰੇ 9:30 ਵਜੇ ਕੋਚੀ ਵਿੱਚ ਕੋਚੀਨ ਸ਼ਿਪਯਾਰਡ ਲਿਮਿਟਿਡ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਰੂਪ ਵਿੱਚ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਨੂੰ ਕਮਿਸ਼ਨ ਕਰਨਗੇ। ਇਸ ਤੋਂ ਬਾਅਦ ਦੁਪਹਿਰ 1:30 ਵਜੇ ਪ੍ਰਧਾਨ ਮੰਤਰੀ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਕੋਚੀ ਵਿੱਚ ਪ੍ਰਧਾਨ ਮੰਤਰੀ 

ਪ੍ਰਧਾਨ ਮੰਤਰੀ ਖਾਸ ਕਰਕੇ ਰਣਨੀਤਕ ਖੇਤਰਾਂ ਵਿੱਚ ਆਤਮਨਿਰਭਰ ਭਾਰਤ ਦੇ ਮਜ਼ਬੂਤ ​​ਸਮਰਥਕ ਰਹੇ ਹਨ। ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੇ ਹੋਏ, ਪ੍ਰਧਾਨ ਮੰਤਰੀ ਆਈਐੱਨਐੱਸ ਵਿਕ੍ਰਾਂਤ ਦੇ ਰੂਪ ਵਿੱਚ ਪਹਿਲੇ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਏਅਰਕ੍ਰਾਫਟ ਕੈਰੀਅਰ ਨੂੰ ਕਮਿਸ਼ਨ ਕਰਨਗੇ। ਭਾਰਤੀ ਜਲ ਸੈਨਾ ਦੇ ਇਨ-ਹਾਊਸ ਵਾਰਸ਼ਿਪ ਡਿਜ਼ਾਈਨ ਬਿਊਰੋ (ਡਬਲਿਊਡੀਬੀ) ਦੁਆਰਾ ਡਿਜ਼ਾਈਨ ਕੀਤਾ ਗਿਆ ਅਤੇ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੇ ਸ਼ਿਪਯਾਰਡ, ਕੋਚੀਨ ਸ਼ਿਪਯਾਰਡ ਲਿਮਿਟਿਡ ਦੁਆਰਾ ਬਣਾਇਆ ਗਿਆ, ਵਿਕ੍ਰਾਂਤ ਅਤਿ ਆਧੁਨਿਕ ਸਵੈਚਾਲਨ ਵਿਸ਼ੇਸ਼ਤਾਵਾਂ ਦੇ ਨਾਲ ਬਣਾਇਆ ਗਿਆ ਹੈ ਅਤੇ ਇਹ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਬਣਾਇਆ ਗਿਆ ਸਭ ਤੋਂ ਬੜਾ ਬੇੜਾ ਹੈ। 

ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਦਾ ਨਾਮ ਉਸ ਦੇ ਸ਼ਾਨਦਾਰ ਪੂਰਵਗਾਮੀ, ਭਾਰਤ ਦੇ ਪਹਿਲੇ ਏਅਰਕ੍ਰਾਫਟ ਕੈਰੀਅਰ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਵਿੱਚ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਦੇ ਨਾਲ-ਨਾਲ 100 ਤੋਂ ਵੱਧ ਐੱਮਐੱਸਐੱਮਈ ਨੂੰ ਸ਼ਾਮਲ ਕਰਦੇ ਹੋਏ ਵੱਡੀ ਗਿਣਤੀ ਵਿੱਚ ਸਵਦੇਸ਼ੀ ਉਪਕਰਣ ਅਤੇ ਮਸ਼ੀਨਰੀ ਲਗਾਈ ਗਈ ਹੈ। ਵਿਕ੍ਰਾਂਤ ਦੇ ਚਾਲੂ ਹੋਣ ਨਾਲ, ਭਾਰਤ ਕੋਲ ਦੋ ਕਾਰਜਸ਼ੀਲ ਏਅਰਕ੍ਰਾਫਟ ਕੈਰੀਅਰ ਹੋਣਗੇ, ਜੋ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ​​ਕਰਨਗੇ।

ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਬਸਤੀਵਾਦੀ ਅਤੀਤ ਨੂੰ ਦੂਰ ਕਰਦੇ ਹੋਏ ਅਤੇ ਸਮ੍ਰਿੱਧ ਭਾਰਤੀ ਸਮੁੰਦਰੀ ਵਿਰਾਸਤ ਨੂੰ ਢੁਕਵਾਂ ਬਣਾਉਣ ਵਾਲੇ ਨਵੇਂ ਜਲ ਸੈਨਾ ਚਿੰਨ੍ਹ (ਨਿਸ਼ਾਨ) ਤੋਂ ਵੀ ਪਰਦਾ ਹਟਾਉਣਗੇ।

