ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਭਾਰਤ ਸਰਕਾਰ ਦੇ ਵੱਲੋਂ ਹਰ ਘਰ ਤਿਰੰਗਾ ਪ੍ਰੋਗਰਾਮ ਦਾ ਆਯੋਜਨ
ਸ਼੍ਰੀ ਸੰਜੀਵ ਕੁਮਾਰ ਬਾਲਯਾਨ ਨੇ ਆਗਰਾ, ਉੱਤਰ ਪ੍ਰਦੇਸ਼ ਵਿੱਚ ਝਲਕਾਰੀ ਬਾਈ ਦੀ ਪ੍ਰਤਿਮਾ ‘ਤੇ ਰਾਸ਼ਟਰੀ ਝੰਡਾ ਫਹਿਰਾਇਆ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਦੇਸ਼ ਭਰ ਵਿੱਚ 400 ਪ੍ਰਤਿਸ਼ਠਿਤ ਸਥਲਾਂ ‘ਤੇ ਪ੍ਰੋਗਰਾਮਾਂ ਦਾ ਆਯੋਜਨ
प्रविष्टि तिथि:
16 AUG 2022 11:41AM by PIB Chandigarh
ਭਾਰਤ ਸਰਕਾਰ ਨੇ 11 ਅਗਸਤ ਤੋਂ 15 ਅਗਸਤ, 2022 ਤੱਕ ਹਰ ਘਰ ਤਿਰੰਗਾ ਪ੍ਰੋਗਰਾਮ ਦਾ ਆਯੋਜਨ ਕੀਤਾ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਰ੍ਹੇ ਦੇ ਤਹਿਤ, ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਦੇਸ਼ ਭਰ ਦੇ 400 ਪ੍ਰਤਿਸ਼ਠਿਤ ਸਥਲਾਂ ‘ਤੇ ਇਸ ਦਾ ਆਯੋਜਨ ਕੀਤਾ।
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ 15 ਅਗਸਤ, 2022 ਨੂੰ ਆਗਰਾ, ਉੱਤਰ ਪ੍ਰਦੇਸ਼ ਵਿੱਚ ਝਲਕਾਰੀ ਬਾਈ ਦੀ ਪ੍ਰਤਿਮਾ ‘ਤੇ ਹਰ ਘਰ ਤਿਰੰਗਾ ਪ੍ਰੋਗਰਾਮ ਮਨਾਇਆ।
ਮਾਣਯੋਗ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ, ਭਾਰਤ ਸਰਕਾਰ ਡਾ. ਸੰਜੀਵ ਕੁਮਾਰ ਬਾਲਯਾਨ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣੀ ਮੌਜੂਦਗੀ ਨਾਲ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਅਵਸਰ ‘ਤੇ ਵਿਭਿੰਨ ਗਣਮਾਣ ਵਿਅਕਤੀਆਂ ਦੀ ਮੌਜੂਦਗੀ ਰਹੀ। ਮਾਣਯੋਗ ਮੱਛੀ ਪਾਲਣ, ਪਸੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਨੇ ਆਗਰਾ, ਉੱਤਰ ਪ੍ਰਦੇਸ਼ ਵਿੱਚ ਝਲਕਾਰੀ ਬਾਈ ਦੀ ਪ੍ਰਤਿਮਾ ‘ਤੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਸ਼ਹੀਦਾਂ/ਸੁਤੰਤਰਤਾ ਸੈਨਾਨੀਆਂ ਦੇ ਪਰਿਜਨਾਂ ਨੂੰ ਸਨਮਾਨਿਤ ਕੀਤਾ। ਸ਼੍ਰੀ ਬਾਲਯਾਨ ਨੇ ਲੋਕਾਂ ਨੂੰ ਹਰ ਘਰ ਤਿਰੰਗਾ ਅਭਿਯਾਨ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ।


ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਆਯੋਜਨ ਦੀ ਸਫਲਤਾ ਦੇ ਲਈ ਉਤਸਾਹਪੂਰਵਕ ਸਾਰੇ ਪ੍ਰਕਾਰ ਦੀਆਂ ਪ੍ਰਸ਼ਾਸਨਿਕ ਅਤੇ ਲੌਜਿਸਟਿਕ ਸਹਾਇਤਾ ਉਪਲਬਧ ਕਰਵਾਈ।
*****
ਐੱਨਜੀ/ਆਈਜੀ
(रिलीज़ आईडी: 1852313)
आगंतुक पटल : 170