ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਦੇ ਜਾਲੌਨ ਵਿਖੇ ਬੁੰਦੇਲਖੰਡ ਐਕਸਪ੍ਰੈੱਸ-ਵੇਅ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 16 JUL 2022 4:05PM by PIB Chandigarh

ਭਾਰਤ ਮਾਤਾ ਕੀ - ਜੈਭਾਰਤ ਮਾਤਾ ਕੀ - ਜੈਭਾਰਤ ਮਾਤਾ ਕੀ - ਜੈਬੁੰਦੇਲਖੰਡ ਕੀ ਜਾ ਵੇਦਵਯਾਸ ਕੀ ਜਨਮ ਸਥਲੀਔਰ ਹਮਾਈ ਬਾਈਸਾ ਮਹਾਰਾਨੀ ਲਕਸ਼ਮੀਬਾਈ ਕੀ ਜਾ ਧਰਤੀ ਪੇਹਮੇਂ ਬੇਰ ਬੇਰ ਬੀਰਾ ਆਬੇ ਅਵਸਰ ਮਿਲਔ। ਹਮੇਂ ਭੋਤਈ ਪ੍ਰਸੰਨਤਾ ਹੈ! ਨਮਸਕਾਰ।

(भारत माता की  जयभारत माता की - जयभारत माता की - जयबुंदेलखंड की जा वेदव्यास की जन्म स्थलीऔर हमाई बाईसा महारानी लक्ष्मीबाई की जा धरती पेहमें बेर बेर बीरा आबे अवसर मिलऔ। हमें भोतई प्रसन्नता हैनमस्कार।)

ਉੱਤਰ ਪ੍ਰਦੇਸ਼ ਦੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀਯੂਪੀ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਜੀਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਜੀਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਤੇ ਇਸੇ ਖੇਤਰ ਦੇ ਵਾਸੀ ਸ਼੍ਰੀ ਭਾਨੂਪ੍ਰਤਾਪ ਸਿੰਘ ਜੀਯੂਪੀ ਸਰਕਾਰ ਦੇ ਮੰਤਰੀਗਣਸਾਂਸਦਗਣਵਿਧਾਇਕਗਣਹੋਰ ਜਨਪ੍ਰਤੀਨਿਧੀਅਤੇ ਬੁੰਦੇਲਖੰਡ ਦੇ ਮੇਰੇ ਪਿਆਰੇ ਭੈਣੋਂ ਅਤੇ ਭਾਈਓ,

 

ਯੂਪੀ ਦੇ ਲੋਕਾਂ ਨੂੰਬੁੰਦੇਲਖੰਡ ਦੇ ਸਾਰੇ ਭੈਣਾਂ-ਭਾਈਆਂ ਨੂੰ ਆਧੁਨਿਕ ਬੁੰਦੇਲਖੰਡ ਐਕਸਪ੍ਰੈੱਸ ਵੇਅਇਸ ਦੇ ਲਈ ਬਹੁਤ-ਬਹੁਤ ਵਧਾਈਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਐਕਸਪ੍ਰੈੱਸ ਬੁੰਦੇਲਖੰਡ ਦੀ ਗੌਰਵਸ਼ਾਲੀ ਪਰੰਪਰਾ ਨੂੰ ਸਮਰਪਿਤ ਹੈ। ਜਿਸ ਧਰਤੀ ਨੇ ਅਣਗਿਣਤ ਸੂਰਵੀਰ ਪੈਦਾ ਕੀਤੇਜਿੱਥੋਂ ਦੇ ਖੂਨ ਵਿੱਚ ਭਾਰਤ-ਭਗਤੀ ਵਹਿੰਦੀ ਹੈਜਿੱਥੋਂ ਦੇ ਬੇਟੇ-ਬੇਟੀਆਂ ਦੇ ਪਰਾਕ੍ਰਮ ਅਤੇ ਪਰਿਸ਼੍ਰਮ (ਮਿਹਨਤ) ਨੇ ਹਮੇਸ਼ਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈਉਸ ਬੁੰਦੇਲਖੰਡ ਦੀ ਧਰਤੀ ਨੂੰ ਅੱਜ ਐਕਸਪ੍ਰੈੱਸਵੇਅ ਦਾ ਇਹ ਉਪਹਾਰ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਸਾਂਸਦ ਦੇ ਨਾਤੇਉੱਤਰ ਪ੍ਰਦੇਸ਼ ਦੇ ਜਨਪ੍ਰਤੀਨਿਧੀ ਦੇ ਨਾਤੇ ਮੈਨੂੰ ਵਿਸ਼ੇਸ਼ ਖੁਸ਼ੀ ਮਿਲ ਰਹੀ ਹੈ।