ਮੰਗਲੁਰੂ ਵਿੱਚ ਪ੍ਰਧਾਨ ਮੰਤਰੀ 

ਪ੍ਰਧਾਨ ਮੰਤਰੀ ਮੰਗਲੁਰੂ ਵਿੱਚ ਲਗਭਗ 3800 ਕਰੋੜ ਰੁਪਏ ਦੇ ਮਸ਼ੀਨੀਕਰਣ ਅਤੇ ਉਦਯੋਗੀਕਰਣ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਨਿਊ ਮੈਂਗਲੌਰ ਪੋਰਟ ਅਥਾਰਟੀ ਦੁਆਰਾ ਕੰਟੇਨਰਾਂ ਅਤੇ ਹੋਰ ਮਾਲ ਦੀ ਸਾਂਭ-ਸੰਭਾਲ ਲਈ ਬਰਥ ਨੰਬਰ 14 ਦੇ ਮਸ਼ੀਨੀਕਰਣ ਲਈ 280 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਮਸ਼ੀਨੀਕ੍ਰਿਤ ਟਰਮੀਨਲ ਕੁਸ਼ਲਤਾ ਵਧਾਏਗਾ ਅਤੇ ਟਰਨਅਰਾਊਂਡ ਸਮੇਂ, ਪ੍ਰੀ-ਬਰਥਿੰਗ ਦੇਰੀ ਅਤੇ ਬੰਦਰਗਾਹ ਵਿੱਚ ਦੇ ਸਮੇਂ ਨੂੰ ਲਗਭਗ 35% ਘਟਾਏਗਾ, ਇਸ ਤਰ੍ਹਾਂ ਕਾਰੋਬਾਰੀ ਮਾਹੌਲ ਨੂੰ ਹੁਲਾਰਾ ਮਿਲੇਗਾ। ਪ੍ਰੋਜੈਕਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਪੂਰਾ ਹੋ ਗਿਆ ਹੈ, ਜਿਸ ਨਾਲ ਹੈਂਡਲਿੰਗ ਸਮਰੱਥਾ ਵਿੱਚ 4.2 ਐੱਮਟੀਪੀਏ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ 2025 ਤੱਕ 6 ਐੱਮਟੀਪੀਏ ਤੋਂ ਵੱਧ ਹੋ ਜਾਵੇਗਾ।

ਪ੍ਰਧਾਨ ਮੰਤਰੀ ਪੋਰਟ ਦੁਆਰਾ ਸ਼ੁਰੂ ਕੀਤੇ ਗਏ ਲਗਭਗ 1000 ਕਰੋੜ ਰੁਪਏ ਦੇ ਪੰਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਏਕੀਕ੍ਰਿਤ ਐੱਲਪੀਜੀ ਅਤੇ ਬਲਕ ਲਿਕਵਿਡ ਪੀਓਐੱਲ ਸੁਵਿਧਾ, ਅਤਿ-ਆਧੁਨਿਕ ਕ੍ਰਾਇਓਜੇਨਿਕ ਐੱਲਪੀਜੀ ਸਟੋਰੇਜ ਟੈਂਕ ਟਰਮੀਨਲ ਨਾਲ ਲੈਸ, 45,000 ਟਨ ਦੇ ਪੂਰੇ ਲੋਡ ਵੀਐੱਲਜੀਸੀ (ਬਹੁਤ ਵੱਡੇ ਗੈਸ ਕੈਰੀਅਰ) ਨੂੰ ਉੱਚ ਕੁਸ਼ਲ ਤਰੀਕੇ ਨਾਲ ਅਨਲੋਡ ਕਰਨ ਦੇ ਸਮਰੱਥ ਹੋਵੇਗੀ। ਇਹ ਸੁਵਿਧਾ ਖੇਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਹੁਲਾਰਾ ਦੇਵੇਗੀ ਅਤੇ ਦੇਸ਼ ਵਿੱਚ ਸਭ ਤੋਂ ਉੱਚ ਐੱਲਪੀਜੀ ਆਯਾਤ ਕਰਨ ਵਾਲੀਆਂ ਬੰਦਰਗਾਹਾਂ ਵਿੱਚੋਂ ਇੱਕ ਵਜੋਂ ਬੰਦਰਗਾਹ ਦੀ ਸਥਿਤੀ ਨੂੰ ਮਜ਼ਬੂਤ ​​ਕਰੇਗੀ। ਪ੍ਰਧਾਨ ਮੰਤਰੀ ਸਟੋਰੇਜ ਟੈਂਕ ਅਤੇ ਖਾਣ ਵਾਲੇ ਤੇਲ ਵਾਲੀ ਰਿਫਾਇਨਰੀ ਦੇ ਨਿਰਮਾਣ, ਬਿਟੂਮਨ ਸਟੋਰੇਜ ਅਤੇ ਸਹਾਇਕ ਸੁਵਿਧਾਵਾਂ ਦੇ ਨਿਰਮਾਣ ਅਤੇ ਬਿਟੂਮਨ ਅਤੇ ਖੁਰਾਕੀ ਤੇਲ ਦੀ ਸਟੋਰੇਜ ਅਤੇ ਸਹਾਇਕ ਸਹੂਲਤਾਂ ਦੇ ਨਿਰਮਾਣ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਬਿਟੂਮਨ ਅਤੇ ਖੁਰਾਕੀ ਤੇਲ ਵਾਲੇ ਜਹਾਜ਼ਾਂ ਦੇ ਟਰਨਅਰਾਊਂਡ ਸਮੇਂ ਵਿੱਚ ਸੁਧਾਰ ਕਰਨਗੇ ਅਤੇ ਵਪਾਰ ਲਈ ਸਮੁੱਚੀ ਭਾੜੇ ਦੀ ਲਾਗਤ ਨੂੰ ਘਟਾਉਣਗੇ। ਪ੍ਰਧਾਨ ਮੰਤਰੀ ਕੁਲਾਈ ਵਿਖੇ ਫਿਸ਼ਿੰਗ ਹਾਰਬਰ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ, ਜਿਸ ਨਾਲ ਮੱਛੀ ਪਕੜਨ ਦੀ ਸੁਰੱਖਿਅਤ ਸਾਂਭ-ਸੰਭਾਲ ਸੁਵਿਧਾ ਮਿਲੇਗੀ ਅਤੇ ਵਿਸ਼ਵ ਬਜ਼ਾਰ ਵਿੱਚ ਬਿਹਤਰ ਕੀਮਤਾਂ ਨੂੰ ਸਮਰੱਥ ਬਣਾਇਆ ਜਾ ਸਕੇਗਾ। ਇਹ ਕੰਮ ਸਾਗਰਮਾਲਾ ਪ੍ਰੋਗਰਾਮ ਦੇ ਤਹਿਤ ਕੀਤਾ ਜਾਵੇਗਾ ਅਤੇ ਇਸ ਦੇ ਨਤੀਜੇ ਵਜੋਂ ਮਛੇਰਾ ਭਾਈਚਾਰੇ ਨੂੰ ਮਹੱਤਵਪੂਰਨ ਸਮਾਜਿਕ-ਆਰਥਿਕ ਲਾਭ ਹੋਣਗੇ।

