ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਜ ਸਭਾ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੀ ਵਿਦਾਇਗੀ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 08 AUG 2022 1:26PM by PIB Chandigarh

ਸਦਨ ਦੇ ਸਭਾਪਤੀ (ਚੇਅਰਮੈਨ) ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਆਦਰਯੋਗ ਸ਼੍ਰੀ ਵੈਂਕਈਆ ਨਾਇਡੂ ਜੀ ਨੂੰ ਉਨ੍ਹਾਂ ਦੇ ਕਾਰਜਕਾਲ ਦੀ ਸਮਾਪਤੀ 'ਤੇ ਉਨ੍ਹਾਂ ਦਾ ਧੰਨਵਾਦ ਕਰਨ  ਦੇ ਲਈ ਉਪਸਥਿਤ ਹੋਏ ਹਾਂ। ਇਹ ਇਸ ਸਦਨ ਦੇ ਲਈ ਬਹੁਤ ਹੀ ਭਾਵੁਕ ਪਲ ਹੈ। ਸਦਨ ਦੇ ਕਿਤਨੇ ਹੀ ਇਤਿਹਾਸਿਕ ਪਲ ਤੁਹਾਡੀ ਗਰਿਮਾਮਈ ਉਪਸਥਿਤੀ ਨਾਲ ਜੁੜੇ ਹੋਏ ਹਨ। ਫਿਰ ਵੀ ਅਨੇਕ ਵਾਰ ਆਪ  ਕਹਿੰਦੇ ਰਹੇ ਹੋ I have retired from politics but not tired from public life ਅਤੇ ਇਸ ਲਈ ਇਸ ਸਦਨ ਨੂੰ ਅਗਵਾਈ ਦੇਣ ਦੀ ਤੁਹਾਡੀ ਜ਼ਿੰਮੇਦਾਰੀ ਭਲੇ ਹੀ ਪੂਰੀ ਹੋ ਰਹੀ ਹੋਵੇ ਲੇਕਿਨ ਤੁਹਾਡੇ ਅਨੁਭਵਾਂ ਦਾ ਲਾਭ ਭਵਿੱਖ ਵਿੱਚ ਸੁਦੀਰਘ ਕਾਲ ਤੱਕ ਦੇਸ਼ ਨੂੰ ਮਿਲਦਾ ਰਹੇਗਾ। ਸਾਡੇ ਜਿਹੇ ਅਨੇਕ ਜਨਤਕ ਜੀਵਨ ਦੇ ਕਾਰਜਕਰਤਾਵਾਂ ਨੂੰ ਵੀ ਮਿਲਦਾ ਰਹੇਗਾ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਜਦੋਂ ਦੇਸ਼ ਆਪਣੇ ਅਗਲੇ 25 ਵਰ੍ਹਿਆਂ ਦੀ ਨਵੀਂ ਯਾਤਰਾ ਸ਼ੁਰੂ ਕਰ ਰਿਹਾ ਹੈ ਤਦ ਦੇਸ਼ ਦੀ ਅਗਵਾਈ ਵੀ ਇੱਕ ਤਰ੍ਹਾਂ ਨਾਲ ਨਵੇਂ ਯੁਗ ਦੇ ਹੱਥਾਂ ਵਿੱਚ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵਾਰ ਅਸੀਂ ਇੱਕ ਐਸਾ 15 ਅਗਸਤ ਮਨਾ ਰਹੇ ਹਾਂ ਜਦੋਂ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸਪੀਕਰ, ਪ੍ਰਧਾਨ ਮੰਤਰੀ ਸਭ ਦੇ ਸਭ ਉਹ ਲੋਕ ਹਨ ਜੋ ਆਜ਼ਾਦ ਭਾਰਤ ਵਿੱਚ ਪੈਦਾ ਹੋਏ ਹਨ ਅਤੇ ਸਭ ਦੇ ਸਭ ਬਹੁਤ ਹੀ ਸਾਧਾਰਣ ਪ੍ਰਿਸ਼ਠਭੂਮੀ (ਪਿਛੋਕੜ) ਤੋਂ ਆਉਂਦੇ ਹਨ। ਮੈਂ ਸਮਝਦਾ ਹਾਂ ਇਸ ਦਾ ਆਪਣਾ ਇੱਕ ਸੰਕੇਤਕ ਮਹੱਤਵ ਹੈ। ਨਾਲ ਹੀ, ਦੇਸ਼ ਦੇ ਨਵੇਂ ਯੁਗ ਦਾ ਇੱਕ ਪ੍ਰਤੀਕ ਵੀ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਤੁਸੀਂ ਤਾਂ ਦੇਸ਼ ਦੇ ਇੱਕ ਐਸੇ ਉਪ ਰਾਸ਼ਟਰਪਤੀ ਹੋ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਭੂਮਿਕਾਵਾਂ ਵਿੱਚ ਹਮੇਸ਼ਾ ਨੌਜਵਾਨਾਂ ਦੇ ਲਈ ਕੰਮ ਕੀਤਾ ਹੈ। ਤੁਸੀਂ ਸਦਨ ਵਿੱਚ ਵੀ ਹਮੇਸ਼ਾ ਯੁਵਾ ਸਾਂਸਦਾਂ ਨੂੰ ਅੱਗੇ ਵਧਾਇਆ, ਉਨ੍ਹਾਂ ਨੂੰ ਪ੍ਰੋਤਸਾਹਨ ਦਿੱਤਾ। ਤੁਸੀਂ ਲਗਾਤਾਰ ਨੌਜਵਾਨਾਂ ਦੇ ਸੰਵਾਦ ਦੇ ਲਈ ਯੂਨੀਵਰਸਿਟੀਜ਼ ਅਤੇ ਇੰਸਟੀਟਿਊਸ਼ਨਸ ਲਗਾਤਾਰ ਜਾਂਦੇ ਰਹੇ ਹੋ। ਨਵੀਂ ਪੀੜ੍ਹੀ ਦੇ ਨਾਲ ਤੁਹਾਡਾ ਇੱਕ ਨਿਰੰਤਰ ਕਨੈਕਟ ਬਣਿਆ ਹੋਇਆ ਹੈ ਅਤੇ ਨੌਜਵਾਨਾਂ ਨੂੰ ਤੁਹਾਡਾ ਮਾਰਗਦਰਸ਼ਨ ਵੀ ਮਿਲਿਆ ਹੈ ਅਤੇ ਯੁਵਾ ਵੀ ਤੁਹਾਨੂੰ ਮਿਲਣ ਦੇ ਲਈ ਹਮੇਸ਼ਾ ਉਤਸੁਕ ਰਹੇ ਹਨ। ਇਨ੍ਹਾਂ ਸਾਰੇ ਸੰਸਥਾਨਾਂ ਵਿੱਚ ਤੁਹਾਡੀ ਲੋਕਪ੍ਰਿਯਤਾ(ਮਕਬੂਲੀਅਤ) ਵੀ ਬਹੁਤ ਰਹੀ ਹੈ। ਮੈਨੂੰ ਦੱਸਿਆ ਗਿਆ ਕਿ ਤੁਸੀਂ vice president ਦੇ ਰੂਪ ਵਿੱਚ ਆਪਣੇ ਸਦਨ ਦੇ ਬਾਹਰ ਜੋ ਭਾਸ਼ਣ ਦਿੱਤੇ, ਉਨ੍ਹਾਂ ਵਿੱਚ ਕਰੀਬ-ਕਰੀਬ 25 ਪ੍ਰਤੀਸ਼ਤ ਨੌਜਵਾਨਾਂ ਦੇ ਦਰਮਿਆਨ ਵੀ ਰਹੇ ਹਨ, ਇਹ ਵੀ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਵਿਅਕਤੀਗਤ ਤੌਰ ‘ਤੇ  ਮੇਰਾ ਇਹ ਸੁਭਾਗ ਰਿਹਾ ਹੈ ਕਿ ਮੈਂ ਬੜੀ ਨਿਕਟ ਤੋਂ ਤੁਹਾਨੂੰ ਅਲੱਗ-ਅਲੱਗ ਭੂਮਿਕਾਵਾਂ ਵਿੱਚ ਦੇਖਿਆ ਹੈ। ਬਹੁਤ ਸਾਰੀਆਂ ਤੁਹਾਡੀਆਂ ਭੂਮਿਕਾਵਾਂ ਐਸੀਆਂ ਵੀ ਰਹੀਆਂ ਕਿ ਜਿਸ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕਾਰਜ ਕਰਨ ਦਾ ਵੀ ਮੈਨੂੰ ਸੁਭਾਗ ਮਿਲਿਆ। ਪਾਰਟੀ ਕਾਰਜਕਰਤਾ ਦੇ ਰੂਪ ਵਿੱਚ ਤੁਹਾਡੀ ਵਿਚਾਰਕ ਪ੍ਰਤੀਬੱਧਤਾ ਰਹੀ ਹੋਵੇ। ਇੱਕ ਵਿਧਾਇਕ ਦੇ ਰੂਪ ਵਿੱਚ ਤੁਹਾਡਾ ਕੰਮ ਕਾਜ ਹੋਵੇ। ਸਾਂਸਦ ਦੇ ਰੂਪ ਵਿੱਚ ਸਦਨ ਵਿੱਚ ਤੁਹਾਡੀ ਸਰਗਰਮੀ ਹੋਵੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਰੂਪ ਵਿੱਚ ਤੁਹਾਡਾ ਸੰਗਠਨਾਤਮਕ ਕੌਸ਼ਲ ਅਤੇ ਲੀਡਰਸ਼ਿਪ ਦੀ ਬਾਤ ਹੋਵੇ। ਕੈਬਨਿਟ ਮੰਤਰੀ ਦੇ ਰੂਪ ਵਿੱਚ ਤੁਹਾਡੀ ਮਿਹਨਤ, ਇਨੋਵੇਸ਼ਨ ਦਾ ਤੁਹਾਡਾ ਪ੍ਰਯਾਸ ਅਤੇ ਉਸ ਤੋਂ ਪ੍ਰਾਪਤ ਸਫ਼ਲਤਾਵਾਂ ਦੇਸ਼ ਦੇ ਲਈ ਬਹੁਤ ਉਪਕਾਰਕ ਰਹੀਆਂ ਹਨ ਜਾਂ ਫਿਰ ਉਪ ਰਾਸ਼ਟਰਪਤੀ ਅਤੇ ਸਦਨ ਵਿੱਚ ਸਭਾਪਤੀ (ਚੇਅਰਮੈਨ) ਦੇ ਰੂਪ ਵਿੱਚ ਤੁਹਾਡੀ ਗਰਿਮਾ ਅਤੇ ਤੁਹਾਡੀ ਨਿਸ਼ਠਾ  ਮੈਂ ਤੁਹਾਨੂੰ ਅਲੱਗ-ਅਲੱਗ  ਜ਼ਿੰਮੇਦਾਰੀਆਂ ਵਿੱਚ ਬੜੇ ਲਗਨ ਨਾਲ ਕੰਮ ਕਰਦੇ ਹੋਏ ਦੇਖਿਆ ਹੈ। ਤੁਸੀਂ ਕਦੇ ਵੀ ਕਿਸੇ ਕੰਮ ਨੂੰ ਬੋਝ ਨਹੀਂ ਮੰਨਿਆ। ਤੁਸੀਂ ਹਰ ਕੰਮ ਵਿੱਚ ਨਵੇਂ ਪ੍ਰਾਣ ਭਰਨ ਦਾ ਪ੍ਰਯਾਸ ਕੀਤਾ ਹੈ। ਤੁਹਾਡਾ ਜਜ਼ਬਾ, ਤੁਹਾਡੀ ਲਗਨ ਅਸੀਂ ਲੋਕਾਂ ਨੇ ਨਿਰੰਤਰ ਦੇਖੀ ਹੈ। ਮੈਂ ਇਸ ਸਦਨ ਦੇ ਜ਼ਰੀਏ ਹਰੇਕ ਮਾਣਯੋਗ ਸਾਂਸਦ ਅਤੇ ਦੇਸ਼ ਦੇ ਹਰ ਯੁਵਾ ਨੂੰ ਕਹਿਣਾ ਚਾਹਾਂਗਾ ਕਿ ਉਹ ਸਮਾਜ, ਦੇਸ਼ ਅਤੇ ਲੋਕਤੰਤਰ ਬਾਰੇ  ਤੁਹਾਡੇ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਲਿਸਨਿੰਗ, ਲਰਨਿੰਗ, ਲੀਡਿੰਗ, ਕਨੈਕਟਿੰਗ, ਕਮਿਊਨੀਕੇਟਿੰਗ, ਚੇਜਿੰਗ ਅਤੇ ਰਿਫਲੈਕਟਿੰਗ, ਰਿਕਨੈਕਟਿੰਗ ਜਿਹੀਆਂ ਕਿਤਾਬਾਂ ਤੁਹਾਡੇ ਬਾਰੇ ਬਹੁਤ ਕੁਝ ਦੱਸਦੀਆਂ ਹਨ। ਤੁਹਾਡੇ ਇਹ ਅਨੁਭਵ ਸਾਡੇ ਨੌਜਵਾਨਾਂ ਨੂੰ ਗਾਈਡ ਕਰਨਗੇ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨਗੇ।

ਆਦਰਯੋਗ ਉਪ ਰਾਸ਼ਟਰਪਤੀ ਸਾਹਿਬ,