 

ਭਾਈਓ ਅਤੇ ਭੈਣੋਂ,

ਮੈਂ ਦਹਾਕਿਆਂ ਤੋਂ ਉੱਤਰ ਪ੍ਰਦੇਸ਼ ਆਉਂਦਾ-ਜਾਂਦਾ ਰਿਹਾ ਹਾਂ। ਯੂਪੀ ਦੇ ਅਸ਼ੀਰਵਾਦ ਨਾਲ ਪਿਛਲੇ ਅੱਠ ਸਾਲ ਤੋਂ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਕਾਰਜ ਕਰਨ ਦਾ ਆਪ ਸਭ ਨੇ ਜ਼ਿੰਮਾ ਦਿੱਤਾ ਹੈ। ਲੇਕਿਨ ਮੈਂ ਹਮੇਸ਼ਾ ਦੇਖਿਆ ਸੀਅਗਰ ਉੱਤਰ ਪ੍ਰਦੇਸ਼ ਵਿੱਚ ਦੋ ਮਹੱਤਵਪੂਰਨ ਚੀਜ਼ਾਂ ਜੋੜ ਦਿੱਤੀਆਂ ਜਾਣਉਸ ਦੀ ਕਮੀ ਨੂੰ ਅਗਰ ਪੂਰਾ ਕਰ ਦਿੱਤਾ ਜਾਵੇ ਤਾਂ ਉੱਤਰ ਪ੍ਰਦੇਸ਼ ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਬਹੁਤ ਬੜੀ ਤਾਕਤ ਨਾਲ ਖੜ੍ਹਾ ਹੋ ਜਾਵੇਗਾ। ਪਹਿਲਾ ਮੁੱਦਾ ਸੀ ਇੱਥੋਂ ਦੀ ਖਰਾਬ ਕਾਨੂੰਨ ਵਿਵਸਥਾ।

 

ਜਦੋਂ ਮੈਂ ਪਹਿਲਾਂ ਦੀ ਬਾਤ ਕਰ ਰਿਹਾ ਹਾਂ। ਕੀ ਹਾਲ ਸੀ ਤੁਸੀਂ ਜਾਣਦੇ ਹੋਅਤੇ ਦੂਸਰੀ ਹਾਲਤ ਸੀ ਹਰ ਪ੍ਰਕਾਰ ਨਾਲ ਖਰਾਬ ਕਨੈਕਟੀਵਿਟੀ। ਅੱਜ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਮਿਲ ਕੇ ਯੋਗੀ ਆਦਿੱਤਿਆਨਾਥ ਜੀ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੀ ਪੂਰੀ ਤਸਵੀਰ ਬਦਲ ਦਿੱਤੀ ਹੈ। ਯੋਗੀ ਜੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਾਨੂੰਨ ਵਿਵਸਥਾ ਵੀ ਸੁਧਰੀ ਹੈ ਅਤੇ ਕਨੈਕਟੀਵਿਟੀ ਵੀ ਤੇਜ਼ੀ ਨਾਲ ਸੁਧਰ ਰਹੀ ਹੈ।

 