ਪ੍ਰਧਾਨ ਮੰਤਰੀ ਮੈਂਗਲੌਰ ਰਿਫਾਇਨਰੀ ਅਤੇ ਪੈਟਰੋ ਕੈਮੀਕਲਸ ਲਿਮਿਟਿਡ ਦੁਆਰਾ ਸ਼ੁਰੂ ਕੀਤੇ ਗਏ ਦੋ ਪ੍ਰੋਜੈਕਟਾਂ ਜਿਵੇਂ ਕਿ ਬੀਐੱਸ VI ਅੱਪਗ੍ਰੇਡੇਸ਼ਨ ਪ੍ਰੋਜੈਕਟ ਅਤੇ ਸਮੁੰਦਰੀ ਪਾਣੀ ਦੇ ਡੀਸੈਲਿਨੇਸ਼ਨ ਪਲਾਂਟ ਦਾ ਉਦਘਾਟਨ ਵੀ ਕਰਨਗੇ। ਲਗਭਗ 1830 ਕਰੋੜ ਰੁਪਏ ਦੀ ਕੀਮਤ ਵਾਲਾ ਬੀਐੱਸ VI ਅਪਗ੍ਰੇਡੇਸ਼ਨ ਪ੍ਰੋਜੈਕਟ, ਅਤਿ-ਸ਼ੁੱਧ ਵਾਤਾਵਰਣ ਅਨੁਕੂਲ ਬੀਐੱਸ-VI ਗ੍ਰੇਡ ਈਂਧਣ (10 ਪੀਪੀਐੱਮ ਤੋਂ ਘੱਟ ਗੰਧਕ ਸਮੱਗਰੀ ਦੇ ਨਾਲ) ਦੇ ਉਤਪਾਦਨ ਦੀ ਸਵਿਧਾ ਦੇਵੇਗਾ। ਸਮੁੰਦਰੀ ਪਾਣੀ ਦੇ ਡੀਸੈਲੀਨੇਸ਼ਨ ਲਈ ਪਲਾਂਟ ਲਗਭਗ 680 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਇਹ ਤਾਜ਼ੇ ਪਾਣੀ 'ਤੇ ਨਿਰਭਰਤਾ ਘਟਾਉਣ ਅਤੇ ਸਾਲ ਭਰ ਹਾਈਡਰੋਕਾਰਬਨ ਅਤੇ ਪੈਟਰੋ ਕੈਮੀਕਲ ਦੀ ਨਿਯਮਿਤ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। 30 ਮਿਲੀਅਨ ਲੀਟਰ ਪ੍ਰਤੀ ਦਿਨ (ਐੱਮਐੱਲਡੀ) ਦੀ ਸਮਰੱਥਾ ਵਾਲਾ, ਇਹ ਪਲਾਂਟ ਸਮੁੰਦਰੀ ਪਾਣੀ ਨੂੰ ਰਿਫਾਇਨਰੀ ਪ੍ਰਕਿਰਿਆਵਾਂ ਲਈ ਲੋੜੀਂਦੇ ਪਾਣੀ ਵਿੱਚ ਬਦਲਦਾ ਹੈ।

*****

ਡੀਐੱਸ/ਐੱਸਐੱਚ 



(Release ID: 1855529) Visitor Counter : 126