ਤੁਹਾਡੀਆਂ ਕਿਤਾਬਾਂ ਦਾ ਜ਼ਿਕਰ ਮੈਂ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਟਾਇਟਲ ਵਿੱਚ ਤੁਹਾਡੀ ਉਹ ਸ਼ਬਦ ਪ੍ਰਤਿਭਾ ਝਲਕਦੀ ਹੈ ਜਿਸ ਦੇ ਲਈ ਤੁਸੀਂ ਜਾਣੇ ਜਾਂਦੇ ਹੋ। ਤੁਹਾਡੇ ਵੰਨ ਲਾਈਨਰਸ ਵਿਕ ਲਾਈਨਰਸ ਹੁੰਦੇ ਹਨ ਅਤੇ ਵਿਨ ਲਾਈਨਰਸ ਵੀ ਹੁੰਦੇ ਹਨ। ਯਾਨੀ ਉਸ ਦੇ ਬਾਅਦ ਕੁਝ ਹੋਰ ਕਹਿਣ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ। Your each word is heard, prefer and revert and never countered. ਕਿਵੇਂ ਕੋਈ ਆਪਣੀ ਭਾਸ਼ਾ ਦੀ ਤਾਕਤ ਦੇ ਰੂਪ ਵਿੱਚ ਅਤੇ ਸਹਿਜਤਾ ਨਾਲ ਇਸ ਸਮਰੱਥਾ ਦੇ ਲਈ ਜਾਣਿਆ ਜਾਵੇ ਅਤੇ ਕੌਸ਼ਲ ਨਾਲ ਸਥਿਤੀਆਂ ਦੀ ਦਿਸ਼ਾ ਮੋੜਨ ਦੀ ਸਮਰੱਥਾ ਰੱਖੇ, ਸੱਚਮੁੱਚ ਵਿੱਚ ਤੁਹਾਡੀ ਇਸ ਸਮਰੱਥਾ ਨੂੰ ਮੈਂ ਵਧਾਈ ਦਿੰਦਾ ਹਾਂ।

ਸਾਥੀਓ,

ਅਸੀਂ ਜੋ ਵੀ ਕਹਿੰਦੇ ਹਾਂ ਉਹ ਮਹੱਤਵਪੂਰਨ ਤਾਂ ਹੁੰਦਾ ਹੀ ਹੈ ਲੇਕਿਨ ਜਿਸ ਤਰੀਕੇ ਨਾਲ ਕਹਿੰਦੇ ਹਾਂ ਉਸ ਦੀ ਅਹਿਮੀਅਤ ਜ਼ਿਆਦਾ ਹੁੰਦੀ ਹੈ। ਕਿਸੇ ਵੀ ਸੰਵਾਦ ਦੀ ਸਫ਼ਲਤਾ ਦਾ ਪੈਮਾਨਾ ਇਹੀ ਹੈ ਕਿ ਉਸ ਦਾ ਗਹਿਰਾ  ਇੰਪੈਕਟ ਹੋਵੇ, ਲੋਕ ਉਸ ਨੂੰ ਯਾਦ ਰੱਖਣ ਅਤੇ ਜੋ ਵੀ ਕਹਿਣ ਉਸ ਦੇ ਬਾਰੇ ਵਿੱਚ ਲੋਕ ਸੋਚਣ ਦੇ ਲਈ ਮਜਬੂਰ ਹੋਣ, ਅਭਿਵਿਅਕਤੀ ਦੀ ਇਸ ਕਲਾ ਵਿੱਚ ਵੈਂਕਈਆ ਜੀ ਦੀ ਦਕਸ਼ਤਾ ਇਸ ਬਾਤ ਨਾਲ ਅਸੀਂ ਸਦਨ ਵਿੱਚ ਵੀ ਅਤੇ ਸਦਨ ਦੇ ਬਾਹਰ ਦੇਸ਼ ਦੇ ਸਾਰੇ ਲੋਕ ਭਲੀ ਭਾਂਤੀ ਪਰੀਚਿਤ ਹਨ। ਤੁਹਾਡੀ ਅਭਿਵਿਅਕਤੀ ਦਾ ਅੰਦਾਜ਼ ਜਿਤਨਾ ਬੇਬਾਕ ਹੈ, ਉਤਨਾ ਹੀ ਬੇਜੋੜ ਵੀ ਹੈ। ਤੁਹਾਡੀਆਂ ਬਾਤਾਂ ਵਿੱਚ ਗਹਿਰਾਈ ਵੀ ਹੁੰਦੀ ਹੈ, ਗੰਭੀਰਤਾ ਵੀ ਹੁੰਦੀ ਹੈ। ਵਾਣੀ ਵਿੱਚ ਵਿਜ ਵੀ ਹੁੰਦਾ ਹੈ ਅਤੇ ਵੇਟ ਵੀ ਹੁੰਦਾ ਹੈ।  Warmth  ਵੀ ਹੁੰਦਾ ਹੈ Wisdom ਵੀ ਹੁੰਦਾ ਹੈ। ਸੰਵਾਦ ਦਾ ਤੁਹਾਡਾ ਤਰੀਕਾ ਐਸੇ ਹੀ ਇੱਕ ਕਿਸੇ ਬਾਤ  ਦੇ ਮਰਮ ਨੂੰ ਛੂਹ ਜਾਂਦਾ ਹੈ ਅਤੇ ਸੁਣਨ ਵਿੱਚ ਮਧੁਰ  ਵੀ ਲਗਦਾ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਤੁਸੀਂ ਦੱਖਣ ਵਿੱਚ ਵਿਦਿਆਰਥੀ ਰਾਜਨੀਤੀ ਕਰਦੇ ਹੋਏ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਸੀ। ਤਦ ਲੋਕ ਕਹਿੰਦੇ ਸਨ ਕਿ ਜਿਸ ਵਿਚਾਰਧਾਰਾ ਨਾਲ ਤੁਸੀਂ ਜੁੜੇ ਸੀ। ਉਸ ਦੀ ਅਤੇ ਉਸ ਪਾਰਟੀ ਦੀ ਨਿਕਟ ਭਵਿੱਖ ਵਿੱਚ ਤਾਂ ਦੱਖਣ ਵਿੱਚ ਕੋਈ ਸਮਰੱਥਾ ਨਜ਼ਰ ਨਹੀਂ ਆਉਂਦੀ ਹੈ। ਲੇਕਿਨ ਤੁਸੀਂ ਇੱਕ ਸਾਧਾਰਣ ਵਿਦਿਆਰਥੀ ਕਾਰਜਕਰਤਾ ਤੋਂ ਸਫ਼ਰ ਸ਼ੁਰੂ ਕਰਕੇ ਅਤੇ ਦੱਖਣ ਭਾਰਤ ਤੋਂ ਆਉਂਦੇ ਹੋਏ ਉਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਉੱਚ ਅਹੁਦੇ ਤੱਕ ਪਹੁੰਚੇ। ਇਹ ਤੁਹਾਡੀ ਇੱਕ ਅਵੀਰਤ ਵਿਚਾਰ ਨਿਸ਼ਠਾ, ਕਰਤੱਵ ਨਿਸ਼ਠਾ ਅਤੇ ਕਰਮ ਦੇ ਪ੍ਰਤੀ ਸਮਰਪਣ ਭਾਵ ਦਾ ਪ੍ਰਤੀਕ ਹੈ। ਅਗਰ ਸਾਡੇ ਪਾਸ ਦੇਸ਼ ਦੇ ਲਈ ਭਾਵਨਾਵਾਂ ਹੋਣ, ਬਾਤ ਕਹਿਣ ਦੀ ਕਲਾ ਹੋਵੇ, ਭਾਸ਼ਾਈ ਵਿਵਿਧਤਾ ਵਿੱਚ ਆਸਥਾ ਹੋਵੇ, ਤਾਂ ਭਾਸ਼ਾ ਖੇਤਰ ਸਾਡੇ ਲਈ ਕਦੇ ਵੀ ਦੀਵਾਰ ਨਹੀਂ ਬਣਦੀ ਹੈ। ਇਹ ਤੁਸੀਂ ਸਿੱਧ ਕੀਤਾ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਤੁਹਾਡੀ ਕਹੀ ਇੱਕ ਬਾਤ ਬਹੁਤ ਲੋਕਾਂ ਨੂੰ ਯਾਦ ਹੋਵੇਗੀ, ਮੈਨੂੰ ਤਾਂ ਵਿਸ਼ੇਸ਼ ਤੌਰ ‘ਤੇ ਯਾਦ ਹੈ। ਮੈਂ ਹਮੇਸ਼ਾ ਸੁਣਿਆ ਹੈ ਤੁਸੀਂ ਮਾਤ੍ਰ ਭਾਸ਼ਾ ਨੂੰ ਲੈ ਕੇ ਬਹੁਤ ਹੀ touchy ਰਹੇ ਹੋ, ਬੜੇ ਆਗ੍ਰਹੀ ਰਹੇ ਹੋ। ਲੇਕਿਨ ਉਸ ਬਾਤ ਨੂੰ ਕਹਿਣ ਦਾ ਤੁਹਾਡਾ ਅੰਦਾਜ਼ ਵੀ ਬੜਾ ਖੂਬਸੂਰਤ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਮਾਤ੍ਰਭਾਸ਼ਾ ਅੱਖਾਂ ਦੀ ਰੌਸ਼ਨੀ ਦੀ ਤਰ੍ਹਾਂ ਹੁੰਦੀ ਹੈ ਅਤੇ ਤੁਸੀਂ ਅੱਗੇ ਕਹਿੰਦੇ ਹੋ ਅਤੇ ਦੂਸਰੀ ਭਾਸ਼ਾ ਚਸ਼ਮੇ ਦੀ ਤਰ੍ਹਾਂ ਹੁੰਦੀ ਹੈ। ਐਸੀ ਭਾਵਨਾ ਹਿਰਦੇ ਦੀ ਗਹਿਰਾਈ ਤੋਂ ਹੀ ਬਾਹਰ ਆਉਂਦੀ ਹੈ। ਵੈਂਕਈਆ ਜੀ ਦੀ ਮੌਜੂਦਗੀ ਵਿੱਚ ਸਦਨ ਦੀ ਕਾਰਵਾਈ ਦੇ ਦੌਰਾਨ ਹਰ ਭਾਰਤੀ ਭਾਸ਼ਾ ਨੂੰ ਵਿਸ਼ਿਸ਼ਟ ਅਹਿਮੀਅਤ ਦਿੱਤੀ ਗਈ ਹੈ। ਤੁਸੀਂ ਸਦਨ ਵਿੱਚ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਅੱਗੇ ਵਧਾਉਣ ਦੇ ਲਈ ਕੰਮ ਕੀਤਾ। ਸਦਨ ਵਿੱਚ ਸਾਡੀਆਂ ਸਾਰੀਆਂ 22 Schedule language ਵਿੱਚ ਕੋਈ ਵੀ ਮਾਣਯੋਗ ਮੈਂਬਰ ਨਾਲ ਬੋਲ ਸਕਦਾ ਹੈ ਉਸ ਦਾ ਇੰਤਜ਼ਾਮ ਤੁਸੀਂ ਕੀਤਾ। ਤੁਹਾਡੀ ਇਹ ਪ੍ਰਤਿਭਾ, ਤੁਹਾਡੀ ਨਿਸ਼ਠਾ ਅੱਗੇ ਵੀ ਸਦਨ ਦੇ ਲਈ ਇੱਕ ਗਾਈਡ ਦੇ ਰੂਪ ਵਿੱਚ ਹਮੇਸ਼ਾ ਹਮੇਸ਼ਾ ਕੰਮ ਕਰੇਗੀ। ਕਿਵੇਂ ਸੰਸਦੀ ਅਤੇ ਸ਼ਿਸ਼ਟ ਤਰੀਕੇ ਨਾਲ ਭਾਸ਼ਾ ਦੀ ਮਰਯਾਦਾ ਵਿੱਚ ਕੋਈ ਵੀ ਆਪਣੀ ਬਾਤ ਪ੍ਰਭਾਵੀ ਢੰਗ ਨਾਲ ਰਹਿ ਸਕਦਾ ਹੈ ਇਸ ਦੇ ਲਈ ਤੁਸੀਂ ਪ੍ਰੇਰਣਾਪੁੰਜ ਬਣੇ ਰਹੋਗੇ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਤੁਹਾਡੀ ਅਗਵਾਈ ਸਮਰੱਥਾ, ਤੁਹਾਡੇ ਅਨੁਸ਼ਾਸਨ ਨੇ ਇਸ ਸਦਨ ਦੀ ਪ੍ਰਤੀਬੱਧਤਾ ਅਤੇ ਪ੍ਰੋਡਕਟਿਵਿਟੀ (ਉਤਪਾਦਕਤਾ) ਨੂੰ ਨਵੀਂ ਉਚਾਈ ਦਿੱਤੀ ਹੈ। ਤੁਹਾਡੇ ਕਾਰਜਕਾਲ ਦੇ ਵਰ੍ਹਿਆਂ ਵਿੱਚ ਰਾਜ ਸਭਾ ਦੀ ਪ੍ਰਡੋਕਟਿਵਿਟੀ 70 ਪਰਸੈਂਟ ਵਧੀ ਹੈ। ਸਦਨ ਵਿੱਚ ਮੈਂਬਰਾਂ ਦੀ ਉਪਸਥਿਤੀ ਵਧੀ ਹੈ। ਇਸ ਦੌਰਾਨ ਕਰੀਬ-ਕਰੀਬ 177 ਬਿਲ ਪਾਸ ਹੋਏ ਜਾਂ ਉਨ੍ਹਾਂ 'ਤੇ ਚਰਚਾ ਹੋਈ ਜੋ ਆਪਣੇ-ਆਪ ਵਿੱਚ ਕੀਰਤੀਮਾਨ ਹਨ। ਤੁਹਾਡੇ ਮਾਰਗਦਰਸ਼ਨ ਵਿੱਚ ਐਸੇ ਕਿਤਨੇ ਹੀ ਕਾਨੂੰਨ ਬਣੇ ਹਨ, ਜੋ ਆਧੁਨਿਕ ਭਾਰਤ ਦੀ ਸੰਕਲਪਨਾ ਨੂੰ ਸਾਕਾਰ ਕਰ ਰਹੇ ਹਨ। ਤੁਸੀਂ ਕਿਤਨੇ ਹੀ ਅਜਿਹੇ ਨਿਰਣੇ  ਲਏ ਹਨ? ਜੋ ਅਪਰ ਹਾਊਸ ਦੀ ਅਪਰ ਜਰਨੀ ਦੇ ਲਈ ਯਾਦ ਕੀਤੇ ਜਾਣਗੇ। ਸਕੱਤਰੇਤ ਦੇ ਕੰਮ ਵਿੱਚ ਹੋਰ ਅਧਿਕ efficiency ਲਿਆਉਣ ਦੇ ਲਈ ਵੀ ਤੁਸੀਂ ਇੱਕ ਕਮੇਟੀ ਦਾ ਵੀ ਗਠਨ ਕੀਤਾ। ਇਸੇ ਤਰ੍ਹਾਂ ਰਾਜ ਸਭਾ ਸਕੱਤਰੇਤ ਨੂੰ ਸੁਵਿਵਸਥਿਤ ਕਰਨਾ, Information Technology ਨੂੰ ਹੁਲਾਰਾ ਦੇਣਾ, paperless ਕੰਮ ਦੇ ਲਈ ਈ-ਆਫਿਸ ਸਿਸਟਮ ਨੂੰ ਲਾਗੂ ਕਰਨਾ, ਤੁਹਾਡੇ ਐਸੇ ਕਿਤਨੇ ਹੀ ਕੰਮ ਹਨ ਜਿਨ੍ਹਾਂ ਦੇ ਜ਼ਰੀਏ ਉੱਚ ਸਦਨ ਨੂੰ ਇੱਕ ਨਵੀਂ ਉਚਾਈ ਮਿਲੀ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ।   