ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਈਰਾਨ ਦੇ ਉਪ ਰਾਸ਼ਟਰਪਤੀ ਮੋਹੰਮਦ ਮੋਖਬਰ ਨਾਲ ਮੁਲਾਕਾਤ ਕੀਤੀ; ਭਾਰਤ ਅਤੇ ਈਰਾਨ ਦੇ ਦੁਵੱਲੇ ਸੰਬੰਧਾਂ ਦੇ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਦੋਹਰਾਈ


ਭਾਰਤ ਅਤੇ ਈਰਾਨ ਨੇ ਸਮੁੰਦਰ ਤੋਂ ਯਾਤਰਾ ਕਰਨ ਵਾਲਿਆਂ ਦੇ ਸੰਬੰਧ ਵਿੱਚ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ; ਚਾਬਹਾਰ ਪੋਰਟ ਦੇ ਰਸਤੇ ਵਪਾਰ ਸਮਰੱਥਾ ਖੋਲ੍ਹ ਦੇਣ ਦੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ

ਇੰਡੀਆ ਪੋਰਟਸ ਐਂਡ ਗਲੋਬਲ ਕੰਪਨੀ (ਆਈਪੀਜੀਐੱਲ) ਚਾਬਹਾਰ ਪੋਰਟ ਦੇ ਰਸਤੇ ਵਪਾਰ ਅਤੇ ਆਵਾਜਾਈ ਨੂੰ ਹੁਲਾਰਾ ਦੇਣ ਦੇ ਲਈ ਤੇਹਰਾਨ ਅਤੇ ਚਾਬਹਾਰ ਵਿੱਚ ਦਫਤਰ ਖੋਲ੍ਹੇਗੀ

ਚਾਬਹਾਰ ਦੇ ਮੱਧ ਏਸ਼ੀਆ, ਦੱਖਣ ਏਸ਼ੀਆ ਅਤੇ ਦੱਖਣ ਪੂਰਬ ਏਸ਼ੀਆ ਦੇ ਲਈ ਇੱਕ ਵਾਹਕ ਦੇ ਰੂਪ ਵਿੱਚ ਕਾਰਜ ਕਰਨ ਦੀ ਸੰਭਾਵਨਾ ਖੇਤਰ ਵਿੱਚ ਵਪਾਰ ਸਮਰੱਥਾ ਖੋਲ੍ਹਣ ਦੇ ਲਈ ਬੁਨਿਆਦੀ ਜ਼ਰੂਰਤ ਹੈ

Posted On: 22 AUG 2022 3:32PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ, ਜਲਮਾਰਗ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਈਰਾਨ ਦੇ ਉਪ ਰਾਸ਼ਟਰਪਤੀ ਮਹਾਮਹਿਮ, ਮੋਹੰਮਦ ਮੋਖਬਰ ਨਾਲ ਤੇਹਰਾਨ ਵਿੱਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ ਅਤੇ ਈਰਾਨ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਭਾਰਤ ਦੇ ਨਾਲ ਸੰਬੰਧਾਂ ਦੇ ਲਈ ਈਰਾਨ ਦੇ ਵਿਸ਼ੇਸ਼ ਪ੍ਰਤੀਨਿਧੀ, ਉਪ ਰਾਸ਼ਟਰਪਤੀ ਨੇ ਭਾਰਤ ਦੇ ਸ਼ਿਪਿੰਗ ਮੰਤਰੀ ਦੀ ਯਾਤਰਾ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਦੋਵੇਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਚਾਬਹਾਰ ਪੋਰਟ ਦੇ ਵਿਕਾਸ ਨਾਲ ਵਪਾਰ ਅਤੇ ਜਹਾਜ਼ ਵਿੱਚ ਮਾਲ ਦੀ ਲੋਡਿੰਗ ਦੀ ਮਾਤਰਾ ਵਿੱਚ ਵਾਧਾ ਹੋਵੇਗਾ। ਕੇਂਦਰੀ ਮੰਤਰੀ ਨੇ ਵੀ ਚਾਬਹਾਰ ਪੋਰਟ ਨੂੰ ਵਪਾਰ ਸ਼ਿਪਿੰਗ ਦੇ ਖੇਤਰੀ ਵਿਕਾਸ ਦਾ ਮਾਧਿਅਮ ਬਣਾਉਣ ਦੇ ਲਈ ਅੱਗੇ ਉਠਾਏ ਜਾਣ ਵਾਲੇ ਕਦਮਾਂ ‘ਤੇ ਦੋਵੇਂ ਪੱਖਾਂ ਦੇ ਸਹਿਯੋਗ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

https://static.pib.gov.in/WriteReadData/userfiles/image/image001WW4P.jpg

 

ਈਰਾਨ ਦੇ ਉਪ ਰਾਸ਼ਟਰਪਤੀ ਦੇ ਨਾਲ ਆਪਣੀ ਮੁਲਾਕਾਤ ਦੇ ਬਾਅਦ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਈਰਾਨ ਦੇ ਮਹਾਮਹਿਮ ਉਪ ਰਾਸ਼ਟਰਪਤੀ, ਸ਼੍ਰੀ ਮੋਹੰਮਦ ਮੋਖਬਰ ਨਾਲ ਮਿਲ ਕੇ ਬਹੁਤ ਪ੍ਰਸੰਨਤਾ ਹੋਈ, ਜਿੱਥੇ ਅਸੀਂ ਭਾਰਤ ਅਤੇ ਈਰਾਨ ਦੇ ਜੋਸ਼ਪੂਰਨ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਅਤੇ ਸੰਸਾਧਨਾਂ ‘ਤੇ ਚਰਚਾ ਕੀਤੀ। ਅਸੀਂ ਈਰਾਨ ਦੇ ਨਾਲ ਆਪਣੇ ਗਤੀਸ਼ੀਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੈਨੂੰ ਆਪਸੀ ਹਿਤਾਂ ਦੇ ਲਈ ਲਾਭਕਾਰੀ ਸੰਬੰਧਾਂ ਦਾ ਵਿਸਤਾਰ ਕਰਨ ਤੇ ਉਨ੍ਹਾਂ ਨੂੰ ਹੋਰ ਗਹਿਰਾ ਕਰਨ ਦੇ ਲਈ ਉੱਚਤਮ ਪੱਧਰ ਦੀ ਪ੍ਰਤੀਬੱਧਤਾ ਬਾਰੇ ਗੱਲ ਕਰਨ ਨੂੰ ਕਿਹਾ ਹੈ।”

 

https://static.pib.gov.in/WriteReadData/userfiles/image/image002AW92.jpg

 

ਇਸ ਤੋਂ ਪਹਿਲਾਂ, ਸ਼੍ਰੀ ਸੋਨੋਵਾਲ ਨੇ ਈਰਾਨ ਦੇ ਸੜਕ ਅਤੇ ਸ਼ਹਿਰੀ ਵਿਕਾਸ ਮੰਤਰੀ, ਰੋਸਤਮ ਘਾਸੇਮੀ ਦੇ ਨਾਲ ਇੱਕ ਦੁਵੱਲੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ, ਦੋਵਾਂ ਦੇਸ਼ਾਂ ਨੇ ਸਮੁੰਦਰ ਤੋਂ ਯਾਤਰਾ ਦੇ ਲਈ ਟ੍ਰੇਨਿੰਗ, ਪ੍ਰਮਾਣਨ ਅਤੇ ਨਿਗਰਾਨੀ ਮਾਨਕਾਂ ‘ਤੇ ਅੰਤਰਰਾਸ਼ਟਰੀ ਸੰਮੇਲਨ (1978) ਦੇ ਪ੍ਰਾਵਧਾਨਾਂ ਦੇ ਅਨੁਸਾਰ ਦੋਵਾਂ ਦੇਸ਼ਾਂ ਦੇ ਸਮੁੰਦਰ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਮਦਦ ਦੇ ਲਈ ਅਸੀਮਤ ਯਾਤਰਾਵਾਂ ਦੇ ਯੋਗਤਾ ਪ੍ਰਮਾਣ ਪੱਤਰ ਦੀ ਮਾਨਤਾ ‘ਤੇ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ।

