ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀਮਦ ਰਾਜਚੰਦਰ ਮਿਸ਼ਨ, ਧਰਮਪੁਰ, ਗੁਜਰਾਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਨੇ ਵਲਸਾਡ, ਗੁਜਰਾਤ ਦੇ ਧਰਮਪੁਰ ਵਿਖੇ ਸ਼੍ਰੀਮਦ ਰਾਜਚੰਦਰ ਹਸਪਤਾਲ ਦਾ ਉਦਘਾਟਨ ਕੀਤਾ



ਪ੍ਰਧਾਨ ਮੰਤਰੀ ਨੇ ਸ਼੍ਰੀਮਦ ਰਾਜਚੰਦਰ ਸੈਂਟਰ ਆਵ੍ ਐਕਸੀਲੈਂਸ ਫੌਰ ਵੁਮਨ ਅਤੇ ਸ਼੍ਰੀਮਦ ਰਾਜਚੰਦਰ ਪਸ਼ੂ ਹਸਪਤਾਲ, ਵਲਸਾਡ, ਗੁਜਰਾਤ ਦਾ ਨੀਂਹ ਪੱਥਰ ਵੀ ਰੱਖਿਆ



"ਨਵਾਂ ਹਸਪਤਾਲ ਹੈਲਥਕੇਅਰ ਦੇ ਖੇਤਰ ਵਿੱਚ ਸਬਕਾ ਪ੍ਰਯਾਸ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ"



“‘ਨਾਰੀ ਸ਼ਕਤੀ’ ਨੂੰ ‘ਰਾਸ਼ਟਰ ਸ਼ਕਤੀ’ ਵਜੋਂ ਸਾਹਮਣੇ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ”



"ਜਿਨ੍ਹਾਂ ਲੋਕਾਂ ਨੇ ਮਹਿਲਾਵਾਂ, ਕਬਾਇਲੀ, ਵੰਚਿਤ ਵਰਗਾਂ ਦੇ ਸਸ਼ਕਤੀਕਰਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ, ਉਹ ਦੇਸ਼ ਦੀ ਚੇਤਨਾ ਨੂੰ ਜ਼ਿੰਦਾ ਰੱਖ ਰਹੇ ਹਨ"

Posted On: 04 AUG 2022 5:49PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਸ਼੍ਰੀਮਦ ਰਾਜਚੰਦਰ ਮਿਸ਼ਨਧਰਮਪੁਰ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਹਾਜ਼ਰ ਸਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਸਪਤਾਲ ਦੇ ਪ੍ਰੋਜੈਕਟ ਮਹਿਲਾਵਾਂ ਅਤੇ ਸਮਾਜ ਦੇ ਹੋਰ ਲੋੜਵੰਦ ਵਰਗਾਂ ਲਈ ਬਹੁਤ ਵੱਡੀ ਸੇਵਾ ਸਾਬਤ ਹੋਣਗੇ। ਉਨ੍ਹਾਂ ਨੇ ਸ਼੍ਰੀਮਦ ਰਾਜਚੰਦਰ ਮਿਸ਼ਨ ਦੀ ਮੂਕ ਸੇਵਾ ਦੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ।

 

