ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਫੂਡ ਪ੍ਰੋਸੈਸਿੰਗ ਖੇਤਰ ਵਿੱਚ “ਵੋਕਲ ਫਾਰ ਲੋਕਲ” ਯੋਜਨਾ

Posted On: 26 JUL 2022 12:10PM by PIB Chandigarh

ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਚਲਾਏ ਜਾ ਰਹੇ “ਵੋਕਲ ਫਾਰ ਲੋਕਲ” ਪ੍ਰੋਗਰਾਮ ਦੇ ਤਹਿਤ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਇੱਕ ਕੇਂਦਰੀ ਸਪਾਂਸਰ ਯੋਜਨਾ “ਪੀਐੱਮ ਫਾਰਮੇਲਾਈਜੇਸ਼ਨ ਆਵ੍ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜਿਜ਼ ਸਕੀਮ (ਪੀਐੱਮ ਐੱਫਐੱਮਈ ਸਕੀਮ) ਚਲਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਵਿੱਚ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਨੂੰ ਲਗਾਉਣ ਦੇ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਮਦਦ ਉਪਲਬਧ ਕਰਾਈ ਜਾਂਦੀ ਹੈ। ਇਹ ਯੋਜਨਾ 2020-21 ਤੋਂ 2024-25 ਦੇ ਵਿੱਚ ਪੰਜ ਸਾਲ ਦੇ ਲਈ ਲਾਗੂ ਕੀਤੀ ਗਈ ਹੈ। ਇਸ ਵਿੱਚ 10000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ। ਇਹ ਯੋਜਨਾ ਪ੍ਰਾਥਮਿਕ ਤੌਰ ’ਤੇ ਇੱਕ ਜ਼ਿਲ੍ਹਾ, ਇੱਕ ਉਤਪਾਦ (ਓਡੀਓਪੀ) ਦੀ ਧਾਰਨਾ ’ਤੇ ਕੰਮ ਕਰਦੀ ਹੈ, ਤਾਕਿ ਇਨਪੁੱਟ ਦੀ ਖ਼ਰੀਦ, ਉਪਲਬਧ ਆਮ ਸੇਵਾਵਾਂ ਅਤੇ ਉਤਪਾਦਾਂ ਦੀ ਮਾਰਕੀਟਿੰਗ ਦਾ ਫਾਇਦਾ ਚੁੱਕਿਆ ਜਾ ਸਕੇ।

 

ਸਾਲਾਨਾ ਉਦਯੋਗ ਸਰਵੇਖਣ 2015-16 ਅਤੇ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (ਐੱਨਐੱਸਐੱਸਓ) ਦੇ 73 ਵੇਂ ਦੌਰ ਦੇ ਸਰਵੇ ਮੁਤਾਬਕ, ਦੇਸ਼ ਵਿੱਚ 25 ਲੱਖ ਗੈਰ-ਰਜਿਸਟਰਡ ਫੂਡ ਪ੍ਰੋਸੈਸਿੰਗ ਇਕਾਈਆਂ ਮੌਜੂਦ ਹਨ। ਅਨੁਸੂਚੀ -1 ਵਿੱਚ ਰਾਜ ਅਨੁਸਾਰ ਇਨ੍ਹਾਂ ਇਕਾਈਆਂ ਦੀ ਸੰਖਿਆ ਦਰਸਾਈ ਗਈ ਹੈ।

