ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ, 2022 ਦੇ ਚੌਥੇ ਦਿਨ ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਗਮੇ ਜਿੱਤੇ
Posted On:
02 AUG 2022 12:02PM by PIB Chandigarh
-
ਮੁੱਖ ਬਿੰਦੂ:
-
ਸ਼ੁਸ਼ੀਲਾ ਦੇਵੀ ਲੀਕਮਾਬਮ, ਵਿਜੇ ਕੁਮਾਰ ਯਾਦਵ ਅਤੇ ਹਰਜਿੰਦਰ ਕੌਰ ਚੌਥੇ ਦਿਨ ਤਮਗਾ ਜੇਤੂ ਵਜੋਂ ਉੱਭਰੇ।
-
ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਗਾ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।
-
ਐੱਨਐੱਸਐੱਨਆਈਐੱਸ ਪਟਿਆਲਾ ਇਸ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚੈਂਪੀਅਨਾਂ ਦਾ ਪੰਘੂੜਾ ਸਾਬਤ ਹੋਇਆ ਹੈ: ਸ਼੍ਰੀ ਅਨੁਰਾਗ ਠਾਕੁਰ
ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ 2022 ਦੇ ਚੌਥੇ ਦਿਨ ਭਾਰਤ ਨੇ ਤਿੰਨ ਤਗਮੇ ਜਿੱਤੇ। ਜੂਡੋਕਾ ਸ਼ੁਸ਼ੀਲਾ ਦੇਵੀ ਲੀਕਮਾਬਮ ਨੇ ਮਹਿਲਾਵਾਂ ਦੇ 48 ਕਿਲੋ ਵਰਗ ਵਿੱਚ ਚਾਂਦੀ ਦਾ ਤਮਗਾ, ਜੂਡੋ ਸਟਾਰ ਵਿਜੇ ਕੁਮਾਰ ਯਾਦਵ ਨੇ ਪੁਰਸ਼ 60 ਕਿਲੋ ਵਰਗ ਵਿੱਚ ਅਤੇ ਵੇਟਲਿਫਟਰ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋ ਵਰਗ ਵਿੱਚ ਕਾਂਸੇ ਦਾ ਤਮਗਾ ਜਿੱਤਿਆ। 3 ਸੋਨ, 3 ਚਾਂਦੀ ਅਤੇ 3 ਕਾਂਸੇ ਦੇ ਤਗਮਿਆਂ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 9 ਹੋ ਗਈ ਹੈ। ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਭਾਰਤੀਆਂ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਇੱਕ ਟਵੀਟ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਕਿਹਾ, “ਤੁਹਾਡੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਅਣਗਿਣਤ ਪ੍ਰਸ਼ੰਸਕ ਦਿੱਤੇ ਹਨ ਅਤੇ ਲੱਖਾਂ ਲੜਕੀਆਂ ਨੂੰ ਪ੍ਰੇਰਿਤ ਕੀਤਾ ਹੈ। ਭਾਰਤ ਨੂੰ ਤੁਹਾਡੇ 'ਤੇ ਮਾਣ ਹੈ।''
ਰਾਸ਼ਟਰਪਤੀ ਨੇ ਇਹ ਵੀ ਟਵੀਟ ਕੀਤਾ, “ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੇ ਦਾ ਤਗਮਾ ਜਿੱਤਣ ਲਈ ਹਰਜਿੰਦਰ ਕੌਰ ਨੂੰ ਵਧਾਈ। ਪੋਡੀਅਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਕਈ ਰੁਕਾਵਟਾਂ ਨੂੰ ਪਾਰ ਕੀਤਾ ਹੈ। ਇਹ ਸਾਰਿਆਂ ਲਈ ਬਹੁਤ ਪ੍ਰੇਰਨਾਦਾਇਕ ਕਹਾਣੀ ਹੈ। ਆਉਣ ਵਾਲੇ ਸਾਲਾਂ ਵਿੱਚ ਤੁਸੀਂ ਹੋਰ ਵੀ ਮਹਿਮਾ ਪ੍ਰਾਪਤ ਕਰੋਗੇ।”
ਇੱਕ ਹੋਰ ਟਵੀਟ ਵਿੱਚ ਰਾਸ਼ਟਰਪਤੀ ਨੇ ਟਵੀਟ ਕੀਤਾ, “ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵਿਜੇ ਕੁਮਾਰ ਯਾਦਵ ਦਾ ਇੱਕ ਪ੍ਰੇਰਿਤ ਪ੍ਰਦਰਸ਼ਨ। ਪੁਰਸ਼ਾਂ ਦੇ 60 ਕਿਲੋ ਜੂਡੋ ਵਰਗ ਵਿੱਚ ਕਾਂਸੇ ਦਾ ਤਗਮਾ ਜਿੱਤਣ ਲਈ ਵਧਾਈ। ਪਹਿਲੇ ਦੌਰ ਵਿੱਚ ਤੁਹਾਡੇ ਦਬਦਬੇ ਨੇ ਤੁਹਾਡੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਤੁਹਾਨੂੰ ਤਮਗਾ ਦਿਵਾਇਆ। ਮੈਂ ਤੁਹਾਡੇ ਭਵਿੱਖ ਵਿੱਚ ਹੋਰ ਸਫਲਤਾ ਦੀ ਕਾਮਨਾ ਕਰਦੀ ਹਾਂ।”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ੁਸ਼ੀਲਾ ਦੇਵੀ ਲੀਕਮਾਬਮ, ਵਿਜੇ ਕੁਮਾਰ ਯਾਦਵ ਅਤੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਹੈ। ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ; "ਸ਼ੁਸ਼ੀਲਾ ਦੇਵੀ ਲਿਕਮਾਬਮ ਦੇ ਬੇਮਿਸਾਲ ਪ੍ਰਦਰਸ਼ਨ ਤੋਂ ਪ੍ਰਸੰਨਤਾ ਹੋਈ। ਚਾਂਦੀ ਦਾ ਤਗਮਾ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ। ਉਨ੍ਹਾਂ ਨੇ ਸ਼ਾਨਦਾਰ ਹੁਨਰ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, "ਵਿਜੇ ਕੁਮਾਰ ਯਾਦਵ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਜੂਡੋ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀ ਸਫਲਤਾ ਭਾਰਤ ਵਿੱਚ ਖੇਡਾਂ ਦੇ ਭਵਿੱਖ ਲਈ ਸ਼ੁੱਭ ਸੰਕੇਤ ਹੈ। ਉਹ ਆਉਣ ਵਾਲੇ ਸਮੇਂ ਵਿੱਚ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਦੇ ਰਹਿਣ।"
ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਵੇਟਲਿਫਟਿੰਗ ਦਲ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਨੂੰ ਜਾਰੀ ਰੱਖਦਿਆਂ ਹਰਜਿੰਦਰ ਕੌਰ ਨੇ ਕਾਂਸੇ ਦਾ ਤਗਮਾ ਜਿੱਤਿਆ। ਉਨ੍ਹਾਂ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।''
ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਸ਼ੁਸ਼ੀਲਾ ਦੇਵੀ ਲੀਕਮਾਬਮ, ਵਿਜੇ ਕੁਮਾਰ ਯਾਦਵ ਅਤੇ ਹਰਜਿੰਦਰ ਕੌਰ ਨੂੰ ਤਮਗੇ ਜਿੱਤਣ ਲਈ ਵਧਾਈ ਦਿੱਤੀ।
ਸ਼੍ਰੀ ਠਾਕੁਰ ਨੇ ਟਵੀਟ ਕੀਤਾ, “ਹਰਜਿੰਦਰ ਕੌਰ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਦਾ ਪਹਿਲਾ ਤਮਗਾ ਜਿੱਤਣ 'ਤੇ ਵਧਾਈ! ਪੰਜਾਬ ਦੇ ਇੱਕ ਪਿੰਡ ਤੋਂ ਕਾਂਸੇ ਦੇ ਤਗਮੇ ਲਈ ਅੰਤਰਰਾਸ਼ਟਰੀ ਮੰਚ ਤੱਕ ਤੁਹਾਡਾ ਸਫ਼ਰ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ!” ਇੱਕ ਹੋਰ ਟਵੀਟ ਵਿੱਚ ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਇਹ ਖੁਸ਼ੀ ਦੀ ਗੱਲ ਹੈ ਕਿ ਐੱਨਐੱਸਐੱਨਆਈਐੱਸ ਪਟਿਆਲਾ ਜਿੱਥੇ ਤੁਸੀਂ ਸਿਖਲਾਈ ਲੈਂਦੇ ਹੋ, ਇਸ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚੈਂਪੀਅਨਾਂ ਦਾ ਪੰਘੂੜਾ ਸਾਬਤ ਹੋਇਆ ਹੈ। ਤੁਹਾਡਾ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਚਾਂਦੀ ਦਾ ਤਮਗਾ ਸ਼ਾਇਦ ਵੱਡੀਆਂ ਜਿੱਤਾਂ ਵੱਲ ਪਹਿਲਾ ਕਦਮ ਸੀ। ਮੈਂ ਤੁਹਾਡੀਆਂ ਭਵਿੱਖ ਵਿੱਚ ਹੋਰ ਬਹੁਤ ਸਾਰੀਆਂ ਸਫਲਤਾਵਾਂ ਦੀ ਕਾਮਨਾ ਕਰਦਾ ਹਾਂ! ”
ਸ਼੍ਰੀ ਠਾਕੁਰ ਨੇ ਵੀ ਟਵੀਟ ਕੀਤਾ, “ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਅਸੀਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਜੂਡੋ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸ਼ੁਸ਼ੀਲਾ ਦੇਵੀ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ, ਜਦਕਿ ਵਿਜੇ ਕੁਮਾਰ ਯਾਦਵ ਨੇ ਸਾਈਪ੍ਰਸ ਦੇ ਪੈਟ੍ਰੋਸ ਸੀ ਨੂੰ 10-0 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਕਾਂਸੇ ਦੇ ਨਾਲ ਸੂਚੀ ਵਿੱਚ ਆਪਣਾ ਪਹਿਲਾ ਤਮਗਾ ਜੋੜਿਆ ਹੈ। ਮੈਂ ਦੋਵਾਂ ਨੂੰ ਵਧਾਈ ਦਿੰਦਾ ਹਾਂ!!"
ਸ਼ੁਸ਼ੀਲਾ ਦੇਵੀ ਲਿਕਮਾਬਮ ਦੀਆਂ ਪ੍ਰਾਪਤੀਆਂ ਲਈ ਇੱਥੇ ਕਲਿੱਕ ਕਰੋ,
ਵਿਜੇ ਕੁਮਾਰ ਯਾਦਵ ਦੀਆਂ ਪ੍ਰਾਪਤੀਆਂ ਲਈ ਇੱਥੇ ਕਲਿੱਕ ਕਰੋ
ਹਰਜਿੰਦਰ ਕੌਰ ਦੀਆਂ ਪ੍ਰਾਪਤੀਆਂ ਲਈ ਇੱਥੇ ਕਲਿੱਕ ਕਰੋ
*******
ਐੱਨਬੀ/ਓਏ
(Release ID: 1847481)
ਵਿਜ਼ੀਟਰ ਕਾਊਂਟਰ : 142