ਮਿਸ਼ਨ ਦੇ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸੇਵਾ ਦੇ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਅੱਜ ਦੇ ਸਮੇਂ ਵਿੱਚ ਕਰਤੱਵ ਦੀ ਇਹ ਭਾਵਨਾ ਸਮੇਂ ਦੀ ਲੋੜ ਹੈ।  ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਗ੍ਰਾਮੀਣ ਸਿਹਤ ਦੇ ਖੇਤਰ ਵਿੱਚ ਪੂਜਨੀਕ ਗੁਰੂਦੇਵ ਦੀ ਅਗਵਾਈ ਵਿੱਚ ਸ਼੍ਰੀਮਦ ਰਾਜਚੰਦਰ ਮਿਸ਼ਨ ਦੁਆਰਾ ਕੀਤੇ ਗਏ ਸ਼ਲਾਘਾਯੋਗ ਕੰਮ 'ਤੇ ਖੁਸ਼ੀ ਪ੍ਰਗਟਾਈ।  ਉਨ੍ਹਾਂ ਨੇ ਕਿਹਾ ਕਿ ਨਵੇਂ ਹਸਪਤਾਲ ਨਾਲ ਗ਼ਰੀਬਾਂ ਦੀ ਸੇਵਾ ਲਈ ਮਿਸ਼ਨ ਦੀ ਪ੍ਰਤੀਬੱਧਤਾ ਹੋਰ ਮਜ਼ਬੂਤ ਹੁੰਦੀ ਹੈ। ਇਹ ਹਸਪਤਾਲ ਅਤੇ ਖੋਜ ਕੇਂਦਰ ਕਿਫਾਇਤੀ ਗੁਣਵੱਤਾ ਵਾਲੀ ਸਿਹਤ ਸੰਭਾਲ਼ ਹਰ ਕਿਸੇ ਲਈ ਪਹੁੰਚਯੋਗ ਬਣਾਵੇਗਾ। ਉਨ੍ਹਾਂ ਨੇ ਕਿਹਾ “ਇਹ ‘ਅੰਮ੍ਰਿਤ ਕਾਲ’ ਵਿੱਚ ਇੱਕ ਸੁਅਸਥ ਭਾਰਤ ਦੇ ਸੰਕਲਪ ਨੂੰ ਬਲ ਦੇਣ ਜਾ ਰਿਹਾ ਹੈ। ਇਹ ਹੈਲਥਕੇਅਰ ਦੇ ਖੇਤਰ ਵਿੱਚ ਸਬਕਾ ਪ੍ਰਯਾਸ (ਹਰੇਕ ਦੇ ਪ੍ਰਯਤਨ) ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ, "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚਦੇਸ਼ ਆਪਣੇ ਬੱਚਿਆਂ ਨੂੰ ਯਾਦ ਕਰ ਰਿਹਾ ਹੈਜਿਨ੍ਹਾਂ ਨੇ ਭਾਰਤ ਨੂੰ ਗ਼ੁਲਾਮੀ ਤੋਂ ਬਾਹਰ ਲਿਆਉਣ ਲਈ ਪ੍ਰਯਤਨ ਕੀਤੇ।  ਸ਼੍ਰੀਮਦ ਰਾਜਚੰਦਰ ਜੀ ਅਜਿਹੇ ਸੰਤ ਸਨ ਜਿਨ੍ਹਾਂ ਦਾ ਮਹਾਨ ਯੋਗਦਾਨ ਇਸ ਦੇਸ਼ ਦੇ ਇਤਿਹਾਸ ਦਾ ਹਿੱਸਾ ਹੈ।”  ਉਨ੍ਹਾਂ ਨੇ ਸ਼੍ਰੀਮਦ ਰਾਜਚੰਦਰ ਜੀ ਲਈ ਮਹਾਤਮਾ ਗਾਂਧੀ ਦੀ ਪ੍ਰਸ਼ੰਸਾ ਦਾ ਵੀ ਵਰਣਨ ਕੀਤਾ। ਉਨ੍ਹਾਂ ਨੇ ਸ਼੍ਰੀਮਦ ਦੇ ਕੰਮ ਨੂੰ ਜਾਰੀ ਰੱਖਣ ਲਈ ਸ਼੍ਰੀ ਰਾਕੇਸ਼ ਜੀ ਦਾ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਨੇ ਮਹਿਲਾਵਾਂਆਦਿਵਾਸੀ ਲੋਕਾਂ ਅਤੇ ਵੰਚਿਤ ਵਰਗਾਂ ਦੇ ਸਸ਼ਕਤੀਕਰਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈਉਹ ਦੇਸ਼ ਦੀ ਚੇਤਨਾ ਨੂੰ ਜ਼ਿੰਦਾ ਰੱਖ ਰਹੇ ਹਨ। ਮਹਿਲਾਵਾਂ ਲਈ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਦੇ ਰੂਪ ਵਿੱਚ ਵੱਡੇ ਕਦਮ ਦਾ ਜ਼ਿਕਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀਮਦ ਰਾਜਚੰਦਰ ਜੀ ਸਿੱਖਿਆ ਅਤੇ ਕੌਸ਼ਲ ਦੇ ਮਾਧਿਅਮ ਨਾਲ ਬੇਟੀਆਂ ਦੇ ਸਸ਼ਕਤੀਕਰਣ 'ਤੇ ਬਹੁਤ ਜ਼ੋਰ ਦਿੰਦੇ ਸਨ। ਸ਼੍ਰੀਮਦ ਨੇ ਬਹੁਤ ਛੋਟੀ ਉਮਰ ਵਿੱਚ ਹੀ ਮਹਿਲਾ ਸਸ਼ਕਤੀਕਰਣ ਬਾਰੇ ਗੰਭੀਰਤਾ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੀ ਮਹਿਲਾ ਸ਼ਕਤੀ ਨੂੰ ਰਾਸ਼ਟਰੀ ਸ਼ਕਤੀ ਦੇ ਰੂਪ ਵਿੱਚ ਸਾਹਮਣੇ ਲਿਆਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕੇਂਦਰ ਸਰਕਾਰ ਭੈਣਾਂ ਅਤੇ ਬੇਟੀਆਂ ਨੂੰ ਦਰਪੇਸ਼ ਹਰ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅੱਜ ਜਿਸ ਸਿਹਤ ਨੀਤੀ ਦਾ ਪਾਲਣ ਕਰ ਰਿਹਾ ਹੈਉਹ ਸਾਡੇ ਆਸ-ਪਾਸ ਦੇ ਹਰੇਕ ਜੀਵ ਦੀ ਸਿਹਤ ਨਾਲ ਸਬੰਧਿਤ ਹੈ। ਭਾਰਤ ਨਾ ਸਿਰਫ਼ ਇਨਸਾਨਾਂ ਲਈ ਬਲਕਿ ਜਾਨਵਰਾਂ ਲਈ ਵੀ ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ।

