ਪ੍ਰਧਾਨ ਮੰਤਰੀ ਦਫਤਰ

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 AUG 2022 12:19PM by PIB Chandigarh

ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਨਾ ਸਿਰਫ਼ ਹਿੰਦੁਸਤਾਨ ਦਾ ਹਰ ਕੋਨਾਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀਆਂ ਵੱਲੋਂ ਜਾਂ ਭਾਰਤ ਦੇ ਪ੍ਰਤੀ ਅਥਾਹ ਪ੍ਰੇਮ ਰੱਖਣ ਵਾਲਿਆਂ ਵੱਲੋਂ ਵਿਸ਼ਵ ਦੇ ਹਰ ਕੋਨੇ ਵਿੱਚ ਇਹ ਸਾਡਾ ਤਿਰੰਗਾ ਆਨਬਾਨਸ਼ਾਨ ਨਾਲ ਲਹਿਰਾ ਰਿਹਾ ਹੈ। ਮੈਂ ਵਿਸ਼ਵ ਭਰ ਵਿੱਚ ਫੈਲੇ ਹੋਏ ਭਾਰਤ ਪ੍ਰੇਮੀਆਂ ਨੂੰਭਾਰਤੀਆਂ ਨੂੰਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਅੱਜ ਦਾ ਇਹ ਦਿਨ ਇਤਿਹਾਸਿਕ ਦਿਨ ਹੈਇੱਕ ਪਵਿੱਤਰ ਪੜਾਅਇੱਕ ਨਵੀਂ ਰਾਹਇੱਕ ਨਵੇਂ ਸੰਕਲਪ ਤੇ ਨਵੀਂ ਸਮਰੱਥਾ ਨਾਲ ਕਦਮ ਵਧਾਉਣ ਦਾ ਇਹ ਸ਼ੁਭ ਮੌਕਾ ਹੈ। ਆਜ਼ਾਦੀ ਦੀ ਜੰਗ ਵਿੱਚ ਗ਼ੁਲਾਮੀ ਦਾ ਪੂਰਾ ਸਮਾਂ ਸੰਘਰਸ਼ ਵਿੱਚ ਗੁਜ਼ਾਰਿਆ ਹੈ। ਹਿੰਦੁਸਤਾਨ ਦਾ ਕੋਈ ਕੋਨਾ ਇੱਦਾਂ ਦਾ ਨਹੀਂ ਕੀ ਕੋਈ ਸਮਾਂ ਇੱਦਾਂ ਦਾ ਨਹੀਂ ਸੀਜਦ ਦੇਸ਼ਵਾਸੀਆਂ ਨੇ ਸੈਂਕੜਿਆਂ ਸਾਲਾਂ ਤੱਕ ਗ਼ੁਲਾਮੀ ਦੇ ਖ਼ਿਲਾਫ਼ ਜੰਗ ਨਾ ਕੀਤੀ ਹੋਵੇਜੀਵਨ ਨਾ ਖਪਾਇਆ ਹੋਵੇਜ਼ੁਲਮ ਨਾ ਸਹੇ ਹੋਣਬਲੀਦਾਨ ਨਾ ਦਿੱਤਾ ਹੋਵੇ। ਅੱਜ ਅਸੀਂ ਸਾਰੇ ਦੇਸ਼ਵਾਸੀਆਂ ਲਈ ਇੱਦਾਂ ਦੇ ਹਰ ਮਹਾਪੁਰਖ ਨੂੰਹਰ ਤਿਆਗੀ ਨੂੰਹਰ ਬਲੀਦਾਨੀ ਨੂੰ ਨਮਨ ਕਰਨ ਦਾ ਮੌਕਾ ਹੈ। ਉਨ੍ਹਾਂ ਦਾ ਕਰਜ਼ ਸਵੀਕਾਰਨ ਦਾ ਮੌਕਾ ਹੈ ਅਤੇ ਉਨ੍ਹਾਂ ਨੂੰ ਚੇਤੇ ਕਰਦਿਆਂ ਹੋਇਆਂ ਉਨ੍ਹਾਂ ਦੇ ਸੁਪਨਿਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਸੰਕਲਪ ਲੈਣ ਦਾ ਵੀ ਮੌਕਾ ਹੈ। ਅਸੀਂ ਸਾਰੇ ਦੇਸ਼ਵਾਸੀ ਧੰਨਵਾਦੀ ਹਾਂ ਪੂਜਨੀਕ ਬਾਪੂ ਦੇਨੇਤਾ ਜੀ ਸੁਭਾਸ਼ ਚੰਦਰ ਬੋਸ ਦੇਬਾਬਾ ਸਾਹੇਬ ਅੰਬੇਡਕਰ ਦੇਵੀਰ ਸਾਵਰਕਰ ਦੇਜਿਨ੍ਹਾਂ ਨੇ ਕਰਤੱਵ ਦੀ ਰਾਹ ’ਤੇ ਆਪਣੀ ਜ਼ਿੰਦਗੀ ਨੂੰ ਖਪਾ ਦਿੱਤਾਕਰਤੱਵ ਦਾ ਰਸਤਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਰਸਤਾ ਰਿਹਾ। ਇਹ ਦੇਸ਼ ਧੰਨਵਾਦੀ ਹੈ ਮੰਗਲ ਪਾਂਡੇਤਾਂਤਿਆ ਟੋਪੇਭਗਤ ਸਿੰਘਸੁਖਦੇਵਰਾਜਗੁਰੂਚੰਦਰ ਸ਼ੇਖਰ ਆਜ਼ਾਦਅਸ਼ਫਾਕ ਉੱਲਾ ਖਾਂਰਾਮ ਪ੍ਰਸਾਦ ਬਿਸਮਿਲ ਅਣਗਿਣਤ ਇੱਦਾਂ ਦੇ ਸਾਡੇ ਕ੍ਰਾਂਤੀ ਵੀਰਾਂ ਨੇ ਅੰਗ੍ਰੇਜ਼ਾਂ ਦੀ ਹਕੂਮਤ ਦੀ ਨੀਂਹ ਹਿਲਾ ਦਿੱਤੀ ਸੀ। ਇਹ ਰਾਸ਼ਟਰ ਧੰਨਵਾਦੀ ਹੈ ਉਨ੍ਹਾਂ ਵੀਰਾਂਗਣਾਵਾਂ ਲਈ ਰਾਣੀ ਲਕਸ਼ਮੀ ਬਾਈ ਹੋਵੇਝਲਕਾਰੀ ਬਾਈਦੁਰਗਾ ਭਾਬੀ ਰਾਣੀ ਗਾਇਦਿਨਲਿਊਰਾਣੀ ਚੈਨੰਮਾਬੇਗਮ ਹਜ਼ਰਤ ਸਾਹਿਬ ਵੇਲੂ ਨਾਚਿਯਾਰਭਾਰਤ ਦੀ ਨਾਰੀ ਸ਼ਕਤੀ ਕੀ ਹੁੰਦੀ ਹੈ

ਭਾਰਤ ਦੀ ਨਾਰੀ ਸ਼ਕਤੀ ਦਾ ਸੰਕਲਪ ਕੀ ਹੁੰਦਾ ਹੈਭਾਰਤ ਦੀ ਨਾਰੀ ਤਿਆਗ ਅਤੇ ਬਲੀਦਾਨ ਦੇ ਸਿਖਰ ਤੱਕ ਪਹੁੰਚ ਸਕਦੀ ਹੈ। ਇੱਦਾਂ ਦੀਆਂ ਅਣਗਿਣਤ ਵੀਰਾਂਗਣਾਵਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਹਿੰਦੁਸਤਾਨੀ ਮਾਣ ਨਾਲ ਭਰ ਜਾਂਦਾ ਹੈ। ਆਜ਼ਾਦੀ ਦੀ ਜੰਗ ਲੜਨ ਵਾਲੇ ਤੇ ਆਜ਼ਾਦੀ ਤੋਂ ਬਾਅਦ ਦੇਸ਼ ਬਣਾਉਣ ਵਾਲੇਡਾ. ਰਾਜੇਂਦਰ ਪ੍ਰਸਾਦ ਜੀ ਹੋਣਨਹਿਰੂ ਜੀ ਹੋਣਸਰਦਾਰ ਵੱਲਭ ਭਾਈ ਪਟੇਲਸ਼ਿਆਮਾ ਪ੍ਰਸਾਦ ਮੁਖਰਜੀਲਾਲ ਬਹਾਦੁਰ ਸ਼ਾਸਤਰੀਦੀਨ ਦਿਆਲ ਉਪਾਧਿਆਇਜੈ ਪ੍ਰਕਾਸ਼ ਨਾਰਾਇਣਰਾਮ ਮਨੋਹਰ ਲੋਹੀਆਆਚਾਰਿਆ ਵਿਨੋਬਾ ਭਾਵੇਨਾਨਾ ਜੀ ਦੇਸ਼ਮੁਖਸੁਬ੍ਰਮਣਯ ਭਾਰਤੀ ਅਣਗਿਣਤ ਇਨ੍ਹਾਂ ਮਹਾਪੁਰਖਾਂ ਨੂੰ ਅੱਜ ਪ੍ਰਮਾਣ ਕਰਨ ਦਾ ਮੌਕਾ ਹੈ।

ਜਦ ਆਜ਼ਾਦੀ ਦੀ ਜੰਗ ਦੀ ਚਰਚਾ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਜੰਗਲਾਂ ’ਚ ਜੀਣ ਵਾਲੇ ਸਾਰੇ ਆਦਿਵਾਸੀ ਸਮਾਜ ਦਾ ਵੀ ਗੌਰਵ ਕਰਨਾ ਨਹੀਂ ਭੁਲ ਸਕਦੇਭਗਵਾਨ ਬਿਰਸਾ ਮੁੰਡਾਸਿੱਧੂ ਦਾਨਹੂਅੱਲੂਰੀ ਸੀਤਾਰਾਮ ਰਾਜੂਗੋਵਿੰਦਗੁਰੂ ਅਣਗਿਣਤ ਨਾਮ ਹਨਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਦੀ ਆਵਾਜ਼ ਬਣ ਕੇ ਦੂਰ-ਦੁਰਾਡੇ ਜੰਗਲਾਂ ’ਚ ਵੀਮੇਰੇ ਆਦਿਵਾਸੀ ਭਰਾਵਾਂ ਵਿੱਚ ਭੈਣਾਂਮਾਤਾਵਾਂ ਵਿੱਚਨੌਜਵਾਨਾਂ ਵਿੱਚਮਾਤ੍ਰਭੂਮੀ ਲਈ ਜਿਊਣ ਤੇ ਮਰਨ ਦੀ ਪ੍ਰੇਰਣਾ ਜਗਾਈ। ਇਹ ਦੇਸ਼ ਦਾ ਸੁਭਾਗ ਰਿਹਾ ਹੈ ਕਿ ਆਜ਼ਾਦੀ ਦੀ ਜੰਗ ਦੇ ਕਈ ਰੂਪ ਰਹੇ ਅਤੇ ਉਸ ਵਿੱਚ ਇੱਕ ਰੂਪ ਇਹ ਵੀ ਸੀਜਿਸ ਵਿੱਚ ਨਾਰਾਇਣ ਗੁਰੂ ਹੋਣਸਵਾਮੀ ਵਿਵੇਕਾਨੰਦ ਹੋਣਮਹਾਰਿਸ਼ੀ ਅਰਬਿੰਦੋ ਹੋਣਗੁਰੂਦੇਵ ਰਬਿੰਦਰਨਾਥ ਟੈਗੋਰ ਹੋਣਇਹੋ ਜਿਹੇ ਕਈ ਮਹਾਪੁਰਖ ਹਿੰਦੁਸਤਾਨ ਦੇ ਹਰ ਕੋਨੇ ਵਿੱਚਹਰ ਪਿੰਡ ਵਿੱਚਭਾਰਤ ਦੀ ਚੇਤਨਾ ਨੂੰ ਜਗਾਉਂਦੇ ਰਹੇ। ਭਾਰਤ ਨੂੰ ਚੇਤਨ ਮਨ ਬਣਾਉਂਦੇ ਰਹੇ।

ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਵਿੱਚ ਪੂਰੇ ਇੱਕ ਸਾਲ ਤੋਂ ਅਸੀਂ ਦੇਖ ਰਹੇ ਹਾਂ 2021 ਵਿੱਚ ਦਾਂਡੀ ਯਾਤਰਾ ਤੋਂ ਸ਼ੁਰੂ ਹੋ ਕੇ ਸਮ੍ਰਿਤੀ ਦਿਹਾੜੇ ਨੂੰ ਮਨਾਉਂਦੇ ਹੋਏ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚਹਰ ਕੋਨੇ ਵਿੱਚਦੇਸ਼ਵਾਸੀਆਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਦੇਸ਼ ਲਈ ਪ੍ਰੋਗਰਾਮ ਕੀਤੇ। ਸ਼ਾਇਦ ਹੀ ਕਦੇ ਇਤਿਹਾਸ ਵਿੱਚ ਏਨਾ ਵਿਸ਼ਾਲਏਨਾ ਵਿਆਪਕਲੰਬਾਇੱਕ ਹੀ ਮਕਸਦ ਦਾ ਉਤਸਵ ਮਨਾਇਆ ਗਿਆ ਹੋਵੇ। ਸ਼ਾਇਦ ਇੱਕ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈਜਦੋਂ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਉਨ੍ਹਾਂ ਸਾਰਿਆਂ ਮਹਾਪੁਰਖਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਗਈਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਇਤਿਹਾਸ ’ਚ ਥਾਂ ਨਹੀਂ ਮਿਲਿਆ ਜਾਂ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਸੀ। ਅੱਜ ਦੇਸ਼ ਨੇ ਖੋਜ ਕਰਕੇ ਹਰ ਕੋਨੇ ਵਿੱਚ ਇੱਦਾਂ ਦੇ ਵੀਰਾਂ ਨੂੰਮਹਾਪੁਰਖਾਂ ਨੂੰਤਿਆਗੀਆਂ ਨੂੰਬਲੀਦਾਨੀਆਂ ਨੂੰਸਤਿਆਗ੍ਰਹੀਆਂ ਨੂੰ ਯਾਦ ਕੀਤਾਪ੍ਰਣਾਮਅੰਮ੍ਰਿਤ ਮਹੋਤਸਵ ਦੇ ਦਰਮਿਆਨ ਇਨ੍ਹਾਂ ਸਾਰੇ ਮਹਾਪੁਰਖਾਂ ਨੂੰ ਨਮਨ ਕਰਨ ਦਾ ਮੌਕਾ ਰਿਹਾ। ਕੱਲ 14 ਅਗਸਤ ਨੂੰ ਭਾਰਤ ਦੇ ਵੰਡ ਦੇ ਦਰਦ ਦਾ ਯਾਦ ਦਿਹਾੜਾ ਵੀ ਬੜੇ ਹੀ ਭਾਰੀ ਮਨ ਦੇ ਨਾਲ ਦਿਲ ਦੇ ਗਹਿਰੇ ਜ਼ਖ਼ਮਾਂ ਨੂੰ ਚੇਤੇ ਕਰਦਿਆਂ ਹੋਇਆਂ ਮਨਾਇਆ। ਉਨ੍ਹਾਂ ਲੋਕਾਂ ਨੇ ਬਹੁਤ ਕੁਝ ਸਹਿਣ ਕੀਤਾ ਸੀਤਿਰੰਗੇ ਦੀ ਸ਼ਾਨ ਲਈ ਸਹਿਣ ਕੀਤਾ ਸੀਮਾਤ੍ਰਭੂਮੀ ਦੀ ਮਿੱਟੀ ਦੀ ਮੁਹੱਬਤ ਕਰਕੇ ਸਹਿਣ ਕੀਤਾ ਸੀ ਅਤੇ ਧੀਰਜ ਨਹੀਂ ਛੱਡਿਆ ਸੀ। ਭਾਰਤ ਦੇ ਪ੍ਰਤੀ ਪ੍ਰੇਮ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਉਨ੍ਹਾਂ ਦਾ ਸੰਕਲਪਪ੍ਰਣਾਮ ਕਰਨ ਯੋਗ ਹੈਪ੍ਰੇਰਣਾ ਪਾਉਣ ਦੇ ਯੋਗ ਹੈ।

ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਂ ਪਿਛਲੇ 75 ਸਾਲ ਦੇਸ਼ ਲਈ ਜਿਊਣ ਤੇ ਮਰਨ ਵਾਲੇਦੇਸ਼ ਦੀ ਸੁਰੱਖਿਆ ਕਰਨ ਵਾਲੇਦੇਸ਼ ਦੇ ਸੰਕਲਪਾਂ ਨੂੰ ਪੂਰਾ ਕਰਨ ਵਾਲੇ ਚਾਹੇ ਉਹ ਸੈਨਾ ਦੇ ਜਵਾਨ ਹੋਣਪੁਲਿਸ ਦੇ ਕਰਮੀ ਹੋਣਸ਼ਾਸਨ ਵਿੱਚ ਬੈਠੇ ਹੋਣਬਿਊਰੋਕ੍ਰੈਟਸ ਹੋਣਜਨਪ੍ਰਤੀਨਿਧੀ ਹੋਣਸਥਾਨਕ ਸਵਰਾਜ ਸੰਸਥਾਵਾਂ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣਰਾਜਾਂ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣਕੇਂਦਰ ਦੇ ਸ਼ਾਸਕ-ਪ੍ਰਸ਼ਾਸਕ ਰਹੇ ਹੋਣ, 75 ਸਾਲਾਂ ਵਿੱਚ ਇਨ੍ਹਾਂ ਸਾਰਿਆਂ ਦੇ ਯੋਗਦਾਨ ਨੂੰ ਵੀ ਅੱਜ ਚੇਤੇ ਕਰਨ ਦਾ ਮੌਕਾ ਹੈ ਅਤੇ ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਵੀਜਿਨ੍ਹਾਂ ਨੇ 75 ਸਾਲਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਵਿੱਚ ਵੀ ਦੇਸ਼ ਨੂੰ ਅੱਗੇ ਆਉਣ ਲਈ ਆਪਣੇ ਤੋਂ ਜੋ ਵੀ ਹੋ ਸਕਿਆਉਹ ਕਰਨ ਦੀ ਕੋਸ਼ਿਸ਼ ਕੀਤੀ।

ਮੇਰੇ ਪਿਆਰੇ ਦੇਸ਼ਵਾਸੀਓ,

75 ਸਾਲ ਦੀ ਸਾਡੀ ਇਹ ਯਾਤਰਾਕਈ ਉਤਾਰ-ਚੜ੍ਹਾਅ ਨਾਲ ਭਰੀ ਹੋਈ ਹੈ। ਸੁਖ-ਦੁਖ ਦੀ ਛਾਂ ਆਉਂਦੀ-ਜਾਂਦੀ ਰਹੀ ਹੈ ਅਤੇ ਇਸ ਦੌਰਾਨ ਵੀ ਸਾਡੇ ਦੇਸ਼ਵਾਸੀਆਂ ਨੇ ਪ੍ਰਾਪਤੀਆਂ ਕੀਤੀਆਂ ਨੇਯਤਨ ਕੀਤੇ ਨੇਹਾਰ ਨਹੀਂ ਮੰਨੀ ਹੈਸੰਕਲਪਾਂ ਨੂੰ ਮਿਟਣ ਨਹੀਂ ਦਿੱਤਾ ਹੈ ਅਤੇ ਏਸੇ ਲਈ ਹੀ ਇਹ ਵੀ ਸਚਾਈ ਹੈ ਕਿ ਸੈਂਕੜੇ ਸਾਲਾਂ ਦੀ ਗ਼ੁਲਾਮੀ ਦੇ ਬੁਰੇ ਸਮੇਂ ਨੇ ਭਾਰਤ ਦੇ ਮਨ ਨੂੰਭਾਰਤ ਦੇ ਮਾਨਵ ਦੀਆਂ ਭਾਵਨਾਵਾਂ ਨੂੰ ਗਹਿਰੇ ਜ਼ਖ਼ਮ ਦਿੱਤੇਗਹਿਰੀ ਚੋਟ ਪਹੁੰਚਾਈ ਹੈਪਰ ਉਸ ਦੇ ਅੰਦਰ ਇੱਕ ਜ਼ਿੱਦ ਵੀ ਸੀਜ਼ਿੰਦਗੀ ਦੀ ਸੰਭਾਵਨਾ ਵੀ ਸੀਇੱਕ ਜਨੂਨ ਵੀ ਸੀਇੱਕ ਜੋਸ਼ ਵੀ ਸੀ। ਉਸ ਦੇ ਕਾਰਨ ਕਮੀਆਂ ਦੇ ਵਿੱਚ ਵੀਮਖੌਲ ਦੇ ਵਿੱਚ ਵੀ ਅਤੇ ਜਦੋਂ ਆਜ਼ਾਦੀ ਦੇ ਜੰਗ ਦਾ ਆਖਰੀ ਚਰਨ ਸੀ ਤਾਂ ਦੇਸ਼ ਨੂੰ ਡਰਾਉਣ ਲਈਨਿਰਾਸ਼ ਕਰਨ ਲਈਹਤਾਸ਼ ਕਰਨ ਲਈਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਜੇ ਆਜ਼ਾਦੀ ਆਈ ਤਾਂ ਅੰਗ੍ਰੇਜ਼ ਚਲੇ ਜਾਣਗੇਦੇਸ਼ ਟੁੱਟ ਜਾਵੇਗਾਅਸੀਂ ਖਿੱਲਰ ਜਾਵਾਂਗੇਲੋਕ ਅੰਦਰੋ-ਅੰਦਰੀ ਲੜ ਕੇ ਮਰ ਜਾਣਗੇਕੁਝ ਨਹੀਂ ਰਹਿ ਜਾਵੇਗਾਅੰਧਕਾਰ ਯੁਗ ਦੇ ਵਿੱਚ ਭਾਰਤ ਚਲਾ ਜਾਏਗਾਪਤਾ ਨਹੀਂ ਇਹੋ ਜਿਹੇ ਕੀ-ਕੀ ਖਦਸ਼ੇ ਜਤਾਏ ਗਏ ਪਰ ਇਨ੍ਹਾਂ ਨੂੰ ਪਤਾ ਨਹੀਂ ਸੀਇਹ ਹਿੰਦੁਸਤਾਨ ਦੀ ਮਿੱਟੀ ਹੈਇਸ ਮਿੱਟੀ ਵਿੱਚ ਉਹ ਤਾਕਤ ਹੈ ਜੋ ਸ਼ਾਸਕਾਂ ਤੋਂ ਵੀ ਵੱਧ ਉੱਪਰ ਸਮਰੱਥਾ ਤੇ ਤਾਕਤ ਦਾ ਇੱਕ ਅੰਦਰ ਪ੍ਰਭਾਵ ਲੈ ਕੇ ਜ਼ਿੰਦਾ ਰਹੀ ਹੈਸਦੀਆਂ ਤੱਕ ਜ਼ਿੰਦਾ ਰਹੀ ਹੈ ਅਤੇ ਉਸੇ ਦਾ ਨਤੀਜਾ ਹੈਅਸੀਂ ਕੀ ਕੁਝ ਨਹੀਂ ਸਿਹਾਕਦੇ ਅੰਨ ਦਾ ਸੰਕਟ ਰਿਹਾਕਦੇ ਜੰਗ ਦੇ ਸ਼ਿਕਾਰ ਹੋ ਗਏ।