ਆਜ਼ਾਦੀ ਦੇ ਬਾਅਦ ਦੇ ਸੱਤ ਦਹਾਕਿਆਂ ਵਿੱਚ ਯੂਪੀ ਵਿੱਚ ਯਾਤਾਯਾਤ ਦੇ ਆਧੁਨਿਕ ਸਾਧਨਾਂ ਦੇ ਲਈ ਜਿਤਨਾ ਕੰਮ ਹੋਇਆਉਸ ਤੋਂ ਜ਼ਿਆਦਾ ਕੰਮ ਅੱਜ ਹੋ ਰਿਹਾ ਹੈ। ਮੈਂ ਤੁਹਾਨੂੰ ਪੁੱਛ ਰਿਹਾ ਹਾਂ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ ਕਿ ਨਹੀਂ ਦਿਖ  ਰਿਹਾ ਹੈਬੁੰਦੇਲਖੰਡ ਐਕਸਪ੍ਰੈੱਸ ਨਾਲ ਚਿੱਤਰਕੂਟ ਤੋਂ ਦਿੱਲੀ ਦੀ ਦੂਰੀ ਕਰੀਬ-ਕਰੀਬ 3-4 ਘੰਟੇ ਘੱਟ ਹੋਈ ਹੀ ਹੈਲੇਕਿਨ ਇਸ ਦਾ ਲਾਭ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਹੈ।

 

ਇਹ ਐਕਸਪ੍ਰੈੱਸ ਵੇਅ ਇੱਥੇ ਸਿਰਫ਼ ਵਾਹਨਾਂ ਨੂੰ ਗਤੀ ਦੇਵੇਗਾ ਇਤਨਾ ਹੀ ਨਹੀਂ ਹੈਬਲਕਿ ਇਹ ਪੂਰੇ ਬੁੰਦੇਲਖੰਡ ਦੀ ਉਦਯੋਗਿਕ ਪ੍ਰਗਤੀ ਨੂੰ ਵੀ ਗਤੀ ਦੇਣ ਵਾਲਾ ਹੈ। ਇਸ ਦੇ ਦੋਨੋਂ ਤਰਫ਼ਇਸ ਐਕਸਪ੍ਰੈੱਸ ਵੇਅ ਦੇ ਦੋਨੋਂ ਤਰਫ਼ ਅਨੇਕ ਉਦਯੋਗ ਸਥਾਪਿਤ ਹੋਣ ਵਾਲੇ ਹਨਇੱਥੇ ਭੰਡਾਰਣ ਦੀਆਂ ਸੁਵਿਧਾਵਾਂਕੋਲਡ ਸਟੋਰੇਜ ਦੀਆਂ ਸੁਵਿਧਾਵਾਂ ਬਣਨ ਵਾਲੀਆਂ ਹਨ। 

 

ਬੁੰਦੇਲਖੰਡ ਐਕਸਪ੍ਰੈੱਸਵੇਅ ਦੀ ਵਜ੍ਹਾ ਨਾਲ ਇਸ ਖੇਤਰ ਵਿੱਚ ਖੇਤੀ ਅਧਾਰਿਤ ਉਦਯੋਗ ਲਗਾਉਣੇ ਬਹੁਤ ਅਸਾਨ ਹੋ ਜਾਣਗੇਖੇਤ ਵਿੱਚ ਪੈਦਾ ਹੋਣ ਵਾਲੀ ਉਪਜ ਨੂੰ ਨਵੇਂ ਬਜ਼ਾਰਾਂ ਵਿੱਚ ਪਹੁੰਚਾਉਣਾ ਅਸਾਨ ਹੋਵੇਗਾ। ਬੁੰਦੇਲਖੰਡ ਵਿੱਚ ਬਣ ਰਹੇ ਹਨ ਡਿਫੈਂਸ ਕੌਰੀਡੋਰ ਨੂੰ ਵੀ ਇਸ ਤੋਂ ਬਹੁਤ ਮਦਦ ਮਿਲੇਗੀ। ਯਾਨੀ ਇਹ ਐਕਸਪ੍ਰੈੱਸਵੇਅ ਬੁੰਦੇਲਖੰਡ ਦੇ ਕੋਨੇ-ਕੋਨੇ ਨੂੰ ਵਿਕਾਸਸਵੈਰੋਜ਼ਗਾਰ ਅਤੇ ਨਵੇਂ ਅਵਸਰਾਂ ਨਾਲ ਵੀ ਜੋੜਨ ਵਾਲਾ ਹੈ।