 

ਪ੍ਰੋਜੈਕਟ ਬਾਰੇ

 

ਵਲਸਾਡ ਦੇ ਧਰਮਪੁਰ ਵਿਖੇ ਸ਼੍ਰੀਮਦ ਰਾਜਚੰਦਰ ਹਸਪਤਾਲ ਦੀ ਪ੍ਰੋਜੈਕਟ ਲਾਗਤ ਤਕਰੀਬਨ 200 ਕਰੋੜ ਰੁਪਏ ਹੈ। ਇਹ ਅਤਿ-ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਵਾਲਾ 250 ਬਿਸਤਰਿਆਂ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਹੈ ਜੋ ਖਾਸ ਕਰਕੇ ਦੱਖਣੀ ਗੁਜਰਾਤ ਖੇਤਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਤੀਸਰੇ ਦਰਜੇ ਦੀਆਂ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰੇਗਾ।

 

ਸ਼੍ਰੀਮਦ ਰਾਜਚੰਦਰ ਪਸ਼ੂ ਹਸਪਤਾਲ 150 ਬਿਸਤਰਿਆਂ ਦਾ ਹਸਪਤਾਲ ਬਣਨ ਜਾ ਰਿਹਾ ਹੈ ਅਤੇ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਉੱਚ-ਸ਼੍ਰੇਣੀ ਦੀਆਂ ਸੁਵਿਧਾਵਾਂ ਅਤੇ ਪਸ਼ੂਆਂ ਦੇ ਡਾਕਟਰਾਂ ਅਤੇ ਸਹਾਇਕ ਸਟਾਫ਼ ਦੀ ਇੱਕ ਸਮਰਪਿਤ ਟੀਮ ਨਾਲ ਲੈਸ ਹੋਵੇਗਾ। ਹਸਪਤਾਲ ਪਸ਼ੂਆਂ ਦੀ ਦੇਖਭਾਲ਼ ਅਤੇ ਰੱਖ-ਰਖਾਅ ਲਈ ਰਵਾਇਤੀ ਮੈਡੀਸਿਨ ਦੇ ਨਾਲ-ਨਾਲ ਸੰਪੂਰਨ ਮੈਡੀਕਲ ਦੇਖਭਾਲ਼ ਪ੍ਰਦਾਨ ਕਰੇਗਾ।

