ਟੈਕਸਟਾਈਲ ਮੰਤਰਾਲਾ

ਸਿਲਕ ਮਾਰਕ ਦਾ ਉਦੇਸ਼ ਦੇਸ਼ ਅਤੇ ਵਿਦੇਸ਼ ਵਿੱਚ ਸਿਲਕ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤੀ ਸਿਲਕ ਦੀ ਬ੍ਰਾਂਡ ਇਕੁਇਟੀ ਦਾ ਨਿਰਮਾਣ ਕਰਨਾ ਹੈ, ਰਾਜ ਮੰਤਰੀ ਟੈਕਸਟਾਈਲ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਸਿਲਕ ਮਾਰਕ ਐਕਸਪੋ ਦਾ ਉਦਘਾਟਨ ਕੀਤਾ


22 ਅਗਸਤ, 2022 ਤੋਂ ਸ਼ੁਰੂ ਹੋ ਕੇ 28 ਅਗਸਤ, 2022 ਤੱਕ ਸਿਲਕ ਮਾਰਕ ਐਕਸਪੋ ਵਿੱਚ 12 ਰਾਜਾਂ ਦੇ 39 ਪ੍ਰਦਰਸ਼ਕ ਭਾਗ ਲੈ ਰਹੇ ਹਨ

Posted On: 22 AUG 2022 2:52PM by PIB Chandigarh

ਟੈਕਸਟਾਈਲ ਅਤੇ ਰੇਲਵੇ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨੇ ਸਕੱਤਰ, ਕੱਪੜਾ ਮੰਤਰਾਲਾ (ਐੱਮਓਟੀ)  ਉਪੇਂਦਰ ਪ੍ਰਸਾਦ ਸਿੰਘ ਅਤੇ ਸੀਈਓ ਅਤੇ ਮੈਂਬਰ ਸਕੱਤਰ, ਕੇਂਦਰੀ ਸਿਲਕ ਬੋਰਡ, ਐੱਮਓਟੀ ਸ਼੍ਰੀ ਰਜਿਤ ਰੰਜਨ ਓਖੰਡਿਆਰ ਆਈਐੱਫਐੱਸ ਦੀ ਮੌਜੂਦਗੀ ਵਿੱਚ ਅੱਜ ਇੱਥੇ ਸਿਲਕ ਮਾਰਕ ਐਕਸਪੋ ਦਾ ਉਦਘਾਟਨ ਕੀਤਾ। ਪ੍ਰਦਰਸ਼ਨੀ ਦਾ ਆਯੋਜਨ ਇੱਕ ਸੁਸਾਇਟੀ ਸਿਲਕ ਮਾਰਕ ਆਰਗੇਨਾਈਜ਼ੇਸ਼ਨ ਆਵ੍ ਇੰਡੀਆ (SMOI) ਦੁਆਰਾ ਕੀਤਾ ਗਿਆ ਹੈ, ਜੋ ਕੇਂਦਰੀ ਸਿਲਕ ਬੋਰਡ, ਟੈਕਸਟਾਈਲ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਹੈ।  

 

ਇਸ ਮੌਕੇ ਬੋਲਦਿਆਂ ਸ਼੍ਰੀਮਤੀ ਡਾ. ਦਰਸ਼ਨਾ ਜਰਦੋਸ਼ ਨੇ ਜ਼ਿਕਰ ਕੀਤਾ ਕਿ ਭਾਰਤੀ ਟੈਕਸਟਾਈਲ ਇੱਕ ਵਿਸ਼ਵਵਿਆਪੀ ਮੌਕੇ 'ਤੇ ਖੜ੍ਹੇ ਹੋਣ ਦੇ ਨਾਲ, ਕੇਂਦਰੀ ਸਿਲਕ ਬੋਰਡ ਨੇ ਇੱਕ ਨਵੀਂ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੇਸ਼ਮ ਉਤਪਾਦ ਲੇਬਲਿੰਗ ਦੀ ਪ੍ਰਕਿਰਿਆ ਦੁਆਰਾ ਉਪਭੋਗਤਾ-ਪੱਖੀ ਜਾਣਕਾਰੀ ਲਈ ਇਸ ਦੇ ਵਿਸ਼ਾ-ਵਸਤੂ ਬਾਰੇ ਖਾਸ ਨਿਸ਼ਾਨਦੇਹੀ ਕਰੇ। 

 

ਉਨ੍ਹਾਂ ਅੱਗੇ ਦੱਸਿਆ ਕਿ ਸਿਲਕ ਮਾਰਕ ਆਰਗੇਨਾਈਜੇਸ਼ਨ ਆਵ੍ ਇੰਡੀਆ ਦੁਆਰਾ "ਸਿਲਕ ਮਾਰਕ" ਦੇ ਨਾਮ 'ਤੇ ਇੱਕ ਸਕੀਮ ਲਾਗੂ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਸਿਲਕ ਮਾਰਕ ਦਾ ਉਦੇਸ਼ ਰੇਸ਼ਮ ਨੂੰ ਆਮ ਤੌਰ 'ਤੇ ਉਤਸ਼ਾਹਿਤ ਕਰਨਾ ਅਤੇ ਦੇਸ਼-ਵਿਦੇਸ਼ ਵਿੱਚ ਭਾਰਤੀ ਸਿਲਕ ਦੀ ਬ੍ਰਾਂਡ ਇਕੁਇਟੀ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਾ ਸਿਰਫ਼ ਰੇਸ਼ਮ ਦੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰ ਰਿਹਾ ਹੈ, ਸਗੋਂ ਰੇਸ਼ਮ ਮੁੱਲ ਲੜੀ ਦੇ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਦੀ ਵੀ ਰਾਖੀ ਕਰ ਰਿਹਾ ਹੈ, ਜਿਸ ਵਿੱਚ ਕਿਸਾਨ, ਰੀਲਰ, ਟਵਿਸਟਰ ਨਿਰਮਾਤਾ ਅਤੇ ਸ਼ੁੱਧ ਰੇਸ਼ਮ ਦੇ ਵਪਾਰੀ ਸ਼ਾਮਲ ਹਨ। 

