ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਊਸ਼ ਗੋਇਲ ਨੇ ਗਰਵਨਮੈਂਟ ਈ ਮਾਰਕਟਪਲੇਸ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਵੱਡੇ ਪੈਮਾਨੇ ਦੀ ਅਰਥਵਿਵਸਥਾ ਅਤੇ ਸਮਾਜਿਕ ਸਮਾਵੇਸ਼ ਨੂੰ ਹੁਲਾਰਾ ਦੇਣ ਲਈ ਸਾਰੇ ਜਨਤਕ ਖਰੀਦ ਨੂੰ ਔਨਲਾਈਨ ਕਰਨ ਦੀ ਜ਼ਰੂਰਤ ਤੇ ਬਲ ਦਿੱਤਾ

ਜੇਮ ਪੋਰਟਲ ‘ਤੇ ਖਰੀਦਾਰਾਂ ਨੇ ਸਾਰੇ ਲੈਣ ਦੇਣ ਦੀ ਪੂਰਤੀ ਅਤੇ ਭੁਗਤਾਨ ਨੂੰ ਸ਼ੁਰੂ-ਤੋਂ ਅੰਤ ਤੱਕ ਔਨਲਾਈਨ ਕਰਨ ਦਾ ਸੁਝਾਅ ਦਿੱਤਾ

ਜੇਮ ਪੋਰਟਲ ਨੂੰ ਸਮੇਂ ਸੀਮਾ ਦੇ ਅਨੁਰੂਪ ਸਮਾਨਾਂ ਦੀ ਡਿਲੀਵਰੀ ਦੀ ਨਿਗਰਾਨੀ ਵਿੱਚ ਸੁਧਾਰ ਕਰਨ ਲਈ ਕਿਹਾ

ਪੋਰਟਲ ‘ਤੇ ਧੋਖਾਧੜੀ ਦੇ ਖਿਲਾਫ ਕੜੀ ਕਾਨੂੰਨੀ ਅਤੇ ਦੰਡਾਤਮਕ ਕਾਰਵਾਈ ਕਰਨ ਦਾ ਸੁਝਾਅ ਦਿੱਤਾ


ਉਪਯੋਗਤਕਰਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਜੇਮ, ਮਹੱਤਵਪੂਰਨ ਤਕਨੀਕੀ ਅੱਪਗ੍ਰੇਡ ਦੀ ਯੋਜਨਾ ਬਣਾ ਰਿਹਾ ਹੈ

Posted On: 28 AUG 2022 9:53AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਕਾਰਜ, ਖਾਦ ਅਤੇ ਜਨਤਕ ਵੰਡ ਅਤੇ ਵਸਤਰ ਮੰਤਰੀ ਸ਼੍ਰੀ ਪੀਊਸ਼ ਗੋਇਲ ਨੇ ਗਵਰਨਮੈਂਟ ਈ ਮਾਰਕਟਪਲੇਸ (ਜੇਮ) ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਕਈ ਹੋਰ ਗੱਲਾਂ ਦੇ ਇਲਾਵਾ ਜੇਮ ਦੇ ਵੱਖ-ਵੱਖ ਕਾਰਜਾ ਦੇ ਨਾਲ-ਨਾਲ ਖਰੀਦ ਅਤੇ ਵੰਡ ਦੀ ਸਮਾਂ ਮਿਆਦ ਬਾਰੇ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਇਹ ਰੇਖਾਂਕਿਤ ਕੀਤਾ ਗਿਆ ਕਿ ਅਪ੍ਰੈਲ 22 ਦੇ ਬਾਅਦ  ਸਾਰੇ ਫਿਜਿਕਲ ਆਰਡਰ ਵਿੱਚੋਂ 95% ਤੋਂ ਅਧਿਕ ਦੀ ਡਿਲੀਵਰੀ ਸਮੇਂ ‘ਤੇ ਹੋਈ , ਵਿਸ਼ੇਸ਼ ਤੌਰ ਤੇ ਉਨ੍ਹਾਂ ਮਾਮਲਾਂ ਵਿੱਚ ਜਿੱਥੇ ਔਨਲਾਈਨ ਪੂਰਤੀ ਅਤੇ ਭੁਗਤਾਨ ਜੇਮ ਦੇ ਰਾਹੀਂ ਕੀਤਾ ਗਿਆ ਸੀ।