ਆਤੰਕਵਾਦ ਨੇ ਰਾਹਾਂ ਵਿੱਚ ਚੁਣੌਤੀਆਂ ਪੈਦਾ ਕੀਤੀਆਂਨਿਰਦੋਸ਼ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਛਦਮ ਯੁੱਧ ਚਲਦੇ ਰਹੇਕੁਦਰਤੀ ਆਫ਼ਤਾਂ ਆਉਂਦੀਆਂ ਰਹੀਆਂ। ਸਫ਼ਲਤਾ-ਅਸਫ਼ਲਤਾਆਸ਼ਾ-ਨਿਰਾਸ਼ਾ ਪਤਾ ਨਹੀਂ ਕਿੰਨੇ ਪੜਾਅ ਆਏ ਪਰ ਇਨ੍ਹਾਂ ਪੜਾਵਾਂ ਦੇ ਵਿੱਚ ਵੀ ਭਾਰਤ ਅੱਗੇ ਵਧਦਾ ਰਿਹਾ। ਭਾਰਤ ਦੀ ਵੰਨਸੁਵੰਨਤਾ ਜੋ ਦੂਜਿਆਂ ਨੂੰ ਭਾਰਤ ਲਈ ਬੋਝ ਲੱਗਦੀ ਸੀਉਹ ਭਾਰਤ ਦੀ ਵਿਵਿਧਤਾ ਹੀ ਭਾਰਤ ਦੀ ਅਨਮੋਲ ਤਾਕਤ ਹੈਤਾਕਤ ਦਾ ਇੱਕ ਅਟੁੱਟ ਪ੍ਰਵਾਹ ਹੈਦੁਨੀਆ ਨੂੰ ਪਤਾ ਨਹੀਂ ਸੀ ਕਿ ਭਾਰਤ ਦੇ ਕੋਲ ਇੱਕ ਸਮਰੱਥਾ ਹੈਇੱਕ ਸੰਸਕਾਰ ਸਰੀਤਾ ਹੈਇੱਕ ਦਿਲ ਅਤੇ ਦਿਮਾਗ ਦਾਵਿਚਾਰਾਂ ਦਾ ਬੰਧਨ ਹੈ ਅਤੇ ਉਹ ਹੈ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ। ਮਦਰ ਆਵ੍ ਡੈਮੋਕ੍ਰੇਸੀ ਹੈ ਅਤੇ ਜਿਨ੍ਹਾਂ ਦੇ ਜਿਹਨ ਵਿੱਚ ਲੋਕਤੰਤਰ ਹੁੰਦਾ ਹੈਉਹ ਜਦ ਸੰਕਲਪ ਕਰਕੇ ਚਲ ਪੈਂਦੇ ਹਨਉਹ ਸਮਰੱਥਾ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਲਤਨਤਾਂ ਲਈ ਵੀ ਸੰਕਟ ਦਾ ਕਾਲ ਲੈ ਕੇ ਆਉਂਦੀ ਹੈ। ਇਹ ਹੈ ਮਦਰ ਆਵ੍ ਡੈਮੋਕ੍ਰੇਸੀ। ਇਹ ਲੋਕਤੰਤਰ ਦੀ ਜਨਨੀਸਾਡੇ ਭਾਰਤ ਨੇ ਸਿੱਧ ਕਰ ਦਿੱਤਾ ਕਿ ਸਾਡੇ ਕੋਲ ਇੱਕ ਅਨਮੋਲ ਸਮਰੱਥਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

75 ਸਾਲ ਦੀ ਯਾਤਰਾ ’ਚ ਆਸ਼ਾਉਮੀਦਾਂਉਤਾਰ-ਚੜ੍ਹਾਅ ਸਭ ਦੇ ਵਿੱਚ ਹਰੇਕ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਜਿੱਥੇ ਤੱਕ ਪਹੁੰਚ ਪਾਏਉੱਥੇ ਪੁੱਜੇ ਅਤੇ 2014 ’ਚ ਦੇਸ਼ਵਾਸੀਆਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀਆਜ਼ਾਦੀ ਦੇ ਬਾਅਦ ਪੈਦਾ ਹੋਇਆਮੈਂ ਪਹਿਲਾ ਆਦਮੀ ਸੀਜਿਸ ਨੂੰ ਲਾਲ ਕਿਲੇ ਤੋਂ ਦੇਸ਼ਵਾਸੀਆਂ ਦਾ ਗੌਰਵ ਗਾਨ ਕਰਨ ਦਾ ਮੌਕਾ ਮਿਲਿਆ ਪਰ ਮੇਰੇ ਦਿਲ ਵਿੱਚ ਜੋ ਵੀ ਤੁਹਾਡੇ ਕੋਲੋਂ ਸਿੱਖਿਆ ਹਾਂਜਿੰਨਾ ਤੁਹਾਨੂੰ ਜਾਣਿਆ ਹੈਮੇਰੇ ਦੇਸ਼ਵਾਸੀਓਤੁਹਾਡੇ ਸੁਖ-ਦੁਖ ਨੂੰ ਸਮਝ ਸਕਿਆ ਹਾਂਦੇਸ਼ ਦੀਆਂ ਆਸ਼ਾਵਾਂਉਮੀਦਾਂ ਦੇ ਅੰਦਰ ਉਹ ਕਿਹੜੀ ਆਤਮਾ ਵਸਦੀ ਹੈਉਸ ਨੂੰ ਜਿੰਨਾ ਮੈਂ ਸਮਝ ਸਕਿਆਉਸ ਨੂੰ ਲੈ ਕੇ ਮੈਂ ਆਪਣੇ ਪੂਰੇ ਕਾਰਜਕਾਲਦੇਸ਼ ਦੇ ਉਨ੍ਹਾਂ ਲੋਕਾਂ ਨੂੰ ਐਂਪਾਵਰ ਕਰਨ ’ਚ ਖਪਾਇਆ। ਚਾਹੇ ਉਹ ਦਲਿਤ ਹੋਵੇਸ਼ੋਸ਼ਿਤ ਹੋਵੇਵੰਚਿਤ ਹੋਵੇਆਦਿਵਾਸੀ ਹੋਵੇਮਹਿਲਾ ਹੋਵੋਨੌਜਵਾਨ ਹੋਣਕਿਸਾਨ ਹੋਵੇਦਿਵਿਯਾਂਗ ਹੋਵੇਪੂਰਬ ਹੋਵੇਪੱਛਮ ਹੋਵੇਉੱਤਰ ਹੋਵੇਦੱਖਣ ਹੋਵੇਸਮੁੰਦਰ ਦਾ ਤੱਟ ਹੋਵੇਹਿਮਾਲਿਆ ਦੀਆਂ ਕੰਧਰਾਵਾਂ ਹੋਣਹਰ ਕੋਨੇ ਵਿੱਚ ਮਹਾਤਮਾ ਗਾਂਧੀ ਦਾ ਜੋ ਸੁਪਨਾ ਸੀਆਖਰੀ ਇਨਸਾਨ ਦੀ ਚਿੰਤਾ ਕਰਨ ਦਾਮਹਾਤਮਾ ਗਾਂਧੀ ਜੀ ਦੀ ਉਮੀਦ ਸੀਆਖਰੀ ਕਿਨਾਰੇ ’ਤੇ ਬੈਠੇ ਹੋਏ ਆਦਮੀ ਨੂੰ ਸਮਰੱਥ ਬਣਾਉਣ ਦੀਮੈਂ ਆਪਣੇ ਆਪ ਨੂੰ ਉਸ ਲਈ ਸਮਰਪਿਤ ਕੀਤਾ ਅਤੇ ਉਨ੍ਹਾਂ 8 ਸਾਲਾਂ ਦਾ ਨਤੀਜਾ ਅਤੇ ਆਜ਼ਾਦੀ ਦੇ ਇੰਨੇ ਦਹਾਕਿਆਂ ਦਾ ਅਨੁਭਵਅੱਜ 75 ਸਾਲ ਦੇ ਬਾਅਦ ਜਦੋਂ ਅਸੀਂ ਅੰਮ੍ਰਿਤ ਕਾਲ ਵੱਲ ਕਦਮ ਰੱਖ ਰਹੇ ਹਾਂਅੰਮ੍ਰਿਤ ਕਾਲ ਦੀ ਉਹ ਪਹਿਲੀ ਸਵੇਰ ਹੈਉਦੋਂ ਮੈਂ ਇੱਕ ਇਸੇ ਤਰ੍ਹਾਂ ਦੀ ਸਮਰੱਥਾ ਨੂੰ ਦੇਖ ਰਿਹਾ ਹਾਂ ਅਤੇ ਜਿਸ ਨਾਲ ਮੈਂ ਫ਼ਖ਼ਰ ਨਾਲ ਭਰ ਜਾਂਦਾ ਹਾਂ।

ਦੇਸ਼ਵਾਸੀਓ,

ਮੈਂ ਅੱਜ ਦੇਸ਼ ਦਾ ਸਭ ਤੋਂ ਵੱਡਾ ਸੁਭਾਗ ਇਹ ਦੇਖ ਰਿਹਾ ਹਾਂ ਕਿ ਭਾਰਤ ਦਾ ਜਨਮਨ ਉਮੀਦਾਂ ਵਾਲਾ ਜਨਮਨ ਹੈ। ਐਸਪੀਰੇਸ਼ਨਲ ਸੋਸਾਇਟੀ  ਕਿਸੇ ਵੀ ਦੇਸ਼ ਦੀ ਬਹੁਤ ਵੱਡੀ ਅਮਾਨਤ ਹੁੰਦੀ ਹੈ ਅਤੇ ਮੈਨੂੰ ਫ਼ਖ਼ਰ ਹੈ ਕਿ ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਹਰ ਸਮਾਜ ਦੇ ਹਰ ਵਰਗ ਵਿੱਚਹਰ ਤਬਕੇ ਵਿੱਚਉਮੀਦਾਂ ਜ਼ੋਰਾਂ ’ਤੇ ਹਨ। ਦੇਸ਼ ਦਾ ਹਰ ਨਾਗਰਿਕ ਚੀਜ਼ਾਂ ਬਦਲਣਾ ਚਾਹੁੰਦਾ ਹੈਬਦਲਦੇ ਦੇਖਣਾ ਚਾਹੁੰਦਾ ਹੈ ਪਰ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ। ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦਾ ਹੈਕਰਤੱਵ ਨਾਲ ਜੁੜ ਕੇ ਕਰਨਾ ਚਾਹੁੰਦਾ ਹੈਉਹ ਗਤੀ ਚਾਹੁੰਦਾ ਹੈਤਰੱਕੀ ਚਾਹੁੰਦਾ ਹੈ। 75 ਸਾਲ ਵਿੱਚ ਵੇਖੇ ਹੋਏ ਸਾਰੇ ਸੁਪਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੂਰਾ ਕਰਨ ਲਈ ਉਹ ਉਤਾਵਲਾ ਹੈਉਤਸ਼ਾਹਿਤ ਹੈ।

ਕੁਝ ਲੋਕਾਂ ਨੂੰ ਇਸ ਕਰਕੇ ਤਕਲੀਫ ਹੋ ਸਕਦੀ ਹੈਕਿਉਂਕਿ ਜਦੋਂ ਐਸਪੀਰੇਸ਼ਨਲ ਸੋਸਾਇਟੀ  ਹੁੰਦੀ ਹੈ ਤਾਂ ਸਰਕਾਰਾਂ ਨੂੰ ਵੀ ਤਲਵਾਰ ਦੀ ਧਾਰ ’ਤੇ ਚਲਣਾ ਪੈਂਦਾ ਹੈ। ਸਰਕਾਰਾਂ ਨੂੰ ਵੀ ਸਮੇਂ ਦੇ ਨਾਲ ਭੱਜਣਾ ਪੈਂਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਚਾਹੇ ਕੇਂਦਰ ਸਰਕਾਰ ਹੋਵੇਰਾਜ ਸਰਕਾਰ ਹੋਵੇਸਥਾਨਕ ਸਵਰਾਜ ਦੀਆਂ ਸੰਸਥਾਵਾਂ ਹੋਣਕਿਸੇ ਵੀ ਤਰ੍ਹਾਂ ਦੀ ਸ਼ਾਸਨ ਵਿਵਸਥਾ ਕਿਉ ਨਾ ਹੋਵੇਹਰ ਕਿਸੇ ਨੂੰ ਇਸ ਐਸਪੀਰੇਸ਼ਨਲ ਸੋਸਾਇਟੀ  ਨੂੰ ਐਡਰੈੱਸ ਕਰਨਾ ਹੀ ਪਵੇਗਾਉਨ੍ਹਾਂ ਦੀਆਂ ਉਮੀਦਾਂ ਦੇ ਲਈ ਅਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਸਾਡੀ ਇਸ ਐਸਪੀਰੇਸ਼ਨਲ ਸੋਸਾਇਟੀ  ਨੇ ਲੰਬੇ ਅਰਸੇ ਤੱਕ ਇੰਤਜ਼ਾਰ ਕੀਤਾ ਹੈ ਪਰ ਹੁਣ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੰਤਜ਼ਾਰ ਵਿੱਚ ਜਿਊਣ ਲਈ ਮਜਬੂਰ ਕਰਨ ਨੂੰ ਤਿਆਰ ਨਹੀਂ ਹੈ ਅਤੇ ਇਸ ਲਈ ਇਹ ਅੰਮ੍ਰਿਤ ਕਾਲ ਦੀ ਪਹਿਲੀ ਸਵੇਰ ਸਾਨੂੰ ਉਸ ਐਸਪੀਰੇਸ਼ਨਲ ਸੋਸਾਇਟੀ  ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਬਹੁਤ ਵੱਡਾ ਸੁਨਹਿਰੀ ਮੌਕਾ ਲੈ ਕੇ ਆਈ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਪਿਛਲੇ ਦਿਨੀਂ ਦੇਖਿਆ ਹੈ ਇੱਕ ਹੋਰ ਤਾਕਤ ਦਾ ਅਸੀਂ ਅਨੁਭਵ ਕੀਤਾ ਹੈ ਅਤੇ ਉਹ ਹੈ ਭਾਰਤ ਵਿੱਚ ਸਮੂਹਿਕ ਚੇਤਨਾ ਦਾ ਦੁਬਾਰਾ ਜਾਗਰਣ ਹੋਇਆ ਹੈ। ਇੱਕ ਸਮੂਹਿਕ ਚੇਤਨਾ ਦਾ ਪੁਨਰ ਜਾਗਰਣ ਆਜ਼ਾਦੀ ਦੇ ਇੰਨੇ ਸੰਘਰਸ਼ ਵਿੱਚ ਜੋ ਅੰਮ੍ਰਿਤ ਸੀਉਸ ਨੂੰ ਸੰਜੋਇਆ ਜਾ ਰਿਹਾ ਹੈਇਕੱਠਤਾ ਹੋ ਰਿਹਾ ਹੈ। ਸੰਕਲਪ ਵਿੱਚ ਪਰਿਵਰਤਿਤ ਹੋ ਰਿਹਾ ਹੈਯਤਨਾਂ ਦਾ ਸਿਖਰ ਜੁੜ ਰਿਹਾ ਹੈ ਅਤੇ ਸਿੱਧੀ ਦਾ ਰਾਹ ਨਜ਼ਰ ਆ ਰਿਹਾ ਏ। ਇਹ ਚੇਤਨਾ ਮੈਂ ਸਮਝਦਾ ਹਾਂ ਕਿ ਚੇਤਨਾ ਦਾ ਜਾਗਰਣ ਇਹ ਪੁਨਰ ਜਾਗਰਣ ਇਹ ਸਾਡੀ ਸਭ ਤੋਂ ਵੱਡੀ ਅਮਾਨਤ ਹੈ ਅਤੇ ਇਹ ਪੁਨਰ ਜਾਗਰਣ ਦੇਖੋ 10 ਅਗਸਤ ਤੱਕ ਲੋਕਾਂ ਨੂੰ ਪਤਾ ਤੱਕ ਨਹੀਂ ਹੋਵੇਗਾਸ਼ਾਇਦ ਕਿ ਦੇਸ਼ ਦੇ ਅੰਦਰ ਕਿਹੜੀ ਤਾਕਤ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਜਿਸ ਤਰ੍ਹਾਂ ਤੋਂ ਤਿਰੰਗੇ ਝੰਡੇ ਨੂੰ ਲੈ ਕੇ ਤਿਰੰਗਾ ਦੀ ਯਾਤਰਾ ਨੂੰ ਲੈ ਕੇ ਦੇਸ਼ ਚਲ ਪਿਆ ਹੈ। ਵੱਡੇ-ਵੱਡੇ ਸੋਸ਼ਲ ਸਾਇੰਸ ਦੇ ਐਕਸਪਰਟ ਉਹ ਵੀ ਸ਼ਾਇਦ ਕਲਪਨਾ ਨਹੀਂ ਕਰ ਸਕਦੇ ਕਿ ਮੇਰੇ ਅੰਦਰਮੇਰੇ ਦੇਸ਼ ਦੇ ਅੰਦਰ ਕਿੰਨੀ ਸਮਰੱਥਾ ਹੈ ਕਿ ਇੱਕ ਤਿਰੰਗੇ ਝੰਡੇ ਨੇ ਦਿਖਾ ਦਿੱਤਾ ਹੈ। ਇਹ ਪੁਨਰ ਚੇਤਨਾਪੁਨਰ ਜਾਗਰਣ ਦਾ ਪਲ ਹੈ। ਇਹ ਲੋਕ ਸਮਝ ਨਹੀਂ ਪਾ ਰਹੇ।

ਜਦੋਂ ਦੇਸ਼ ਜਨਤਾ ਕਰਫਿਊ ਦੇ ਲਈ ਹਿੰਦੁਸਤਾਨ ਦਾ ਹਰ ਕੋਨਾ ਚਲ ਪੈਂਦਾ ਹੈਉਦੋਂ ਉਸ ਚੇਤਨਾ ਦਾ ਪਤਾ ਲਗਦਾ ਹੈ। ਜਦੋਂ ਦੇਸ਼ ਤਾਲੀਥਾਲੀ ਵਜਾ ਕੇ ਕੋਰੋਨਾ ਵਾਰੀਅਰਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੋ ਜਾਂਦਾ ਹੈਉਦੋਂ ਚੇਤਨਾ ਦਾ ਪਤਾ ਲਗਦਾ ਹੈ। ਜਦੋਂ ਦੀਵਾ ਜਗਾ ਕੇ ਕੋਰੋਨਾ ਵਾਰੀਅਰਸ ਨੂੰ ਸ਼ੁਭਕਾਮਨਾਵਾਂ ਦੇਣ ਲਈ ਦੇਸ਼ ਚਲ ਪੈਂਦਾ ਹੈਉਦੋਂ ਉਸ ਚੇਤਨਾ ਦਾ ਪਤਾ ਲਗਦਾ ਹੈ। ਦੁਨੀਆ ਕੋਰੋਨਾ ਦੇ ਸਮੇਂ ਵੈਕਸੀਨ ਲਵੇ ਜਾਂ ਨਾ ਲਵੇਵੈਕਸੀਨ ਕੰਮ ਦੀ ਹੈ ਜਾਂ ਨਹੀਂਇਸੇ ਉਲਝਣ ’ਚ ਜੀਅ ਰਹੀ ਸੀ। ਉਸ ਵੇਲੇ ਮੇਰੇ ਦੇਸ਼ ਦੇ ਗ਼ਰੀਬ ਪਿੰਡ ਵੀ, 200 ਕਰੋੜ ਡੋਸਦੁਨੀਆ ਨੂੰ ਹੈਰਾਨ ਕਰਨ ਵਾਲਾ ਕੰਮ ਕਰਕੇ ਦਿਖਾ ਦਿੰਦੇ ਹਨ। ਇਹੀ ਚੇਤਨਾ ਹੈਇਹੀ ਸਮਰੱਥਾ ਹੈਇਸੇ ਸਮਰੱਥਾ ਨੇ ਅੱਜ ਦੇਸ਼ ਨੂੰ ਨਵੀਂ ਤਾਕਤ ਦਿੱਤੀ ਹੈ।

ਮੇਰੇ ਪਿਆਰੇ ਭਾਈਓ-ਭੈਣੋਂ,

ਇਸ ਇੱਕ ਮਹੱਤਵਪੂਰਨ ਸਮਰੱਥਾ ਨੂੰ ਮੈਂ ਦੇਖ ਰਿਹਾ ਹਾਂ ਜਿਵੇਂ ਐਸਪੀਰੇਸ਼ਨਲ ਸੋਸਾਇਟੀ ਜਿਵੇਂ ਪੁਨਰ ਜਾਗਰਣ ਉਵੇਂ ਹੀ ਆਜ਼ਾਦੀ ਦੇ ਇੰਨੇ ਦਹਾਕਿਆਂ ਬਾਅਦ ਪੂਰੇ ਵਿਸ਼ਵ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲ ਚੁੱਕਾ ਹੈ। ਵਿਸ਼ਵ ਭਾਰਤ ਵੱਲ ਫ਼ਖ਼ਰ ਨਾਲ ਦੇਖ ਰਿਹਾ ਹੈਉਮੀਦ ਨਾਲ ਦੇਖ ਰਿਹਾ ਹੈ। ਮੁਸ਼ਕਿਲਾਂ ਦਾ ਹੱਲ ਭਾਰਤ ਦੀ ਧਰਤੀ ’ਤੇ ਦੁਨੀਆ ਲੱਭਣ ਲਗੀ ਹੈ ਦੋਸਤੋ। ਵਿਸ਼ਵ ਦਾ ਇਹ ਬਦਲਾਅਵਿਸ਼ਵ ਦੀ ਸੋਚ ਵਿੱਚ ਇਹ ਬਦਲਾਅ 75 ਸਾਲ ਦੀ ਸਾਡੀ ਅਨੁਭਵ ਯਾਤਰਾ ਦਾ ਨਤੀਜਾ ਹੈ।

ਅਸੀਂ ਜਿਸ ਤਰ੍ਹਾਂ ਸੰਕਲਪ ਲੈ ਕੇ ਚਲ ਪਏ ਹਾਂਦੁਨੀਆ ਇਸ ਨੂੰ ਦੇਖ ਰਹੀ ਏ ਅਤੇ ਆਖਿਰਕਾਰ ਵਿਸ਼ਵ ਵੀ ਉਮੀਦ ਲੈ ਕੇ ਜੀਅ ਰਿਹਾ ਹੈ। ਉਮੀਦਾਂ ਪੂਰੀਆਂ ਕਰਨ ਦੀ ਸਮਰੱਥਾ ਕਿੱਥੇ ਹੈਉਹ ਉਸ ਨੂੰ ਦਿਖਣ ਲਗ ਪਿਆ ਹੈ। ਮੈਂ ਇਸ ਨੂੰ ਮਹਿਲਾ ਦੀ ਤਾਕਤ ਦੇ ਰੂਪ ਵਿੱਚ ਦੇਖਦਾ ਹਾਂ। ਤਿੰਨ ਸਮਰੱਥਾਵਾਂ ਦੇ ਰੂਪ ਵਿੱਚ ਦੇਖਦਾ ਹਾਂ ਅਤੇ ਇਹ ਡੀ-ਸ਼ਕਤੀ ਹੈ ਐਸਪੀਰੇਸ਼ਨ ਦੀਪੁਨਰ ਜਾਗਰਣ ਦੀ ਅਤੇ ਵਿਸ਼ਵ ਦੀ ਉਮੀਦਾਂ ਦੀ ਅਤੇ ਇਸ ਨੂੰ ਪੂਰਾ ਕਰਨ ਲਈਅਸੀਂ ਜਾਣਦੇ ਹਾਂ ਦੋਸਤੋ ਅੱਜ ਦੁਨੀਆ ਵਿੱਚ ਇੱਕ ਵਿਸ਼ਵਾਸ ਜਗਾਉਣ ਵਿੱਚ ਮੇਰੇ ਦੇਸ਼ਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੈ। 130 ਕਰੋੜ ਦੇਸ਼ਵਾਸੀਆਂ ਨੇ ਕਦੀ ਦਹਾਕਿਆਂ ਦੇ ਅਨੁਭਵ ਤੋਂ ਬਾਅਦ ਸਥਿਰ ਸਰਕਾਰ ਦਾ ਮਹੱਤਵ ਕੀ ਹੁੰਦਾ ਹੈਰਾਜਨੀਤਕ ਸਥਿਰਤਾ ਦਾ ਮਹੱਤਵ ਕੀ ਹੁੰਦਾ ਹੈਪੌਲੀਟੀਕਲ ਸਟੇਬਿਲਟੀ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਤਾਕਤ ਦਿਖਾ ਸਕਦੀ ਹੈ।

ਨੀਤੀਆਂ ਵਿੱਚ ਕਿਸ ਤਰ੍ਹਾਂ ਦੀ ਸਮਰੱਥਾ ਹੁੰਦੀ ਹੈਉਨ੍ਹਾਂ ਨੀਤੀਆਂ ’ਤੇ ਵਿਸ਼ਵ ਦਾ ਭਰੋਸਾ ਕਿਸ ਤਰ੍ਹਾਂ ਬਣਦਾ ਹੈ। ਇਹ ਭਾਰਤ ਨੇ ਦਿਖਾਇਆ ਹੈ ਅਤੇ ਦੁਨੀਆ ਵੀ ਇਸ ਨੂੰ ਸਮਝ ਰਹੀ ਏ ਅਤੇ ਹੁਣ ਜਦੋਂ ਰਾਜਨੀਤਕ ਸਥਿਰਤਾ ਹੋਵੇਨੀਤੀਆਂ ਵਿੱਚ ਗਤੀਸ਼ੀਲਤਾ ਹੋਵੇਫ਼ੈਸਲਿਆਂ ਵਿੱਚ ਤੇਜ਼ੀ ਹੋਵੇਸਰਬ ਵਿਆਪਕਤਾ ਹੋਵੇਸਾਰਿਆਂ ਦਾ ਵਿਸ਼ਵਾਸ ਹੋਵੇ ਤਾਂ ਵਿਕਾਸ ਲਈ ਹਰ ਕੋਈ ਭਾਗੀਦਾਰ ਬਣਦਾ ਹੈ। ਅਸੀਂ ਸਭ ਦਾ ਸਾਥਸਭ ਦਾ ਵਿਕਾਸ ਦਾ ਮੰਤਰ ਲੈ ਕੇ ਚਲੇ ਸੀ ਪਰ ਦੇਖਦੇ ਹੀ ਦੇਖਦੇ ਦੇਸ਼ਵਾਸੀਆਂ ਨੇ ਸਭ ਦਾ ਵਿਸ਼ਵਾਸ ਅਤੇ ਸਭ ਦਾ ਪ੍ਰਯਾਸ ਨਾਲ ਉਸ ਵਿੱਚ ਹੋਰ ਰੰਗ ਭਰ ਦਿੱਤੇ ਹਨ। ਅਸੀਂ ਦੇਖਿਆ ਹੈ ਸਾਡੀ ਸਮੂਹਿਕ ਸ਼ਕਤੀਸਾਡੀ ਸਮੂਹਿਕ ਸਮਰੱਥਾ ਨੂੰ ਅਸੀਂ ਦੇਖਿਆ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਿਸ ਪ੍ਰਕਾਰ ਨਾਲ ਬਣਾਇਆ ਗਿਆਜਿਸ ਪ੍ਰਕਾਰ ਹਰ ਅਹਿਮ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਅਭਿਯਾਨ ਚਲ ਰਿਹਾ ਹੈ। ਪਿੰਡ-ਪਿੰਡ ਦੇ ਲੋਕ ਜੁੜ ਰਹੇ ਹਨ। ਕਾਰਸੇਵਾ ਕਰ ਰਹੇ ਹਨ। ਆਪਣੇ ਯਤਨਾਂ ਨਾਲ ਆਪਣੇ ਪਿੰਡਾਂ ਲਈ ਪਾਣੀ ਦੇ ਰੱਖ-ਰਖਾਅ ਲਈ ਵੱਡੇ ਅਭਿਯਾਨ ਚਲਾ ਰਹੇ ਹਨ ਅਤੇ ਇਸ ਲਈ ਭਾਈਓ-ਭੈਣੋਂ। ਚਾਹੇ ਸਵੱਛਤਾ ਦਾ ਅਭਿਯਾਨ ਹੋਵੇਚਾਹੇ ਗ਼ਰੀਬਾਂ ਦੇ ਕਲਿਆਣ ਦਾ ਕੰਮ ਹੋਵੇਦੇਸ਼ ਅੱਜ ਪੂਰੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ।

ਲੇਕਿਨ ਭਾਈਓ-ਭੈਣੋਂ ਅਸੀਂ ਆਜ਼ਾਦੀ ਕੇ ਅੰਮ੍ਰਿਤ ਕਾਲ ਦਾਸਾਡੀ 75 ਸਾਲਾਂ ਦੀ ਯਾਤਰਾ ਦਾਗੌਰਵਗਾਨ ਹੀ ਕਰਦੇ ਰਹਾਂਗੇ। ਆਪਣੀ ਹੀ ਪਿੱਠ ਥਪਥਪਾਉਦੇ ਰਹਾਂਗੇ ਤਾਂ ਸਾਡੇ ਸੁਪਨੇ ਕਿਤੇ ਦੂਰ ਚਲੇ ਜਾਣਗੇ ਅਤੇ ਇਸ ਲਈ 75 ਸਾਲ ਦਾ ਪ੍ਰੋਗਰਾਮ ਭਾਵੇਂ ਕਿੰਨਾ ਵੀ ਸ਼ਾਨਦਾਰ ਰਿਹਾ ਹੋਵੇਕਿੰਨੇ ਹੀ ਸੰਕਟਾਂ ਵਾਲਾ ਰਿਹਾ ਹੋਵੇਕਿੰਨੀਆਂ ਹੀ ਚੁਣੌਤੀਆਂ ਵਾਲਾ ਰਿਹਾ ਹੋਵੇਕਿੰਨੇ ਹੀ ਸੁਪਨੇ ਅਧੂਰੇ ਦਿਖਦੇ ਹੋਣਉਸ ਦੇ ਬਾਵਜੂਦਅੱਜ ਜਦ ਅਸੀਂ ਅੰਮ੍ਰਿਤ ਕਾਲ ਅੰਦਰ ਪ੍ਰਵੇਸ਼ ਕਰ ਰਹੇ ਹਾਂ ਅਗਲੇ 25 ਸਾਲ ਸਾਡੇ ਦੇਸ਼ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਸ ਲਈ ਜਦ ਮੈਂ ਅੱਜ ਮੇਰੇ ਸਾਹਮਣੇ ਲਾਲ ਕਿਲੇ ਉੱਪਰ ਤੋਂ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਦੀ ਸਮਰੱਥਾ ਨੂੰ ਯਾਦ ਕਰਦਾ ਹਾਂ। ਉਨ੍ਹਾਂ ਦੇ ਸੁਪਨਿਆਂ ਨੂੰ ਦੇਖਦਾ ਹਾਂਉਨ੍ਹਾਂ ਦੇ ਸੰਕਲਪ ਦੀ ਭਾਵਨਾ ਨੂੰ ਮਹਿਸੂਸ ਕਰਦਾ ਹਾਂ ਤਾਂ ਮੇਰੇ ਸਾਥੀਓ ਮੈਨੂੰ ਲਗਦਾ ਹੈ ਆਉਣ ਵਾਲੇ 25 ਸਾਲਾਂ ਲਈ ਉਨ੍ਹਾਂ ਪੰਚ ਪ੍ਰਣਾਂ ’ਤੇ ਆਪਣੀ ਸ਼ਕਤੀ ਕੇਂਦ੍ਰਿਤ ਕਰਨੀ ਹੋਵੇਗੀ। ਆਪਣੇ ਸੰਕਲਪਾਂ ਨੂੰ ਕ੍ਰਮਬੱਧ ਕਰਨਾ ਹੋਵੇਗਾ। ਆਪਣੀ ਸਮਰੱਥਾ ਨੂੰ ਕੇਂਦ੍ਰਿਤ ਕਰਨਾ ਹੋਵੇਗਾ ਅਤੇ ਸਾਨੂੰ ਉਨ੍ਹਾਂ ਪੰਜ ਪ੍ਰਣਾਂ ਨੂੰ ਕੇਂਦ੍ਰਿਤ ਲੈ ਕੇ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇਆਜ਼ਾਦੀ ਦੇ ਦਿਵਾਨਿਆਂ ਦੇ ਸਾਰੇ ਸੁਪਨੇ ਪੂਰੇ ਕਰਨ ਦੀ ਜ਼ਿੰਮੇਵਾਰੀ ਚੁੱਕ ਕੇ ਚਲਣਾ ਹੋਵੇਗਾ।

ਜਦੋਂ ਮੈਂ ਪ੍ਰਣ ਦੀ ਗੱਲ ਕਰਦਾ ਹਾਂ ਤਾਂ ਪਹਿਲਾਂ ਪ੍ਰਣ ਕਿ ਹੁਣ ਦੇਸ਼ ਵੱਡੇ ਸੰਕਲਪ ਲੈ ਕੇ ਹੀ ਚਲੇਗਾ। ਬਹੁਤ ਵੱਡੇ ਸੰਕਲਪ ਲੈ ਕੇ ਚਲਣਾ ਹੋਵੇਗਾ ਅਤੇ ਉਹ ਵੱਡਾ ਸੰਕਲਪ ਹੈ ਵਿਕਸਿਤ ਭਾਰਤ ਹੁਣ ਉਸ ਤੋਂ ਕੁਝ ਵੀ ਘੱਟ ਨਹੀਂ ਹੋਣਾ ਚਾਹੀਦਾ। ਵੱਡਾ ਸੰਕਲਪਦੂਸਰਾ ਪ੍ਰਣ ਕਿਸੇ ਵੀ ਕੋਨੇ ਵਿੱਚ ਸਾਡੇ ਮਨ ਦੇ ਅੰਦਰਸਾਡੀਆਂ ਆਦਤਾਂ ਦੇ ਅੰਦਰ ਗ਼ੁਲਾਮੀ ਦਾ ਇੱਕ ਵੀ ਅੰਸ਼ ਜੇਕਰ ਅਜੇ ਵੀ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਚਣ ਨਹੀਂ ਦੇਣਾ ਹੈ। ਹੁਣ ਸ਼ਤ-ਪ੍ਰਤੀਸ਼ਤਸ਼ਤ-ਪ੍ਰਤੀਸ਼ਤ ਸੈਂਕੜੇ ਸਾਲਾਂ ਦੀ ਗ਼ੁਲਾਮੀ ਨੇ ਜਿੱਥੇ ਸਾਨੂੰ ਜਕੜ ਕੇ ਰੱਖਿਆ ਹੈਸਾਡੇ ਮਨੋਬਲ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਸਾਡੀ ਸੋਚ ਅੰਦਰ ਕਮਜ਼ੋਰੀਆਂ ਪੈਦਾ ਕਰਕੇ ਰੱਖੀਆਂ ਹਨ। ਗ਼ੁਲਾਮੀ ਦੀ ਛੋਟੀ ਤੋਂ ਛੋਟੀ ਚੀਜ਼ ਵੀ ਨਜ਼ਰ ਆਉਂਦੀ ਹੈਸਾਡੇ ਅੰਦਰ ਨਜ਼ਰ ਆਉਂਦੀ ਹੈ। ਸਾਡੇ ਆਲੇ-ਦੁਆਲੇ ਨਜ਼ਰ ਆਉਂਦੀ ਹੈ। ਸਾਨੂੰ ਇਸ ਤੋਂ ਮੁਕਤੀ ਪਾਉਣੀ ਹੀ ਹੋਵੇਗੀ। ਇਹ ਸਾਡੀ ਦੂਸਰੀ ਪ੍ਰਣ ਸ਼ਕਤੀ ਹੈ। ਤੀਸਰੀ ਪ੍ਰਣ ਸ਼ਕਤੀ ਸਾਡੀ ਵਿਰਾਸਤ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਡੀ ਵਿਰਾਸਤ ਦੇ ਪ੍ਰਤੀਕਿਉਂਕਿ ਇਹੀ ਵਿਰਾਸਤ ਹੈਜਿਸ ਨੇ ਭਾਰਤ ਨੂੰ ਸੁਨਹਿਰੀ ਯੁਗ ਦਿੱਤਾ ਸੀਇਹੀ ਵਿਰਾਸਤ ਹੈ ਜੋ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਆਦਤ ਰੱਖਦੀ ਹੈ। ਇਹੀ ਵਿਰਾਸਤ ਹੈ ਜੋ ਕਾਲ ਨੂੰ ਵੀ ਮਾਤ ਦਿੰਦੀ ਰਹੀ ਹੈ। ਇਸ ਲਈ ਸਾਨੂੰ ਇਸ ਵਿਰਾਸਤ ਦੇ ਪ੍ਰਤੀ ਮਾਣ ਹੋਣਾ ਚਾਹੀਦਾ ਹੈ। ਚੌਥਾ ਪ੍ਰਣ - ਉਹ ਵੀ ਓਨਾ ਹੀ ਮਹੱਤਵਪੂਰਨ ਹੈ ਅਤੇ ਉਹ ਹੈ ਏਕਤਾ ਅਤੇ ਇਕਜੁੱਟਤਾ ਇੱਕ ਸੌ ਤੀਹ ਕਰੋੜ ਦੇਸ਼ਵਾਸੀਆਂ ਵਿੱਚ ਏਕਤਾਨਾ ਕੋਈ ਆਪਣਾ ਨਾ ਕੋਈ ਪਰਾਇਆ। ਏਕਤਾ ਦੀ ਤਾਕਤ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਸੁਪਨਿਆਂ ਲਈ ਸਾਡਾ ਚੌਥਾ ਪ੍ਰਣ ਹੈ। ਅਤੇ ਪੰਜਵਾਂ ਪ੍ਰਣ - ਪੰਜਵਾਂ ਪ੍ਰਣ ਹੈ ਨਾਗਰਿਕਾਂ ਦਾ ਮਹੱਤਵ ਨਾਗਰਿਕਾਂ ਦਾ ਕਰਤੱਵਜਿਸ ਵਿੱਚ ਪ੍ਰਧਾਨ ਮੰਤਰੀ ਵੀ ਬਾਹਰ ਨਹੀਂ ਹੁੰਦਾ ਹੈਮੁੱਖ ਮੰਤਰੀ ਵੀ ਬਾਹਰ ਨਹੀਂ ਹੁੰਦਾ ਹੈਉਹ ਵੀ ਨਾਗਰਿਕ ਹੈ। ਨਾਗਰਿਕਾਂ ਦਾ ਕਰਤੱਵ। ਇਹ ਸਾਡੇ ਉਨ੍ਹਾਂ 25 ਸਾਲਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਬਹੁਤ ਵੱਡੀ ਪ੍ਰਣ ਸ਼ਕਤੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਜਦ ਸੁਪਨੇ ਵੱਡੇ ਹੁੰਦੇ ਹਨ। ਜਦ ਸੰਕਲਪ ਵੱਡੇ ਹੁੰਦੇ ਹਨ ਤਾਂ ਪੁਰਸ਼ਾਰਥ ਵੀ ਬਹੁਤ ਵੱਡਾ ਹੁੰਦਾ ਹੈ। ਸ਼ਕਤੀ ਵੀ ਬਹੁਤ ਵੱਡੀ ਮਾਤਰਾ ਵਿੱਚ ਜੁੜ ਜਾਂਦੀ ਹੈ। ਹੁਣ ਕੋਈ ਕਲਪਨਾ ਕਰ ਸਕਦਾ ਹੈ ਕਿ ਦੇਸ਼ ਦੇ ਉਸ 40,42 ਦੇ ਸਮੇਂ ਨੂੰ ਯਾਦ ਕਰੋਦੇਸ਼ ਉੱਠ ਖੜ੍ਹਾ ਹੋਇਆ ਸੀਕਿਸੇ ਨੇ ਹੱਥ ਵਿੱਚ ਝਾੜੂ ਲਿਆਕਿਸੇ ਨੇ ਤਕਲੀ ਲਈ ਸੀ। ਕਿਸੇ ਨੇ ਸਤਿਆਗ੍ਰਹਿ ਦਾ ਮਾਰਗ ਚੁਣਿਆ ਸੀ। ਕਿਸੇ ਨੇ ਸੰਘਰਸ਼ ਦਾ ਰਾਹ ਚੁਣਿਆ। ਕਿਸੇ ਨੇ ਕ੍ਰਾਂਤੀ ਦੀ ਵੀਰਤਾ ਦਾ ਰਾਹ ਚੁਣਿਆ ਸੀ ਪਰ ਸੰਕਲਪ ਵੱਡਾ ਸੀ ਆਜ਼ਾਦੀ ਅਤੇ ਤਾਕਤ ਦੇਖੋਵੱਡਾ ਸੰਕਲਪ ਸੀ ਤਾਂ ਆਜ਼ਾਦੀ ਲੈ ਕੇ ਰਹੇ। ਅਸੀਂ ਆਜ਼ਾਦ ਹੋ ਗਏ। ਜੇਕਰ ਸੰਕਲਪ ਛੋਟਾ ਹੁੰਦਾ ਸੀਮਿਤ ਹੁੰਦਾ ਤਾਂ ਸ਼ਾਇਦ ਅੱਜ ਵੀ ਸੰਘਰਸ਼ ਕਰਨ ਦੇ ਦਿਨ ਜਾਰੀ ਰਹਿੰਦੇ ਪਰ ਸੰਕਲਪ ਵੱਡਾ ਸੀਅਸੀਂ ਹਾਸਲ ਵੀ ਕੀਤਾ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਜਦ ਅੱਜ ਅੰਮ੍ਰਿਤਕਾਲ ਦੀ ਪਹਿਲੀ ਸਵੇਰ ਹੈ ਤਾਂ ਸਾਨੂੰ ਇਨ੍ਹਾਂ 25 ਸਾਲਾਂ ਵਿੱਚ ਵਿਕਸਿਤ ਭਾਰਤ ਬਣਾ ਕੇ ਰਹਿਣਾ ਹੈ। ਆਪਣੀਆਂ ਅੱਖਾਂ ਦੇ ਸਾਹਮਣੇ ਅਤੇ ਜਿਹੜੇ 20-22-25 ਸਾਲ ਦੇ ਨੌਜਵਾਨ ਮੇਰੇ ਸਾਹਮਣੇ ਹਨਮੇਰੇ ਦੇਸ਼ ਦੇ ਨੌਜਵਾਨੋ! ਜਦ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾਤਦ ਤੁਸੀਂ 50-55 ਦੇ ਹੋ ਚੁੱਕੇ ਹੋਵੋਗੇ। ਮਤਲਬ ਆਪਣੇ ਜੀਵਨ ਦਾ ਸਵਰਣ (ਸੁਨਹਿਰੀ) ਕਾਲਤੁਹਾਡੀ ਉਮਰ ਦੇ 25-30 ਸਾਲ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕਾਲ ਹੈ। ਤੁਸੀਂ ਸੰਕਲਪ ਨੂੰ ਲੈ ਕੇ ਮੇਰੇ ਨਾਲ ਚਲ ਪਓਮੇਰੇ ਸਾਥੀਓ ਤਿਰੰਗੇ ਝੰਡੇ ਦੀ ਸਹੁੰ ਲੈ ਕੇ ਚਲ ਪਓ। ਅਸੀਂ ਸਾਰੇ ਪੂਰੀ ਤਾਕਤ ਨਾਲ ਜੁੜ ਜਾਈਏ। ਵੱਡਾ ਸੰਕਲਪ ਮੇਰਾ ਦੇਸ਼ ਵਿਕਸਿਤ ਦੇਸ਼ ਹੋਵੇਗਾ। ਡਿਵੈਲਪ ਕੰਟਰੀ ਹੋਵੇਗਾਵਿਕਾਸ ਦੇ ਹਰ ਪੈਰਾਮੀਟਰ ਵਿੱਚ ਅਸੀਂ ਮਾਨਵ ਕੇਂਦਰੀ ਵਿਵਸਥਾ ਨੂੰ ਵਿਕਸਿਤ ਕਰਾਂਗੇ। ਸਾਡੇ ਕੇਂਦਰ ਵਿੱਚ ਮਾਨਵ ਹੋਵੇਗਾ। ਸਾਡੇ ਕੇਂਦਰ ਵਿੱਚ ਮਾਨਵ ਦੀਆਂ ਆਸਾਂ-ਉਮੀਦਾਂ ਹੋਣਗੀਆਂ। ਅਸੀਂ ਚਾਹੁੰਦੇ ਹਾਂਭਾਰਤ ਜਦ ਵੱਡੇ ਸੰਕਲਪ ਕਰਦਾ ਹੈ ਤਾਂ ਕਰਕੇ ਹੀ ਦਿਖਾਉਦਾ ਹੈ।