 

ਸਾਥੀਓ,

ਇੱਕ ਸਮਾਂ ਸੀ ਜਦੋਂ ਮੰਨਿਆ ਜਾਂਦਾ ਸੀ ਕਿ ਯਾਤਾਯਾਤ ਦੇ ਆਧੁਨਿਕ ਸਾਧਨਾਂ 'ਤੇ ਪਹਿਲਾਂ ਅਧਿਕਾਰ ਸਿਰਫ਼ ਬੜੇ-ਬੜੇ ਸ਼ਹਿਰਾਂ ਦਾ ਹੀ ਹੈ। ਮੁੰਬਈ ਹੋਵੇਚੇਨਈ ਹੋਵੇਕੋਲਕਾਤਾ ਹੋਵੇਬੰਗਲੁਰੂ ਹੋਵੇ,ਹੈਦਰਾਬਾਦ ਹੋਵੇਦਿੱਲੀ ਹੋਵੇ ਸਭ ਕੁਝ ਉਨ੍ਹਾਂ ਨੂੰ ਹੀ ਮਿਲੇ। ਲੇਕਿਨ ਹੁਣ ਸਰਕਾਰ ਵੀ ਬਦਲੀ ਹੈਮਿਜ਼ਾਜ ਵੀ ਬਦਲਿਆ ਹੈ ਅਤੇ ਇਹ ਮੋਦੀ ਹੈਇਹ ਯੋਗੀ ਹੈਹੁਣ ਉਸ ਪੁਰਾਣੀ ਸੋਚ ਨੂੰ ਛੱਡ ਕੇ ਉਸ ਨੂੰ ਪਿੱਛੇ ਰੱਖ ਕੇ ਅਸੀਂ ਇੱਕ ਨਵੇਂ ਤਰੀਕੇ ਨਾਲ ਅੱਗੇ ਵਧ ਰਹੇ ਹਾਂ।

 

 

 

ਸਾਲ 2017 ਦੇ ਬਾਅਦ ਤੋਂ ਪ੍ਰਦੇਸ਼ ਵਿੱਚ ਕਨੈਕਟੀਵਿਟੀ ਦੇ ਜੋ ਕੰਮ ਸ਼ੁਰੂ ਹੋਏਉਨ੍ਹਾਂ ਵਿੱਚ ਬੜੇ ਸ਼ਹਿਰਾਂ ਦੇ ਨਾਲ ਹੀ ਛੋਟੇ ਸ਼ਹਿਰਾਂ ਨੂੰ ਵੀ ਉਤਨੀ ਹੀ ਪ੍ਰਾਥਮਿਕਤਾ ਦਿੱਤੀ ਗਈ ਹੈ। ਇਹ ਬੁੰਦੇਲਖੰਡ ਐਕਸਪ੍ਰੈੱਸਵੇਅ ਚਿੱਤਰਕੂਟਬਾਂਦਾਹਮੀਰਪੁਰਮਹੋਬਾਜਾਲੌਨਔਰੈਯਾ ਅਤੇ ਇਟਾਵਾ ਤੋਂ ਹੋ ਕੇ ਗੁਜਰ ਰਿਹਾ ਹੈ। ਪੂਰਵਾਂਚਲ ਐਕਸਪ੍ਰੈੱਸ ਵੇਅਲਖਨਊ ਦੇ ਨਾਲ ਹੀ ਬਾਰਾਬੰਕੀਅਮੇਠੀਸੁਲਤਾਨਪੁਰਅਯੁੱਧਿਆਅੰਬੇਡਕਰਨਗਰਆਜ਼ਮਗੜ੍ਹਮਊ ਅਤੇ ਗਾਜ਼ੀਪੁਰ ਤੋਂ ਗੁਜਰ ਰਿਹਾ ਹੈ।

 

ਗੋਰਖਪੁਰ ਲਿੰਕ ਐਕਸਪ੍ਰੈਸਵੇਅਅੰਬੇਡਕਰਨਗਰਸੰਤ ਕਬੀਰਨਗਰ ਅਤੇ ਆਜਮਗੜ੍ਹ ਨੂੰ ਜੋੜਦਾ ਹੈ। ਗੰਗਾ ਐਕਸਪ੍ਰੈੱਸ-ਮੇਰਠਹਾਪੁੜਬੁਲੰਦਸ਼ਹਿਰਅਮਰੋਹਾਸੰਭਲਬਦਾਯੂੰਸ਼ਾਹਜਹਾਂਪੁਰਹਰਦੋਈਉੱਨਾਵਰਾਇਬਰੇਲੀਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਨੂੰ ਜੋੜਨ ਦਾ ਕੰਮ ਕਰੇਗਾ। ਦਿਖਦਾ ਹੈ ਕਿਤਨੀ ਬੜੀ ਤਾਕਤ ਪੈਦਾ ਹੋ ਰਹੀ ਹੈ। ਉੱਤਰ ਪ੍ਰਦੇਸ਼ ਦਾ ਹਰ ਕੋਨਾ ਨਵੇਂ ਸੁਪਨਿਆਂ ਨੂੰ ਲੈ ਕੇਲਏ ਸੰਕਲਪਾਂ ਨੂੰ ਲੈ ਕੇ ਹੁਣ ਤੇਜ਼ ਗਤੀ ਨਾਲ ਦੌੜਨ ਦੇ ਲਈ ਤਿਆਰ ਹੋ ਚੁੱਕਿਆ ਹੈਅਤੇ ਇਹੀ ਤਾਂ ਸਬਕਾ ਸਾਥ ਹੈਸਬਕਾ ਵਿਕਾਸ ਹੈ। 

 

ਨਾ ਕੋਈ ਪਿੱਛੇ ਛੁਟੇਸਭ ਮਿਲ ਕੇ ਅੱਗੇ ਵਧਣਇਸੇ ਦਿਸ਼ਾ ਵਿੱਚ ਡਬਲ ਇੰਜਣ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਯੂਪੀ ਦੇ ਛੋਟੇ-ਛੋਟੇ ਜ਼ਿਲ੍ਹੇ ਹਵਾਈ ਸੇਵਾ ਨਾਲ ਜੁੜਇਸ ਦੇ ਲਈ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀਤੇ ਕੁਝ ਸਮੇਂ ਵਿੱਚ ਪ੍ਰਯਾਗਰਾਜਗ਼ਾਜ਼ੀਆਬਾਦ ਵਿੱਚ ਨਵੇਂ ਏਅਰਪੋਰਟ ਟਰਮੀਨਲ ਬਣਾਏ ਗਏਕੁਸ਼ੀਨਗਰ ਵਿੱਚ ਨਵੇਂ ਏਅਰਪੋਰਟ ਦੇ ਨਾਲ ਹੀ ਨੌਇਡਾ ਦੇ ਜੇਵਰ ਵਿੱਚ ਇੱਕ ਹੋਰ ਇੰਟਰਨੈਸ਼ਨਲ ਏਅਰਪੋਰਟ ’ਤੇ ਕੰਮ ਚਲ ਰਿਹਾ ਹੈ। 

 