ਜੇਮ ਦੇ ਰਾਹੀਂ ਨਾਲ ਸਾਰੇ ਪ੍ਰਕਾਰ ਦੇ ਲੈਣ ਦੇਣ (ਹਰੇਕ ਖਰੀਦ, ਐੱਲ1, ਬੇਲੀਆ/ਵਿਯੁਤਕ੍ਰਮ ਨੀਲਾਮੀ) ਦੇ ਰਾਹੀਂ ਡਿਲੀਵਰੀ ਵਿੱਚ ਲਗਾਤਾਰ ਸੁਧਾਰ ਦੇਖਿਆ ਗਿਆ ਹੈ। ਮੰਤਰੀ ਨੇ ਪ੍ਰਾਰੰਭਿਕ ਅਵਸਥਾ (ਥ੍ਰੇਸਹੋਲਡ) ਨੂੰ ਸੰਬੋਧਿਤ ਕਰਨ ਅਤੇ ਡਿਲੀਵਰੀ ਦੇ ਸਮੇਂ ਵਿੱਚ ਹੋਰ ਤੇਜੀ ਲਿਆਉਣ ਲਈ ਸੁਵਿਧਾਵਾਂ ਤੇ ਸਰਕਾਰੀ ਖਰੀਦਾਰਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਤਪਾਦਾਂ ਦੀ ਚੋਣ ਕਰਨ ਲਈ ਲਚੀਲਾ ਰਵੱਈਆ ਅਪਣਾਉਣ ਬਾਰੇ ਖਾਸ ਸੁਝਾਅ ਸਾਂਝਾ ਕੀਤਾ।

ਸ਼੍ਰੀ ਗੋਇਲ ਨੇ ਜੇਮ ਪੋਰਟਲ ਤੇ ਖਰੀਦਾਰਾਂ ਦੇ ਸਾਰੇ ਲੈਣ ਦੇਣ ਦੀ ਪੂਰਤੀ ਅਤੇ ਭੁਗਤਾਨ ਨੂੰ ਸ਼ੁਰੂ-ਤੋਂ ਅੰਤ ਤੱਕ ਔਨਲਾਈਨ ਕਰਨ ਅਤੇ ਸਮਾਂ ਸੀਮਾ ਦੇ ਅਨੁਰੂਪ ਸਮਾਨਾਂ ਦੀ ਡਿਲੀਵਰੀ ਦੀ ਨਿਗਰਾਨੀ ਵਿੱਚ ਸੁਧਾਰ ਕਰਨ ਦਾ ਸੁਝਾਅ ਦਿੱਤਾ।

ਮੰਤਰੀ ਨੇ ਸਾਰੇ ਜਨਤਕ ਖਰੀਦ ਨੂੰ ਜੇਮ ਜਿਵੇਂ ਪੂਰੀ ਤਰ੍ਹਾਂ ਨਾਲ ਔਨਲਾਈਨ ਅਤੇ ਪਾਰਦਰਸ਼ੀ ਪੋਰਟਲ ਤੇ ਲਿਆਉਣ ਦੀਆਂ ਜ਼ਰੂਰਤਾ ਤੇ ਜੋਰ ਦਿੱਤਾ ਤਾਕਿ ਸੂਖਮ ਅਤੇ ਲਘੂ ਉਦੱਮਾਂ ਨੂੰ ਹੁਲਾਰਾ ਦੇਕੇ ਵੱਡੇ ਪੈਮਾਨੇ ਦੀ ਅਰਥਵਿਵਸਥਾ ਅਤੇ ਸਮਾਜਿਕ ਸਮਾਵੇਸ਼ ਨੂੰ  ਪ੍ਰੋਤਸਾਹਨ ਦਿੱਤਾ ਜਾ ਸਕੇ।