ਜਦੋਂ ਮੈਂ ਇੱਥੇ ਸਵੱਛਤਾ ਦੀ ਗੱਲ ਕਹੀ ਸੀਮੇਰੇ ਪਹਿਲੇ ਭਾਸ਼ਣ ਵਿੱਚ ਦੇਸ਼ ਚਲ ਪਿਆਜਿਸ ਤੋਂ ਜਿੱਥੇ ਹੋ ਸਕਿਆਸਵੱਛਤਾ ਵੱਲ ਅੱਗੇ ਵਧਿਆ ਤੇ ਗੰਦਗੀ ਪ੍ਰਤੀ ਨਫ਼ਰਤ ਇੱਕ ਸੁਭਾਅ ਬਣਦਾ ਗਿਆ। ਇਹੀ ਤਾਂ ਦੇਸ਼ ਹੈਜਿਸ ਨੇ ਉਸ ਨੂੰ ਕਰਕੇ ਦਿਖਾਇਆ ਹੈ ਤੇ ਕਰ ਵੀ ਰਿਹਾ ਹੈ। ਅੱਗੇ ਵੀ ਕਰ ਰਿਹਾ ਹੈ। ਇਹੀ ਤਾਂ ਦੇਸ਼ ਹੈਜਿਸ ਨੇ ਵੈਕਸੀਨੇਸ਼ਨ ’ਚ ਦੁਨੀਆ ਦੁਵਿਧਾ ਵਿੱਚ ਸੀ। 200 ਕਰੋੜ ਦਾ ਟੀਚਾ ਪਾਰ ਕਰ ਲਿਆਸਮੇਂ ਦੀ ਸੀਮਾ ਵਿੱਚ ਕਰ ਲਿਆ। ਪੁਰਾਣੇ ਸਾਰੇ ਰਿਕਾਰਡ ਤੋੜ ਕੇ ਕਰ ਲਿਆ। ਇਹ ਦੇਸ਼ ਕਰ ਸਕਦਾ ਹੈ। ਅਸੀਂ ਤੈਅ ਕੀਤਾ ਸੀ ਕਿ ਅਸੀਂ ਖਾੜੀ ਦੇ ਤੇਲ ਤੇ ਗੁਜਾਰਾ ਕਰਦੇ ਹਾਂਝਾੜੀ ਦੇ ਤੇਲ ਵੱਲ ਹੋਰ ਕਿਵੇਂ ਵਧੀਏ। ਦਸ ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਸੁਪਨਾ ਵੱਡਾ ਲਗਦਾ ਸੀਪੁਰਾਣਾ ਇਤਿਹਾਸ ਦੱਸਦਾ ਸੀ ਕਿ ਸੰਭਵ ਨਹੀਂ ਪਰ ਸਮੇਂ ਤੋਂ ਪਹਿਲਾਂ ਦਸ ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਕਰਕੇ ਦੇਸ਼ ਨੇ ਸੁਪਨੇ ਨੂੰ ਪੂਰਾ ਕਰ ਲਿਆ ਹੈ।

ਭਾਈਓ-ਭੈਣੋਂ! ਢਾਈ ਕਰੋੜ ਲੋਕਾਂ ਨੂੰ ਇੰਨੇ ਘੱਟ ਸਮੇਂ ਵਿੱਚ ਬਿਜਲੀ ਕਨੈਕਸ਼ਨ ਪਹੁੰਚਾਉਣਾ ਛੋਟਾ ਕੰਮ ਨਹੀਂ ਸੀਦੇਸ਼ ਨੇ ਕਰਕੇ ਦਿਖਾਇਆ। ਲੱਖਾਂ ਪਰਿਵਾਰਾਂ ਦੇ ਘਰ ਵਿੱਚ ਨਲ ਤੋਂ ਜਲ ਪਹੁੰਚਾਉਣ ਦਾ ਕੰਮ ਅੱਜ ਦੇਸ਼ ਤੇਜ਼ ਗਤੀ ਨਾਲ ਕਰ ਰਿਹਾ ਹੈ। ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤੀਭਾਰਤ ਅੰਦਰ ਅੱਜ ਸੰਭਵ ਹੋ ਸਕੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਨੁਭਵ ਕਹਿੰਦਾ ਹੈਇੱਕ ਵਾਰ ਅਸੀਂ ਸਾਰੇ ਸੰਕਲਪ ਲੈ ਕੇ ਚਲ ਪਈਏ ਤਾਂ ਆਪਣੇ ਨਿਰਧਾਰਿਤ ਨਿਸ਼ਾਨੇ ਨੂੰ ਪਾਰ ਕਰ ਸਕਦੇ ਹਾਂ। ਰੀਨਿਊਏਬਲ ਐਨਰਜੀ ਦਾ ਟੀਚਾ ਹੋਵੇਦੇਸ਼ ਵਿੱਚ ਨਵੇਂ ਮੈਡੀਕਲ ਕਾਲਜ ਬਣਾਉਣ ਦਾ ਇਰਾਦਾ ਹੋਵੇਡਾਕਟਰਾਂ ਦੀ ਤਿਆਰੀ ਕਰਵਾਉਣੀ ਹੋਵੇ। ਹਰ ਖੇਤਰ ਵਿੱਚ ਪਹਿਲਾਂ ਨਾਲੋਂ ਗਤੀ ਬਹੁਤ ਵਧੀ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਹੁਣ ਆਉਣ ਵਾਲੇ 25 ਸਾਲ ਵੱਡੇ ਸੰਕਲਪ ਲੈਂਦੇ ਹਾਂ। ਇਹੀ ਸਾਡੇ ਪ੍ਰਣ ਤੇ ਇਹੀ ਸਾਡਾ ਪ੍ਰਣ ਵੀ ਹੋਣਾ ਚਾਹੀਦਾ ਹੈ।

ਦੂਸਰੀ ਗੱਲ ਮੈਂ ਕਹੀ ਹੈਉਸ ਪ੍ਰਣ ਸ਼ਕਤੀ ਦੀ ਮੈਂ ਚਰਚਾ ਕੀਤੀ ਹੈ ਕਿ ਗ਼ੁਲਾਮੀ ਦੀ ਮਾਨਸਿਕਤਾ। ਸੋਚੋ ਜ਼ਰਾ ਭਾਈਓ! ਕਦ ਤੱਕ ਦੁਨੀਆ ਸਾਨੂੰ ਸਰਟੀਫਿਕੇਟ ਵੰਡਦੀ ਰਹੇਗੀ ਕਦੋਂ ਤੱਕ ਦੁਨੀਆ ਦੇ ਸਰਟੀਫਿਕੇਟ ’ਤੇ ਅਸੀਂ ਗੁਜਾਰਾ ਕਰਾਂਗੇ। ਕੀ ਅਸੀਂ ਆਪਣੇ ਰਸਤੇ ਨਹੀਂ ਬਣਾਵਾਂਗੇ। ਕੀ 130 ਕਰੋੜ ਦਾ ਦੇਸ਼ ਆਪਣੇ ਪੈਮਾਨਿਆਂ ਨੂੰ ਪਾਰ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਸਾਨੂੰ ਕਿਸੇ ਵੀ ਹਾਲਤ ਵਿੱਚ ਹੋਰਾਂ ਵਰਗੀ ਦਿਖਣ ਦੀ ਲੋੜ ਨਹੀਂ ਹੈ। ਅਸੀਂ ਜਿਹੋ ਜਿਹੇ ਹਾਂਉਸ ਤਰ੍ਹਾਂ ਪਰ ਤਾਕਤ ਨਾਲ ਖੜ੍ਹੇ ਹੋਵਾਂਗੇ। ਇਹ ਸਾਡਾ ਮਿਜ਼ਾਜ ਹੈ। ਸਾਨੂੰ ਗ਼ੁਲਾਮੀ ਤੋਂ ਮੁਕਤੀ ਚਾਹੀਦੀ ਹੈ। ਸਾਡੇ ਮਨ ਦੇ ਅੰਦਰ ਦੂਰ-ਦੂਰ ਸੱਤ ਸਮੁੰਦਰਾਂ ਦੇ ਹੇਠਾਂ ਵੀ ਗ਼ੁਲਾਮੀ ਦਾ ਤੱਤ ਨਹੀਂ ਬਚਿਆ ਰਹਿਣਾ ਚਾਹੀਦਾ ਅਤੇ ਮੈਂ ਉਮੀਦ ਕਰਦਾ ਹਾਂਜਿਸ ਪ੍ਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈਜਿਸ ਮੰਥਵ ਨਾਲ ਬਣੀ ਹੈ। ਕੋਟਿ-ਕੋਟਿ ਲੋਕਾਂ ਦੇ ਵਿਚਾਰ ਪ੍ਰਵਾਹ ਨੂੰ ਇਕੱਠੇ ਕਰਕੇ ਬਣੀ ਹੈ ਅਤੇ ਭਾਰਤ ਦੀ ਧਰਤੀ ਦੀ ਰਸਕਸ ਸਾਡੀ ਧਰਤੀ ਦੇ ਮਿਲੇ ਹਨ। ਜ਼ਮੀਨ ਨਾਲ ਜੁੜੀ ਹੋਈ ਸਿੱਖਿਆ ਨੀਤੀ ਬਣੀ ਹੈ। ਅਸੀਂ ਜਿਹੜੇ ਕੌਸ਼ਲ ਉੱਪਰ ਜ਼ੋਰ ਦਿੱਤਾ ਹੈ। ਇਹ ਇੱਕ ਅਜਿਹੀ ਸਮਰੱਥਾ ਹੈ ਜੋ ਸਾਨੂੰ ਗ਼ੁਲਾਮੀ ਤੋਂ ਮੁਕਤੀ ਦੀ ਤਾਕਤ ਦੇਵੇਗਾ।

ਅਸੀਂ ਦੇਖਿਆ ਹੈ। ਕਦੇ-ਕਦੇ ਤਾਂ ਸਾਡਾ ਟੈਲੰਟ ਭਾਸ਼ਾ ਦੇ ਬੰਧਨਾਂ ਵਿੱਚ ਬੱਝ ਜਾਂਦਾ ਹੈ। ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ। ਸਾਨੂੰ ਸਾਡੇ ਦੇਸ਼ ਦੀ ਹਰ ਭਾਸ਼ਾ ’ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਭਾਸ਼ਾ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ। ਮੇਰੇ ਦੇਸ਼ ਦੀ ਭਾਸ਼ਾ ਹੈ। ਮੇਰੇ ਪੁਰਖਿਆਂ ਨੇ ਜੋ ਦੁਨੀਆ ਨੂੰ ਦਿੱਤੀਇਹ ਉਹ ਭਾਸ਼ਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ।

ਮੇਰੇ ਸਾਥੀਓ,

ਅੱਜ ਡਿਜੀਟਲ ਇੰਡੀਆ ਦਾ ਰੂਪਅਸੀਂ ਦੇਖ ਰਹੇ ਹਾਂ। ਸਟਾਰਟਅੱਪ ਦੇਖ ਰਹੇ ਹਾਂਕੌਣ ਲੋਕ ਹਨਇਹ ਉਹ ਟੈਲੇਂਡ ਹੈ। ਟੀਅਰ-2, ਟੀਅਰ-3 ਸਿਟੀ ਵਿੱਚ ਕਿਸੇ ਪਿੰਡ ਵਿੱਚ ਕਿਸੇ ਗ਼ਰੀਬ ਪਰਿਵਾਰ ਵਿੱਚ ਵਸੇ ਹੋਏ ਲੋਕ ਹਨਇਹ ਸਾਡੇ ਨੌਜਵਾਨ ਜੋ ਅੱਜ ਨਵੀਆਂ-ਨਵੀਆਂ ਖੋਜਾਂ ਦੇ ਨਾਲ ਦੁਨੀਆ ਦੇ ਸਾਹਮਣੇ ਆ ਰਹੇ ਹਨ। ਗ਼ੁਲਾਮੀ ਦੀ ਮਾਨਸਿਕਤਾ ਨੂੰ ਤਿਲਾਂਜਲੀ ਦੇਣੀ ਪਵੇਗੀ। ਆਪਣੀ ਸਮਰੱਥਾ ’ਤੇ ਭਰੋਸਾ ਕਰਨਾ ਹੋਵੇਗਾ।

ਦੂਸਰੀ ਇੱਕ ਗੱਲ ਜੋ ਮੈਂ ਕਹੀ ਹੈ। ਤੀਸਰੀ ਪ੍ਰਣ ਸ਼ਕਤੀ ਦੀ ਗੱਲ ਹੈਉਹ ਹੈ ਸਾਡੀ ਵਿਰਾਸਤ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈਜਦੋਂ ਅਸੀਂ ਆਪਣੀ ਧਰਤੀ ਨਾਲ ਜੁੜਾਂਗੇ ਤਾਂ ਹੀ ਤਾਂ ਉੱਚਾ ਉੱਡਾਂਗੇ ਅਤੇ ਜਦੋਂ ਅਸੀਂ ਉੱਚਾ ਉੱਡਾਂਗੇ ਤਾਂ ਅਸੀਂ ਵਿਸ਼ਵ ਨੂੰ ਹੱਲ (ਸਮਾਧਾਨ) ਦੇ ਸਕਾਂਗੇ। ਅਸੀਂ ਦੇਖਿਆ ਹੈਜਦੋਂ ਅਸੀਂ ਆਪਣੀਆਂ ਚੀਜ਼ਾਂ ’ਤੇ ਗਰਵ ਕਰਦੇ ਹਾਂਅੱਜ ਦੁਨੀਆ ਹੋਲਿਸਟਿਕ ਹੈਲਥ ਕੇਅਰ ਦੀ ਚਰਚਾ ਕਰ ਰਹੀ ਹੈ ਪਰ ਜਦ ਹੋਲਿਸਟਿਕ ਹੈਲਥ ਕੇਅਰ ਦੀ ਚਰਚਾ ਕਰਦੀ ਹੈ ਤਾਂ ਉਸ ਦੀ ਨਜ਼ਰ ਭਾਰਤ ਦੇ ਯੋਗ ’ਤੇ ਜਾਂਦੀ ਹੈ। ਭਾਰਤ ਦੇ ਆਯੁਰਵੇਦ ’ਤੇ ਜਾਂਦੀ ਹੈ। ਭਾਰਤ ਦੇ ਹੋਲਿਸਟਿਕ ਲਾਈਫ ਸਟਾਈਲ ’ਤੇ ਜਾਂਦੀ ਹੈ। ਇਹ ਸਾਡੀ ਵਿਰਾਸਤ ਹੈ ਜੋ ਅਸੀਂ ਦੁਨੀਆ ਨੂੰ ਦੇ ਰਹੇ ਹਾਂ। ਦੁਨੀਆ ਅੱਜ ਉਸ ਤੋਂ ਪ੍ਰਭਾਵਿਤ ਹੋ ਰਹੀ ਹੈ ਅਤੇ ਸਾਡੀ ਤਾਕਤ ਦੇਖੋ ਅਸੀਂ ਉਹ ਲੋਕ ਹਾਂ ਜੋ ਕੁਦਰਤ ਨਾਲ ਜੀਣਾ ਜਾਣਦੇ ਹਾਂ। ਕੁਦਰਤ ਨੂੰ ਪ੍ਰੇਮ ਕਰ ਸਕਦੇ ਹਾਂ। ਅੱਜ ਵਿਸ਼ਵ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸਾਡੇ ਕੋਲ ਉਹ ਵਿਰਾਸਤ ਹੈ ਗਲੋਬ ਵਾਰਮਿੰਗ ਦੀਆਂ ਸਮੱਸਿਆਵਾਂ ਦੇ ਸਮਾਧਾਨ ਦਾ ਰਸਤਾ ਸਾਡੇ ਕੋਲ ਹੈ ਜੋ ਸਾਡੇ ਸਿਆਣਿਆਂ (ਬਜ਼ੁਰਗਾਂ) ਨੇ ਸਾਨੂੰ ਦਿੱਤਾ ਹੋਇਆ ਹੈ।

ਜਦੋਂ ਅਸੀਂ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ। ਐਨਵਾਇਰਨਮੈਂਟ ਫ੍ਰੈਂਡਲੀ ਲਾਈਫ ਸਟਾਈਲ ਦੀ ਗੱਲ ਕਰਦੇ ਹਾਂਜਦ ਅਸੀਂ ਲਾਈਫ ਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਦਾ ਧਿਆਨ ਖਿੱਚਦੇ ਹਾਂ। ਸਾਡੇ ਕੋਲ ਇਹ ਸਮਰੱਥਾ ਹੈ। ਸਾਡਾ ਮੋਟਾ ਝੋਨਾਮਿਲਟ ਸਾਡੇ ਇੱਥੇ ਤਾਂ ਘਰ-ਘਰ ਦੀ ਚੀਜ਼ ਰਹੀ ਹੈ। ਇਹ ਸਾਡੇ ਵਿਰਾਸਤ ਹੈ। ਸਾਡੇ ਛੋਟਿਆਂ ਕਿਸਾਨਾਂ ਦੀ ਮਿਹਨਤ ਨਾਲ ਛੋਟੀਆਂ ਜ਼ਮੀਨਾਂ ਦੇ ਟੁਕੜਿਆਂ ਵਿੱਚ ਵਧਣ-ਫੁੱਲਣ ਵਾਲਾ ਸਾਡਾ ਝੋਨਾ ਅੱਜ ਦੁਨੀਆ ਅੰਤਰਰਾਸ਼ਟਰੀ ਪੱਧਰ ’ਤੇ ਮਿਲਟ ਯੀਅਰ ਮਨਾਉਣ ਲਈ ਅੱਗੇ ਵਧ ਰਹੀ ਹੈ ਪਰ ਸਾਡੀ ਵਿਰਾਸਤ ’ਤੇ ਅਸੀਂ ਉਸ ਵਿਰਾਸਤ ’ਤੇ ਗਰਵ ਕਰਨਾ ਸਿੱਖੀਏਸਾਡੇ ਕੋਲ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੈ। ਸਾਡੀਆਂ ਫੈਮਿਲੀ ਵੈਲਿਊ ਵਿਸ਼ਵ ਵਿੱਚ ਸਮਾਜਿਕ ਤਣਾਅ ਦੀ ਜਦ ਚਰਚਾ ਹੁੰਦੀ ਹੈਵਿਅਕਤੀਗਤ ਤਣਾਅ ਦੀ ਜਦ ਚਰਚਾ ਹੁੰਦੀ ਹੈ ਤਾਂ ਲੋਕਾਂ ਨੂੰ ਯੋਗ ਨਜ਼ਰ ਆਉਦਾ ਹੈ। ਸਮੂਹਿਕ ਤਣਾਅ ਦੀ ਗੱਲ ਹੁੰਦੀ ਹੈ ਤਾਂ ਭਾਰਤ ਦੀ ਪਰਿਵਾਰਿਕ ਵਿਵਸਥਾ ਦੁਨੀਆ ਦੇਖਦੀ ਹੈ। ਸੰਯੁਕਤ ਪਰਿਵਾਰ ਦੀ ਇੱਕ ਕੂੰਜੀਸਦੀਆਂ ਤੋਂ ਸਾਡੀਆਂ ਮਾਤਾਵਾਂ-ਭੈਣਾਂ ਦੇ ਤਿਆਗ ਬਲੀਦਾਨ ਦੇ ਕਾਰਨ ਪਰਿਵਾਰ ਨਾਮ ਦੀ ਜਿਹੜੀ ਵਿਵਸਥਾ ਵਿਕਸਿਤ ਹੋਈਇਹ ਸਾਡੀ ਵਿਰਾਸਤ ਹੈ। ਇਸ ਵਿਰਾਸਤ ’ਤੇ ਅਸੀਂ ਮਾਣ ਕਿਵੇਂ ਨਾ ਕਰੀਏ। ਅਸੀਂ ਤਾਂ ਉਹ ਲੋਕ ਹਾਂ ਜੋ ਜੀਵ ਵਿੱਚ ਵੀ ਸ਼ਿਵ ਨੂੰ ਦੇਖਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਰ ਵਿੱਚ ਨਰਾਇਣ ਦੇਖਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਾਰੀ ਨੂੰ ਨਰਾਇਣੀ ਕਹਿੰਦੇ ਹਾਂ। ਅਸੀਂ ਉਹ ਲੋਕ ਹਾਂ ਜੋ ਨਦੀ ਨੂੰ ਮਾਂ ਮੰਨਦੇ ਹਾਂ। ਅਸੀਂ ਉਹ ਲੋਕ ਹਾਂ ਜੋ ਹਰ ਕੰਕਰ ਵਿੱਚ ਸ਼ੰਕਰ ਦੇਖਦੇ ਹਾਂ। ਇਹ ਸਾਡੀ ਸਮਰੱਥਾ ਹੈਹਰ ਨਦੀ ਵਿੱਚ ਮਾਂ ਦਾ ਰੂਪ ਦੇਖਦੇ ਹਾਂ। ਵਾਤਾਵਰਣ ਦੀ ਇੰਨੀ ਵਿਆਪਕਤਾ ਵਿਸ਼ਾਲਤਾ ਇਹ ਸਾਡਾ ਗੌਰਵ ਪੂਰੇ ਵਿਸ਼ਵ ਦੇ ਸਾਹਮਣੇ ਹੈਜਦੋਂ ਅਸੀਂ ਗਰਵ (ਮਾਣ) ਕਰਾਂਗੇ ਤਾਂ ਦੁਨੀਆ ਗਰਵ (ਮਾਣ) ਕਰੇਗੀ।

ਭਾਈਓ-ਭੈਣੋਂ,

ਅਸੀਂ ਉਹ ਲੋਕ ਹਾਂਜਿਸ ਨੇ ਦੁਨੀਆ ਨੂੰ ਵਸੁਧੈਵ ਕੁਟੁੰਬਕਮ੍ ਦਾ ਮੰਤਰ ਦਿੱਤਾ। ਅਸੀਂ ਉਹ ਲੋਕ ਹਾਂ ਜੋ ਦੁਨੀਆ ਨੂੰ ਕਹਿੰਦੇ ਹਾਂ ‘‘ਏਕੰ ਸਦਵਿਪ੍ਰਾ ਬਹੁਧਾ ਵਦੰਤਿ।’’ (एकं सद्विप्रा बहुधा वदन्ति।’)  ਅੱਜ ਜਿਹੜਾ ਹੋਲੀਅਰ ਦੈਨ ਥੋ ਜਿਹੜਾ ਸੰਕਟ ਚਲ ਰਿਹਾ ਹੈਤੇਰੇ ਤੋਂ ਵੱਡਾ ਮੈਂ ਹਾਂਇਹ ਜੋ ਤਣਾਅ ਦਾ ਕਾਰਨ ਬਣਿਆ ਹੈ। ਦੁਨੀਆ ਨੂੰ ‘ਏਕੰ ਸਦਵਿਪ੍ਰਾ ਬਹੁਧਾ ਵਦੰਤਿ’ ਦਾ ਗਿਆਨ ਦੇਣ ਵਾਲੀ ਵਿਰਾਸਤ ਸਾਡੇ ਕੋਲ ਹਨ ਜੋ ਕਹਿੰਦੇ ਹਨਸੱਚ ਇੱਕ ਹੈਜਾਣ ਕੇ ਵੀ ਲੋਕ ਉਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਕਹਿੰਦੇ ਹਨਇਹ ਗੌਰਵ ਸਾਡਾ ਹੈ। ਅਸੀਂ ਉਹ ਲੋਕ ਹਾਂ ਜੋ ਕਹਿੰਦੇ ਹਨ ‘ਯਤ੍ ਪਿੰਡੇ ਤਤ੍ ਬ੍ਰਹਮਾਂਡੇ’ (यत् पिण्डे तत् ब्रह्माण्डे) ਇੰਨੀ ਵੱਡੀ ਸੋਚ ਹੈ ਜੋ ਬ੍ਰਹਿਮੰਡ ਵਿੱਚ ਹੈਉਹ ਹਰ ਜੀਵ ਮਾਤਰ ਵਿੱਚ ਹੈ। ‘ਯਤ੍ ਪਿੰਡੇ ਤਤ੍ ਬ੍ਰਹਮਾਂਡੇ’ ਇਹ ਕਹਿਣ ਵਾਲੇ ਅਸੀਂ ਲੋਕ ਹਾਂ। ਅਸੀਂ ਉਹ ਲੋਕ ਹਾਂਜਿਨ੍ਹਾਂ ਨੇ ਦੁਨੀਆ ਦਾ ਕਲਿਆਣ ਦੇਖਿਆ ਹੈ। ਅਸੀਂ ਜਗਤ ਕਲਿਆਣ ਤੋਂ ਜਗ ਕਲਿਆਣ ਦੇ ਪਾਂਧੀ ਰਹੇ ਹਾਂਜਨ ਕਲਿਆਣ ਤੋਂ ਜਗ ਕਲਿਆਣ ਦੀ ਰਾਹ ਤੱਕ ਚਲਣ ਵਾਲੇ ਅਸੀਂ ਲੋਕ ਜਦ ਦੁਨੀਆ ਦੀ ਕਾਮਨਾ ਕਰਦੇ ਹਾਂ ਤਾਂ ਕਹਿੰਦੇ ਹਾਂ ‘ਸਰਵੇ ਭਵੰਤੁ ਸੁਖਿਨ:। ਸਰਵੇ ਸੰਤੁ ਨਿਰਾਮਯਾ:’ (सर्वे भवन्तु सुखिनः। सर्वे सन्तु निरामयाः।) ਸਾਰਿਆਂ ਦੇ ਸੁਖ ਦੀ ਅਤੇ ਸਾਰਿਆਂ ਦੇ ਅਰੋਗ ਰਹਿਣ ਦੀ ਗੱਲ ਕਰਨਾ ਸਾਡੀ ਵਿਰਾਸਤ ਹੈ ਅਤੇ ਇਸ ਲਈ ਅਸੀਂ ਬੜੀ ਸ਼ਾਨ ਨਾਲ ਅਸੀਂ ਆਪਣੀ ਇਸ ਵਿਰਾਸਤ ਦਾ ਗਰਵ (ਮਾਣ) ਕਰਨਾ ਸਿੱਖੀਏ। ਇਹ ਪ੍ਰਣ ਸ਼ਕਤੀ ਹੈ ਸਾਡੀ ਜੋ 25 ਸਾਲਾਂ ਦੇ ਸੁਪਨੇ ਪੂਰੇ ਕਰਨ ਲਈ ਜ਼ਰੂਰੀ ਹੈ।

ਉਸੇ ਤਰ੍ਹਾਂ ਮੇਰੇ ਪਿਆਰੇ ਦੇਸ਼ਵਾਸੀਓ,

ਇੱਕ ਹੋਰ ਮਹੱਤਵਪੂਰਨ ਵਿਸ਼ਾ ਹੈ ਏਕਤਾਇਕਜੁੱਟਤਾ ਇੰਨੇ ਵੱਡੇ ਦੇਸ਼ ਨੂੰ ਉਸ ਵਿਭਿੰਨਤਾ ਨੂੰ ਅਸੀਂ ਸੈਲੀਬ੍ਰੇਟ ਕਰਨਾ ਹੈ। ਇੰਨੇ ਪਰੰਪਰਾਵਾਂ ਸਾਡੀਆਂ ਆਨ-ਬਾਨ-ਸ਼ਾਨ ਹਨ। ਕੋਈ ਨੀਵਾਂ ਨਹੀਂ ਕੋਈ ਉੱਚਾ ਨਹੀਂ ਸਭ ਬਰਾਬਰ ਹਨ। ਕੋਈ ਮੇਰਾ ਨਹੀਂਕੋਈ ਪਰਾਇਆ ਨਹੀਂਸਭ ਆਪਣੇ ਹਨ। ਇਹ ਭਾਵ ਏਕਤਾ ਲਈ ਬਹੁਤ ਜ਼ਰੂਰੀ ਹੈ। ਘਰ ਵਿੱਚ ਵੀ ਏਕਤਾ ਦੀ ਨੀਂਹ ਤਾਂ ਹੀ ਰੱਖੀ ਜਾਂਦੀ ਹੈਜਦੋਂ ਬੇਟੇ-ਬੇਟੀ ਇੱਕ ਸਮਾਨ ਹੋਣਜੇਕਰ ਬੇਟੇ-ਬੇਟੀ ਇੱਕ ਸਮਾਨ ਨਹੀਂ ਹੋਣਗੇ ਤਾਂ ਏਕਤਾ ਦੇ ਮੰਤਰ ਨਹੀਂ ਪੁੱਗ ਸਕਦੇ। ਜੈਂਡਰ ਇਕੁਐਲਿਟੀ ਸਾਡੀ ਏਕਤਾ ਦੀ ਪਹਿਲੀ ਪੌੜੀ ਹੈ। ਏਕਤਾ ਦੀ ਗੱਲ ਕਰਦੇ ਹਾਂਜੇਕਰ ਸਾਡਾ ਇੱਕ ਹੀ ਪੈਰਾਮੀਟਰ ਹੋਵੇਇੱਕ ਹੀ ਮਾਪਦੰਡ ਹੋਵੇਜਿਸ ਮਾਪਦੰਡ ਨੂੰ ਅਸੀਂ ਕਹੀਏ ਇੰਡੀਆ ਫਸਟ ਮੈਂ ਜੋ ਕੁਝ ਵੀ ਕਰ ਰਿਹਾ ਹਾਂ ਜੋ ਵੀ ਸੋਚ ਰਿਹਾ ਹਾਂ ਜੋ ਬੋਲ ਰਿਹਾ ਹਾਂ ਇੰਡੀਆ ਫਸਟ ਦੇ ਅਨੁਕੂਲ ਹੈ ਤਾਂ ਏਕਤਾ ਦਾ ਰਾਹ ਖੁੱਲ੍ਹ ਜਾਏਗਾ। ਸਾਨੂੰ ਏਕਤਾ ਵਿੱਚ ਬੰਨ੍ਹਣ ਦਾ ਇਹ ਮੰਤਰ ਹੈਅਸੀਂ ਇਸ ਨੂੰ ਫੜਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਮਾਜ ਦੇ ਅੰਦਰ ਊਚ-ਨੀਚ ਦੇ ਭੇਦਭਾਵਮੇਰੇ-ਤੇਰੇ ਦੇ ਭੇਦਭਾਵਾਂ ਤੋਂ ਅਸੀਂ ਸਾਰਿਆਂ ਦੇ ਪੁਜਾਰੀ ਬਣੀਏ। ‘ਸਤਯਮੇਵ ਜਯਤੇ’ ਕਹਿੰਦੇ ਹਾਂ ਅਸੀਂ। ਸਾਰਿਆਂ ਦਾ ਕੰਮ ਕਰਨ ਵਾਲਿਆਂ ਦਾ ਸਨਮਾਨ ਸਾਡਾ ਸੁਭਾਅ ਰਹਿਣਾ ਚਾਹੀਦਾ ਹੈ।

ਲੇਕਿਨ ਭਾਈਓ-ਭੈਣੋਂ,

ਮੈਂ ਲਾਲ ਕਿਲੇ ਤੋਂ ਆਪਣੀ ਇੱਕ ਪੀੜਾ ਹੋਰ ਕਹਿਣਾ ਚਾਹੁੰਦਾ ਹਾਂਇਹ ਦਰਦ ਮੈਂ ਕਹੇ ਬਿਨਾ ਨਹੀਂ ਰਹਿ ਸਕਦਾ। ਮੈਂ ਜਾਣਦਾ ਹਾਂ ਕਿ ਸ਼ਾਇਦ ਇਹ ਲਾਲ ਕਿਲੇ ਦਾ ਵਿਸ਼ਾ ਨਹੀਂ ਹੋ ਸਕਦਾ ਪਰ ਮੈਂ ਆਪਣੇ ਅੰਦਰਲਾ ਦਰਦ ਕਿੱਥੇ ਕਹਾਂਗਾ। ਦੇਸ਼ਵਾਸੀਆਂ ਦੇ ਸਾਹਮਣੇ ਨਹੀਂ ਰੱਖਾਂਗਾ ਤਾਂ ਕਿੱਥੇ ਕਹਾਂਗਾ ਅਤੇ ਇਹ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਅੰਦਰ ਇੱਕ ਅਜਿਹੀ ਕੁਰੀਤੀ ਆਈ ਹੈ ਸਾਡੇ ਬੋਲਚਾਲ ਵਿੱਚਸਾਡੇ ਵਿਵਹਾਰ ਵਿੱਚ ਅਸੀਂ ਆਪਣੇ ਕੁਝ ਸ਼ਬਦਾਂ ਵਿੱਚ ਮਹਿਲਾ ਦਾ ਅਪਮਾਨ ਕਰਦੇ ਹਾਂ। ਕੀ ਅਸੀਂ ਆਪਣੇ ਸੁਭਾਅ ਵਿੱਚਸੰਸਕਾਰਾਂ ਵਿੱਚਰੋਜ਼ਾਨਾ ਦੀ ਜ਼ਿੰਦਗੀ ਵਿੱਚ ਮਹਿਲਾਵਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਗੱਲ ਤੋਂ ਮੁਕਤੀ ਪਾਉਣ ਦਾ ਦ੍ਰਿੜ੍ਹ ਇਰਾਦਾ ਕਰ ਸਕਦੇ ਹਾਂ। ਮਹਿਲਾ ਦਾ ਮਾਣ ਰਾਸ਼ਟਰ ਦੇ ਸੁਪਨੇ ਪੂਰੇ ਕਰਨ ਵਿੱਚ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ। ਇਹ ਮੈਂ ਸਾਹਮਣੇ ਦੇਖ ਰਿਹਾ ਹਾਂ। ਇਸ ਲਈ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰ ਰਿਹਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਮੈਂ ਪੰਜਵੀਂ ਪ੍ਰਣ ਸ਼ਕਤੀ ਦੀ ਗੱਲ ਕਰਦਾ ਹਾਂ ਅਤੇ ਉਹ ਪੰਜਵੀਂ ਪ੍ਰਣ ਸ਼ਕਤੀ ਹੈ - ਨਾਗਰਿਕ ਦਾ ਕਰਤੱਵ। ਦੁਨੀਆ ਵਿੱਚ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਤਰੱਕੀ ਕੀਤੀ ਹੈਜਿਨ੍ਹਾਂ-ਜਿਨ੍ਹਾਂ ਦੇਸ਼ਾਂ ਨੇ ਕੁਝ ਅਚੀਵ ਕੀਤਾ ਹੈਵਿਅਕਤੀਗਤ ਜੀਵਨ ਵਿੱਚ ਵੀ ਜਿਸ ਨੇ ਅਚੀਵ ਕੀਤਾ ਹੈਕੁਝ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ। ਇੱਕ ਅਨੁਸ਼ਾਸਿਤ ਜੀਵਨ, ਦੂਸਰਾ ਕਰਤੱਵ ਦੇ ਪ੍ਰਤੀ ਸਮਰਪਣ। ਵਿਅਕਤੀ ਦੇ ਜੀਵਨ ਦੀ ਸਫ਼ਲਤਾ ਹੋਵੇਸਮਾਜ ਦੀ ਹੋਵੇਪਰਿਵਾਰ ਦੀ ਹੋਵੇਰਾਸ਼ਟਰ ਦੀ ਹੋਵੇ। ਇਹ ਮੂਲਭੂਤ ਮਾਰਗ ਹੈ, ਇਹ ਮੂਲਭੂਤ ਪ੍ਰਣ ਸ਼ਕਤੀ ਹੈ ਅਤੇ ਇਸ ਲਈ ਸਾਨੂੰ ਕਰਤੱਵ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਬਿਜਲੀ 24 ਘੰਟੇ ਪਹੁੰਚਾਉਣ ਲਈ ਕੋਸ਼ਿਸ਼ ਕਰੇਪਰ ਇਹ ਨਾਗਰਿਕ ਦਾ ਕਰਤੱਵ ਹੈ ਕਿ ਜਿੰਨੀਆਂ ਜ਼ਿਆਦਾ ਯੂਨਿਟਾਂ ਬਿਜਲੀ ਬਚਾਈ ਜਾ ਸਕਦੀ ਹੈਬਚਾਈਏ। ਹਰ ਖੇਤ ਵਿੱਚ ਪਾਣੀ ਪਹੁੰਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈਸਰਕਾਰ ਦੀ ਕੋਸ਼ਿਸ਼ ਹੈ ਪਰ ‘ਪਰ ਡਰੋਪ ਮੋਰ ਕਰੋਪ’ ਪਾਣੀ ਬਚਾਉਦੇ ਹੋਏ ਅੱਗੇ ਵਧਣਾ ਮੇਰੇ ਹਰ ਖੇਤ ਵਿੱਚੋਂ ਆਵਾਜ਼ ਆਉਣੀ ਚਾਹੀਦੀ ਹੈ। ਕੈਮੀਕਲ ਮੁਕਤ ਖੇਤੀਆਰਗੈਨਿਕ ਫਾਰਮਿੰਗਕੁਦਰਤੀ ਖੇਤੀ ਇਹ ਸਾਡਾ ਕਰਤੱਵ ਹੈ।

ਸਾਥੀਓ! ਭਾਵੇਂ ਪੁਲਿਸ ਹੋਵੇ ਜਾਂ ਪੀਪਲ ਹੋਣਸ਼ਾਸਕ ਹੋਵੇ ਜਾਂ ਪ੍ਰਸ਼ਾਸਕ ਹੋਣਹਰ ਨਾਗਰਿਕ ਕਰਤਵਾਂ ਤੋਂ ਬਗੈਰ ਨਹੀਂ ਹੋ ਸਕਦਾ। ਹਰ ਕੋਈ ਜੇਕਰ ਨਾਗਰਿਕਾਂ ਦੇ ਕਰਤੱਵ ਨੂੰ ਨਿਭਾਏਗਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਇਛੁੱਕ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਮੇਂ ਤੋਂ ਪਹਿਲਾਂ ਹੀ ਕਾਮਯਾਬੀ ਪ੍ਰਾਪਤ ਕਰ ਸਕਦੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਮਹਾਰਿਸ਼ੀ ਅਰਬਿੰਦੋ ਦੀ ਜਨਮ ਜਯੰਤੀ ਹੈ। ਮੈਂ ਉਸ ਮਹਾਪੁਰਖ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ ਪਰ ਸਾਨੂੰ ਉਸ ਮਹਾਪੁਰਖ ਨੂੰ ਯਾਦ ਕਰਨਾ ਪਵੇਗਾਜਿਨ੍ਹਾਂ ਨੇ ਕਿਹਾ ਸਵਦੇਸ਼ੀ ਨਾਲ ਸਵਰਾਜਸਵਰਾਜ ਨਾਲ ਸੁਰਾਜ। ਇਹ ਉਨ੍ਹਾਂ ਦਾ ਮੰਤਰ ਹੈਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਦੋਂ ਤੱਕ ਦੁਨੀਆ ਦੇ ਦੂਜੇ ਲੋਕਾਂ ’ਤੇ ਨਿਰਭਰ ਰਹਾਂਗੇ। ਕੀ ਸਾਡੇ ਦੇਸ਼ ਦੀ ਅਨਾਜ ਦੀ ਜ਼ਰੂਰ ਹੋਵੇ ਤੇ ਕੀ ਅਸੀਂ ਆਊਟ ਸੋਰਸ ਕਰ ਸਕਦੇ ਹਾਂਜਦੋਂ ਦੇਸ਼ ਨੇ ਤੈਅ ਕਰ ਲਿਆ ਕਿ ਅਸੀਂ ਸਾਡਾ ਢਿੱਡ ਆਪ ਭਰਾਂਗੇਦੇਸ਼ ਨੇ ਕਰਕੇ ਦਿਖਾਇਆ ਜਾਂ ਨਹੀਂ ਦਿਖਾਇਆ। ਇੱਕ ਵਾਰ ਸੰਕਲਪ ਲੈਂਦੇ ਹਾਂ ਤਾਂ ਹੀ ਹੁੰਦਾ ਹੈ ਅਤੇ ਇਸ ਲਈ ਆਤਮਨਿਰਭਰ ਭਾਰਤ ਹਰ ਨਾਗਰਿਕ ਦਾਹਰ ਸਰਕਾਰ ਦਾਸਮਾਜ ਦੀ ਹਰ ਇਕਾਈ ਦੀ ਇੱਕ ਜ਼ਿੰਮੇਵਾਰੀ ਬਣ ਜਾਂਦਾ ਹੈ। ਇਹ ਆਤਮਨਿਰਭਰ ਭਾਰਤ ਇਹ ਸਰਕਾਰੀ ਏਜੰਡਾਸਰਕਾਰੀ ਪ੍ਰੋਗਰਾਮ ਨਹੀਂ ਹੈ। ਇਹ ਸਮਾਜ ਦਾ ਜਨ ਅੰਦੋਲਨ ਹੈ। ਜਿਸ ਨੂੰ ਅਸੀਂ ਅੱਗੇ ਵਧਾਉਣਾ ਹੈ।

ਮੇਰੇ ਸਾਥੀਓ! ਅੱਜ ਜਦ ਅਸੀਂ ਇਹ ਗੱਲ ਸੁਣੀਆਜ਼ਾਦੀ ਦੇ 75 ਸਾਲ ਦੇ ਬਾਅਦ ਜਿਸ ਆਵਾਜ਼ ਨੂੰ ਸੁਣਨ ਲਈ ਸਾਡੇ ਕੰਨ ਤਰਸ ਰਹੇ ਸੀ, 75 ਸਾਲ ਦੇ ਬਾਅਦ ਉਹ ਆਵਾਜ਼ ਸੁਣਾਈ ਦਿੱਤੀ ਹੈ। 75 ਸਾਲ ਦੇ ਬਾਅਦ ਲਾਲ ਕਿਲੇ ਤੋਂ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਪਹਿਲੀ ਵਾਰ ਮੇਡ ਇਨ ਇੰਡੀਆ ਤੋਪ ਨੇ ਕੀਤਾ ਹੈ। ਕੌਣ ਹਿੰਦੁਸਤਾਨੀ ਹੋਵੇਗਾਜਿਸ ਨੂੰ ਇਹ ਗੱਲ ਇਹ ਆਵਾਜ਼ ਪ੍ਰੇਰਣਾ ਨਹੀਂ ਦੇਵੇਗੀ ਅਤੇ ਇਸੇ ਲਈ ਮੇਰੇ ਪਿਆਰੇ ਭਾਈਓ ਅਤੇ ਭੈਣੋਂਮੈਂ ਅੱਜ ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦਾ ਦਿਲੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਮੇਰੀ ਆਤਮਨਿਰਭਰ ਦੀ ਗੱਲ ਨੂੰ ਸੰਗਠਿਤ ਰੂਪ ’ਚ ਸਾਹਸ ਦੇ ਰੂਪ ਵਿੱਚ ਮੇਰੀ ਸੈਨਾ ਦੇ ਜਵਾਨਾਂ ਨੇਸੈਨਾ ਨਾਇਕਾਂ ਨੇਜਿਸ ਜ਼ਿੰਮੇਵਾਰੀ ਦੇ ਨਾਲ ਆਪਣੇ ਮੋਢੇ ’ਤੇ ਚੁੱਕਿਆ ਹੈਮੈਂ ਉਨ੍ਹਾਂ ਨੂੰ ਜਿੰਨਾ ਸੈਲਿਊਟ ਕਰਾਂਓਨਾ ਹੀ ਘੱਟ ਹੈ ਦੋਸਤੋ। ਉਨ੍ਹਾਂ ਨੂੰ ਮੈਂ ਸਲਾਮ ਕਰਦਾ ਹਾਂ। ਸੈਨਾ ਦਾ ਜਵਾਨ ਮੌਤ ਨੂੰ ਮੁੱਠੀ ’ਚ ਲੈ ਕੇ ਚਲਦਾ ਹੈਮੌਤ ਅਤੇ ਜ਼ਿੰਦਗੀ ਦੇ ਦਰਮਿਆਨ ਕੋਈ ਫਾਸਲਾ ਹੀ ਨਹੀਂ ਹੁੰਦਾ ਹੈ। ਉਸ ਦੇ ਵਿਚਕਾਰ ਉਹ ਡਟ ਕੇ ਖੜ੍ਹਾ ਹੁੰਦਾ ਹੈ ਅਤੇ ਮੇਰੀ ਸੈਨਾ ਦਾ ਉਹ ਜਵਾਨ ਤੈਅ ਕਰੇ ਕਿ ਅਸੀਂ 300 ਅਜਿਹੀਆਂ ਚੀਜ਼ਾਂ ਜੋ ਅਸੀਂ ਵਿਦੇਸ਼ਾਂ ਤੋਂ ਨਹੀਂ ਲਿਆਵਾਂਗੇਇਹ ਸੰਕਲਪ ਛੋਟਾ ਨਹੀਂ ਹੈ।

