ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਦੇਸ਼ ਵਿੱਚ 11ਵੀਂ ਖੇਤੀ ਗਣਨਾ ਦੀ ਸ਼ੁਰੂਆਤ ਕੀਤੀ
ਛੋਟੇ ਕਿਸਾਨਾਂ ਨੂੰ ਸੰਗਠਿਤ ਕਰਕੇ ਆਮਦਨ ਵਧਾਉਣ ਅਤੇ ਸਸ਼ਕਤ ਕਰਨ 'ਤੇ ਪ੍ਰਧਾਨ ਮੰਤਰੀ ਦਾ ਜ਼ੋਰ - ਸ਼੍ਰੀ ਨਰੇਂਦਰ ਸਿੰਘ ਤੋਮਰ
ਪਹਿਲੀ ਵਾਰ ਖੇਤੀ ਗਣਨਾ ਲਈ ਡਾਟਾ ਇਕੱਠਾ ਸਮਾਰਟ ਫੋਨ ਅਤੇ ਟੈਬਲੇਟ 'ਤੇ ਕੀਤਾ ਜਾਵੇਗਾ
Posted On:
28 JUL 2022 4:49PM by PIB Chandigarh
ਦੇਸ਼ ਵਿੱਚ ਗਿਆਰ੍ਹਵੀਂ ਖੇਤੀਬਾੜੀ ਜਨਗਣਨਾ (2021-22) ਦੀ ਸ਼ੁਰੂਆਤ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਦੁਆਰਾ ਕੀਤੀ ਗਈ। ਇਸ ਮੌਕੇ 'ਤੇ ਸ਼੍ਰੀ ਤੋਮਰ ਨੇ ਕਿਹਾ ਕਿ ਇਸ ਗਣਨਾ ਨਾਲ ਭਾਰਤ ਵਰਗੇ ਵਿਸ਼ਾਲ ਅਤੇ ਖੇਤੀ ਪ੍ਰਧਾਨ ਦੇਸ਼ ਵਿੱਚ ਵਿਆਪਕ ਲਾਭ ਹੋਵੇਗਾ । ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਦਲਣ, ਛੋਟੇ ਕਿਸਾਨਾਂ ਨੂੰ ਸੰਗਠਿਤ ਕਰਕੇ ਉਨ੍ਹਾਂ ਦੀ ਸ਼ਕਤੀ ਵਧਾਉਣ, ਉਨ੍ਹਾਂ ਨੂੰ ਮਹਿੰਗੀਆਂ ਫਸਲਾਂ ਵੱਲ ਆਕਰਸ਼ਿਤ ਕਰਨ ਅਤੇ ਉਤਪਾਦ ਦੀ ਗੁਣਵੱਤਾ ਗਲੋਬਲ ਮਾਪਦੰਡਾਂ ਅਨੁਸਾਰ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਪ੍ਰੋਗਰਾਮ ਵਿੱਚ, ਸ਼੍ਰੀ ਤੋਮਰ ਨੇ ਖੇਤੀਬੜੀ ਗਣਨਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਚੁੱਕੇ ਗਏ ਠੋਸ ਕਦਮਾਂ ਦਾ ਫਲ ਖੇਤੀਬਾੜੀ ਖੇਤਰ ਨੂੰ ਮਿਲ ਰਿਹਾ ਹੈ। ਸਾਡਾ ਦੇਸ਼ ਤੇਜ਼ੀ ਨਾਲ ਡਿਜੀਟਲ ਐਗਰੀਕਲਚਰ ਵੱਲ ਵਧ ਰਿਹਾ ਹੈ। ਇਹ ਸਮਾਂ ਇਸ ਗਣਨਾ ਵਿੱਚ ਟੈਕਨੋਲੋਜੀ ਦਾ ਭਰਪੂਰ ਉਪਯੋਗ ਕਰਨ ਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਗਣਨਾ ਨੂੰ ਵਧੇਰੇ ਵਿਆਪਕ ਪਰਿਪੇਖ ਵਿੱਚ ਸੋਚਣਾ ਚਾਹੀਦਾ ਹੈ। ਖੇਤੀ ਗਣਨਾ ਫਸਲਾਂ ਦੀ ਮੈਪਿੰਗ ਵਿੱਚ ਵੀ ਯੋਗਦਾਨ ਪਾ ਸਕੇ, ਤਾਂ ਜੋ ਦੇਸ਼ ਨੂੰ ਇਸ ਦਾ ਲਾਭ ਮਿਲ ਸਕੇ। ਸ਼੍ਰੀ ਤੋਮਰ ਨੇ ਕੇਂਦਰੀ ਵਿਭਾਗਾਂ, ਰਾਜ ਸਰਕਾਰਾਂ ਅਤੇ ਸਬੰਧਿਤ ਸੰਸਥਾਵਾਂ ਨੂੰ ਇਸ ਗਣਨਾ ਨੂੰ ਪੂਰੀ ਲਗਨ ਨਾਲ ਕਰਨ ਲਈ ਕਿਹਾ।
ਸ਼੍ਰੀ ਤੋਮਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪਯੋਗ ਲਈ ਗਣਨਾ ਲਈ ਸੰਚਾਲਨ ਦਿਸ਼ਾ-ਨਿਰਦੇਸ਼ਾਂ 'ਤੇ ਹੈਂਡਬੁੱਕ ਜਾਰੀ ਕੀਤੀ, ਨਾਲ ਹੀ ਡਾਟਾ ਕਲੈਕਸ਼ਨ ਪੋਰਟਲ/ਐਪ ਵੀ ਲਾਂਚ ਕੀਤਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਅਤੇ ਸ਼੍ਰੀ ਕੈਲਾਸ਼ ਚੌਧਰੀ, ਖੇਤੀਬਾੜੀ ਸਕੱਤਰ ਸ਼੍ਰੀ ਮਨੋਜ ਆਹੂਜਾ, ਵਧੀਕ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਸੰਜੀਵ ਕੁਮਾਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਖੇਤੀਬੜੀ ਗਣਨਾ 5 ਸਾਲਾਂ ਵਿੱਚ ਕੀਤੀ ਜਾਂਦੀ ਹੈ, ਜੋ ਕਰੋਨਾ ਮਹਾਮਾਰੀ ਕਾਰਨ ਹੁਣ ਹੋਵੇਗੀ। ਖੇਤੀਬੜੀ ਗਣਨਾ ਦਾ ਫੀਲਡ ਵਰਕ ਅਗਸਤ 2022 ਵਿੱਚ ਸ਼ੁਰੂ ਹੋਵੇਗਾ। ਖੇਤੀਬੜੀ ਗਣਨਾ ਮੁਕਾਬਲਤਨ ਬਾਰੀਕ ਪੱਧਰ 'ਤੇ ਵੱਖ-ਵੱਖ ਖੇਤੀ ਮਾਪਦੰਡਾਂ ਬਾਰੇ ਸੂਚਨਾ ਦਾ ਮੁੱਖ ਸਰੋਤ ਹੈ, ਜਿਵੇਂ ਕਿ ਸੰਚਾਲਿਤ ਜੋਤ ਦੀ ਸੰਖਿਆ ਅਤੇ ਖੇਤਰ, ਉਨ੍ਹਾਂ ਦਾ ਆਕਾਰ, ਵਰਗ-ਵਾਰ ਵੰਡ, ਭੂਮੀ ਉਪਯੋਗ, ਕਿਰਾਏਦਾਰੀ ਅਤੇ ਫਸਲੀ ਪੈਟਰਨ, ਆਦਿ । ਇਹ ਪਹਿਲਾ ਅਵਸਰ ਹੈ ਕਿ ਖੇਤੀ ਗਣਨਾ ਲਈ ਡਾਟਾ ਇਕੱਠਾ ਕਰਨਾ ਸਮਾਰਟ ਫੋਨਾਂ ਅਤੇ ਟੈਬਲੇਟਾਂ 'ਤੇ ਕੀਤਾ ਜਾਵੇਗਾ, ਤਾਂ ਜੋ ਸਮੇਂ ਸਿਰ ਡੇਟਾ ਉਪਲਬਧ ਹੋ ਸਕੇ। ਜ਼ਿਆਦਾਤਰ ਰਾਜਾਂ ਨੇ ਆਪਣੇ ਜ਼ਮੀਨੀ ਰਿਕਾਰਡਾਂ ਅਤੇ ਗਿਰਦਾਵਰੀ ਨੂੰ ਡਿਜੀਟਲ ਕਰ ਲਿਆ ਹੈ, ਜਿਸ ਨਾਲ ਖੇਤੀਬਾੜੀ ਗਣਨਾ ਦੇ ਅੰਕੜਿਆਂ ਨੂੰ ਇਕੱਠਾ ਕਰਨ ਵਿੱਚ ਹੋਰ ਤੇਜ਼ੀ ਆਵੇਗੀ। ਡਿਜੀਟਾਈਜ਼ਡ ਭੂਮੀ ਰਿਕਾਰਡ ਦੇ ਉਪਯੋਗ ਅਤੇ ਡਾਟਾ ਇਕੱਠਾ ਕਰਨ ਲਈ ਮੋਬਾਈਲ ਐਪਸ ਦੇ ਉਪਯੋਗ ਨਾਲ ਦੇਸ਼ ਵਿੱਚ ਸੰਚਾਲਿਤ ਜੋਤ ਧਾਰਕਾਂ ਦਾ ਇੱਕ ਡੇਟਾਬੇਸ ਤਿਆਰ ਕੀਤਾ ਜਾ ਸਕੇਗਾ ।
ਤਕਨੀਕੀ ਸੈਸ਼ਨ ਵਿੱਚ, ਖੇਤੀਬੜੀ ਗਣਨਾ ਲਾਗੂ ਕਰਨ ਦੀ ਪ੍ਰਕਿਰਿਆ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਵੈੱਬ ਪੋਰਟਲ ਤੇ ਮੋਬਾਈਲ ਐਪ ਦਾ ਪ੍ਰਦਰਸ਼ਨ ਕੀਤਾ ਗਿਆ। ਪੇਸ਼ਕਾਰੀ ਵਿੱਚ ਜਿਨ੍ਹਾਂ ਨਵੀਂਆਂ ਪਹਿਲਾਂ 'ਤੇ ਚਾਨਣਾ ਪਾਇਆ ਗਿਆ, ਉਨ੍ਹਾਂ ਵਿੱਚ ਸ਼ਾਮਲ ਹਨ - ਜ਼ਮੀਨ ਦੀ ਮਾਲਕੀ ਰਿਕਾਰਡ ਅਤੇ ਗਿਰਦਾਵਰੀ ਵਰਗੇ ਡਿਜੀਟਲ ਭੂਮੀ ਰਿਕਾਰਡਾਂ ਦਾ ਉਪਯੋਗ ਸਮਾਰਟਫ਼ੋਨ/ਟੈਬਲੇਟ ਦਾ ਉਪਯੋਗ ਕਰਕੇ ਐਪ/ਸਾਫਟਵੇਅਰ ਰਾਹੀਂ ਡਾਟਾ ਇਕੱਠਾ ਕਰਨਾ, ਗੈਰ-ਜ਼ਮੀਨੀ ਰਿਕਾਰਡ ਰਾਜਾਂ ਵਿੱਚ ਫੇਜ਼-1 ਦੇ ਸਾਰੇ ਪਿੰਡਾਂ ਦੀ ਪੂਰੀ ਗਣਨਾ ਜਿਵੇਂ ਕਿ ਭੂਮੀ ਰਿਕਾਰਡ ਵਾਲੇ ਰਾਜਾਂ ਵਿੱਚ ਕੀਤੀ ਗਈ ਹੈ ਅਤੇ ਪ੍ਰਗਤੀ ਅਤੇ ਪ੍ਰਕਿਰਿਆ ਦੀ ਵਾਸਤਵਿਕ ਸਮੇਂ 'ਤੇ ਨਿਗਰਾਨੀ ।
*** *** ***
ਏਪੀਐੱਸ/ਪੀਕੇ
(Release ID: 1846174)
Visitor Counter : 181