ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਜਨਤਾ ਅਤੇ ਨੀਤੀ ਨਿਰਮਾਤਾਵਾਂ ਦੇ ਦਰਮਿਆਨ ਹੈਪਾਟਾਇਟਸ ਬਾਰੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ
ਉਨ੍ਹਾਂ ਨੇ ਬਿਹਤਰ ਪਹੁੰਚ ਦੇ ਲਈ ਸਥਾਨਕ ਭਾਸ਼ਾਵਾਂ ਵਿੱਚ ਇਨੋਵੇਟਿਵ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਵਿਸ਼ਵ ਹੈਪਾਟਾਇਟਸ ਦਿਵਸ ’ਤੇ ਸੰਸਦ ਭਵਨ ਵਿੱਚ ਆਯੋਜਿਤ ਜਾਗਰੂਕਤਾ ਸ਼ੈਸਨ ਨੂੰ ਸੰਬੋਧਨ ਕੀਤਾ
Posted On:
28 JUL 2022 1:25PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਜਨਤਾ ਅਤੇ ਨੀਤੀ ਨਿਰਮਾਤਾਵਾਂ ਦੇ ਦਰਮਿਆਨ ਹੈਪਾਟਾਇਟਸ ਬਾਰੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਇੱਛਾ ਜਤਾਈ ਕਿ ਨੀਤੀ ਨਿਰਮਾਤਾ ਅਤੇ ਜਨਪ੍ਰਤੀਨਿਧੀ ਆਪਣੇ-ਆਪਣੇ ਇਨੋਵੇਟਿਵ ਖੇਤਰਾਂ ਵਿੱਚ ਸਭ ਪੱਧਰਾਂ ’ਤੇ ਹੈਪਾਟਾਇਟਸ ਦੀ ਰੋਕਥਾਮ ਦਾ ਲੋਕਾਂ ਤੱਕ ਸੰਦੇਸ਼ ਪਹੁੰਚਾਉਣ।
ਅੱਜ ਸੰਸਦ ਭਵਨ ਵਿੱਚ ਸੰਸਦ ਮੈਂਬਰਾਂ ਦੇ ਲਈ ਵਿਸ਼ਵ ਹੈਪਾਟਾਇਟਸ ਦਿਵਸ ਦੇ ਅਵਸਰ ’ਤੇ ਆਯੋਜਿਤ ਜਾਗੂਰਕਤਾ ਸ਼ੈਸਨ ਵਿੱਚ ਆਪਣੇ ਮੁੱਖ ਸੰਬੋਧਨ ਵਿੱਚ ਉਪ ਰਾਸ਼ਟਰਪਤੀ ਨੇ ਸਵੱਛ ਭਾਰਤ ਅਭਿਯਾਨ ਅਤੇ ਟੀਬੀ ਮੁਕਤ ਭਾਰਤ ਮੁਹਿੰਮ ਦੀ ਤਰ੍ਹਾਂ ਸਾਲ 2030 ਤੱਕ ਹੈਪਾਟਾਇਟਸ ਨੂੰ ਸਮਾਪਤ ਕਰਨ ਦੀ ਮੁਹਿੰਮ ਨੂੰ ‘ਜਨ ਅੰਦੋਲਨ’ ਬਣਾਉਣ ਦੀ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਨੀਤੀ ਨਿਰਮਾਤਾਵਾਂ ਨੂੰ ਸਲਾਹ ਦਿੱਤੀ ਕਿ ਹੈਪਾਟਾਇਟਸ ਦੇ ਖ਼ਾਤਮੇ ਦੀ ਮੁਹਿੰਮ ਜਨਤਾ ਦੀ ਸਥਾਨਕ ਭਾਸ਼ਾ ਵਿੱਚ ਚਲਾਈ ਜਾਵੇ ਤਾਕਿ ਇਸ ਦੀ ਅਧਿਕ ਤੋਂ ਅਧਿਕ ਲੋਕਾਂ ਤੱਕ ਪਹੁੰਚ ਸੁਨਿਸ਼ਚਿਤ ਹੋਵੇ। ਉਨ੍ਹਾਂ ਨੇ ਇਸ ਸਬੰਧ ਵਿੱਚ ਸਰਕਾਰੀ ਸੰਦੇਸ਼ਾਂ ਵਿੱਚ ਇਨੋਵੇਸ਼ਨ ਕੀਤੇ ਜਾਣ ਦਾ ਸੱਦਾ ਦਿੱਤਾ ਤਾਕਿ ਇਕਸਾਰਤਾ (ਨੀਰਸਤਾ) ਤੋਂ ਬਚਿਆ ਜਾ ਸਕੇ ਅਤੇ ਸੰਦੇਸ਼ ਨੂੰ ਆਮ ਆਦਮੀ ਦੇ ਲਈ ਸੁਲਭ ਅਤੇ ਸਮਝਣ ਯੋਗ ਬਣਾਇਆ ਜਾ ਸਕੇ।
ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਹਾਲਾਂਕਿ ਸਭ ਮੋਰਚਿਆਂ ’ਤੇ ਆਲਮੀ ਤੌਰ ’ਤੇ ਮਜ਼ਬੂਤ ਹੋ ਰਿਹਾ ਹੈ, ਲੇਕਿਨ ਭਾਰਤ ਨੂੰ “ਇੱਕ ਤੰਦਰੁਸਤ ਅਤੇ ਖੁਸ਼ਹਾਲ ਰਾਸ਼ਟਰ” ਬਣਾਉਣਾ ਵੀ ਉਤਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਨੇ ਲੋਕਾਂ ਨੂੰ ਆਹਾਰ ਦੀਆਂ ਬਿਹਤਰ ਆਦਤਾਂ ਅਤੇ ਸਰੀਰਕ ਤੌਰ ‘ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਦੀ ਵੀ ਤਾਕੀਦ ਕੀਤੀ।
ਉਪ ਰਾਸ਼ਟਰਪਤੀ ਨੇ ਹੈਪਾਟਾਇਟਸ ਮੁਹਿੰਮ ਨੂੰ ਆਪਣੀ ਲਗਾਤਾਰ ਸਰਪ੍ਰਸਤੀ ਪ੍ਰਦਾਨ ਕਰਨ ਦੇ ਲਈ ਲੋਕ ਸਭਾ ਸਪੀਕਰ, ਸ਼੍ਰੀ ਓਮ ਪ੍ਰਕਾਸ਼ ਬਿਰਲਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਜਨਤਕ ਸਿਹਤ ਮੁੱਦੇ ’ਤੇ ਕੀਤੇ ਜਾ ਰਹੇ ਨਿਰੰਤਰ ਪ੍ਰਯਤਨਾਂ ਦੇ ਲਈ ਆਈਐੱਲਬੀਐੱਸ ਦੇ ਡਾ. ਐੱਸ ਕੇ. ਸਰੀਨ ਅਤੇ ਉਨ੍ਹਾਂ ਦੀ ਡਾਕਟਰਾਂ ਦਾ ਟੀਮ ਦਾ ਵੀ ਧੰਨਵਾਦ ਕੀਤਾ।
ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ, ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼ ਨਾਰਾਯਣ ਸਿੰਘ, ਦਿੱਲੀ ਦੇ ਉਪ ਰਾਜਪਾਲ, ਸ਼੍ਰੀ ਵਿਨੈ ਕੁਮਾਰ ਸਕਸੈਨਾ, ਲੋਕਸਭਾ ਦੇ ਸਕੱਤਰ ਜਨਰਲ, ਸ਼੍ਰੀ ਉੱਪਲ ਕੁਮਾਰ ਸਿੰਘ, ਸੰਸਦ ਮੈਂਬਰ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਇਸ ਸ਼ੈਸਨ ਦੇ ਦੌਰਾਨ ਉਪਸਥਿਤ ਸਨ।
*****
ਐੱਮਐੱਸ/ਆਰਕੇ
(Release ID: 1845872)
Visitor Counter : 126