 

ਸ਼੍ਰੀਮਦ ਰਾਜਚੰਦਰ ਸੈਂਟਰ ਆਵ੍ ਐਕਸੀਲੈਂਸ ਫੌਰ ਵੁਮਨ 40 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਜਾਵੇਗਾ। ਇਸ ਵਿੱਚ ਮਨੋਰੰਜਨ ਲਈ ਸੁਵਿਧਾਵਾਂਸਵੈ-ਵਿਕਾਸ ਸੈਸ਼ਨਾਂ ਲਈ ਕਲਾਸਰੂਮ ਅਤੇ ਰੈਸਟ ਏਰੀਆਜ਼ ਹੋਣਗੇ। ਇਹ 700 ਤੋਂ ਵੱਧ ਆਦਿਵਾਸੀ ਮਹਿਲਾਵਾਂ ਨੂੰ ਰੋਜ਼ਗਾਰ ਪ੍ਰਦਾਨ ਕਰੇਗਾ ਅਤੇ ਬਾਅਦ ਵਿੱਚ ਹਜ਼ਾਰਾਂ ਹੋਰਾਂ ਨੂੰ ਆਜੀਵਿਕਾ ਮੁਹੱਈਆ ਕਰਵਾਏਗਾ।

 

Addressing a programme marking launch of development works at the Shrimad Rajchandra Mission in Dharampur, Gujarat. https://t.co/8eHDJHbaqh

— Narendra Modi (@narendramodi) August 4, 2022

 

मुझे हमेशा बहुत खुशी होती है कि पूज्य गुरुदेव के नेतृत्व में श्रीमद् राजचंद्र मिशन, गुजरात में ग्रामीण आरोग्य के क्षेत्र में प्रशंसनीय कार्य कर रहा है: PM @narendramodi

— PMO India (@PMOIndia) August 4, 2022

 

आज़ादी के अमृत महोत्सव में देश अपनी उन संतानों को याद कर रहा है, जिन्होंने भारत को गुलामी से बाहर निकालने के लिए प्रयास किए।

श्रीमद् राजचंद्र जी ऐसे ही संत थे जिनका एक विराट योगदान इस देश के इतिहास में है: PM @narendramodi

— PMO India (@PMOIndia) August 4, 2022

 

श्रीमद् राजचंद्र जी तो शिक्षा और कौशल से बेटियों के सशक्तिकरण के बहुत आग्रही थे।

उन्होंने बहुत कम आयु में ही महिला सशक्तिकरण पर गंभीरता से अपनी बातें रखीं: PM @narendramodi

— PMO India (@PMOIndia) August 4, 2022

 

देश की नारीशक्ति को आज़ादी के अमृतकाल में राष्ट्रशक्ति के रूप में सामने लाना हम सभी का दायित्व है।

केंद्र सरकार आज बहनों-बेटियों के सामने आने वाली हर उस अड़चन को दूर करने में जुटी है, जो उसे आगे बढ़ने से रोकती है: PM @narendramodi

— PMO India (@PMOIndia) August 4, 2022

 

आज भारत स्वास्थ्य की जिस नीति पर चल रहा है उसमें हमारे आसपास के हर जीव के आरोग्य की चिंता है।

भारत मनुष्य-मात्र की रक्षा करने वाले टीकों के साथ ही पशुओं के लिए भी राष्ट्रव्यापी टीकाकरण अभियान चला रहा है: PM @narendramodi

— PMO India (@PMOIndia) August 4, 2022

 

 

 

 

 

 ***********

 

ਡੀਐੱਸ/ਏਕੇ/ਟੀਐੱਸ



(Release ID: 1848596) Visitor Counter : 125