ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਮੁਰਮੂ ਨੇ 2020 ਬੈਚ ਦੇ ਆਈਏਐੱਸ ਅਧਿਕਾਰੀਆਂ ਨੂੰ ਕਿਹਾ: ਪੂਰੇ ਜੋਸ਼ ਅਤੇ ਗਰਵ (ਮਾਣ) ਨਾਲ ਕੰਮ ਕਰਕੇ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ 2047 ਦਾ ਭਾਰਤ ਅਧਿਕ ਸਮ੍ਰਿੱਧ, ਮਜ਼ਬੂਤ ਅਤੇ ਖੁਸ਼ਹਾਲ ਹੋਵੇ


2020 ਬੈਚ ਦੇ ਆਈਏਐੱਸ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 25 AUG 2022 1:33PM by PIB Chandigarh

ਵਰਤਮਾਨ ਵਿੱਚ ਵਿਭਿੰਨ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਦੇ ਰੂਪ ਵਿੱਚ ਤੈਨਾਤ 2020 ਬੈਚ ਦੇ 175 ਆਈਏਐੱਸ ਅਧਿਕਾਰੀਆਂ ਦੇ ਇੱਕ ਸਮੂਹ ਨੇ ਅੱਜ (25 ਅਗਸਤ, 2022) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਗਿਆਨ, ਸਪਲਾਈ-ਚੇਨ, ਇਨੋਵੇਸ਼ਨ, ਟੈਕਨੋਲੋਜੀ-ਵਿਕਾਸ ਅਤੇ ਵਿਭਿੰਨ ਹੋਰ ਖੇਤਰਾਂ ਦੀ ਗਲੋਬਲ ਹੱਬ ਦੇ ਰੂਪ ਵਿੱਚ ਉਭਾਰਨ ਵਿੱਚ ਸਿਵਲ ਸੇਵਕਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸਮਾਜਿਕ ਤੌਰ ਤੇ ਸਮਾਵੇਸ਼ੀ ਅਤੇ ਵਾਤਾਵਰਣਕ ਤੌਰ ਤੇ ਟਿਕਾਊ ਵਿਕਾਸ ਦੇ ਖੇਤਰਾਂ ਵਿੱਚ ਅਗਵਾਈ ਦੀ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੋਵੇਗਾ।

ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿ 2047 ਤੱਕ, 2020 ਬੈਚ ਦੇ ਅਧਿਕਾਰੀ ਸਭ ਤੋਂ ਸੀਨੀਅਰ ਫ਼ੈਸਲੇ ਲੈਣ ਵਾਲੇ ਅਧਿਕਾਰੀ ਹੋਣਗੇ, ਰਾਸ਼ਟਰਪਤੀ ਨੇ ਕਿਹਾ ਕਿ ਜੋਸ਼ ਅਤੇ ਗਰਵ (ਮਾਣ) ਦੇ ਨਾਲ ਕੰਮ ਕਰਕੇ, ਉਹ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ  2047 ਦਾ ਭਾਰਤ ਅਧਿਕ ਸਮ੍ਰਿੱਧ, ਮਜ਼ਬੂਤ ਅਤੇ ਖੁਸ਼ਹਾਲ ਹੋਵੇ। ਉਨ੍ਹਾਂ ਨੇ ਕਿਹਾ ਕਿ 2047 ਦੇ ਭਾਰਤ ਨੂੰ ਅਕਾਰ ਦੇਣ ਦੇ ਲਈ ਉਨ੍ਹਾਂ ਨੂੰ ਆਧੁਨਿਕ ਦ੍ਰਿਸ਼ਟੀਕੋਣ ਅਤੇ ਸੇਵਾ ਭਾਵਨਾ ਦੇ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਸਿਵਲ ਸੇਵਕਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਅਧਿਕ ਆਧੁਨਿਕ, ਗਤੀਸ਼ੀਲ ਅਤੇ ਸੰਵੇਦਨਸ਼ੀਲ ਬਣਾਉਣ ਦੀ ਇੱਕ ਪ੍ਰਮੁੱਖ ਪਹਿਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਜ਼ਬਰਦਸਤ ਵਾਧੇ ਦੇ ਨਾਲ, ਦੇਸ਼ ਦੇ ਦੂਰ-ਦਰਾਜ ਦੇ ਹਿੱਸਿਆਂ ਤੱਕ ਪਹੁੰਚਣਾ ਅਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਸੇਵਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਰ ਦੇ ਅੰਤਿਮ ਵਿਅਕਤੀ ਜਾਂ ਸਭ ਤੋਂ ਵੰਚਿਤ ਵਿਅਕਤੀ ਤੱਕ ਪਹੁੰਚਣ ਅਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ। ਉਹ ਉਨ੍ਹਾਂ ਲੋਕਾਂ ਦੇ ਲਈ ਅਵਸਰਾਂ ਦੇ ਦੁਆਰ ਖੋਲ੍ਹ ਸਕਦੇ ਹਨ ਜਿਨ੍ਹਾਂ ਨੂੰ ਕਲਿਆਣਕਾਰੀ ਯੋਜਨਾਵਾਂ ਜਾਂ ਵਿਕਾਸ ਪ੍ਰੋਗਰਾਮਾਂ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਲਿਆਣਕਾਰੀ ਪਹਿਲ ਨੂੰ ਅਸਲ ਵਿੱਚ ਤਦੇ ਸਫ਼ਲ ਮੰਨਿਆ ਜਾ ਸਕਦਾ ਹੈ, ਜਦੋਂ ਉਸ ਦਾ ਲਾਭ ਸਾਡੇ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਗ਼ਰੀਬਾਂ, ਦਲਿਤਾਂ ਅਤੇ ਹੋਰ ਲੋਕਾਂ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਅਜਿਹੇ ਵੰਚਿਤ ਲੋਕਾਂ ਤੱਕ ਪਹੁੰਚਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਵੰਚਿਤ ਲੋਕਾਂ ਦੀ ਮਦਦ ਦੇ ਲਈ ਉਨ੍ਹਾਂ ਤੱਕ ਪਹੁੰਚਣ ਵਿੱਚ ਉਨ੍ਹਾਂ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਲੋਕ ਸੇਵਕਾਂ ਨੂੰ ਜਨ ਸੇਵਾ ਦੇ ਪ੍ਰਤੀ ਸਮਰਪਣ, ਕਮਜ਼ੋਰ ਵਰਗਾਂ ਦੇ ਪ੍ਰਤੀ ਹਮਦਰਦੀ ਅਤੇ ਦਇਆ, ਇਮਾਨਦਾਰੀ ਅਤੇ ਆਚਰਣ ਅਤੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਅਤੇ ਨਿਰਪੱਖਤਾ ਅਤੇ ਯਥਾਰਥਕਤਾ ਦੇ ਸਿਧਾਂਤਾ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ, ਪ੍ਰਸ਼ਾਸਨ, ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਸਬੰਧ ਵਿੱਚ ਸੰਵਿਧਾਨਿਕ ਪ੍ਰਾਵਧਾਨਾਂ ਨੂੰ ਲੈ ਕੇ ਖਾਸ ਤੌਰ ’ਤੇ ਸਜਗ ਅਤੇ ਸਰਗਰਮ ਰਹਿਣ ਅਤੇ ਇਸ ਦੇ ਇਲਾਵਾ ਛੇਵੀਂ ਅਨੁਸੂਚੀ ਵਿੱਚ ਜ਼ਿਕਰ ਕੀਤੇ ਗਏ ਉੱਤਰ-ਪੂਰਬ ਦੇ ਕਬਾਇਲੀ ਇਲਾਕਿਆਂ  ਵਿੱਚ ਪ੍ਰਸ਼ਾਸਨ ਦੇ ਪ੍ਰਵਾਧਾਨਾਂ ਦੇ ਪ੍ਰਤੀ ਵੀ ਜਾਗਰੂਕ ਰਹਿਣ।

ਰਾਸ਼ਟਰਪਤੀ ਨੇ ਕਿਹਾ ਕਿ ਲੋਕ ਸੇਵਕਾਂ ਵਿੱਚ ਮਾਨਵ ਵਿਕਾਸ ਸੂਚਕ-ਅੰਕਾਂ ਦੀ ਦ੍ਰਿਸ਼ਟੀ ਤੋਂ ਆਪਣੇ ਖੇਤਰ ਨੂੰ ‘ਅੱਵਲ’ ਬਣਾਉਣ ਦਾ ਜੋਸ਼ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੰਚਿਤਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਵਿੱਚ ਗਰਵ (ਮਾਣ) ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਪ੍ਰਤੀ ਸੰਵਦੇਨਸ਼ੀਲ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਸੇਵਾ ਕਰਨ ਦੇ ਲਈ ਇਹ ਕਰੱਤਵਬੱਧ ਹਨ। ਉਨ੍ਹਾਂ ਨੇ ਕਿਹਾ ਕਿ “ਵਸੁਧੈਵ ਕੁਟੁੰਬਕਮ” ਮਹਾਨ ਭਾਰਤੀ ਲੋਕਾਚਾਰ ਦਾ ਹਿੱਸਾ ਹੈ ਜਿਸ ਦਾ ਤਾਤਪਰਜ ਹੈ ਸੰਪੂਰਨ ਵਿਸ਼ਵ ਇੱਕ ਬੜਾ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਬ ਭਾਰਤੀ ਸੇਵਾਵਾਂ ਨਾਲ ਸਬੰਧਿਤ ਸਿਵਲ ਸੇਵਕਾਂ ਦੇ ਲੋਕਾਚਾਰ ਦਾ ਅਭਿੰਨ ਅੰਗ ਹੋਣਾ ਚਾਹੀਦਾ ਹੈ-“ਭਾਰਤਮੇਵ ਕੁਟੁੰਬਕਮ” ( "Bharatamev Kutumbakam") - ਪੂਰਾ ਭਾਰਤ ਮੇਰਾ ਪਰਿਵਾਰ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ

 

***

 

ਡੀਐੱਸ/ਏਕੇ



(Release ID: 1854865) Visitor Counter : 95