सभा यत्र  सन्ति वृद्धा  ते वृद्धा ये  वदन्ति धर्मम् !ਅਰਥਾਤ, ਜਿਸ ਸਭਾ ਵਿੱਚ ਅਨੁਭਵੀ ਲੋਕ ਹੁੰਦੇ ਹਨ। ਉੱਥੇ ਹੀ ਸਭਾ ਹੁੰਦੀ ਹੈ ਅਤੇ ਅਨੁਭਵੀ ਲੋਕ ਉਹੀ ਹਨ ਜੋ ਧਰਮ ਯਾਨੀ ਕਰਤੱਵ ਦੀ ਸਿੱਖਿਆ ਦੇਣ। ਤੁਸੀਂ ਮਾਰਗਦਰਸ਼ਨ ਵਿੱਚ ਰਾਜ ਸਭਾ ਵਿੱਚ ਇਨ੍ਹਾਂ ਮਿਆਰਾਂ ਨੂੰ ਪੂਰੀ ਗੁਣਵੱਤਾ ਨਾਲ ਪੂਰਾ ਕੀਤਾ ਹੈ। ਤੁਸੀਂ ਮਾਣਯੋਗ ਮੈਂਬਰਾਂ ਨੂੰ ਨਿਰਦੇਸ਼ ਵੀ ਦਿੰਦੇ ਸੀ ਅਤੇ ਉਨ੍ਹਾਂ ਨੂੰ ਆਪਣੇ ਅਨੁਭਵਾਂ ਦਾ ਲਾਭ ਵੀ ਦਿੰਦੇ ਸੀ ਅਤੇ ਅਨੁਸ਼ਾਸਨ ਨੂੰ ਧਿਆਨ ਵਿਚ ਰੱਖਦੇ ਹੋਏ ਪਿਆਰ ਨਾਲ ਡਾਂਟਦੇ ਵੀ ਸੀ। ਮੈਨੂੰ ਵਿਸ਼ਵਾਸ ਹੈ ਕਿ ਕਿਸੇ ਵੀ ਮੈਂਬਰ ਨੇ ਤੁਹਾਡੇ ਕਿਸੇ ਵੀ ਸ਼ਬਦ ਨੂੰ ਕਦੇ ਹੋਰ ਤਰ੍ਹਾਂ ਨਹੀਂ ਲਿਆ। ਇਹ ਪੂੰਜੀ ਤਦ ਪੈਦਾ ਹੁੰਦੀ ਹੈ। ਜਦੋਂ ਵਿਅਕਤੀਗਤ ਜੀਵਨ ਵਿੱਚ ਤੁਸੀਂ ਉਨ੍ਹਾਂ ਆਦਰਸ਼ਾਂ ਅਤੇ ਮਿਆਰਾਂ ਦਾ ਪਾਲਨ ਕਰਦੇ ਹੋ। ਤੁਸੀਂ ਹਮੇਸ਼ਾ ਇਸ ਗੱਲ 'ਤੇ ਬਲ ਦਿੱਤਾ ਹੈ ਕਿ ਸੰਸਦ ਵਿੱਚ ਵਿਘਨ ਇੱਕ ਸੀਮਾ ਦੇ ਬਾਅਦ ਸਦਨ ਦੀ ਅਪਮਾਨ ਦੇ ਬਰਾਬਰ ਹੁੰਦਾ ਹੈ। ਮੈਂ ਤੁਹਾਡੇ ਇਨ੍ਹਾਂ ਮਿਆਰਾਂ ਵਿੱਚ ਲੋਕਤੰਤਰ ਦੀ ਪਰਿਪੱਕਤਾ ਨੂੰ ਦੇਖਦਾ ਹਾਂ। ਪਹਿਲਾਂ ਸਮਝਿਆ ਜਾਂਦਾ ਸੀ ਕਿ ਅਗਰ ਸਦਨ ਵਿੱਚ ਚਰਚਾ ਦੇ ਦੌਰਾਨ ਸ਼ੋਰਗੁਲ ਹੋਣ ਲਗੇ ਤਾਂ ਕਾਰਵਾਈ ਨੂੰ ਸਥਗਿਤ ਕਰ ਦਿੱਤਾ ਜਾਂਦਾ ਹੈ। ਲੇਕਿਨ ਤੁਸੀਂ ਸੰਵਾਦ, ਸੰਪਰਕ ਅਤੇ ਤਾਲਮੇਲ ਦੇ ਜ਼ਰੀਏ ਨਾ ਸਿਰਫ਼ ਸਦਨ ਨੂੰ ਸੰਚਾਲਿਤ ਕੀਤਾ ਬਲਕਿ ਪ੍ਰੋਡਕਟਿਵ ਵੀ ਬਣਾਇਆ। ਸਦਨ ਦੀ ਕਾਰਵਾਈ ਦੇ ਦੌਰਾਨ ਜਦੋਂ ਮੈਂਬਰਾਂ ਦੇ ਦਰਮਿਆਨ ਕਦੇ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਸੀ ਤਾਂ ਤੁਹਾਡੇ ਤੋਂ ਵਾਰ-ਵਾਰ ਸੁਣਨ ਨੂੰ ਮਿਲਦਾ ਸੀ “let the Government propose, let the opposition oppose and let the house dispose.”  