ਮੈਨੂੰ ਇਸ ਸੰਕਲਪ ਵਿੱਚ ਭਾਰਤ ਦੇ ‘ਆਤਮਨਿਰਭਰ ਭਾਰਤ ਦੇ ਉੱਜਵਲ ਭਵਿੱਖ ਦੇ ਉਹ ਬੀਜ ਮੈਂ ਦੇਖ ਰਿਹਾ ਹਾਂ ਜੋ ਇਸ ਸੁਪਨੇ ਨੂੰ ਬੋਹੜ ਦੇ ਦਰੱਖਤ ’ਚ ਤਬਦੀਲ ਕਰਨ ਵਾਲੇ ਨੇ। ਸੈਲਿਊਟਸੈਲਿਊਟ ਮੇਰੇ ਸੈਨਾ ਦੇ ਅਧਿਕਾਰੀਆਂ ਨੂੰ ਸੈਲਿਊਟ ਮੈਂ ਅੱਜ ਦੇ ਛੋਟੇ-ਛੋਟੇ ਬਾਲਾਂ ਨੂੰ ਵੀ ਸਲਿਊਟ ਕਰਨਾ ਚਾਹੁੰਦਾ ਹਾਂ ਜੋ ਅੱਜ 5-7 ਸਾਲਾਂ ਦੇ ਹਨਉਨ੍ਹਾਂ ਨੂੰ ਵੀ ਸੈਲਿਊਟ ਕਰਨਾ ਚਾਹੁੰਦਾ ਹਾਂ। ਜਦੋਂ ਦੇਸ਼ ਦੇ ਸਾਹਮਣੇ ਚੇਤਨਾ ਜਾਗੀਮੈਂ ਸੈਂਕੜੇ ਪਰਿਵਾਰਾਂ ਤੋਂ ਸੁਣਿਆ ਹੈ। ਪੰਜ-ਪੰਜਸੱਤ-ਸੱਤ ਸਾਲ ਦੇ ਬੱਚੇ ਕਹਿ ਰਹੇ ਨੇ ਕਿ ਹੁਣ ਵਿਦੇਸ਼ੀ ਖਿਡੌਣਿਆਂ ਨਾਲ ਨਹੀਂ ਖੇਡਾਂਗੇ। ਪੰਜ ਸਾਲ ਦਾ ਬੱਚਾ ਕਹਿ ਰਿਹਾ ਹੈ ਘਰ ’ਚ ਕਿ ਵਿਦੇਸ਼ੀ ਖਿਡੌਣੇ ਨਾਲ ਨਹੀਂ ਖੇਡਾਂਗੇਜਦੋਂ ਇਹ ਸੰਕਲਪ ਕਰਦਾ ਹੈ ਨਾਉਦੋਂ ਆਤਮਨਿਰਭਰ ਭਾਰਤਉਸ ਦੀਆਂ ਰਗਾਂ ’ਚ ਦੌੜਦਾ ਹੈ। ਅੱਜ ਦੇਖੋ ਪੀ. ਐੱਲ. ਆਈ. ਸਕੀਮਇਸ ਲੱਖ ਕਰੋੜ ਰੁਪਿਆਦੁਨੀਆ ਦੇ ਲੋਕ ਹਿੰਦੁਸਤਾਨ ’ਚ ਆਪਣਾ ਨਸੀਬ ਅਜ਼ਮਾਉਣ ਆ ਰਹੇ ਨੇਟੈਕਨੋਲੋਜੀ ਲੈ ਕੇ ਆ ਰਹੇ ਨੇਰੋਜ਼ਗਾਰ ਦੇ ਨਵੇਂ ਮੌਕੇ ਬਣਾ ਰਹੇ ਨੇ। ਭਾਰਤ ਮੈਨੂਫੈਕਚਰਿੰਗ ਹੱਬ ਬਣਦਾ ਜਾ ਰਿਹਾ ਹੈ। ਆਤਮਨਿਰਭਰ ਭਾਰਤ ਦੀ ਬੁਨਿਆਦ ਬਣਾ ਰਿਹਾ ਹੈ। ਅੱਜ ਇਲੈਕਟ੍ਰਿਕ ਗੁਡਸ ਮੈਨੂਫੈਕਚਰਿੰਗ ਹੋਵੇਮੋਬਾਈਲ ਫੋਨ ਦਾ ਮੈਨੂਫੈਕਚਰਿੰਗ ਹੋਵੇਅੱਜ ਦੇਸ਼ ਬਹੁਤ ਤੇਜ਼ੀ ਨਾਲ ਉੱਨਤੀ ਕਰ ਰਿਹਾ ਹੈ। ਜਦੋਂ ਸਾਡਾ ‘ਬ੍ਰਹਮੋਸ’ ਦੁਨੀਆ ’ਚ ਜਾਂਦਾ ਹੈਕੌਣ ਹਿੰਦੁਸਤਾਨੀ ਹੋਵੇਗਾ ਜਿਸ ਦਾ ਮਨ ਅਸਮਾਨ ਨਾ ਛੂੰਹਦਾ ਹੋਵੇਗਾ। ਦੋਸਤੋ। ਅੱਜ ਸਾਡੇ ਮੈਟਰੋ ਕੋਚਿਸਸਾਡੀ ਵੰਦੇ ਭਾਰਤ ਟ੍ਰੇਨਵਿਸ਼ਵ ਲਈ ਆਕਰਸ਼ਣ ਬਣ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਆਤਮਨਿਰਭਰ ਬਣਨਾ ਹੈਆਪਣੇ ਐਨਰਜੀ ਸੈਕਟਰ ’ਚ ਅਸੀਂ ਕਦੋਂ ਤੱਕ ਐਨਰਜੀ ਦੇ ਸੈਕਟਰ ’ਚ ਕਿਸੇ ਹੋਰ ’ਤੇ ਡਿਪੈਂਡੈਂਟ ਰਹਾਂਗੇ ਅਤੇ ਸਾਨੂੰ ਸੋਲਰ ਦਾ ਖੇਤਰ ਹੋਵੇਵਿੰਡ ਐਨਰਜੀ ਦਾ ਖੇਤਰ  ਹੋਵੇਰੀਨਿਊਏਬਲ ਦੇ ਹੋਰ ਜੋ ਰਸਤੇ ਹੋਣਮਿਸ਼ਨ ਹਾਈਡ੍ਰੋਜਨ ਹੋਵੇਬਾਇਊ ਫਿਊਲ ਦੀ ਕੋਸ਼ਿਸ਼ ਹੋਵੇ। ਇਲੈਕਟ੍ਰਿਕ ਵਹੀਕਲ ’ਤੇ ਜਾਣ ਦੀ ਗੱਲ ਹੋਵੇਸਾਨੂੰ ਆਤਮਨਿਰਭਰ ਬਣ ਕੇ ਇਨ੍ਹਾਂ ਵਿਵਸਥਾਵਾਂ ਨੂੰ ਅੱਗੇ ਵਧਾਉਣਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਅੱਜ ਕੁਦਰਤੀ ਖੇਤੀ ਵੀ ਆਤਮਨਿਰਭਰਤਾ ਦਾ ਇੱਕ ਰਾਹ ਹੈ। ਫਰਟੀਲਾਇਜ਼ਰ ਤੋਂ ਜਿੰਨੀ ਜ਼ਿਆਦਾ ਮੁਕਤੀ ਅੱਜ ਦੇਸ਼ ’ਚ ਨੈਨੋ ਫਰਟੀਲਾਇਜ਼ਰ ਦੇ ਕਾਰਖਾਨੇ ਖੋਲਣ ਦੀਆਂ ਨਵੀਆਂ ਆਸਾਂ ਲੈ ਕੇ ਆਏ ਹਨ। ਪਰ ਕੁਦਰਤੀ ਖੇਤੀਕੈਮੀਕਲ ਫਰੀ ਖੇਤੀਆਤਮਨਿਰਭਰ ਭਾਰਤ ਨੂੰ ਤਾਕਤ ਦੇ ਸਕਦੀ ਹੈ। ਅੱਜ ਦੇਸ਼ ’ਚ ਰੋਜ਼ਗਾਰ ਦੇ ਖੇਤਰ ’ਚ ਗ੍ਰੀਨ ਜੌਬ ਦੇ ਨਵੇਂ-ਨਵੇਂ ਖੇਤਰ ਤੇਜ਼ੀ ਨਾਲ ਖੁੱਲ੍ਹ ਰਹੇ ਹਨ। ਭਾਰਤ ਨੇ ਨੀਤੀਆਂ ਦੁਆਰਾ ਸਪੇਸ ਨੂੰ ਖੋਲ੍ਹ ਦਿੱਤਾ ਹੈ। ਡ੍ਰੋਨ ਦੀ ਦੁਨੀਆ ’ਚ ਸਭ ਤੋਂ ਪ੍ਰਗਤੀਸ਼ੀਲ ਪਾਲਿਸੀ ਲੈ ਕੇ ਆਏ ਹਾਂ। ਅਸੀਂ ਦੇਸ਼ ਦੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ ਦਿੱਤੇ ਹਨ।

ਮੇਰੇ ਪਿਆਰੇ ਭਾਈਓ-ਭੈਣੋਂ,

ਮੈਂ ਪ੍ਰਾਈਵੇਟ ਸੈਕਟਰਸ ਨੂੰ ਵੀ ਸੱਦਾ ਦਿੰਦਾ ਹਾਂ। ਆਓਅਸੀਂ ਦੁਨੀਆ ’ਤੇ ਛਾ ਜਾਣਾ ਹੈ। ਸਾਡੇ ਆਤਮਨਿਰਭਰ ਭਾਰਤ ਦਾ ਇਹ ਵੀ ਸੁਪਨਾ ਹੈ ਕਿ ਦੁਨੀਆ ਦੀਆਂ ਜੋ ਵੀ ਜ਼ਰੂਰਤਾਂ ਨੇਉਨ੍ਹਾਂ ਨੂੰ ਪੂਰਾ ਕਰਨ ’ਚ ਵੀ ਭਾਰਤ ਪਿੱਛੇ ਨਹੀਂ ਰਹੇਗਾ। ਸਾਡੇ ਛੋਟੇ ਉਦਯੋਗ ਹੋਣਸੂਖਮ ਉਦਯੋਗ ਹੋਣਕੁਟੀਰ ਉਦਯੋਗ ਹੋਣਜ਼ੀਰੋ ਡਿਫੈਕਟ ਨਾਲ ਸਾਨੂੰ ਦੁਨੀਆ ’ਚ ਜਾਣਾ ਹੋਵੇਗਾ। ਸਾਨੂੰ ਸਵਦੇਸ਼ੀ ’ਤੇ ਮਾਣ ਕਰਨਾ ਹੋਵੇਗਾ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਵਾਰ-ਵਾਰ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦੇ ਆਂ। ‘ਜੈ ਜਵਾਨ ਜੈ ਕਿਸਾਨ’ ਦਾ ਉਨ੍ਹਾਂ ਦਾ ਮੰਤਰਅੱਜ ਵੀ ਦੇਸ਼ ਲਈ ਪ੍ਰੇਰਣਾ ਹੈ। ਬਾਅਦ ’ਚ ਅਟਲ ਬਿਹਾਰੀ ਵਾਜਪਾਈ ਜੀ ਨੇ ਜੈ ਵਿਗਿਆਨ ਕਹਿ ਕੇ ਉਸ ’ਚ ਇੱਕ ਕੜੀ ਜੋੜ ਦਿੱਤੀ ਸੀ ਅਤੇ ਦੇਸ਼ ਨੇ ਉਸ ਨੂੰ ਪਹਿਲ ਦਿੱਤੀ ਸੀ। ਪਰ ਹੁਣ ‘ਅੰਮ੍ਰਿਤ ਕਾਲ’ ਲਈ ਇੱਕ ਹੋਰ ਲੋੜੀਂਦੀ ਜ਼ਰੂਰਤ ਹੈ ਅਤੇ ਉਹ ਹੈ ਜੈ ਅਨੁਸੰਧਾਨ ਜੈ ਜਵਾਨਜੈ ਕਿਸਾਨਜੈ ਵਿਗਿਆਨਜੈ ਅਨੁਸੰਧਾਨ। ਇਨੋਵੇਸ਼ਨ ਤੇ ਮੈਨੂੰ ਦੇਸ਼ ਦੀ ਨਵੀਂ ਪੀੜ੍ਹੀ ’ਤੇ ਭਰੋਸਾ ਹੈ। ਇਨੋਵੇਸ਼ਨ ਦੀ ਤਾਕਤ ਦੇਖੋਅੱਜ ਸਾਡਾ ਯੂ.ਪੀ.ਆਈ. ਭੀਮ ਸਾਡਾ ਡਿਜੀਟਲ ਪੇਮੈਂਟ ਫਿਨਟੈੱਕ ਦੀ ਦੁਨੀਆ ’ਚ ਸਾਡਾ ਸਥਾਨ ਅੱਜ ਵਿਸ਼ਵ ’ਚ 40 ਪ੍ਰਤੀਸ਼ਤ ਜੇ ਡਿਜੀਟਲ ਟ੍ਰਾਂਜ਼ੈਕਸ਼ਨ ਹੁੰਦਾ ਹੈ ਤਾਂ ਇਹ ਮੇਰੇ ਦੇਸ਼ ’ਚ ਹੋ ਰਿਹਾ ਹੈਹਿੰਦੁਸਤਾਨ ਨੇ ਕਰਕੇ ਦਿਖਾਇਆ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਹੁਣ ਅਸੀਂ 5-ਜੀ ਵੱਲ ਕਦਮ ਵਧਾ ਰਹੇ ਹਾਂ। ਜ਼ਿਆਦਾ ਦੇਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅਸੀਂ ਕਦਮ ਨਾਲ ਕਦਮ ਮਿਲਾਉਣ ਵਾਲੇ ਹਾਂ। ਅਸੀਂ ਔਪਟੀਕਲ ਫਾਇਬਰਪਿੰਡ-ਪਿੰਡ ’ਚ ਪਹੁੰਚਾ ਰਹੇ ਹਾਂ। ਡਿਜੀਟਲ ਇੰਡੀਆ ਦਾ ਸੁਪਨਾਪਿੰਡਾਂ ’ਚੋਂ ਹੋ ਕੇ ਗੁਜਰੇਗਾਇਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਹਿੰਦੁਸਤਾਨ ਦੇ 4 ਲੱਖ ਕੌਮਨ ਸਰਵਿਸ ਸੈਂਟਰਸ ਪਿੰਡਾਂ ਚ ਵਿਕਸਿਤ ਹੋ ਰਹੇ ਨੇ। ਪਿੰਡਾਂ ਦੇ ਨੌਜਵਾਨਬੇਟੇ-ਬੇਟੀਆਂ ਕਾਮਨ ਸਰਵਿਸ ਸੈਂਟਲ ਚਲਾ ਰਹੀਆਂ ਹਨ। ਦੇਸ਼ ਮਾਣ ਕਰ ਸਕਦਾ ਹੈ ਕਿ ਪਿੰਡ ਦੇ ਖੇਤਰ ’ਚ 4 ਲੱਖ ਡਿਜੀਟਲ ਐਂਟਰਪਰੀਨਿਓਰ ਦਾ ਤਿਆਰ ਹੋਣਾ ਤੇ ਇਹ ਸਾਰੀਆਂ ਸੇਵਾਵਾਂ ਪਿੰਡਾਂ ਦੇ ਲੋਕ ਉੱਥੋਂ ਲੈਣ ਦੇ ਆਦੀ ਬਣ ਜਾਣਇਹ ਆਪਣੇ ਆਪ ’ਚ ਭਾਰਤ ਦੀ ਟੈਕਨੋਲੋਜੀ ਹੱਬ ਬਣਨ ਦੀ ਤਾਕਤ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਇਹ ਜੋ ਡਿਜੀਟਲ ਇੰਡੀਆ ਦਾ ਮੂਵਮੈਂਟ ਹੈ ਜੋ ਸੈਮੀ ਕੰਡਕਟਰ ਵੱਲ ਕਦਮ ਅਸੀਂ ਵਧਾ ਰਹੇ ਹਾਂ, 5-ਜੀ ਵੱਲ ਕਦਮ ਵਧਾ ਰਹੇ ਹਾਂਔਪਟੀਕਲ ਫਾਇਬਰ ਵਿਛਾ ਰਹੇ ਹਾਂਇਹ ਸਿਰਫ਼ ਆਧੁਨਿਕਤਾ ਦੀ ਪਛਾਣ ਹੈਅਜਿਹਾ ਨਹੀਂ ਹੈ। ਤਿੰਨ ਵੱਡੀਆਂ ਤਾਕਤਾਂ ਇਸ ਦੇ ਅੰਦਰ ਸ਼ਾਮਲ ਨੇਸਿੱਖਿਆ ’ਚ ਆਮੂਲ-ਚੂਲ ਕ੍ਰਾਂਤੀਇਹ ਡਿਜੀਟਲ ਜ਼ਰੀਏ ਨਾਲ ਆਉਣ ਵਾਲੀ ਹੈ। ਸਿਹਤ ਸੇਵਾਵਾਂ ’ਚ ਆਮੂਲ-ਚੂਲ ਕ੍ਰਾਂਤੀ ਡਿਜੀਟਲ ਤੋਂ ਆਉਣ ਵਾਲੀ ਹੈ। ਕਿਸੇ ਵੀ ਜੀਵਨ ’ਚ ਬਹੁਤ ਵੱਡਾ ਬਦਲਾਅ ਡਿਜੀਟਲ ਰਾਹੀਂ ਆਉਣ ਵਾਲਾ ਹੈ। ਇੱਕ ਨਵਾਂ ਵਿਸ਼ਵ ਤਿਆਰ ਹੋ ਰਿਹਾ ਹੈ। ਭਾਰਤ ਉਸ ਨੂੰ ਅੱਗੇ ਵਧਾਉਣ ਲਈ ਤਤਪਰ ਹੈ ਅਤੇ ਮੈਂ ਸਾਫ ਦੇਖ ਰਿਹਾ ਹਾਂ ਦੋਸਤੋਇਹ ਮਾਨਵ ਜਾਤੀ ਲਈ ਟੈੱਕੈਡ ਦਾ ਸਮਾਂ ਹੈ। ਟੈਕਨੋਲੋਜੀ ਦਾ ਰਿਕਾਰਡ ਹੈ। ਭਾਰਤ ਲਈ ਤਾਂ ਇਹ ਤਾਂ ਟੈੱਕੈਡ ਹੈਜਿਸ ਦਾ ਮਨ ਟੈਕਨੋਲੋਜੀ ਨਾਲ ਜੁੜਿਆ ਹੋਇਆ ਹੈ। ਆਈ. ਟੀ. ਦੀ ਦੁਨੀਆ ’ਚ ਭਾਰਤ ਨੇ ਆਪਣਾ ਲੋਹਾ ਮਨਵਾ ਲਿਆ ਹੈ ਤਾਂ ਇਸ ਟੈੱਕੈਡ ਦੀ ਸਮਰੱਥਾ ਭਾਰਤ ਦੇ ਕੋਲ ਹੈ।

ਸਾਡਾ ਅਟਲ ਇਨੋਵੇਸ਼ਨ ਮਿਸ਼ਨਸਾਡੇ ਇਨਕਿਊਬੇਸ਼ਨ ਸੈਂਟਰਸਾਡੇ ਸਟਾਰਟਅੱਪਸਇੱਕ ਨਵੇਂ ਖੁੱਲ੍ਹੇ ਖੇਤਰ ਦਾ ਵਿਕਾਸ ਕਰ ਰਹੇ ਨੇਯੁਵਾ ਪੀੜ੍ਹੀ ਲਈ ਨਵੇਂ ਮੌਕੇ ਲੈ ਕੇ ਆ ਰਹੇ ਨੇ। ਸਪੇਸ ਮਿਸ਼ਨ ਦੀ ਗੱਲ ਹੋਵੇਸਾਡੇ ਦੀਪ ਓਸ਼ਨ ਮਿਸ਼ਨ ਦੀ ਗੱਲ ਹੋਵੇਸਮੁੰਦਰ ਦੀ ਡੂੰਘਾਈ ’ਚ ਜਾਣਾ ਹੋਵੇ ਜਾਂ ਸਾਨੂੰ ਅਸਮਾਨ ਨੂੰ ਛੂਹਣਾ ਹੋਵੇ। ਇਹ ਨਵੇਂ ਖੇਤਰ ਨੇਜਿਸ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਇਸ ਗੱਲ ਨੂੰ ਨਾ ਭੁੱਲੀਏ ਅਤੇ ਭਾਰਤ ਨੇ ਸਦੀਆਂ ਤੋਂ ਦੇਖਿਆ ਹੋਇਆ ਹੈ ਜਿਵੇਂ ਦੇਸ਼ ’ਚ ਕੁਝ ਨਮੂਨਾ ਰੂਪ ਕੰਮਾਂ ਦੀ ਜ਼ਰੂਰਤ ਹੁੰਦੀ ਹੈ। ਕੁਝ ਵੱਡੀਆਂ ਉਚਾਈਆਂ ਦੀ ਜ਼ਰੂਰਤ ਹੁੰਦੀ ਹੈਪਰ ਨਾਲ ਧਰਤੀ ਉੱਤੇ ਮਜ਼ਬੂਤੀ ਨਾਲ ਟਿਕੇ ਰਹਿਣ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਭਾਰਤ ਦੀਆਂ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਧਰਾਤਲ ਦੀ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਨੇ ਅਤੇ ਇਸੇ ਲਈ ਸਾਡੇ ਛੋਟੇ ਕਿਸਾਨ ਉਨ੍ਹਾਂ ਦੀ ਸਮਰੱਥਾਸਾਡੇ ਛੋਟੇ ਉੱਦਮੀ ਉਨ੍ਹਾਂ ਦੀ ਸਮਰੱਥਾਸਾਡੇ ਛੋਟੇ ਉਦਯੋਗਕੁਟੀਰ ਉਦਯੋਗਸੂਖਮ ਉਦਯੋਗਰੇਹੜੀ-ਪਟੜੀ ਵਾਲੇ ਲੋਕ ਘਰਾਂ ’ਚ ਕੰਮ ਕਰਨ ਵਾਲੇ ਲੋਕਆਟੋ ਰਿਕਸ਼ਾ ਚਲਾਉਣ ਵਾਲੇ ਲੋਕਬੱਸ ਸੇਵਾਵਾਂ ਦੇਣ ਵਾਲੇ ਲੋਕਇਹ ਸਮਾਜ ਦਾ ਜੋ ਸਭ ਤੋਂ ਵੱਡਾ ਤਬਕਾ ਹੈਇਸ ਦਾ ਸਮਰੱਥਾਵਾਨ ਹੋਣਾਭਾਰਤ ਦੀ ਸਮਰੱਥਾ ਦੀ ਗਾਰੰਟੀ ਹੈ ਅਤੇ ਇਸ ਲਈ ਸਾਡੇ ਆਰਥਿਕ ਵਿਕਾਸ ਦੀ ਜੋ ਅਸਲ ਜ਼ਮੀਨੀ ਤਾਕਤ ਹੈਉਸ ਤਾਕਤ ਨੂੰ ਸਭ ਤੋਂ ਵੱਧ ਜ਼ੋਰ ਦੇਣ ਦੀ ਦਿਸ਼ਾ ’ਚਸਾਡੀ ਕੋਸ਼ਿਸ਼ ਚਲ ਰਹੀ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਕੋਲ 75 ਸਾਲ ਦਾ ਤਜ਼ਰਬਾ ਹੈ। ਅਸੀਂ 75 ਸਾਲਾਂ ’ਚ ਬਹੁਤ ਸਾਰੀਆਂ ਉਪਲਬਧੀਆਂ ਵੀ ਹਾਸਲ ਕੀਤੀਆਂ ਹਨ। ਅਸੀਂ 75 ਸਾਲ ਦੇ ਤਜ਼ਰਬੇ ’ਚ ਨਵੇਂ ਸੁਪਨੇ ਵੀ ਸੰਜੋਏ ਹਨਨਵੇਂ ਸੰਕਲਪ ਵੀ ਲਏ ਨੇ ਪਰ ‘ਅੰਮ੍ਰਿਤ ਕਾਲ’ ਲਈ ਸਾਡੇ ਮਾਨਵ ਸੰਸਾਧਨ ਦਾ ਔਪਟੀਮਮ ਆਊਟ ਕਮ ਕਿਵੇਂ ਹੋਵੇਗਾਸਾਡੀ ਕੁਦਰਤੀ ਸੰਪਦਾ ਦਾ ਔਪਟੀਮਮ ਆਊਟਕਮ ਕਿਵੇਂ ਹੋਵੇਗਾ?ਇਸ ਟੀਚੇ ਨੂੰ ਲੈ ਕੇ ਅਸੀਂ ਚਲਣਾ ਹੈ ਤੇ ਹੁਣ ਮੈਂ ਪਿਛਲੇ ਕੁਝ ਸਾਲਾਂ ਦੇ ਤਜ਼ਰਬੇ ਤੋਂ ਕਹਿਣਾ ਚਾਹੁੰਦਾ ਹਾਂ। ਤੁਸੀਂ ਦੇਖਿਆ ਹੋਣੈਅੱਜ ਅਦਾਲਤ ਦੇ ਅੰਦਰ ਦੇਖੀਏ ਤਾਂ ਸਾਡੀ ਵਕਾਲਤ ਦੇ ਖੇਤਰ ’ਚ ਕੰਮ ਕਰਨ ਵਾਲੀ ਸਾਡੀ ਨਾਰੀ ਸ਼ਕਤੀ ਕਿਸ ਤਾਕਤ ਦੇ ਨਾਲ ਨਜ਼ਰ ਆ ਰਹੀ ਹੈ। ਤੁਸੀਂ ਗ੍ਰਾਮੀਣ ਖੇਤਰ ’ਚ ਕੰਮ ਕਰਨ ਵਾਲੇ ਜਨ-ਪ੍ਰਤੀਨਿਧੀ ਦੇ ਰੂਪ ’ਚ ਦੇਖੋ। ਸਾਡੀ ਨਾਰੀ ਸ਼ਕਤੀ ਕਿਸ ਮਿਜ਼ਾਜ ਨਾਲਸਮਰਪਿਤ ਭਾਵ ਨਾਲ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ’ਚ ਲਗੀਆਂ ਹੋਈਆਂ ਨੇ। ਅੱਜ ਗਿਆਨ ਦਾ ਖੇਤਰ ਦੇਖ ਲਓਵਿਗਿਆਨ ਦਾ ਖੇਤਰ ਦੇਖ ਲਓਸਾਡੇ ਦੇਸ਼ ਦੀ ਨਾਰੀ ਸ਼ਕਤੀ ਸਿਰਮੌਰ ਨਜ਼ਰ ਆ ਰਹੀ ਹੈ।