ਪੀਐੱਮਐਫਐੱਮਈ ਯੋਜਨਾ ਦਾ ਨਿਰਮਾਣ, ਸੂਖਮ ਉਦਯੋਗਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਅਤੇ ਇਨ੍ਹਾਂ ਉਦਯੋਗਾਂ ਉੱਦਮਾਂ ਨੂੰ ਉੱਨਤ ਕਰਨ ਅਤੇ ਉਪਚਾਰਕ ਖੇਤਰ ਵਿੱਚ ਲਿਆ ਕੇ, ਇਨ੍ਹਾਂ ਵਿੱਚ ਕੰਮ ਕਰਨ ਵਾਲੇ ਸਮੂਹਾਂ ਅਤੇ ਸਹਿਕਾਰੀ ਸੰਗਠਨਾਂ ਦੀਆਂ ਸੰਭਾਵਨਾਵਾਂ ਦਾ ਲਾਭ ਲੈਣ ਦੇ ਲਈ ਕੀਤਾ ਗਿਆ ਹੈ। ਇਸ ਯੋਜਨਾ ਦਾ ਉਦੇਸ਼ ਫੂਡ ਪ੍ਰੋਸੈਸਿੰਗ ਦੇ ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਪੁਰਾਣੇ ਅਤੇ ਨਵੇਂ ਸੂਖਮ ਉੱਦਮਾਂ ਦੀ ਮੁਕਾਬਲਾ ਸ਼ਕਤੀ ਨੂੰ ਵਧਾਉਣਾ ਅਤੇ ਇਸ ਖੇਤਰ ਨੂੰ ਉਪਚਾਰਕ ਖੇਤਰ ਵਿੱਚ ਲਿਆਉਣਾ ਹੈ। ਇਸ ਯੋਜਨਾ ਦੇ ਤਹਿਤ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਨੂੰ ਇਹ ਮਦਦ ਦਿੱਤੀ ਜਾਂਦੀ ਹੈ:

ਵਿਅਕਤੀਗਤ/ ਸਮੂਹਿਕ ਪੱਧਰ ਦੇ ਸੂਖਮ ਉੱਦਮ ਨੂੰ ਸਹਾਰਾ ਦੇਣਾ: ਯੋਗ ਪ੍ਰੋਜੈਕਟ ਦੀ ਕੁੱਲ ਕੀਮਤ ’ਤੇ 35 ਫੀਸਦੀ ਪੂੰਜੀਗਤ ਸਬਸਿਡੀ, ਜਿਸ ਦੀ ਜ਼ਿਆਦਾਤਰ ਹੱਦ 10 ਲੱਖ ਰੁਪਏ ਪ੍ਰਤੀ ਇਕਾਈ ਹੈ।

 

ਸਵੈ-ਸਹਾਇਤਾ ਸਮੂਹਾਂ ਨੂੰ ਸ਼ੁਰੂਆਤੀ ਪੂੰਜੀ ਦੇ ਲਈ ਮਦਦ ਉਪਲਬਧ ਕਰਵਾਉਣਾ - ਫੂਡ ਪ੍ਰੋਸੈਸਿੰਗ ਖੇਤਰ ਵਿੱਚ ਕੰਮ ਕਰਨ ਵਾਲੇ ਸਵੈ-ਸਹਾਇਤਾ ਸਮੂਹਾਂ ਨੂੰ ਕਾਰਜ ਪੂੰਜੀ ਦੇ ਲਈ ਪ੍ਰਤੀ ਮੈਂਬਰ 40,000 ਰੁਪਏ ਤੱਕ ਦੀ ਆਰਥਿਕ ਮਦਦ, ਨਾਲ ਹੀ ਹਰ ਸੰਗਠਨ ਨੂੰ ਛੋਟੇ ਉਪਕਰਣ ਖਰੀਦਣ ਦੇ ਲਈ 4 ਲੱਖ ਰੁਪਏ ਦੀ ਆਰਥਿਕ ਮਦਦ।

 

ਸਾਂਝੇ ਬੁਨਿਆਦੀ ਢਾਂਚੇ ਨੂੰ ਸਹਾਇਤਾ: ਐਫਪੀਓ, ਐੱਸਐੱਚਜੀ, ਸਹਿਕਾਰੀ ਸਮੂਹਾਂ ਜਾਂ ਕਿਸੇ ਵੀ ਸਰਕਾਰੀ ਏਜੰਸੀ ਨੂੰ ਸਾਂਝੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਲਈ ਕੁੱਲ ਪ੍ਰੋਜੈਕਟ ਕੀਮਤ ਦੀ 30 ਫੀਸਦੀ ਤੱਕ ਪੂੰਜੀ ਸਬਸਿਡੀ ਉਪਲਬਧ ਕਰਵਾਉਣਾ, ਜਿਸ ਦੇ ਜ਼ਿਆਦਾਤਰ ਹੱਦ 3 ਕਰੋੜ ਰੁਪਏ ਹੋਵੇਗੀ। ਇਸ ਸਾਂਝੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਕੁੱਲ ਸਮਰੱਥਾ ਦਾ ਇੱਕ ਵੱਡਾ ਹਿੱਸਾ ਦੂਸਰੀਆਂ ਇਕਾਈਆਂ ਅਤੇ ਆਮ ਜਨਤਾ ਦੇ ਲਈ ਕਿਰਾਏ ’ਤੇ ਵਰਤੋਂ ਦੇ ਲਈ ਵੀ ਖੁੱਲ੍ਹਿਆ ਰਹੇਗਾ।