ਭਵਿੱਖ ਵਿੱਚ ਯੂਪੀ ਦੇ ਕਈ ਹੋਰ ਸ਼ਹਿਰਾਂ ਨੂੰਉੱਥੇ ਵੀ ਹਵਾਈ ਰੂਟ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਅਜਿਹੀਆਂ ਸੁਵਿਧਾਵਾਂ ਨਾਲ ਟੂਰਿਜ਼ਮ ਉਦਯੋਗ ਨੂੰ ਵੀ ਬਹੁਤ ਬਲ ਮਿਲਦਾ ਹੈ। ਅਤੇ ਮੈਂ ਜਦੋਂ ਅੱਜ ਇੱਥੇ ਮੰਚ 'ਤੇ ਆ ਰਿਹਾ ਸਾਂ ਤਾਂ ਮੈਂ ਉਸ ਤੋਂ ਪਹਿਲਾਂ ਮੈਂ ਇਸ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਪ੍ਰੈਜੈਂਟੇਸ਼ਨ ਦੇਖ ਰਿਹਾ ਸਾਂਇੱਕ ਮੌਡਿਊਲ ਲਗਾਇਆ ਉਹ ਦੇਖ ਰਿਹਾ ਸਾਂਅਤੇ ਮੈਂ ਦੇਖਿਆ ਕਿ ਇਸ ਐਕਸਪ੍ਰੈੱਸਵੇਅ ਦੇ ਬਗਲ ਵਿੱਚ ਜੋ-ਜੇ ਸਥਾਨ ਹਨ ਉੱਥੇ ਕਈ ਸਾਰੇ ਕਿਲੇ ਹਨ ਸਿਰਫ਼ ਝਾਂਸੀ ਦਾ ਇੱਕ ਕਿਲਾ ਹੈ ਐਸਾ ਨਹੀਂਕਈ ਸਾਰੇ ਕਿਲੇ ਹਨ।

 

ਤੁਹਾਡੇ ਵਿੱਚੋਂ ਜੋ ਵਿਦੇਸ਼ ਕੀ ਦੁਨੀਆ ਜਾਣਦੇ ਹਨਉਨ੍ਹਾਂ ਨੂੰ ਮਾਲੂਮ ਹੋਵੇਗਾਯੂਰੋਪ ਦੇ ਕਈ ਦੇਸ਼ ਐਸੇ ਹਨ ਜਿੱਥੇ ਕਿਲੇ ਦੇਖਣ ਦਾ ਇੱਕ ਬਹੁਤ ਬੜਾ ਟੂਰਿਜ਼ਮ ਉਦਯੋਗ ਚਲਦਾ ਹੈ ਅਤੇ ਦੁਨੀਆ ਦੇ ਲੋਕ ਪੁਰਾਣੇ ਕਿਲੇ ਦੇਖਣ ਦੇ ਲਈ ਆਉਂਦੇ ਹਨ। ਅੱਜ ਬੁੰਦੇਲਖੰਡ ਐਕਸਪ੍ਰੈੱਸਵੇਅ ਬਣਨ ਦੇ ਬਾਅਦ ਮੈਂ ਯੋਗੀ ਜੀ ਦੀ ਸਰਕਾਰ ਨੂੰ ਕਹਾਂਗਾ ਕਿ ਤੁਸੀਂ ਵੀ ਇਨ੍ਹਾਂ ਕਿਲਿਆਂ ਨੂੰ ਦੇਖਣ ਦੇ ਲਈ ਇੱਕ ਸ਼ਾਨਦਾਰ ਸਰਕਿਟ ਟੂਰਿਜ਼ਮ ਬਣਾਓਦੁਨੀਆ ਭਰ ਦੇ ਟੂਰਿਸਟ ਇੱਥੇ ਆਉਣ ਅਤੇ ਮੇਰੇ ਬੁੰਦੇਲਖੰਡ ਦੀ ਇਸ ਤਾਕਤ ਨੂੰ ਦੇਖਣ।

 