ਅੱਜ ਅਸੀਂ ਪੁਲਿਸ ’ਚ ਦੇਖੀਏਸਾਡੀ ਨਾਰੀ ਸ਼ਕਤੀ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕ ਰਹੀ ਹੈ। ਅਸੀਂ ਜ਼ਿੰਦਗੀ ਦੇ ਹਰ ਖੇਤਰ ’ਚ ਦੇਖੀਏਖੇਡਾਂ ਦੇ ਮੈਦਾਨ ਦੇਖੀਏ ਜਾਂ ਜੰਗ ਦਾ ਮੈਦਾਨ ਦੇਖੀਏ, ਭਾਰਤ ਦੀ ਨਾਰੀ ਸ਼ਕਤੀ ਇੱਕ ਨਵੀਂ ਸਮਰੱਥਾਨਵੇਂ ਵਿਸ਼ਵਾਸ ਨਾਲ ਅੱਗੇ ਆ ਰਹੀ ਹੈ। ਮੈਂ ਇਸ ਨੂੰ ਭਾਰਤ ਦੀ 75 ਸਾਲਾਂ ਦੀ ਯਾਤਰਾ ’ਚ ਜੋ ਯੋਗਦਾਨ ਹੈਉਸ ’ਚ ਹੁਣ ਕਈ ਗੁਣਾਂ ਯੋਗਦਾਨ ਆਉਣ ਵਾਲੇ 25 ਸਾਲਾਂ ’ਚਮੈਂ ਮੇਰੀ ਨਾਰੀ ਸ਼ਕਤੀ ਦਾ ਦੇਖ ਰਿਹਾ ਹਾਂਮੇਰੀਆਂ ਮਾਤਾਵਾਂਭੈਣਾਂ ਦਾਮੇਰੀਆਂ ਬੇਟੀਆਂ ਦਾ ਦੇਖ ਰਿਹਾ ਹਾਂ ਅਤੇ ਇਸ ਲਈ ਇਹ ਸਾਰੇ ਹਿਸਾਬ-ਕਿਤਾਬ ਤੋਂ ਉੱਪਰ ਹੈ। ਸਾਰੇ ਤੁਹਾਡੇ ਪੈਰਾਮੀਟਰ ਤੋਂ ਅਲੱਗ ਨੇ। ਅਸੀਂ ਇਸ ਉੱਪਰ ਜਿੰਨਾ ਧਿਆਨ ਦਿਆਂਗੇਅਸੀਂ ਜਿੰਨੇ ਜ਼ਿਾਦਾ ਮੌਕੇ ਆਪਣੀਆਂ ਬੇਟੀਆਂ ਨੂੰ ਦਿਆਂਗੇਜਿੰਨੀਆਂ ਸਹੂਲਤਾਂ ਸਾਡੀਆਂ ਬੇਟੀਆਂ ਲਈ ਮੁਹੱਈਆ ਕਰਾਵਾਂਗੇਤੁਸੀਂ ਦੇਖਣਾ ਉਹ ਸਾਨੂੰ ਬਹੁਤ ਮੋੜ ਕੇ ਦੇਣਗੀਆਂ। ਉਹ ਦੇਸ਼ ਨੂੰ ਇੱਕ ਬੁਲੰਦੀ ’ਤੇ ਲੈ ਕੇ ਜਾਣਗੀਆਂ। ਇਸ ‘ਅੰਮ੍ਰਿਤ ਕਾਲ’ ’ਚ ਜੋ ਸੁਪਨੇ ਪੂਰੇ ਕਰਨ ’ਚ ਮਿਹਨਤ ਲੱਗਣ ਵਾਲੀ ਹੈ। ਜੇਕਰ ਉਸ ’ਚ ਸਾਡੀ ਨਾਰੀ ਸ਼ਕਤੀ ਦੀ ਮਿਹਨਤ ਜੁੜ ਜਾਵੇਗੀਵਿਆਪਕ ਰੂਪ ਨਾਲ ਜੁੜ ਜਾਏਗੀ ਤਾਂ ਸਾਡੀ ਮਿਹਨਤ ਘੱਟ ਹੋਵੇਗੀਸਾਡੀ ਟਾਈਮ ਲਿਮਿਟ ਵੀ ਘੱਟ ਹੋ ਜਾਵੇਗੀਸਾਡੇ ਸੁਪਨੇ ਹੋਰ ਤੇਜਸਵੀ ਹੋਣਗੇ ਅਤੇ ਓਜਸਵੀ ਹੋਣਗੇ ਅਤੇ ਰੁਸ਼ਨਾਉਣ ਵਾਲੇ ਹੋਣਗੇ।

ਅਤੇ ਇਸ ਲਈ ਆਓ ਸਾਥੀਓ,

ਅਸੀਂ ਜ਼ਿੰਮੇਦਾਰੀਆਂ ਨੂੰ ਲੈ ਕੇ ਅੱਗੇ ਵਧੀਏ। ਮੈਂ ਅੱਜ ਭਾਰਤ ਦੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਜੋ ਸਾਨੂੰ ਫੈਡਰਲ ਸਟ੍ਰਕਚਰ ਦਿੱਤਾ ਹੈਉਸ ਦੀ ਸਪਿਰਿਟ ਨੂੰ ਬਰਕਰਾਰ ਰੱਖਦੇ ਹੋਏ ਉਸ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਇਸ ਅੰਮ੍ਰਿਤ ਕਾਲ ਵਿੱਚ ਚਲਾਂਗੇ ਤਾਂ ਸੁਪਨੇ ਸਾਕਾਰ ਹੋ ਕੇ ਰਹਿਣਗੇ। ਪ੍ਰੋਗਰਾਮ ਵੱਖਰੇ ਹੋ ਸਕਦੇ ਨੇਕਾਰਜ ਸ਼ੈਲੀ ਅਲੱਗ ਹੋ ਸਕਦੀ ਹੈ ਪਰ ਸੰਕਲਪ ਅਲੱਗ ਨਹੀਂ ਹੋ ਸਕਦੇ। ਰਾਸ਼ਟਰ ਲਈ ਸੁਪਨੇ ਵੱਖਰੇ ਨਹੀਂ ਹੋ ਸਕਦੇ।

ਆਓ ਅਸੀਂ ਇੱਕ ਅਜਿਹੇ ਯੁਗ ’ਚ ਪ੍ਰਵੇਸ਼ ਕਰੀਏ। ਮੈਨੂੰ ਯਾਦ ਹੈ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ। ਕੇਂਦਰ ’ਚ ਸਾਡੇ ਵਿਚਾਰ ਦੀ ਸਰਕਾਰ ਨਹੀਂ ਸੀ ਪਰ ਮੇਰੇ ਗੁਜਰਾਤ ’ਚ ਹਰ ਥਾਂ ’ਤੇ ਮੈਂ ਇੱਕ ਹੀ ਮੰਤਰ ਲੈ ਕੇ ਚਲਦਾ ਸੀ ਕਿ ਭਾਰਤ ਦੇ ਵਿਕਾਸ ਲਈ ਗੁਜਰਾਤ ਦਾ ਵਿਕਾਸ। ਭਾਰਤ ਦਾ ਵਿਕਾਸਅਸੀਂ ਕਿਤੇ ਵੀ ਹੋਈਏਸਾਡੇ ਸਭ ਦੇ ਦਿਲ ਦਿਮਾਗ ’ਚ ਰਹਿਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਕਈ ਰਾਜ ਨੇ ਜਿਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣ ’ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈਅਗਵਾਈ ਕੀਤੀ ਹੈਕਈ ਖੇਤਰ੍ਹਾਂ ’ਚ ਮਿਸਾਲ ਦੇਣ ਯੋਗ ਕੰਮ ਕੀਤੇ ਨੇ। ਇਹ ਸਾਡੇ ਫੈਡਰਲਿਜ਼ਮ ਨੂੰ ਤਾਕਤ ਦਿੰਦੇ ਨੇ ਪਰ ਅੱਜ ਦੀ ਮੰਗ ਹੈ ਕਿ ਸਾਨੂੰ ਕੋਆਪ੍ਰੇਟਿਵ ਫੈਡਰਲਿਜ਼ਮ ਦੇ ਨਾਲ-ਨਾਲ ਕੋਆਪ੍ਰੇਟਿਵ ਕੰਪੀਟੀਟਿਵ ਫੈਡਰਲਿਜ਼ਮ ਦੀ ਲੋੜ ਹੈ। ਸਾਨੂੰ ਵਿਕਾਸ ਦੀ ਪ੍ਰਤੀਯੋਗਤਾ ਦੀ ਲੋੜ ਹੈ।

ਹਰ ਰਾਜ ਨੂੰ ਲਗਣਾ ਚਾਹੀਦੈ ਕਿ ਉਹ ਰਾਜ ਅੱਗੇ ਨਿਕਲ ਗਿਆ। ਮੈਂ ਇੰਨੀ ਮਿਹਨਤ ਕਰਾਂਗਾ ਕਿ ਮੈਂ ਅੱਗੇ ਨਿਕਲ ਜਾਵਾਂਗਾ। ਉਸ ਨੇ ਇਹ 10 ਚੰਗੇ ਕੰਮ ਕੀਤੇ ਨੇ ਤੇ ਮੈਂ 15 ਚੰਗੇ ਕੰਮ ਕਰਕੇ ਦਿਖਾਵਾਂਗਾ। ਉਸ ਨੇ 3 ਸਾਲ ’ਚ ਪੂਰਾ ਕੀਤਾ ਹੈਮੈਂ ਦੋ ਸਾਲ ’ਚ ਕਰਕੇ ਦਿਖਾਵਾਂਗਾ। ਸਾਡੇ ਰਾਜਾਂ ਦੇ ਦਰਮਿਆਨ ਸਾਡੀ ਸਰਵਿਸਸਰਕਾਰ ਦੀਆਂ ਸਾਰੀਆਂ ਇਕਾਈਆਂ ਦੇ ਦਰਮਿਆਨ ਉਹ ਕੰਪੀਟੀਸ਼ਨ ਦਾ ਵਾਤਾਵਰਣ ਚਾਹੀਦਾ ਹੈਜੋ ਸਾਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਕੋਸ਼ਿਸ਼ ਕਰੇ।

ਮੇਰੇ ਪਿਆਰੇ ਦੇਸ਼ਵਾਸੀਓ,

ਇਸ 25 ਵਰ੍ਹੇ ਦੇ ਅੰਮ੍ਰਿਤ ਕਾਲ ਲਈ ਜਦੋਂ ਅਸੀਂ ਚਰਚਾ ਕਰਦੇ ਹਾਂਮੈਂ ਜਾਣਦਾ ਹਾਂ ਕਿ ਚੁਣੌਤੀਆਂ ਬਹੁਤ ਹਨਮਰਯਾਦਾਵਾਂ ਬਹੁਤ ਹਨਮੁਸੀਬਤਾਂ ਵੀ ਹਨਬਹੁਤ ਕੁਝ ਹੈਅਸੀਂ ਇਸ ਨੂੰ ਘੱਟ ਨਹੀਂ ਆਖਦੇ। ਰਾਹ ਲੱਭਦੇ ਹਾਂਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਪਰ ਦੋ ਵਿਸ਼ਿਆਂ ਨੂੰ ਲੈ ਕੇ ਤਾਂ ਮੈਂ ਇੱਥੇ ਚਰਚਾ ਕਰਨਾ ਚਾਹੁੰਦਾ ਹਾਂ। ਚਰਚਾ ਅਨੇਕਾਂ ਵਿਸ਼ਿਆਂ ’ਤੇ ਹੋ ਸਕਦੀ ਹੈ ਪਰ ਮੈਂ ਅਜੇ ਸਮੇਂ ਦੀ ਬੰਦਿਸ਼ ਦੇ ਕਾਰਨ ਦੋ ਵਿਸ਼ਿਆਂ ’ਤੇ ਚਰਚਾ ਕਰਨਾ ਚਾਹੁੰਦਾ ਹਾਂ ਅਤੇ ਮੈਂ ਮੰਨਦਾ ਹਾਂ ਕਿ ਸਾਡੀਆਂ ਇੰਨੀਆਂ ਸਾਰੀਆਂ ਚੁਣੌਤੀਆਂ ਕਾਰਨਵਿਕਰਿਤੀਆਂ ਦੇ ਕਾਰਨਬਿਮਾਰੀਆਂ ਦੇ ਕਾਰਨਇਸ 25 ਵਰਿਆਂ ਦਾ ਅੰਮ੍ਰਿਤ ਕਾਲਉੱਤੋਂ ਸ਼ਾਇਦ ਜੇ ਅਸੀਂ ਸਮਾਂ ਰਹਿੰਦੇ ਨਾ ਚੇਤੇਸਮਾਂ ਰਹਿੰਦਿਆਂ ਹੱਲ ਨਾ ਕੱਢੇ ਤਾਂ ਇਹ ਬਹੁਤ ਵਿਕਰਾਲ ਰੂਪ ਲੈ ਸਕਦੇ ਨੇ ਅਤੇ ਇਸ ਲਈ ਮੈਂ ਸਭ ਦੀ ਚਰਚਾ ਨਾ ਕਰਦੇ ਹੋਏ ਦੋ ’ਤੇ ਜ਼ਰੂਰ ਚਰਚਾ ਕਰਨਾ ਚਾਹੁੰਦਾ ਹਾਂ। ਇੱਕ ਹੈ ਭ੍ਰਿਸ਼ਟਾਚਾਰਦੂਸਰਾ ਹੈ ਭਾਈ-ਭਤੀਜਾਵਾਦਪਰਿਵਾਰਵਾਦ। ਭਾਰਤ ਜਿਹੇ ਲੋਕਤੰਤਰ ’ਚ ਜਿੱਥੇ ਲੋਕ ਗਰੀਬੀ ਨਾਲ ਜੂਝ ਰਹੇ ਹਨ। ਜਦੋਂ ਇਹ ਦੇਖਦੇ ਹਾਂ ਇੱਕ ਪਾਸੇ ਉਹ ਲੋਕ ਹਨਜਿਨ੍ਹਾਂ ਕੋਲ ਰਹਿਣ ਲਈ ਥਾਂ ਨਹੀਂ। ਦੂਜੇ ਪਾਸੇ ਉਹ ਲੋਕ ਨੇਜਿਨ੍ਹਾਂ ਕੋਲ ਆਪਣਾ ਚੋਰੀ ਕੀਤਾ ਹੋਇਆ ਮਾਲ ਰੱਖਣ ਲਈ ਥਾਂ ਨਹੀਂ। ਇਹ ਸਥਿਤੀ ਚੰਗੀ ਨਹੀਂ। ਦੋਸਤੋ! ਅਤੇ ਇਸ ਲਈ ਸਾਨੂੰ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਪੂਰੀ ਤਾਕਤ ਨਾਲ ਲੜਨਾ ਹੈ। ਪਿਛਲੇ 8 ਸਾਲਾਂ ’ਚ ਡਾਇਰੈਕਟਰ ਬੈਨੇਫਿਟ ਟ੍ਰਾਂਸਫਰ ਦੁਆਰਾ ਆਧਾਰਮੋਬਾਈਲ ਇਨ੍ਹਾਂ ਸਾਰੀਆਂ ਆਧੁਨਿਕ ਵਿਵਸਥਾਵਾਂ ਦੀ ਵਰਤੋਂ ਕਰਦਿਆਂ ਹੋਇਆਂ ਦੋ ਲੱਖ ਕਰੋੜ ਰੁਪਏ ਜੋ ਗਲਤ ਹੱਥਾਂ ’ਚ ਜਾਂਦੇ ਸੀਉਨ੍ਹਾਂ ਨੂੰ ਬਚਾਅ ਕੇਦੇਸ਼ ਦੀ ਭਲਾਈ ’ਚ ਲਗਾਉਣ ’ਚ ਅਸੀਂ ਕਾਮਯਾਬ ਹੋਏ। ਜੋ ਲੋਕ ਪਿਛਲੀਆਂ ਸਰਕਾਰਾਂ ’ਚ ਬੈਂਕਾਂ ਨੂੰ ਲੁੱਟ-ਲੁੱਟ ਕੇ ਭੱਜ ਗਏਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਈਆਂ ਨੂੰ ਜੇਲਾਂ ’ਚ ਜਿਊਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ। ਸਾਡੀ ਕੋਸ਼ਿਸ਼ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈਉਨ੍ਹਾਂ ਨੂੰ ਵਾਪਸ ਮੋੜਨਾ ਪਵੇਉਹ ਸਥਿਤੀ ਅਸੀਂ ਪੈਦਾ ਕਰਾਂਗੇ।

ਭੈਣੋਂ ਤੇ ਭਾਈਓਹੁਣ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੈਂ ਸਾਫ ਦੇਖ ਰਿਹਾ ਹਾਂ ਕਿ ਅਸੀਂ ਇੱਕ ਨਿਰਣਾਇਕ ਕਾਲਖੰਡ ’ਚ ਪੈਰ ਰੱਖ ਰਹੇ ਹਾਂ। ਵੱਡੇ-ਵੱਡੇ ਵੀ ਬਚ ਨਹੀਂ ਸਕਣਗੇ। ਇਸ ਮਿਜ਼ਾਜ ਦੇ ਨਾਲ ਭ੍ਰਿਸ਼ਟਾਚਾਰ ਵਿਰੁੱਧ ਨਿਰਣਾਇਕ ਕਾਲਖੰਡ ਵਿੱਚ ਹੁਣ ਹਿੰਦੁਸਤਾਨ ਕਦਮ ਰੱਖ ਰਿਹਾ ਹੈ ਤੇ ਮੈਂ ਲਾਲ ਕਿਲੇ ਦੀ ਪ੍ਰਾਚੀਰ  ਤੋਂ ਬੜੀ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਹਾਂ। ਇਸ ਲਈ ਭਾਈਓ-ਭੈਣੋਂਭ੍ਰਿਸ਼ਟਾਚਾਰ ਦੀਮਕ ਵਾਂਗ ਦੇਸ਼ ਨੂੰ ਖੋਖਲਾ ਕਰ ਰਿਹਾ ਹੈ। ਮੈਂ ਇਸ ਦੇ ਖ਼ਿਲਾਫ਼ ਲੜਾਈ ਲੜਨੀ ਹੈਲੜਾਈ ਨੂੰ ਤੇਜ਼ ਕਰਨਾ ਹੈਨਿਰਣਾਇਕ ਮੋੜ ’ਤੇ ਇਸ ਨੂੰ ਲੈ ਕੇ ਹੀ ਜਾਣਾ ਹੈ। ਮੇਰੇ 130 ਕਰੋੜ ਦੇਸ਼ਵਾਸੀਓਮੈਨੂੰ ਅਸ਼ੀਰਵਾਦ ਦਿਓਤੁਸੀਂ ਮੇਰਾ ਸਾਥ ਦਿਓਮੈਂ ਅੱਜ ਆਪ ਸਭ ਦਾ ਸਾਥ ਮੰਗਣ  ਆਇਆ ਹਾਂਆਪ ਸਭ ਦਾ ਸਹਿਯੋਗ ਮੰਗਣ ਆਇਆ ਹਾਂ ਤਾਂ ਕਿ ਮੈਂ ਇਹ ਲੜਾਈ ਲੜ ਸਕਾਂ। ਇਸ ਲੜਾਈ ਨੂੰ ਦੇਸ਼ ਜਿੱਤ ਪਾਏ। ਆਮ ਨਾਗਰਿਕ ਦੀ ਜ਼ਿੰਦਗੀ ਭ੍ਰਿਸ਼ਟਾਚਾਰ ਨੇ ਤਬਾਹ ਕਰਕੇ ਰੱਖੀ ਹੋਈ ਹੈ। ਮੈਂ ਇਨ੍ਹਾਂ ਆਮ ਨਾਗਰਿਕਾਂ ਦੀ ਜ਼ਿੰਦਗੀ ਨੂੰ ਫਿਰ ਤੋਂ ਆਨਬਾਨਸ਼ਾਨ ਨਾਲ ਜਿਊਣ ਲਈ ਰਸਤਾ ਬਣਾਉਣਾ ਚਾਹੁੰਦਾ ਹਾਂ ਅਤੇ ਇਸ ਲਈ ਮੇਰੇ ਪਿਆਰੇ ਦੇਸ਼ਵਾਸੀਓਇਹ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਦੇਸ਼ ’ਚ ਭ੍ਰਿਸ਼ਟਾਚਾਰ ਦੇ ਪ੍ਰਤੀ ਨਫਰਤ ਤਾਂ ਦਿਸਦੀ ਹੈਵਿਅਕਤ ਵੀ ਹੁੰਦੀ ਹੈ ਪਰ ਕਦੇ-ਕਦੇ ਭ੍ਰਿਸ਼ਟਾਚਾਰੀਆਂ ਨਾਲ ਉਦਾਰਤਾ ਵਰਤੀ ਜਾਂਦੀ ਹੈ। ਕਿਸੇ ਵੀ ਦੇਸ਼ ’ਚ ਇਹ ਸ਼ੋਭਾ ਨਹੀਂ ਦੇਵੇਗਾ।