 

https://static.pib.gov.in/WriteReadData/userfiles/image/image003NULP.jpg

 

ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਰੋਸਤਮ ਘਾਸੇਮੀ ਦੀ ਭਾਰਤ-ਈਰਾਨੀ ਸੰਬੰਧਾਂ ਨੂੰ ਗਹਿਰਾ ਕਰਨ ‘ਤੇ ਇੱਕ ਉਪਯੋਗੀ ਦੁਵੱਲੀ ਮੀਟਿੰਗ ਹੋਈ। ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਨਾਵਿਕਾਵਾਂ ਦੀ ਆਵਾਜਾਈ ਨੂੰ ਸੁਗਮ ਬਣਾਉਣਾ ਹੈ। ਕੇਂਦਰੀ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਦੇ ਮਹੱਤਵ ਨੂੰ ਦੋਹਰਾਇਆ। ਮੀਟਿੰਗ ਵਿੱਚ ਸ਼੍ਰੀ ਸੋਨੋਬਾਲ ਨੇ ਖੇਤਰ ਦੇ ਲਈ ਇੱਕ ਵਪਾਰ ਗੁਣਕ ਦੇ ਰੂਪ ਵਿੱਚ ਚਾਬਹਾਰ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੋਰਟ ਦੇ ਮੱਧ ਏਸ਼ੀਆ ਅਤੇ ਦੱਖਣ ਏਸ਼ੀਆ, ਇੱਥੇ ਤੱਕ ਕਿ ਦੱਖਣ ਪੂਰਬ ਏਸ਼ੀਆ ਦਰਮਿਆਨ ਇੱਕ ਤੇਜ਼, ਕਿਫਾਇਤੀ ਵਪਾਰ ਵਾਹਕ ਦੇ ਰੂਪ ਵਿੱਚ ਕੰਮ ਕਰਨ ਦੀ ਸੰਭਾਵਨਾ ਹੈ ਅਤੇ ਇਸ ਦੀ ਸਮਰੱਥਾ ਦਾ ਪੂਰੀ ਤਰ੍ਹਾਂ ਨਾਲ ਦੋਹਣ ਕੀਤਾ ਜਾਣਾ ਬਾਕੀ ਹੈ।

 

ਕਿਉਂਕਿ ਇੰਡੀਆ ਪੋਰਟਸ ਗਲੋਬਲ ਪ੍ਰਾਈਵੇਟ ਲਿਮਿਟਿਡ (ਆਈਪੀਜੀਪੀਐੱਲ) ਨੇ ਸ਼ਾਹਿਦ ਬੇਹੇਸ਼ਤੀ ਪੋਰਟ ਦਾ ਸੰਚਾਲਨ ਗ੍ਰਹਿਣ ਕੀਤਾ ਹੈ, ਇਸ ਨੇ 4.8 ਮਿਲੀਅਨ ਟਨ ਤੋਂ ਵੱਧ ਵਿਸ਼ਾਲ ਕਾਰਗਾਂ ਨੂੰ ਸੰਭਾਲਿਆ ਹੈ। ਈਰਾਨ ਦੇ ਪੋਰਟ ਅਤੇ ਸਮੁੰਦਰੀ ਸੰਗਠਨ, ਈਰਾਨੀਅਨ ਕਸਟਮਸ ਐਡਮਿਨਿਸਟ੍ਰੇਸ਼ਨ ਐਂਡ ਚਾਬਹਾਰ ਫ੍ਰੀ ਜ਼ੋਨ ਅਥਾਰਿਟੀ, ਸ਼ਾਹਿਦ ਬੇਹੇਸ਼ਤੀ ਪੋਰਟ ਅਥਾਰਿਟੀ ਅਤੇ ਹੋਰ ਹਿਤਧਾਰਕਾਂ ਸਮੇਤ ਭਾਰਤ ਦੇ ਆਈਜੀਪੀਐੱਲ ਅਤੇ ਈਰਾਨੀ ਹਿਤਧਾਰਕਾਂ ਦਰਮਿਆਨ ਘਨਿਸ਼ਠ ਸਹਿਯੋਗ ਦੇ ਨਾਲ, ਪੋਰਟ ਦੇ ਇਸ ਖੇਤਰ ਵਿੱਚ ਵਿਸ਼ਾਲ ਵਪਾਰ ਸਮਰੱਥਾ ਨੂੰ ਖੋਲ੍ਹਣ ਦੇ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨ ਦੀ ਸੰਭਾਵਨਾ ਹੈ।