ਇਸ ਸਦਨ ਨੂੰ ਦੂਸਰੇ ਸਦਨ ਤੋਂ ਆਏ ਬਿਲਾਂ ’ਤੇ ਨਿਸ਼ਚਿਤ ਤੌਰ ‘ਤੇ ਸਹਿਮਤੀ ਜਾਂ ਅਸਹਿਮਤੀ ਦਾ ਅਧਿਕਾਰ ਹੈ। ਇਹ ਸਦਨ ਉਨ੍ਹਾਂ ਨੂੰ ਪਾਸ ਕਰ ਸਕਦਾ ਹੈ, ਰਿਜੈਕਟ ਕਰ ਸਕਦਾ ਹੈ, ਜਾਂ amend ਕਰ ਸਕਦਾ ਹੈ। ਲੇਕਿਨ ਉਨ੍ਹਾਂ ਨੂੰ ਰੋਕਣ ਦੀ, ਬਾਧਿਤ ਕਰਨ ਦੀ ਪਰਿਕਲਪਨਾ ਸਾਡੇ ਲੋਕਤੰਤਰ ਵਿੱਚ ਨਹੀਂ ਹੈ।

ਆਦਰਯੋਗ ਸਭਾਪਤੀ (ਚੇਅਰਮੈਨ) ਸਾਹਿਬ,

ਸਾਡੀਆਂ ਤਮਾਮ ਸਹਿਮਤੀਆਂ ਅਸਹਿਮਤੀਆਂ ਦੇ ਬਾਵਜੂਦ ਅੱਜ ਤੁਹਾਨੂੰ ਵਿਦਾਈ ਦੇਣ ਦੇ ਲਈ ਸਦਨ ਦੇ ਸਾਰੇ ਮੈਂਬਰ ਇੱਕਠੇ ਉਪਸਥਿਤ ਹਨ। ਇਹੀ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ। ਇਹ ਤੁਹਾਡੇ ਲਈ ਇਸ ਸਦਨ ਦੇ ਸਨਮਾਨ ਦੀ ਉਦਾਹਰਣ ਹੈ। ਮੈਂ ਆਸ਼ਾ ਕਰਦਾ ਹਾਂ ਕਿ ਤੁਹਾਡੇ ਕਾਰਜ, ਤੁਹਾਡੇ ਅਨੁਭਵ ਅੱਗੇ ਸਾਰੇ ਮੈਂਬਰਾਂ ਨੂੰ ਜ਼ਰੂਰ ਪ੍ਰੇਰਣਾ ਦੇਣਗੇ। ਆਪਣੇ ਵਿਸ਼ਿਸ਼ਟ ਤਰੀਕੇ ਨਾਲ ਤੁਸੀਂ ਸਦਨ ਚਲਾਉਣ ਦੇ ਲਈ ਅਜਿਹੇ ਮਾਨਦੰਡ ਸਥਾਪਿਤ ਕੀਤੇ ਹਨ ਜੋ ਅੱਗੇ ਇਸ ਪਦ 'ਤੇ ਆਸੀਨ ਹੋਣ ਵਾਲਿਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਜੋ legacy ਤੁਸੀਂ ਸਥਾਪਿਤ ਕੀਤੀ ਹੈ, ਰਾਜ ਸਭਾ ਉਸ ਦਾ ਅਨੁਸਰਣ ਕਰੇਗੀ, ਦੇਸ਼ ਦੇ ਪ੍ਰਤੀ ਆਪਣੀ ਜਵਾਬਦੇਹੀ ਦੇ ਅਨੁਸਾਰ ਕਾਰਜ ਕਰੇਗੀ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਪੂਰੇ ਸਦਨ ਦੀ ਤਰਫ਼ ਤੋਂ, ਮੇਰੀ ਤਰਫ਼ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਤੁਸੀਂ ਦੇਸ਼ ਦੇ ਲਈ ਜੋ ਕੁਝ ਵੀ ਕੀਤਾ ਹੈ, ਇਸ ਸਦਨ ਦੇ ਲਈ ਜੋ ਕੁਝ ਵੀ ਕੀਤਾ ਹੈ ਇਸ ਦੇ ਲਈ ਸਾਰਿਆਂ ਦੀ ਤਰਫ਼ ਤੋਂ ਰਿਣ  ਸਵੀਕਾਰ ਕਰਦੇ ਹੋਏ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ।

 

*****

ਡੀਐੱਸ/ਟੀਐੱਸ/ਡੀਕੇ/ਏਵੀ


(Release ID: 1850378) Visitor Counter : 222