ਕਿਰਤ ਤੇ ਰੋਜ਼ਗਾਰ ਮੰਤਰਾਲਾ

ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਆਲ ਇੰਡੀਆ ਖਪਤਕਾਰ ਮੁੱਲ ਸੂਚਕ ਅੰਕ - ਜੁਲਾਈ, 2022

Posted On: 19 AUG 2022 12:23PM by PIB Chandigarh

 ਜੁਲਾਈ, 2022 ਦੇ ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਗ੍ਰਾਮੀਣ ਮਜ਼ਦੂਰਾਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਅਧਾਰ: 1986-87=100) ਕ੍ਰਮਵਾਰ 6-6 ਅੰਕ ਵਧ ਕੇ 1131 (ਇੱਕ ਹਜ਼ਾਰ ਇੱਕ ਸੌ 31) ਅਤੇ 1143 (ਇੱਕ ਹਜ਼ਾਰ ਇੱਕ ਸੌ ਅਤੇ 43) ਹੋ ਗਿਆ ਹੈ। ਸੂਚਕਾਂਕ ਵਿੱਚ ਇਸ ਤਬਦੀਲੀ ਵਿੱਚ ਮੁੱਖ ਯੋਗਦਾਨ ਪਾਉਣ ਵਾਲੇ ਭੋਜਨ ਸਮੂਹ ਦੇ ਕ੍ਰਮਵਾਰ 4.41 ਅਤੇ 4.07 ਦੇ ਸਕੋਰ ਸਨ।

 

ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਦੇ ਵਾਧੇ ਵਿੱਚ ਵੱਡਾ ਯੋਗਦਾਨ ਮੁੱਖ ਤੌਰ 'ਤੇ ਭੋਜਨ ਸਮੂਹ ਦੇ ਕ੍ਰਮਵਾਰ 4.41 ਅਤੇ 4.07 ਦੇ ਅੰਕ ਸਨ। ਇਹ ਵਾਧਾ ਮੁੱਖ ਤੌਰ 'ਤੇ ਚੌਲ, ਕਣਕ-ਆਟਾ, ਬਾਜਰਾ, ਦਾਲਾਂ, ਦੁੱਧ, ਤਾਜ਼ੀ ਮੱਛੀ, ਪਿਆਜ਼, ਹਰੀ/ਸੁੱਕੀ ਮਿਰਚ, ਅਦਰਕ, ਮਿਕਸਡ ਮਸਾਲੇ, ਸਬਜ਼ੀਆਂ ਅਤੇ ਫਲ, ਚਾਹ ਰੈਡੀਮੇਡ ਆਦਿ ਦੀਆਂ ਕੀਮਤਾਂ 'ਚ ਵਾਧਾ ਹੋਣ ਕਾਰਨ ਹੋਇਆ ਹੈ।

 

 ਵੱਖ-ਵੱਖ ਰਾਜਾਂ ਲਈ ਸੂਚਕਾਂਕ ਵਿੱਚ ਵਾਧਾ ਵੱਖੋ-ਵੱਖਰਾ ਸੀ। 20 ਰਾਜਾਂ ਵਿੱਚ ਖੇਤੀਬਾੜੀ ਮਜ਼ਦੂਰਾਂ ਲਈ ਸੂਚਕਾਂਕ ਵਿੱਚ ਵਾਧਾ 1 ਤੋਂ 13 ਪੁਆਇੰਟ ਤੱਕ ਦਰਜ ਕੀਤਾ ਗਿਆ ਹੈ।  ਤਾਮਿਲਨਾਡੂ ਰਾਜ 1301 ਅੰਕਾਂ ਨਾਲ ਸੂਚਕਾਂਕ ਸੂਚੀ ਵਿੱਚ ਸਿਖਰ 'ਤੇ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ 890 ਅੰਕਾਂ ਨਾਲ ਸੂਚਕਾਂਕ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ, ਇਸ ਨੇ 20 ਰਾਜਾਂ ਵਿੱਚ 1 ਤੋਂ 13 ਅੰਕਾਂ ਦਾ ਵਾਧਾ ਦਰਜ ਕੀਤਾ। ਤਾਮਿਲਨਾਡੂ 1290 ਅੰਕਾਂ ਨਾਲ ਸੂਚਕਾਂਕ ਸੂਚੀ ਵਿੱਚ ਸਿਖਰ 'ਤੇ ਰਿਹਾ, ਜਦੋਂਕਿ ਹਿਮਾਚਲ ਪ੍ਰਦੇਸ਼ 942 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਰਿਹਾ।