ਇਤਨਾ ਹੀ ਨਹੀਂ ਮੈਂ ਅੱਜ ਯੋਗੀ ਜੀ ਨੂੰ ਤਾਕੀਦ ਇੱਕ ਹੋਰ ਕਰਾਂਗਾਤੁਸੀਂ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਲਈ ਇਸ ਵਾਰ ਜਦੋਂ ਠੰਢ ਦਾ ਸੀਜ਼ਨ ਸ਼ੁਰੂ ਹੋ ਜਾਵੇਮੌਸਮ ਠੰਢੀ ਦਾ ਸ਼ੁਰੂ ਹੋ ਜਾਵੇ ਤਾਂ ਕਿਲੇ ਚੜ੍ਹਨ ਦਾ ਸਪਰਧਾ (ਮੁਕਾਬਲਾ) ਆਯੋਜਿਤ ਕਰੋ ਅਤੇ ਪਰੰਪਰਾਗਤ ਰਸਤੇ ਤੋਂ ਨਹੀਂ ਕਠਿਨ ਤੋਂ ਕਠਿਨ ਰਸਤਾ ਤੈਅ ਕਰੋ ਅਤੇ ਨੌਜਵਾਨ ਨੂੰ ਬੁਲਾਓ ਕੌਣ ਜਲਦੀ ਤੋਂ ਜਲਦੀ ਚੜ੍ਹਦਾ ਹੈਕੌਣ ਕਿਲੇ ’ਤੇ ਸਵਾਰ ਹੁੰਦਾ ਹੈ। ਤੁਸੀਂ ਦੇਖਣਾ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਨੌਜਵਾਨ ਇਸ ਮੁਕਾਬਲੇ ਵਿੱਚ ਜੁੜਨ ਦੇ ਲਈਆਂ ਜਾਣਗੇ ਅਤੇ ਉਸ ਦੇ ਕਾਰਨ ਬੁੰਦੇਲਖੰਡ ਵਿੱਚ ਲੋਕ ਆਉਣਗੇਰਾਤ ਨੂੰ ਮੁਕਾਮ ਕਰਨਗੇਕੁਝ ਖਰਚਾ ਕਰਨਗੇਰੋਜ਼ੀ-ਰੋਟੀ ਦੇ ਲਈ ਬਹੁਤ ਬੜੀ ਤਾਕਤ ਖੜ੍ਹੀ ਹੋ ਜਾਵੇਗੀ। ਸਾਥੀਓਇੱਕ ਐਕਸਪ੍ਰੈੱਸਵੇਅ ਕਿਤਨੇ ਪ੍ਰਕਾਰ ਦੇ ਕੰਮਾਂ ਨੂੰ ਅਵਸਰ ਦਾ ਜਨਮ ਦੇ ਦਿੰਦਾ ਹੈ।

 

ਸਾਥੀਓ,

ਡਬਲ ਇੰਜਣ ਦੀ ਸਰਕਾਰ ਵਿੱਚ ਅੱਜ ਯੂਪੀਜਿਸ ਤਰ੍ਹਾਂ ਦਾ ਆਧੁਨਿਕ ਹੋ ਰਿਹਾ ਹੈਇਹ ਵਾਕਈ ਅਭੂਤਪੂਰਵ ਹੈ। ਜਿਸ ਯੂਪੀ ਵਿੱਚ ਜ਼ਰਾ ਯਾਦ ਰੱਖਣਾ ਦੋਸਤੋ ਮੈਂ ਜੋ ਕਹਿ ਰਿਹਾ ਹਾਂ। ਯਾਦ ਰੱਖੋਗੇਯਾਦ ਰੱਖੋਗੇਜ਼ਰਾ ਹੱਥ ਉੱਪਰ ਕਰਕੇ ਦੱਸੋ ਯਾਦ ਰੱਖੋਗੇਪੱਕਾ ਯਾਦ ਰੱਖੋਗੇਵਾਰ-ਵਾਰ ਲੋਕਾਂ ਨੂੰ ਦੱਸੋਗੇਤਾਂ ਯਾਦ ਰੱਖੋ ਜਿਸ ਯੂਪੀ ਵਿੱਚ ਸਰਯੂ ਨਹਿਰ ਪਰਿਯੋਜਨਾ (ਪ੍ਰੋਜੈਕਟ) ਨੂੰ 40 ਸਾਲ ਲਗੇਜਿਸ ਯੂਪੀ ਵਿੱਚ ਗੋਰਖਪੁਰ ਫ਼ਰਟੀਲਾਇਜ਼ਰ ਪਲਾਂਟ 30 ਸਾਲ ਤੋਂ ਬੰਦ ਪਿਆ ਸੀਜਿਸ ਯੂਪੀ ਵਿੱਚ ਅਰਜੁਨ ਡੈਮ ਪਰਿਯੋਜਨਾ (ਪ੍ਰੋਜੈਕਟ) ਨੂੰ ਪੂਰਾ ਹੋਣ ਵਿੱਚ 12 ਸਾਲ ਲਗੇਜਿਸ ਯੂਪੀ ਵਿੱਚ ਅਮੇਠੀ ਰਾਇਫਲ ਕਾਰਖਾਨਾ ਸਿਰਫ਼ ਇੱਕ ਬੋਰਡ ਲਗਾ ਕੇ ਪਿਆ ਹੋਇਆ ਸੀ। 

