ਗ੍ਰਹਿ ਮੰਤਰਾਲਾ

ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਰੋਹਿੰਗਿਆਵਾਂ (Rohingya) ਬਾਰੇ ਸਪਸ਼ਟੀਕਰਣ

Posted On: 17 AUG 2022 3:16PM by PIB Chandigarh

ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀ ਰੋਹਿੰਗਿਆਵਾਂ (Rohingya) ਬਾਰੇ ਮੀਡੀਆ ਦੇ ਕੁਝ ਵਰਗਾਂ ਵਿੱਚ ਆਈਆਂ ਖਬਰਾਂ ਦੇ ਸੰਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਗ੍ਰਹਿ ਮੰਤਰਾਲੇ ਨੇ ਨਵੀਂ ਦਿੱਲੀ ਦੇ ਬਕਰਵਾਲਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਰੋਹਿੰਗਿਆਵਾਂ (Rohingya) ਨੂੰ ਈਡਬਲਿਊਐੱਸ ਫਲੈਟ ਦੇਣ ਬਾਰੇ ਵਿੱਚ ਕੋਈ ਨਿਰਦੇਸ਼ ਨਹੀਂ ਦਿੱਤਾ ਹੈ। ਦਿੱਲੀ ਸਰਕਾਰ ਦਾ ਰੋਹਿੰਗਿਆਵਾਂ (Rohingya) ਨੂੰ ਨਵੇਂ ਸਥਾਨ ‘ਤੇ ਵਸਾਉਣ ਦਾ ਪ੍ਰਸਤਾਵ ਹੈ। ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੁਨਿਸ਼ਚਿਤ ਕਰੇ ਕਿ ਅਵੈਧ ਵਿਦੇਸ਼ੀ ਰੋਹਿੰਗਿਆਵਾਂ (Rohingya) ਆਪਣੇ ਵਰਤਮਾਨ ਸਥਾਨ ਕੰਚਨ ਕੁੰਜ, ਮਦਨਪੁਰ ਖਾਦਰ ਵਿੱਚ ਬਣੇ ਰਹੇ ਕਿਉਂਕਿ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਦੇਸ਼ੀਆਂ ਦੇ ਨਿਰਵਾਸਨ ਦਾ ਮੁੱਦਾ ਗ੍ਰਹਿ ਮੰਤਰਾਲਾ ਵਿਦੇਸ਼ ਮੰਤਰਾਲੇ ਦੇ ਮਾਧਿਅਮ ਨਾਲ ਸੰਬੰਧ ਦੇਸ਼ ਦੇ ਨਾਲ ਉਠਾ ਚੁੱਕਿਆ ਹੈ।

 

ਕਾਨੂੰਨ ਦੇ ਅਨੁਸਾਰ ਨਿਵਾਰਸਨ ਤੱਕ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਵਿਦੇਸ਼ੀਆਂ ਨੂੰ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਜਾਂਦਾ ਹੈ। ਦਿੱਲੀ ਸਰਕਾਰ ਨੇ ਵਰਤਮਾਨ ਸਥਾਨ ਨੂੰ ਨਜ਼ਰਬੰਦੀ ਕੇਂਦਰ ਐਲਾਨ ਨਹੀਂ ਕੀਤਾ ਹੈ। ਉਸ ਨੂੰ ਤਤਕਾਲ ਇਹ ਕਾਰਜ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

***********

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1852901) Visitor Counter : 130