ਅਤੇ ਕਈ ਲੋਕ ਤਾਂ ਇੰਨੀ ਬੇਸ਼ਰਮੀ ਤੱਕ ਚਲੇ ਜਾਂਦੇ ਹਨ ਕਿ ਕੋਰਟ ’ਚ ਸਜ਼ਾ ਹੋ ਚੁੱਕੀ ਹੋਵੇਭ੍ਰਿਸ਼ਟਾਚਾਰ ਸਿੱਧ ਹੋ ਚੁੱਕਾ ਹੋਵੇਜੇਲ ਜਾਣਾ ਤੈਅ ਹੋ ਚੁੱਕਾ ਹੋਵੇਜੇਲ ’ਚ ਜ਼ਿੰਦਗੀ ਗੁਜਰ ਰਹੇ ਹੋਣਉਸ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹਣ ਵਿੱਚ ਲਗੇ ਰਹਿੰਦੇ ਹਨਉਨ੍ਹਾਂ ਦੀ ਸ਼ਾਨੋ-ਸ਼ੌਕਤ ’ਚ ਲਗੇ ਰਹਿੰਦੇ ਹਨਉਨ੍ਹਾਂ ਦੀ ਪ੍ਰਤਿਸ਼ਠਾ ਬਣਾਉਣ ’ਚ ਲੱਗੇ ਰਹਿੰਦੇ ਹਨ। ਜਦੋਂ ਤੱਕ ਸਮਾਜ ’ਚ ਗੰਦਗੀ ਦੇ ਪ੍ਰਤੀ ਨਫ਼ਰਤ ਨਹੀਂ ਹੁੰਦੀਸਵੱਛਤਾ ਦੀ ਚੇਤਨਾ ਨਹੀਂ ਜਾਗਦੀ। ਜਦੋਂ ਤੱਕ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰ ਦੇ ਪ੍ਰਤੀ ਨਫ਼ਰਤ ਦਾ ਭਾਵ ਪੈਦਾ ਨਹੀਂ ਹੁੰਦਾਸਮਾਜਿਕ ਤੌਰ ’ਤੇ ਉਸ ਨੂੰ ਨੀਵਾਂ ਦਿਖਾਉਣ ਲਈ ਮਜਬੂਰ ਨਹੀਂ ਕਰਦੇਉਦੋਂ ਤੱਕ ਇਹ ਮਾਨਸਿਕਤਾ ਖ਼ਤਮ ਹੋਣ ਵਾਲੀ ਨਹੀਂ ਹੈ। ਇਸ ਲਈ ਭ੍ਰਿਸ਼ਟਾਚਾਰ ਦੇ ਪ੍ਰਤੀ ਵੀ ਅਤੇ ਭ੍ਰਿਸ਼ਟਾਚਾਰੀਆਂ ਦੇ ਪ੍ਰਤੀ ਵੀ ਸਾਨੂੰ ਬਹੁਤ ਜਾਗਰੂਕ ਹੋਣ ਦੀ ਲੋੜ ਹੈ।

ਦੂਸਰੀ ਇੱਕ ਚਰਚਾ ਮੈਂ ਕਰਨਾ ਚਾਹੁੰਦਾ ਹਾਂਭਾਈ-ਭਤੀਜਾਵਾਦ ਅਤੇ ਜਦੋਂ ਮੈਂ ਭਾਈ-ਭਤੀਜਾਵਾਦਪਰਿਵਾਰਵਾਦ ਦੀ ਗੱਲ ਕਰਦਾ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਮੈਂ ਸਿਰਫ਼ ਰਾਜਨੀਤੀ ਖੇਤਰ ਦੀ ਗੱਲ ਕਰਦਾ ਹਾਂ। ਜੀ ਨਹੀਂਬਦਕਿਸਮਤੀ ਨਾਲ ਰਾਜਨੀਤੀ ਖੇਤਰ ਦੀ ਉਸ ਬੁਰਾਈ ਨੇ ਹਿੰਦੁਸਤਾਨ ਦੀਆਂ ਹਰ ਸੰਸਥਾਵਾਂ ’ਚ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਹੈ। ਪਰਿਵਾਰਵਾਦ ਨੇ ਸਾਡੀਆਂ ਅਨੇਕਾਂ ਸੰਸਥਾਵਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ ਅਤੇ ਇਸ ਕਾਰਨ ਮੇਰੇ ਦੇਸ਼ ਦੇ ਟੈਲੰਟ ਨੂੰ ਨੁਕਸਾਨ ਹੁੰਦਾ ਹੈ। ਮੇਰੇ ਦੇਸ਼ ਦੀ ਸਮਰੱਥਾ ਨੂੰ ਨੁਕਸਾਨ ਹੁੰਦਾ ਹੈਜਿਨ੍ਹਾਂ ਕੋਲ ਮੌਕਿਆਂ ਦੀਆਂ ਸੰਭਾਵਨਾਵਾਂ ਨੇਉਹ ਪਰਿਵਾਰਵਾਦ ਭਾਈ-ਭਤੀਜਾਵਾਦ ਤੋਂ ਬਾਅਦ ਬਾਹਰ ਰਹਿ ਜਾਂਦੇ ਨੇ। ਭ੍ਰਿਸ਼ਟਾਚਾਰ ਦਾ ਵੀ ਇੱਕ-ਇੱਕ ਕਾਰਨ ਬਣ ਜਾਂਦਾ ਹੈਕਿਉਂਕਿ ਉਸ ਦਾ ਕੋਈ ਭਾਈ-ਭਤੀਜੇ ਦਾ ਆਸਰਾ ਨਹੀਂ ਹੈ ਤਾਂ ਲਗਦਾ ਹੈ ਕਿ ਭਾਈ ਚਲੋ ਕਿਤਿਓਂ ਖਰੀਦ ਕੇ ਹੀ ਜਗਾ ਬਣਾ ਲਵਾਂ। ਇਸ ਲਈ ਸਾਨੂੰ ਸੰਸਥਾਵਾਂ ਵਿੱਚ ਪਰਿਵਾਰਵਾਦ ਤੇ ਭਾਈ-ਭਤੀਜਾਵਾਦ ਦੇ ਖ਼ਿਲਾਫ਼ ਇੱਕ ਨਫਰਤ ਪੈਦਾ ਕਰਨੀ ਪਏਗੀ। ਜਾਗਰੂਕਤਾ ਪੈਦਾ ਕਰਨੀ ਪਏਗੀ ਤਾਂ ਹੀ ਅਸੀਂ ਸਾਡੀਆਂ ਸੰਸਥਾਵਾਂ ਨੂੰ ਬਚਾਅ ਸਕਾਂਗੇ। ਸੰਸਥਾਵਾਂ ਦੇ ਉੱਜਵਲ ਭਵਿੱਖ ਲਈ ਬਹੁਤ ਜ਼ਰੂਰੀ ਹੈ। ਉਸੇ ਤਰ੍ਹਾਂ ਨਾਲ ਰਾਜਨੀਤੀ ’ਚ ਵੀ ਪਰਿਵਾਰਵਾਦ ਨੇ ਦੇਸ਼ ਦੀ ਸਮਰੱਥਾ ਦੇ ਨਾਲ ਸਭ ਤੋਂ ਜ਼ਿਆਦਾ ਨਾਇਨਸਾਫੀ ਕੀਤੀ ਹੈ। ਪਰਿਵਾਰਵਾਦੀ ਰਾਜਨੀਤੀ ਪਰਿਵਾਰ ਦੀ ਭਲਾਈ ਲਈ ਹੁੰਦੀ ਹੈ। ਉਸ ਨੂੰ ਦੇਸ਼ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤੇ ਇਸ ਲਈ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗੇ ਝੰਡੇ ਦੀ ਆਨ-ਬਾਨ-ਸ਼ਾਨ ਦੇ ਹੇਠਾਂ ਭਾਰਤ ਦੇ ਸੰਵਿਧਾਨ ਨੂੰ ਯਾਦ ਕਰਦਿਆਂ ਹੋਇਆਂ ਮੈਂ ਦੇਸ਼ਵਾਸੀਆਂ ਨੂੰ ਖੁੱਲ੍ਹੇ ਮਨ ਨਾਲ ਕਹਿਣਾ ਚਾਹੁੰਦਾ ਹਾਂਆਓਹਿੰਦੁਸਤਾਨ ਦੀ ਰਾਜਨੀਤੀ ਦੇ ਸ਼ੁੱਧੀਕਰਨ ਲਈ ਵੀ ਸਾਨੂੰ ਦੇਸ਼ ਨੂੰ ਇਸ ਪਰਿਵਾਰਵਾਦੀ ਮਾਨਸਿਕਤਾ ਤੋਂ ਮੁਕਤੀ ਦੁਆ ਕੇ ਯੋਗਤਾ ਦੇ ਅਧਾਰ ’ਤੇ ਦੇਸ਼ ਨੂੰ ਅੱਗੇ ਲਿਜਾਣ ਵੱਲ ਵਧਣਾ ਪਏਗਾ। ਇਹ ਜ਼ਰੂਰੀ ਵੀ ਹੈ। ਵਰਨਾ ਹਰ ਕਿਸੇ ਦਾ ਮਨ ਕੁੰਠਿਤ ਰਹਿੰਦਾ ਹੈ ਕਿ ਮੈਂ ਉਸ ਦੇ ਲਈ ਯੋਗ ਸੀਮੈਨੂੰ ਨਹੀਂ ਮਿਲਿਆਕਿਉਂਕਿ ਮੇਰਾ ਕੋਈ ਚਾਚਾਮਾਮਾਪਿਤਾਦਾਦਾ-ਦਾਦੀਨਾਨਾ-ਨਾਨੀਕੋਈ ਉੱਥੇ ਨਹੀਂ ਸੀ। ਇਹ ਮਨੋਸਥਿਤੀ ਕਿਸੇ ਵੀ ਦੇਸ਼ ਲਈ ਚੰਗੀ ਨਹੀਂ ਹੈ।

ਮੇਰੇ ਦੇਸ਼ ਦੇ ਨੌਜਵਾਨੋਮੈਂ ਤੁਹਾਡੇ ਉੱਜਵਲ ਭਵਿੱਖ ਲਈਤੁਹਾਡੇ ਸੁਪਨਿਆਂ ਲਈਮੈਂ ਭਾਈ-ਭਤੀਜਾਵਾਦ ਦੇ ਖ਼ਿਲਾਫ਼ ਲੜਾਈ ਵਿੱਚ ਤੁਹਾਡਾ ਸਾਥ ਚਾਹੁੰਦਾ ਹਾਂ। ਪਰਿਵਾਰਵਾਦੀ ਰਾਜਨੀਤੀ ਦੇ ਖ਼ਿਲਾਫ਼ ਲੜਾਈ ’ਚ ਮੈਂ ਤੁਹਾਡਾ ਸਾਥ ਚਾਹੁੰਦਾ ਹਾਂ। ਇਹ ਸੰਵਿਧਾਨਿਕ ਜ਼ਿੰਮੇਵਾਰੀ ਮੰਨਦਾ ਹਾਂ ਮੈਂ। ਇਹ ਲੋਕਤੰਤਰ ਦੀ ਜ਼ਿੰਮੇਵਾਰੀ ਮੰਨਦਾ ਹਾਂ ਮੈਂ। ਇਸ ਲਾਲ ਕਿਲੇ ਦੀ ਪ੍ਰਾਚੀਰ ਤੋਂ ਕਹੀ ਗਈ ਗੱਲ ਦੀ ਤਾਕਤ ਮੈਂ ਮੰਨਦਾ ਹਾਂ ਅਤੇ ਇਸ ਲਈ ਮੈਂ ਅੱਜ ਤੁਹਾਡੇ ਕੋਲੋਂ ਇਹ ਮੌਕਾ ਚਾਹੁੰਦਾ ਹਾਂ। ਅਸੀਂ ਦੇਖਿਆ ਪਿਛਲੇ ਦਿਨੀਂ ਖੇਡਾਂ ’ਚ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਦੇਸ਼ ਦੇ ਕੋਲ ਪਹਿਲਾਂ ਪ੍ਰਤਿਭਾਵਾਂ ਨਹੀਂ ਰਹੀਆਂ ਹੋਣਗੀਆਂ। ਇਸ ਤਰ੍ਹਾਂ ਤਾ ਨਹੀਂ ਹੈ ਕਿ ਖੇਡਾਂ ਦੀ ਦੁਨੀਆ ’ਚ ਹਿੰਦੁਸਤਾਨ ਦੇ ਨੌਜਵਾਨਸਾਡੇ ਬੇਟੇ-ਬੇਟੀਆਂ ਕੁਝ ਕਰ ਨਹੀਂ ਰਹੇ ਪਰ ਸਿਲੈਕਸ਼ਨ ਭਾਈ-ਭਤੀਜੇਵਾਦ ਦੇ ਚੈਨਲ ਤੋਂ ਗੁਜਰਦੇ ਸਨ ਅਤੇ ਉਸ ਦੇ ਕਾਰਨ ਉਹ ਖੇਡ ਦੇ ਮੈਦਾਨ ਤੱਕਉਸ ਦੇਸ਼ ਤੱਕ ਤਾਂ ਪਹੁੰਚ ਜਾਂਦੇ ਸਨਜਿੱਤ-ਹਾਰ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਸੀ ਪਰ ਜਦੋਂ ਟਰਾਂਸਪੇਰੈਂਸੀ ਆਈਯੋਗਤਾ ਦੇ ਅਧਾਰ ’ਤੇ ਖਿਡਾਰੀਆਂ ਦੀ ਚੋਣ ਹੋਣ ਲਗੀ ਤਾਂ ਪੂਰੀ ਪਾਰਦਰਸ਼ਤਾ ਨਾਲ ਖੇਡ ਦੇ ਮੈਦਾਨ ’ਚ ਸਮਰੱਥਾ ਦਾ ਸਨਮਾਨ ਹੋਣ ਲਗਾ। ਅੱਜ ਦੇਖੋਦੁਨੀਆ ’ਚ ਖੇਡ ਦੇ ਮੈਦਾਨ ਵਿੱਚ ਭਾਰਤ ਦਾ ਤਿਰੰਗਾ ਫਹਿਰਾਇਆ ਜਾਂਦਾ ਹੈ। ਭਾਰਤ ਦਾ ਰਾਸ਼ਟਰ ਗਾਨ ਗਾਇਆ ਜਾਂਦਾ ਹੈ।

ਮਾਣ ਹੁੰਦਾ ਹੈ ਅਤੇ ਪਰਿਵਾਰਵਾਦ ਤੋਂ ਮੁਕਤੀ ਹੁੰਦੀ ਹੈਭਾਈ-ਭਤੀਜਾਵਾਦ ਤੋਂ ਮੁਕਤੀ ਹੁੰਦੀ ਹੈ ਤਾਂ ਇਹ ਨਤੀਜੇ ਆਉਂਦੇ ਹਨ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਠੀਕ ਹੈਚੁਣੌਤੀਆਂ ਕਾਫੀ ਹਨ। ਜੇ ਇਸ ਦੇਸ਼ ਦੇ ਸਾਹਮਣੇ ਕਰੋੜਾਂ ਮੁਸ਼ਕਿਲਾਂ ਨੇ ਤਾਂ ਕਰੋੜਾਂ  ਹੱਲ ਵੀ ਨੇ ਅਤੇ ਮੇਰਾ 130 ਕਰੋੜ ਦੇਸ਼ਵਾਸੀਆਂ ’ਤੇ ਭਰੋਸਾ ਹੈ। 130 ਕਰੋੜ ਦੇਸ਼ਵਾਸੀ ਮਿਥੇ ਹੋਏ ਟੀਚੇ ਦੇ ਨਾਲ ਸੰਕਲਪ ਦੇ ਪ੍ਰਤੀ ਸਮਰਪਣ ਦੇ ਨਾਲਜਦੋਂ 130 ਕਰੋੜ ਦੇਸ਼ਵਾਸੀ ਇੱਕ ਕਦਮ ਅੱਗੇ ਰੱਖਦੇ ਨੇ ਨਾ ਤਾਂ ਹਿੰਦੁਸਤਾਨ 130 ਕਰੋੜ ਕਦਮ ਅੱਗੇ ਵਧ ਜਾਂਦਾ ਹੈ। ਇਸ ਸਮਰੱਥਾ ਨੂੰ ਲੈ ਕੇ ਅਸੀਂ ਅੱਗੇ ਵਧਣਾ ਹੈ। ਇਸ ਅੰਮ੍ਰਿਤ ਕਾਲ ’ਚ ਅਜੇ ਅੰਮ੍ਰਿਤਕਾਲ ਦੀ ਪਹਿਲਾ ਵੇਲਾ ਹੈਪਹਿਲੀ ਪ੍ਰਭਾਤ ਹੈ। ਸਾਨੂੰ ਆਉਣ ਵਾਲੇ 25 ਸਾਲ ਦੇ ਇੱਕ ਪਲ ਨੂੰ ਵੀ ਭੁੱਲਣਾ ਨਹੀਂ ਹੈ। ਇੱਕ-ਇੱਕਦਿਨਸਮੇਂ ਦਾ ਹਰ ਪਲਜ਼ਿੰਦਗੀ ਦਾ ਹਰ ਕਣਮਾਤਭੂਮੀ ਲਈ ਜੀਣਾ ਤਾਂ ਹੀ ਆਜ਼ਾਦੀ ਦੇ ਦੀਵਾਨਿਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਤਾਂ ਹੀ 75 ਸਾਲ ਤੱਕਦੇਸ਼ ਨੂੰ ਇੱਥੋਂ ਤੱਕ ਪਹੁੰਚਾਉਣ ’ਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾਉਨ੍ਹਾਂ ਦੀ ਪੁਨਰ ਯਾਦ (ਸਮ੍ਰਿਤੀ) ਸਾਡੇ ਕੰਮ ਆਵੇਗੀ।

ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਦੇ ਹੋਏਨਵੀਆਂ ਸੰਭਾਵਨਾਵਾਂ ਨੂੰ ਸੰਜੋਏ ਹੋਏਨਵੇਂ ਸੰਕਲਪਾਂ ਨੂੰ ਪਾਰ ਕਰਦੇ ਹੋਏਅੱਗੇ ਵਧਣ ਦਾ ਵਿਸ਼ਵਾਸ ਲੈ ਕੇ ਅੱਜ ਅੰਮ੍ਰਿਤਕਾਲ ਦਾ ਆਰੰਭ ਕਰਦਾ ਹਾਂ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵਹੁਣ ਅੰਮ੍ਰਿਤਕਾਲ ਦੀ ਦਿਸ਼ਾ ’ਚ ਮੁੜ ਚੁੱਕਾ ਹੈਅੱਗੇ ਵਧ ਚੁੱਕਾ ਹੈਉਦੋਂ ਇਸ ਅੰਮ੍ਰਿਤਕਾਲ ’ਚ ਸਭ ਦੀ ਕੋਸ਼ਿਸ਼ ਜ਼ਰੂਰੀ ਹੈ। ਸਭ ਦੀ ਕੋਸ਼ਿਸ਼ ਨਤੀਜੇ ਲਿਆਉਣ ਵਾਲੀ ਹੈ। ਟੀਮ ਇੰਡੀਆ ਦੀ ਭਾਵਨਾ ਹੀ ਦੇਸ਼ ਨੂੰ ਅੱਗੇ ਵਧਾਉਣ ਵਾਲੀ ਹੈ। 130 ਕਰੋੜ ਦੇਸ਼ਵਾਸੀਆਂ ਦੀ ਇਹ ਟੀਮ ਇੰਡੀਆਇੱਕ ਟੀਮ ਦੇ ਰੂਪ ਵਿੱਚ ਅੱਗੇ ਵਧ ਕੇ ਸਾਰੇ ਸੁਪਨਿਆਂ ਨੂੰ ਸਾਕਾਰ ਕਰੇਗੀ। ਇਸੇ ਪੂਰੇ ਵਿਸ਼ਵਾਸ ਦੇ ਨਾਲ ਮੇਰੇ ਨਾਲ ਬੋਲੋ –

ਜੈ ਹਿੰਦ

ਜੈ ਹਿੰਦ

ਜੈ ਹਿੰਦ

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਵੰਦੇ ਮਾਤਰਮ,

ਵੰਦੇ ਮਾਤਰਮ,

ਵੰਦੇ ਮਾਤਰਮ।

ਬਹੁਤ-ਬਹੁਤ ਧੰਨਵਾਦ!

 

****

ਡੀਐੱਸ/ਵੀਜੇ/ਬੀਐੱਸ(Release ID: 1852228) Visitor Counter : 401