ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਈ ਬਸ ਦੁਰਘਟਨਾ ਵਿੱਚ ਜ਼ਖਮੀ ਹੋਏ ITBP ਦ ਬਹਾਦੁਰ ਨੌਜਵਾਨਾਂ ਦੀ ਸਿਹਤ ਦੀ ਜਾਣਕਾਰੀ ਲੈਣ ਅੱਜ ਨਵੀਂ ਦਿੱਲੀ ਦੇ AIIMS ਟ੍ਰਾਮਾ ਸੈਂਟਰ ਗਏ
ਸ਼੍ਰੀ ਅਮਿਤ ਸ਼ਾਹ ਨੇ ਕਾਂਸਟੇਬਲ/ਜੀਡੀ ਬਲਵੰਤ ਸਿੰਘ, ਕਾਂਸਟੇਬਲ/ਜੀਡੀ ਤਸੇਵਾਂਗ ਦੋਰਜੇ ਅਤੇ ਕਾਂਸਟੇਬਲ/ਜੀਡੀ ਬਬਲੂ ਕੁਮਾਰ ਨਾਲ ਮਿਲਕੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣੇ ਦੀ ਕਾਮਨਾ ਕੀਤੀ
ਡਾਕਟਰਾਂ ਨੇ ਗ੍ਰਹਿ ਮੰਤਰੀ ਨੂੰ ਨੌਜਵਾਨਾਂ ਦੀ ਸਿਹਤ ਸਥਿਤੀ ਅਤੇ ਭਵਿੱਖ ਵਿੱਚ ਅਪਨਾਈ ਜਾਣ ਵਾਲੀ ਮੈਡੀਕਲ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ
16 ਅਗਸਤ, 2022 ਨੂੰ ਜੰਮੂ-ਕਸ਼ਮੀਰ ਦੇ ਪਹਲਗਾਮ ਦੇ ਕੋਲ ਇੱਕ ਦੁਖਦ ਬਸ ਦੁਰਘਟਨਾ ਵਿੱਚ 7 ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ 32 ਜ਼ਖਮੀ ਹੋ ਗਏ ਸਨ
ਗੰਭੀਰ ਰੂਪ ਤੋਂ ਜ਼ਖਮੀ ਹੋਏ ਆਈਟੀਬੀਪੀ ਦੇ ਤਿੰਨ ਕਰਮਚਾਰੀਆਂ ਨੂੰ ਬਿਹਤਰ ਇਲਾਜ ਲਈ ਸ਼੍ਰੀਨਗਰ ਤੋਂ ਵਿਸ਼ੇਸ਼ ਏਅਰ ਐਂਬੂਲੈਂਸ ਦੇ ਰਾਹੀਂ 19 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਏਮਸ ਜੀਪੀਐੱਨਏ ਟ੍ਰਾਮਾ ਸੈਂਟਰ ਨਾਲ ਟ੍ਰਾਂਸਫਰ ਕੀਤਾ ਗਿਆ
Posted On:
20 AUG 2022 4:53PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਈ ਬਸ ਦੁਰਘਟਨਾ ਵਿੱਚ ਜ਼ਖਮੀ ਹੋਏ ITBP ਦੇ ਬਹਾਦੁਰ ਨੌਜਵਾਨਾਂ ਦੀ ਸਿਹਤ ਦੀ ਜਾਣਕਾਰੀ ਲੈਣ ਅੱਜ ਨਵੀਂ ਦਿੱਲੀ ਦੇ AIIMS ਟ੍ਰਾਮਾ ਸੈਂਟਰ ਗਏ।
