ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੈਨਾਨੀਆਂ, ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ

Posted On: 23 JUL 2022 9:41AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਸੈਨਾਨੀਆਂਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ 'ਮਨ ਕੀ ਬਾਤਦਾ ਇੱਕ ਅੰਸ਼ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ਨੇ ਆਪਣੇ ਮੁੰਬਈ ਦੌਰਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨਜਦੋਂ ਉਹ ਲੋਕਮਾਨਯ ਸੇਵਾ ਸੰਘ ਗਏ ਸਨਜਿਸ ਦਾ ਲੋਕਮਾਨਯ ਤਿਲਕ ਦੇ ਨਾਲ ਨਜ਼ਦੀਕੀ ਸਬੰਧ ਹੈ।

 

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਮੈਂ ਮਾਂ ਭਾਰਤੀ ਦੇ ਦੋ ਮਹਾਨ ਸਪੂਤਾਂ ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦਾ ਹਾਂ। ਇਹ ਦੋਨੋਂ ਮਹਾਨ ਸ਼ਖ਼ਸੀਅਤਾਂ ਸਾਹਸ ਅਤੇ ਦੇਸ਼ ਭਗਤੀ ਦੀਆਂ ਪ੍ਰਤੀਕ ਹਨ। ਕੁਝ ਸਾਲ ਪਹਿਲਾਂ 'ਮਨ ਕੀ ਬਾਤਵਿੱਚ ਮੈਂ ਉਨ੍ਹਾਂ ਬਾਰੇ ਜੋ ਕਿਹਾ ਸੀਉਹ ਸਾਂਝਾ ਕਰ ਰਿਹਾ ਹਾਂ।"

 

"ਲੋਕਮਾਨਯ ਤਿਲਕ ਦੀਆਂ ਸਥਾਈ ਵਿਰਾਸਤਾਂ ਵਿੱਚੋਂ ਇੱਕ, ਬੜੇ ਪੈਮਾਨੇ ਤੇ ਗਣੇਸ਼ ਉਤਸਵ ਦਾ ਆਯੋਜਨ ਹੈਜਿਸ ਨੇ ਲੋਕਾਂ ਦੇ ਦਰਮਿਆਨ ਸੱਭਿਆਚਾਰਕ ਚੇਤਨਾ ਦੀ ਭਾਵਨਾ ਨੂੰ ਪ੍ਰਜਵਲਿਤ ਕੀਤਾ। ਆਪਣੇ ਇੱਕ ਮੁੰਬਈ ਦੌਰੇ ਦੇ ਦੌਰਾਨਮੈਂ ਲੋਕਮਾਨਯ ਸੇਵਾ ਸੰਘ ਗਿਆ ਸੀਜਿਸ ਦਾ ਲੋਕਮਾਨਯ ਤਿਲਕ ਦੇ ਨਾਲ ਨਜ਼ਦੀਕੀ ਸਬੰਧ ਹੈ।"

 

 


*****

ਡੀਐੱਸ/ਐੱਸਟੀ



(Release ID: 1844256) Visitor Counter : 130