ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਇਹ ਭਾਰਤ ਦੀ ਸੱਭਿਆਚਾਰ, ਜੀਵੰਤ ਲੋਕਤਾਂਤਰਿਕ ਪਰੰਪਰਾ ਅਤੇ ਪਿਛਲੇ 75 ਵਰ੍ਹਿਆਂ ਦੀਆਂ ਉਪਲਬਧੀਆਂ ‘ਤੇ ਮਾਣ ਕਰਨ ਦਾ ਦਿਨ ਹੈ

ਖੁਦ ਨੂੰ ਤਿਲ-ਤਿਲ ਜਲਾ ਕੇ ਦੇਸ਼ ਵਿੱਚ ਆਜ਼ਾਦੀ ਦਾ ਸੂਰਯੋਦਯ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ ਤੇ ਦੇਸ਼ ਦੀ ਰੱਖਿਆ ਲਈ ਸਭ ਕੁਝ ਅਰਪਣ ਕਰਨ ਵਾਲੇ ਵੀਰ ਜਵਾਨਾਂ ਨੂੰ ਨਮਨ ਕਰਦਾ ਹਾਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਰਾਸ਼ਟਰਹਿਤ ਨੂੰ ਸਰਵੋਪਰਿ ਮਹੱਤਵ ਦੇ ਕੇ ਸਾਡੇ ਵੀਰ ਸੁਤੰਤਰਤਾ ਸੈਨਾਨੀਆਂ ਦੇ ਇੱਕ ਸਸ਼ਕਤ ਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ


ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਅਵਸਰ ‘ਤੇ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸ਼ਤਾਬਦੀ ਵਰ੍ਹੇ ਤੱਕ ਭਾਰਤ ਨੂੰ ਮੁੜ ‘ਵਿਸ਼ਵਗੁਰੂ’ ਬਣਾਉਣ ਦੀ ਇਸ ਅਵਰਿਲ ਵਿਕਾਸ ਯਾਤਰਾ ਵਿੱਚ ਮਿਹਨਤ ਦੀ ਪਰਾਕਾਸ਼ਠਾ ਕਰ ਕੇ ਆਪਣਾ ਯੋਗਦਾਨ ਦੇਵੋ

Posted On: 15 AUG 2022 11:36AM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਟਵੀਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਭਾਰਤ ਦੀ ਸੱਭਿਆਚਾਰ, ਜੀਵੰਤ ਲੋਕਤਾਂਤਰਿਕ ਪਰੰਪਰਾ ਅਤੇ ਪਿਛਲੇ 75 ਵਰ੍ਹਿਆਂ ਦੀਆਂ ਉਪਲਬਧੀਆਂ ‘ਤੇ ਮਾਣ ਕਰਨ ਦਾ ਦਿਨ ਹੈ। ਖੁਦ ਨੂੰ ਤਿਲ-ਤਿਲ ਜਲਾ ਕੇ ਦੇਸ਼ ਵਿੱਚ ਆਜ਼ਾਦੀ ਦਾ ਸੂਰਯੋਦਯ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ ਤੇ ਦੇਸ਼ ਦੀ ਰੱਖਿਆ ਲਈ ਸਭ ਕੁਝ ਅਰਪਣ ਕਰਨ ਵਾਲੇ ਵੀਰ ਜਵਾਨਾਂ ਨੂੰ ਨਮਨ ਕਰਦਾ ਹਾਂ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਰਾਸ਼ਟਰਹਿਤ ਨੂੰ ਸਰਵੋਪਰਿ ਮਹੱਤਵ ਦੇ ਕੇ ਸਾਡੇ ਵੀਰ ਸੁਤੰਤਰਤਾ ਸੈਨਾਨੀਆਂ ਦੇ ਇੱਕ ਸਸ਼ਕਤ ਤੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ। ਆਜ਼ਾਦੀ ਦੇ ਸ਼ਤਾਬਦੀ ਵਰ੍ਹੇ ਤੱਕ ਭਾਰਤ ਨੂੰ ਮੁੜ ‘ਵਿਸ਼ਵਗੁਰੂ’ ਬਣਾਉਣ ਦੀ ਇਸ ਅਵਰਿਲ ਵਿਕਾਸ ਯਾਤਰਾ ਵਿੱਚ ਮਿਹਨਤ ਦੀ ਪਰਾਕਾਸ਼ਠਾ ਕਰ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

*****

 ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1852279) Visitor Counter : 109