ਬ੍ਰਾਂਡਿੰਗ ਅਤੇ ਮਾਰਕੀਟਿੰਗ ਸਹਾਇਤਾ: ਐਫਪੀਓ/ ਐੱਸਐੱਚਜੀ/ ਸਹਿਕਾਰੀ ਸਮੂਹਾਂ ਜਾਂ ਕਿਸੇ ਸੂਖਮ ਫੂਡ ਪ੍ਰੋਸੈਸਿੰਗ ਉੱਦਮ ਦੀ ਐੱਸਪੀਵੀ ਨੂੰ ਬ੍ਰਾਂਡਿੰਗ ਅਤੇ ਮਾਰਕੀਟਿੰਗ ਵਿੱਚ ਲੱਗਣ ਵਾਲੀ ਪੂੰਜੀ ਦੇ 50 ਫੀਸਦੀ ਤੱਕ ਗ੍ਰਾਂਟ।

 

ਸਮਰੱਥਾ ਵਿਕਾਸ: ਯੋਜਨਾ ਦਾ ਉਦੇਸ਼ ਉੱਦਮਤਾ ਵਿਕਾਸ ਕਾਰਜਕੁਸ਼ਲਤਾ (ਈਡੀਪੀ+) ਦੇ ਲਈ ਟ੍ਰੇਨਿੰਗ ਵੀ ਹੈ: ਫੂਡ ਅਤੇ ਪ੍ਰੋਸੈਸਿੰਗ ਉਦਯੋਗ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਤਪਾਦਨ ਵਿਸ਼ੇਸ਼ ਕਾਰਜਕੁਸ਼ਲਤਾ ਦੇ ਨਿਰਮਾਣ ਦੇ ਲਈ ਬਣਾਇਆ ਗਿਆ ਪ੍ਰੋਗਰਾਮ।

ਤਕਨੀਕੀ ਉੱਨਤੀ ਅਤੇ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਨੂੰ ਉਪਚਾਰਕ ਬਣਾਉਣ ਦੀ ਦਿਸ਼ਾ ਵਿੱਚ ਇਸ ਯੋਜਨਾ ਦੇ ਲਈ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਅਹਿਮ ਤੱਤ ਹਨ। ਸਮਰੱਥਾ ਨਿਰਮਾਣ ਦੇ ਤਹਿਤ ਉੱਦਮਸ਼ੀਲਤਾ ਵਿਕਾਸ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਵ੍ ਇੰਡੀਆ (ਐਫਐੱਸਐੱਸਏਆਈ) ਦੁਆਰਾ ਨਿਸ਼ਚਿਤ ਕੀਤੇ ਗਏ ਪੈਮਾਨਿਆਂ ਦੇ ਪਾਲਣ, ਆਮ ਸਵੱਛਤਾ ਅਤੇ ਦੂਸਰੇ ਲਾਜ਼ਮੀ ਕਾਨੂੰਨੀ ਪ੍ਰਾਵਧਾਨਾਂ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਾਰ ਪੱਧਰ ’ਤੇ ਸੂਖਮ ਫੂਡ ਪ੍ਰੋਸੈਸਿੰਗ ਉਦਯੋਗਾਂ ਦੁਆਰਾ ਐਫਐੱਸਐੱਸਏਆਈ ਅਤੇ ਦੂਸਰੇ ਕਾਨੂੰਨੀ ਪ੍ਰਾਵਧਾਨਾਂ ਦੇ ਪਾਲਣ ਨੂੰ ਸੁਨਿਸ਼ਚਿਤ ਕਰਵਾਉਣ ਵਿੱਚ ਡੀਆਰਪੀ ਅਧਿਕਾਰੀਆਂ ਨੂੰ ਮਦਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਅਨੁਸੂਚੀ

ਦੇਸ਼ ਵਿੱਚ ਗੈਰ-ਰਜਿਸਟਰਡ ਉੱਦਮਾਂ ਦੀ ਰਾਜ ਅਨੁਸਾਰ ਸੰਖਿਆ ਦੇ ਵੇਰਵੇ -

ਲੜੀ ਨੰਬਰ

ਰਾਜ/ ਕੇਂਦਰ ਸ਼ਾਸ਼ਤ ਪ੍ਰਦੇਸ਼

ਗੈਰ-ਰਜਿਸਟਰਡ ਫੂਡ ਅਤੇ ਬੀਵਰੇਜ ਦਾ ਨਿਰਮਾਣ ਕਰਨ ਵਾਲੇ ਉੱਦਮਾਂ ਦੀ ਸੰਖਿਆ  

1

ਅੰਡੇਮਾਨ ਅਤੇ ਨਿਕੋਬਾਰ ਟਾਪੂ

774

2

ਆਂਧਰ ਪ੍ਰਦੇਸ਼

1,54,330

3

ਅਰੁਣਾਚਲ ਪ੍ਰਦੇਸ਼

145

4

ਅਸਾਮ

65,997

5

ਬਿਹਾਰ

1,45,300

6

ਚੰਡੀਗੜ੍ਹ

656

7

ਛੱਤੀਸਗੜ੍ਹ

26,957

8

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ

758

9

ਦਿੱਲੀ

14,350

10

ਗੋਆ

2,929

11

ਗੁਜਰਾਤ

94,066

12

ਹਰਿਆਣਾ

24,577

13

ਹਿਮਾਚਲ ਪ੍ਰਦੇਸ਼

21,885

14

ਜੰਮੂ ਅਤੇ ਕਸ਼ਮੀਰ

28,089

15

ਝਾਰਖੰਡ

116536

16

ਕਰਨਾਟਕ

127458

17

ਕੇਰਲ

77,167

18

ਲੱਦਾਖ

-

19

ਲਕਸ਼ਦੀਪ

127

20

ਮੱਧ ਪ੍ਰਦੇਸ਼

1,02,808

21

ਮਹਾਰਾਸ਼ਟਰ

2,29,372

22

ਮਣੀਪੁਰ

6,038

23

ਮੇਘਾਲਿਆ

3,268

24

ਮਿਜ਼ੋਰਮ

1,538

25

ਨਾਗਾਲੈਂਡ

3,642

26

ਓਡੀਸ਼ਾ

77,781

27

ਪੁਡੁਚੇਰੀ

3,482

28

ਪੰਜਾਬ

63,626

29

ਰਾਜਸਥਾਨ

1,01,666

30

ਸਿੱਕਮ

101

31

ਤਮਿਲ ਨਾਡੂ

1,78,527

32

ਤੇਲੰਗਾਨਾ

80,392

33

ਤ੍ਰਿਪੁਰਾ

13,998

34

ਉੱਤਰ ਪ੍ਰਦੇਸ਼

3,50,883

35

ਉੱਤਰਾਖੰਡ

18,116

36

ਪੱਛਮ ਬੰਗਾਲ

3,22,590

 

ਕੁੱਲ

24,59,929

ਸਰੋਤ: ਸਲਾਨਾ ਉਦਯੋਗ ਸਰਵੇਖਣ, 2016-17 ਅਤੇ ਐੱਨਐੈੱਸਐੈੱਸਓ 73ਵੇਂ ਦੌਰ ਦਾ ਸਰਵੇਖਣ (ਜੁਲਾਈ 2015-ਜੂਨ 2016)

ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਚਐੱਸ/ ਆਰਆਰ



(Release ID: 1845906) Visitor Counter : 115