ਸੰਭਾਵਿਤ ਮਿਲੀ ਭਗਤ ਅਤੇ ਧੋਖਾਧੜੀ ਦਾ ਪਤਾ ਲਗਾਉਣ ਅਤੇ ਰਿਪੋਰਟ ਕਰਨ ਲਈ ਏਆਈ-ਐੱਮਐੱਲ ਦੇ ਉਪਯੋਗ ਸਹਿਤ ਸਰਕਾਰੀ ਖਰੀਦ ਦੀ ਕੜੀ ਨਿਗਰਾਨੀ ਕਰਨ ਅਤੇ ਗੜਬੜੀਆ ਦਾ ਪਤਾ ਲਗਾਉਣ ਨਾਲ ਸੰਬੰਧਿਤ ਜੇਮ ਦੀ ਪਹਿਲ ਦੀ ਸਮੀਖਿਆ ਕੀਤੀ ਗਈ। ਸ਼੍ਰੀ ਗੋਇਲ ਨੇ ਅਜਿਹੀਆਂ ਗਤੀਵਿਧੀਆਂ ਨਾਲ ਲਾਗੇ ਖਰੀਦਾਰਾਂ ਅਤੇ ਸਪਲਾਈਕਰਤਾ ਦੇ ਖਿਲਾਫ ਕੜੀ ਕਾਨੂੰਨੀ ਅਤੇ ਦੰਡਾਤਮਕ ਕਾਰਵਾਈ ਦਾ ਸੁਝਾਅ ਦਿੱਤਾ।

ਗੜਬੜੀਆ ਦਾ ਪਤਾ ਲਗਾਉਣ ਦੇ ਇਲਾਵਾ ਜੇਮ ਪੋਰਟਲ ਨੇ ਏਆਈ-ਐੱਮਐੱਲ ਦੇ ਹੋਰ ਉਪਯੋਗ ਕਰਨ ਦੀ ਵੀ ਯੋਜਨਾ ਬਣਾਈ ਹੈ ਤਾਕਿ ਪ੍ਰਕਿਰਿਆ ਨੂੰ ਸਰਲ ਬਣਾਇਆ ਜਾ ਸਕੇ ਖਰੀਦਾਰਾਂ ਲਈ ਉਤਪਾਦ ਦੇ ਬਿਹਤਰ ਸੁਝਾਅ ਦਿੱਤੇ ਜਾ ਸਕੇ ਅਤੇ ਇਸ ਪ੍ਰਕਾਰ ਜਨਤਕ ਖਰਚ ਵਿੱਚ ਬਚਤ ਸੁਨਿਸ਼ਚਿਤ ਕੀਤਾ ਜਾ ਸਕੇ।

ਜੇਮ ਦੁਆਰਾ ਮਹੱਤਵਪੂਰਨ ਤਕਨੀਕੀ  ਅਪਗ੍ਰੇਡ ਦੀ ਯੋਜਨਾ ਬਣਾਈ ਗਈ ਹੈ ਤਾਕਿ ਅਧਿਆਧੁਨਿਕ ਉਪਯੋਗ ਦੇ ਤਰੀਕਿਆਂ ਨੂੰ ਆਸਾਨ ਕੀਤਾ ਜਾ ਸਕੇ ਅਤੇ ਪਲੈਟਫਾਰਮ ਤੇ ਉਪਯੋਗਕਰਤਾ ਅਨੁਭਵ ਨੂੰ ਬਿਹਤਰ ਕੀਤਾ ਜਾ ਸਕੇ। ਮੰਤਰੀ ਨੇ ਜੇਮ ਦੇ ਐੱਮਐੱਸਐੱਮਈ ਸਮਾਵੇਸ਼ ਅਤੇ ਹਰ ਘਰ ਤਿਰੰਗਾ ਮੁਹਿੰਮ ਸਹਿਤ ਕਈ ਹੋਰ  ਪਹਿਲਾਂ ਦੀ ਸਰਾਹਨਾ ਕੀਤੀ।

*******

ਏਡੀ/ਕੇਪੀ/ਐੱਮਐੱਸ



(Release ID: 1855264) Visitor Counter : 150