ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕਿਸੇ ਵੀ ਖਤਰਨਾਕ ਜਾਂ ਜੋਖਿਮ ਭਰੇ ਸਮਾਨ ਨੂੰ ਲੈ ਜਾਣ ਵਾਲੇ ਵਾਹਨ ਲਈ ਦੇ ਵ੍ਹੀਕਲ ਲੋਕੇਸ਼ਨ ਟ੍ਰੈਕਿੰਗ ਯੰਤਰ ਬਾਰੇ ਨੋਟੀਫਿਕੇਸ਼ਨ
Posted On:
23 AUG 2022 2:44PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਧਿਆਨ ਵਿੱਚ ਇਹ ਲਿਆਇਆ ਗਿਆ ਹੈ ਕਿ ਵਾਹਨ, ਜੋ ਰਾਸ਼ਟਰੀ ਪਰਮਿਟ ਦੇ ਦਾਅਰੇ ਵਿੱਚ ਨਹੀਂ ਹਨ ਅਤੇ ਵੱਖ-ਵੱਖ ਗੈਸਾਂ ਜਿਵੇਂ ਆਰਗਨ, ਨਾਈਟ੍ਰੌਜਨ, ਆਕਸੀਜਨ ਆਦਿ ਅਤੇ ਖਤਰਨਾਕ ਜਾਂ ਜੋਖਿਮ ਭਰੇ ਸਮਾਨਾਂ ਨੂੰ ਲੈ ਜਾਂਦੇ ਹਨ ਵ੍ਹੀਕਲ ਲੋਕੇਸ਼ਨ ਟ੍ਰੈਕਿੰਗ ਯੰਤਰ ਮੌਜੂਦ ਨਹੀਂ ਹੁੰਦੇ ਹਨ।
ਤਦਅਨੁਸਾਰ, ਮੰਤਰਾਲੇ ਨੇ ਜੀ.ਐੱਸ.ਆਰ 617 (ਈ) ਦਿਨ 3 ਅਗਸਤ, 2022 ਦੇ ਰਾਹੀਂ ਇਹ ਲਾਜ਼ਮੀ ਕੀਤਾ ਹੈ ਕਿ ਐੱਨ2 ਅਤ ਐੱਨ3 ਸ਼੍ਰੇਣੀਆਂ ਦੇ ਹਰੇਕ ਵਾਹਨ, ਜਿਨ੍ਹਾਂ ਦਾ ਨਿਰਮਾਣ ਨਵੇਂ ਮਾਡਲਾਂ ਦੇ ਸੰਦਰਭ ਵਿੱਚ 1 ਜਨਵਰੀ, 2022 ਨੂੰ ਜਾ ਇਸ ਦੇ ਬਾਅਦ ਹੋਵੇਗਾ ਅਤੇ ਜੋ ਖਤਰਨਾਕ ਜਾ ਜੋਖਿਮ ਭਰੇ ਸਮਾਨ ਦਾ ਪਰਿਵਹਨ ਕਰਦੇ ਹਨ ਵਿੱਚ ਏਆਈਐੱਸ 140 ਦੇ ਅਨੁਸਾਰ ਇੱਕ ਵ੍ਹੀਕਲ ਲੋਕੇਸ਼ਨ ਟ੍ਰੈਕਿੰਗ ਯੰਤਰ ਲਗਾਇਆ ਜਾਵੇਗਾ।
Click here to see the Gazette Notification
*****
ਐੱਮਜੇਪੀਐੱਸ
(Release ID: 1853896)
Visitor Counter : 129