ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਬੀਐੱਸ VI ਵਾਹਨਾਂ ਵਿੱਚ ਰੇਟ੍ਰੋਫਿਟਮੈਂਟ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ
Posted On:
23 AUG 2022 2:46PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਜੀ.ਐੱਸ.ਆਰ. 625(ਈ) ਮਿਤੀ 11 ਅਗਸਤ, 2022 ਦੇ ਮਾਧਿਅਮ ਨਾਲ ਬੀਐੱਸ (ਭਾਰਤ ਪੜਾਅ)-VI ਗੈਸੋਲੀਨ ਵਾਹਨਾਂ ਵਿੱਚ ਸੀਐੱਨਜੀ ਅਤੇ ਐੱਲਪੀਜੀ ਕਿਟ ਦੇ ਰੇਟ੍ਰੋਫਿਟਮੈਂਟ ਬਾਰੇ ਅਤੇ ਬੀਐੱਸ-VI ਵਾਹਨਾਂ ਦੇ ਮਾਮਲੇ ਵਿੱਚ, ਜੋ 3.5 ਟਨ ਤੋਂ ਘੱਟ ਹਨ, ਡੀਜਲ ਇੰਜਣਾਂ ਨੂੰ ਸੀਐੱਨਜੀ/ਐੱਲਪੀਜੀ ਇੰਜਣ ਦੇ ਨਾਲ ਬਦਲਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਵਰਤਮਾਨ ਵਿੱਚ, ਬੀਐੱਸ IV ਨਿਕਾਸੀ ਮਾਪਦੰਡਾਂ ਦਾ ਪਾਲਨ ਕਰਨ ਵਾਲੇ ਮੋਟਰ ਵਾਹਨਾਂ ਵਿੱਚ ਸੀਐੱਨਜੀ ਅਤੇ ਐੱਲਪੀਜੀ ਕਿਟ ਦੇ ਰੇਟ੍ਰੋਫਿਟਮੈਂਟ ਦੀ ਅਨੁਮਤੀ ਹੈ।
ਗੈਜ਼ੇਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ
************
ਐੱਮਜੇਪੀਐੱਸ
(Release ID: 1853981)
Visitor Counter : 140