ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਹਰ ਘਰ ਤਿਰੰਗਾ: ਡਾਕਘਰ ਸੁਤੰਤਰਤਾ ਦਿਵਸ ਤੱਕ ਛੁੱਟੀਆਂ ਸਮੇਤ ਸਾਰੇ ਦਿਨ ਖੁੱਲ੍ਹੇ ਰਹਿਣਗੇ
ਇਸ ਨਾਲ ਹਰ ਘਰ ਤਿਰੰਗਾ ਅਭਿਯਾਨ ਦੇ ਤਹਿਤ ਰਾਸ਼ਟਰੀ ਝੰਡੇ (ਤਿਰੰਗੇ) ਦੀ ਵਿਕਰੀ ਅਤੇ ਵੰਡ ਦੀ ਸੁਵਿਧਾ ਮਿਲੇਗੀ
Posted On:
06 AUG 2022 6:30PM by PIB Chandigarh
ਹਰ ਘਰ ਤਿਰੰਗਾ ਅਭਿਯਾਨ ਦੇ ਤਹਿਤ ਰਾਸ਼ਟਰੀ ਝੰਡੇ (ਤਿਰੰਗੇ) ਦੀ ਵਿਕਰੀ ਅਤੇ ਵੰਡ ਦੀ ਸੁਵਿਧਾ ਦੇ ਲਈ, ਸਾਰੇ ਡਾਕਘਰ ਸੁਤੰਤਰਤਾ ਦਿਵਸ 2022 ਤੋਂ ਪਹਿਲਾਂ ਛੁੱਟੀ ਦੇ ਦਿਨਾਂ ਵਿੱਚ ਵੀ ਖੁੱਲ੍ਹੇ ਰਹਿਣਗੇ।
ਦੇਸ਼ ਭਰ ਵਿੱਚ ਸਾਰੇ ਡਿਲੀਵਰੀ ਡਾਕਘਰ ਅਤੇ ਹੋਰ ਮਹੱਤਵਪੂਰਨ ਡਾਕਘਰ ਇਸ ਜਨਤਕ ਅਭਿਯਾਨ ਦਾ ਸਮਰਥਨ ਕਰਨ ਦੇ ਲਈ ਖੁੱਲ੍ਹੇ ਰਹਿਣਗੇ।
ਜਨਤਕ ਛੁੱਟੀ ਦੇ ਦਿਨਾਂ ਅਰਥਾਤ 7, 9 ਅਤੇ 14 ਅਗਸਤ 2022 ਨੂੰ ਡਾਕਘਰਾਂ ਵਿੱਚ ਘੱਟ ਤੋਂ ਘੱਟ ਇੱਕ ਕਾਉਂਟਰ ਦੇ ਮਾਧਿਅਮ ਨਾਲ ਰਾਸ਼ਟਰੀ ਝੰਡੇ (ਤਿਰੰਗੇ) ਦੀ ਵਿਕਰੀ ਦੇ ਲਈ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਸਾਰੇ ਡਿਲੀਵਰੀ ਡਾਕਘਰਾਂ ਵਿੱਚ ਰਾਸ਼ਟਰੀ ਝੰਡੇ (ਤਿਰੰਗੇ) ਦੀ ਵੰਡ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ।
*****
ਆਰਕੇਜੇ/ਐੱਮ
(Release ID: 1849418)
Visitor Counter : 127