ਸ਼੍ਰੀ ਅਮਿਤ ਸ਼ਾਹ ਨੇ ਕਾਂਸਟੇਬਲ/ਜੀਡੀ ਬਲਵੰਤ ਸਿੰਘ, ਕਾਂਸਟੇਬਲ/ਜੀਡੀ ਤਸੇਵਾਂਗ ਦੋਰਜੇ ਅਤੇ ਕਾਂਸਟੇਬਲ/ਜੀਡੀ ਬਬਲੂ ਕੁਮਾਰ ਨਾਲ ਮਿਲਕੇ ਉਨ੍ਹਾਂ ਦੇ ਸਿਹਤ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਗੰਭੀਰ ਰੂਪ ਤੋਂ ਜ਼ਖਮੀ ਇਨ੍ਹਾਂ ਨੌਜਵਾਨਾਂ ਨੂੰ ਕੱਲ ਸ਼੍ਰੀਨਗਰ ਨਾਲ ਸਪੈਸ਼ਲ ਏਅਰ ਐਂਬੂਲੈਂਸ ਦੇ ਜ਼ਰੀਏ ਏਮਸ ਟ੍ਰਾਮਾ ਸੈਂਟਰ ਲਿਆ ਗਿਆ ਸੀ।
ਡਾਕਟਰਾਂ ਨੇ ਗ੍ਰਹਿ ਮੰਤਰੀ ਨੂੰ ਨੌਜਵਾਨਾਂ ਦੀ ਸਿਹਤ ਸਥਿਤੀ ਅਤੇ ਭਵਿੱਖ ਵਿੱਚ ਅਪਨਾਈ ਜਾਣ ਵਾਲੀ ਮੈਡੀਕਲ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ITBP ਦੇ ਸੀਨੀਅਰ ਅਧਿਕਾਰੀਆਂ ਨੇ ਵੀ ਗ੍ਰਹਿ ਮੰਤਰੀ ਨੂੰ ਜ਼ਖਮੀਆਂ ਦੀ ਸਿਹਤਮੰਦ ਸਥਿਤੀ ਤੋਂ ਜਾਣੂ ਕਰਾਇਆ।
16 ਅਗਸਤ, 2022 ਨੂੰ ਜੰਮੂ-ਕਸ਼ਮੀਰ ਦੇ ਪਹਲਗਾਮ ਦੇ ਕੋਲ ਇੱਕ ਦੁਖਦ ਬਸ ਦੁਰਘਟਨਾ ਵਿੱਚ 7 ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ 32 ਜ਼ਖਮੀ ਹੋ ਗਏ ਸਨ। ਬਸ ਵਿੱਚ ਸਵਾਰ ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਜਵਾਨ ਅਮਰਨਾਥ ਯਾਤਰਾ ਵਿੱਚ ਸਫਲਤਾਪੂਰਵਕ ਸੁਰੱਖਿਆ ਕਰੱਤਵਾਂ ਦਾ ਪਾਲਨ ਕਰਕੇ ਚੰਦਨਵਾੜੀ ਤੋਂ ਵਾਪਸ ਆ ਰਹੇ ਸਨ। ਜ਼ਖਮੀ ਨੌਜਵਾਨਾਂ ਨੂੰ ਉਸੀ ਦਿਨ ਇਲਾਜ ਲਈ ਸ਼੍ਰੀਨਗਰ ਲੈ ਜਾਇਆ ਗਿਆ ਸੀ।
ਗੰਭੀਰ ਰੂਪ ਤੋਂ ਜ਼ਖਮੀ ਹੋਏ ਆਈਟੀਬੀਪੀ ਦੇ ਤਿੰਨ ਕਰਮਚਾਰੀਆਂ ਨੂੰ ਬਿਹਤਰ ਇਲਾਜ ਲਈ ਸ਼੍ਰੀਨਗਰ ਤੋਂ ਇੱਕ ਵਿਸ਼ੇਸ਼ ਏਅਰ ਐਂਬੂਲੇਂਸ ਦੇ ਰਾਹੀਂ ਸ਼ੁੱਕਰਵਾਰ, 19 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਏਮਸ ਜੀਪੀਐੱਨਏ ਟ੍ਰਾਮਾ ਸੈਂਟਰ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ।
*****
(Release ID: 1853799)
Visitor Counter : 159