 

 ਰਾਜ ਪੱਧਰ 'ਤੇ, ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕਾਂਕ ਵਿੱਚ ਅਸਮ ਰਾਜ ਵਿੱਚ ਸਭ ਤੋਂ ਵੱਧ ਵਾਧਾ 13-13 ਅੰਕ ਸੀ, ਜੋ ਮੁੱਖ ਤੌਰ 'ਤੇ ਚੌਲਾਂ, ਹਰੀਆਂ ਮਿਰਚਾਂ, ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਰਿਹਾ। 

 

ਸੀਪੀਆਈ-ਏਐੱਲ (CPI-AL) ਅਤੇ ਸੀਪੀਆਈ-ਆਰਐੱਲ (CPI-RL) 'ਤੇ ਅਧਾਰਿਤ ਮਹਿੰਗਾਈ ਦੀਆਂ ਦਰਾਂ ਜੁਲਾਈ, 2022 ਵਿੱਚ 6.60% ਅਤੇ 6.82% 'ਤੇ ਰਹੀਆਂ ਜਦੋਂ ਕਿ ਜੂਨ, 2022 ਵਿੱਚ ਕ੍ਰਮਵਾਰ 6.43% ਅਤੇ 6.76% ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ 3.92% ਅਤੇ 4.09% ਸੀ। ਇਸੇ ਤਰ੍ਹਾਂ, ਖੁਰਾਕੀ ਮਹਿੰਗਾਈ ਦੀ ਅਸਲ ਦਰ ਜੁਲਾਈ, 2022 ਵਿੱਚ 5.38% ਅਤੇ 5.44% ਰਹੀ ਜਦੋਂ ਕਿ ਜੂਨ, 2022 ਵਿੱਚ ਕ੍ਰਮਵਾਰ 5.09% ਅਤੇ 5.16% ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ 2.66% ਅਤੇ 2.74% ਸੀ।

 

 

 

 

 ਆਲ-ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੰਬਰ (ਆਮ ਅਤੇ ਸਮੂਹ ਮੁਤਾਬਿਕ):

 

ਵਰਗ

ਖੇਤੀਬਾੜੀ ਮਜ਼ਦੂਰ

 

ਪੇਂਡੂ ਮਜ਼ਦੂਰ

 
 

ਜੂਨ, 2022

ਜੁਲਾਈ, 2022

ਜੂਨ, 2022

ਜੁਲਾਈ, 2022

ਜਨਰਲ ਇੰਡੈਕਸ

1125

1131

1137

1143

ਖੁਰਾਕ

1052

1058

1060

1066

ਪਾਨ, ਸੁਪਾਰੀ, ਆਦਿ

1911

1913

1920

1923

ਈਂਧਣ ਅਤੇ ਰੋਸ਼ਨੀ

1261

1263

1254

1255

ਕਪੜੇ, ਬਿਸਤਰੇ ਅਤੇ ਜੁਤੇ

1183

1190

1218

1226

ਫੁਟਕਲ

1191

1196

1196

1201

 

 

 

 

 

 ਅਗਸਤ, 2022 ਦੇ ਮਹੀਨੇ ਲਈ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕਾਂਕ 20 ਸਤੰਬਰ 2022 ਨੂੰ ਜਾਰੀ ਕੀਤਾ ਜਾਵੇਗਾ।

 

 *********

 

ਐੱਚਐੱਸ



(Release ID: 1853661) Visitor Counter : 94