 

2020 ਵਿੱਚ, ਭਾਰਤ ਨੇ ਮਾਨਵੀ ਸਹਾਇਤਾ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਇੱਕ ਠੋਸ ਪ੍ਰਯਤਨ ਕਰਦੇ ਹੋਏ ਅਫਗਾਨਿਸਤਾਨ ਨੂੰ 75000 ਟਨ ਅਨਾਜ (ਕਣਕ) ਦੀ ਸਪਲਾਈ ਕੀਤੀ ਅਤੇ ਨਾਲ ਹੀ ਖੇਤਰ ਵਿੱਚ ਖੇਤੀਬਾੜੀ ਵਿੱਚ ਟਿੱਡੀਆਂ ਦਾ ਖਤਰਾ ਘੱਟ ਕਰਨ ਅਤੇ ਖੁਰਾਕ ਸੁਰੱਖਿਆ ਵਧਾਉਣ ਦੇ ਲਈ ਈਰਾਨ ਨੂੰ ਚਾਬਹਾਰ ਪੋਰਟ ਦੇ ਮਾਧਿਅਮ ਨਾਲ 40,000 ਲੀਟਰ ਮੈਲਾਥਿਆਨ 96 ਪ੍ਰਤੀਸ਼ਤ ਯੂਐੱਲਵੀ ਕੀਟਨਾਸ਼ਕ ਦੀ ਸਪਲਾਈ ਕੀਤੀ। ਚਾਬਹਾਰ ਪੋਰਟ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਪ੍ਰਯਤਨ ਵਿੱਚ, ਕੇਂਦਰੀ ਮੰਤਰੀ ਨੇ ਭਾਰਤੀ ਬੰਦਰਗਾਹਾਂ ਗਲੋਬਲ ਚਾਬਹਾਰ ਫ੍ਰੀ ਟ੍ਰੇਡ ਜ਼ੋਨ (ਆਈਪੀਜੀਸੀਐੱਫਟੀਜੈੱਡ) ਦੇ ਲਈ ਛੇ ਮੋਬਾਈਲ ਹਾਰਬਰ ਕ੍ਰੇਨ ਉਤਾਰੀਆਂ।

 

https://static.pib.gov.in/WriteReadData/userfiles/image/image00493CE.jpg

 

ਸ਼੍ਰੀ ਸਰਬਾਨੰਦ ਸੋਨੋਵਾਲ ਈਰਾਨ ਦੇ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਹਨ। ਆਪਣੀ ਈਰਾਨ ਯਾਤਰਾ ਦੇ ਬਾਅਦ, ਮੰਤਰੀ ਸੰਯੁਕਤ ਅਰਬ ਅਮੀਰਾਤ ਦੀ ਇੱਕ ਦਿਨ ਦੀ ਸਰਕਾਰੀ ਯਾਤਰਾ ‘ਤੇ ਜਾਣਗੇ ਜਿੱਥੇ ਉਹ ਜੇਬਲ ਅਲੀ ਪੋਰਟ ਦਾ ਦੌਰਾ ਕਰਨਗੇ ਅਤੇ ਦੁਵੱਲੀ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਨਿਵੇਸ਼ਕਾਂ ਦੀ ਇੱਕ ਮੀਟਿੰਗ ਵਿੱਚ ਹਿੱਸਾ ਲੈਣਗੇ।

*******

ਐੱਮਜੇਪੀਐੱਸ



(Release ID: 1853982) Visitor Counter : 115