 

ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨੀਆਂ ਦਾ ਉਦੇਸ਼ ਸਾਡੀ ਅਮੀਰ ਵਿਰਾਸਤ ਦੀ ਰੱਖਿਆ ਕਰਨਾ ਅਤੇ ਸਿਲਕ ਖੇਤਰ ਵਿੱਚ ਕੰਮ ਕਰ ਰਹੀਆਂ ਔਰਤ ਬੁਣਕਰਾਂ ਅਤੇ ਮਜ਼ਦੂਰਾਂ ਨੂੰ ਬਿਹਤਰ ਜੀਵਨ ਜਿਉਣ ਦੇ ਵਧੇਰੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। 

 

ਸ਼੍ਰੀਮਤੀ ਜਰਦੋਸ਼ ਨੇ ਪ੍ਰਦਰਸ਼ਨਕਾਰਾਂ ਅਤੇ ਬੁਣਕਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਸ਼ਾਨਦਾਰ ਸਿਲਕ ਉਤਪਾਦ ਖਰੀਦੇ। 

 

ਸਿਲਕ ਮਾਰਕ ਇੱਕ ਕੁਆਲਿਟੀ ਅਸ਼ੋਰੈਂਸ ਲੇਬਲ ਹੈ, ਜੋ ਦਰਸਾਉਂਦਾ ਹੈ ਕਿ ਜਿਸ ਉਤਪਾਦ ਉੱਤੇ ਇਹ ਚਿਪਕਾਇਆ ਗਿਆ ਹੈ ਉਹ ਸ਼ੁੱਧ ਰੇਸ਼ਮ ਦਾ ਬਣਿਆ ਹੈ। ਇਸ ਨੂੰ ਰੇਸ਼ਮ ਦੇ ਧਾਗੇ, ਸਾੜੀਆਂ, ਪਹਿਰਾਵੇ ਦੀਆਂ ਸਮੱਗਰੀਆਂ, ਮੇਡ ਅੱਪ, ਫਰਨੀਸ਼ਿੰਗ ਸਮੱਗਰੀ ਅਤੇ ਹੋਰ ਰੇਸ਼ਮ ਉਤਪਾਦਾਂ ਨਾਲ ਚਿਪਕਾਇਆ ਜਾ ਸਕਦਾ ਹੈ ਜੋ 100% ਕੁਦਰਤੀ ਰੇਸ਼ਮ ਦੇ ਬਣੇ ਹੁੰਦੇ ਹਨ। 4300 ਤੋਂ ਵੱਧ ਮੈਂਬਰਾਂ ਅਤੇ 4.3 ਕਰੋੜ ਤੋਂ ਵੱਧ ਸਿਲਕ ਮਾਰਕ ਲੇਬਲ ਵਾਲੇ ਉਤਪਾਦ ਬਾਜ਼ਾਰ ਵਿੱਚ ਹਨ, 'ਸਿਲਕ ਮਾਰਕ ਆਰਗੇਨਾਈਜ਼ੇਸ਼ਨ ਆਵ੍ ਇੰਡੀਆ' ਰੇਸ਼ਮ ਵਿੱਚ ਗੁਣਵੱਤਾ, ਰੇਸ਼ਮ ਭਾਈਚਾਰੇ ਨੂੰ ਸ਼ੁੱਧਤਾ ਦੇ ਭਰੋਸੇ ਦੀ ਲਹਿਰ ਦੀ ਅਗਵਾਈ ਕਰ ਰਹੀ ਹੈ। ਇਹ ਲੇਬਲ ਲਗਾਉਣਾ ਯੋਗਤਾ ਦੇ ਮਿਆਰਾਂ ਨੂੰ ਉਜਾਗਰ ਕਰੇਗਾ, ਜੋ ਆਖਿਰਕਾਰ ਰੇਸ਼ਮ ਭਾਈਚਾਰੇ ਨੂੰ ਇੱਕਜੁੱਟ ਕਰਨ ਦੇ ਨਾਲ-ਨਾਲ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਵਿੱਚ ਖਪਤਕਾਰਾਂ ਦਾ ਵਿਸ਼ਵਾਸ ਪੈਦਾ ਕਰੇਗਾ। 

 

ਸਿਲਕ ਮਾਰਕ ਐਕਸਪੋਜ਼ ਸਿਲਕ ਮਾਰਕ ਦੇ ਪ੍ਰਚਾਰ ਲਈ ਇੱਕ ਸ਼ਕਤੀਸ਼ਾਲੀ ਸਾਧਨ ਸਾਬਤ ਹੋਏ ਹਨ। 22 ਅਗਸਤ, 2022 ਤੋਂ ਸ਼ੁਰੂ ਹੋ ਕੇ 28 ਅਗਸਤ, 2022 ਤੱਕ ਚੱਲਣ ਵਾਲੇ ਇਸ ਐਕਸਪੋ ਵਿੱਚ 12 ਰਾਜਾਂ ਦੇ 39 ਪ੍ਰਦਰਸ਼ਕ ਹਿੱਸਾ ਲੈ ਰਹੇ ਹਨ। 

*****

AD/TFK



(Release ID: 1853882) Visitor Counter : 103