 

ਜਿਸ ਯੂਪੀ ਵਿੱਚ ਰਾਇਬਰੇਲੀ ਰੇਲ ਕੋਚ ਫੈਕਟਰੀ ਡਿੱਬੇ ਨਹੀਂ ਬਣਾਉਂਦੀ ਸੀਸਿਰਫ਼ ਡਿੱਬਿਆਂ ਦਾ ਰੰਗ-ਰੌਗਨ ਕਰਕੇ ਕੰਮ ਚਲਾ ਰਹੀ ਸੀਉਸ ਯੂਪੀ ਵਿੱਚ ਹੁਣ ਇਨਫ੍ਰਾਸਟ੍ਰਕਚਰ 'ਤੇ ਇਤਨੀ ਗੰਭੀਰਤਾ ਨਾਲ ਕੰਮ ਹੋ ਰਿਹਾ ਹੈਕਿ ਉਸ ਨੇ ਅੱਛੇ-ਅੱਛੇ ਰਾਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਦੋਸਤੋ। ਪੂਰੇ ਦੇਸ਼ ਵਿੱਚ ਹੁਣ ਯੂਪੀ ਦੀ ਪਹਿਚਾਣ ਬਦਲ ਰਹੀ ਹੈ। ਤੁਹਾਨੂੰ ਗਰਵ (ਮਾਣ) ਹੁੰਦਾ ਹੈ ਕਿ ਨਹੀਂ ਹੁੰਦਾ ਹੈਅੱਜ ਯੂਪੀ ਦਾ ਨਾਮ ਰੋਸ਼ਨ ਹੋ ਰਿਹਾ ਹੈ ਤੁਹਾਨੂੰ ਗਰਵ (ਮਾਣ) ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈਹੁਣ ਪੂਰਾ ਹਿੰਦੁਸਤਾਨ ਯੂਪੀ ਦੇ ਪ੍ਰਤੀ ਬੜੇ ਅੱਛੇ ਭਾਵ ਨਾਲ ਦੇਖ ਰਿਹਾ ਹੈਤੁਹਾਨੂੰ ਆਨੰਦ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ?

 

ਅਤੇ ਸਾਥੀਓ,

ਬਾਤ ਸਿਰਫ਼ ਹਾਈਵੇ ਜਾਂ ਏਅਰਵੇ ਦੀ ਨਹੀਂ ਹੈ। ਸਿੱਖਿਆ ਦਾ ਖੇਤਰ ਹੋਵੇਮੈਨੂਫੈਕਚਰਿੰਗ ਦਾ ਖੇਤਰ ਹੋਵੇਖੇਤੀ-ਕਿਸਾਨੀ ਹੋਵੇਯੂਪੀ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਪਹਿਲਾਂ ਦੀ ਸਰਕਾਰ ਦੇ ਸਮੇਂ ਯੂਪੀ ਵਿੱਚ ਹਰ ਸਾਲ ਇਹ ਵੀ ਯਾਦ ਰੱਖਣਾਰੱਖੋਗੇਰੱਖੋਗੇਜ਼ਰਾ ਹੱਥ ਉੱਪਰ ਕਰਕੇ ਦੱਸੋ ਰੱਖੋਗੇਪਹਿਲਾਂ ਦੀ ਸਰਕਾਰ ਦੇ ਸਮੇਂ ਯੂਪੀ ਵਿੱਚ ਹਰ ਸਾਲ ਔਸਤਨ 50 ਕਿਲੋਮੀਟਰ ਰੇਲ ਲਾਈਨ ਦਾ ਦੋਹਰੀਕਰਣ ਹੁੰਦਾ ਸੀ। ਕਿਤਨਾਕਿਤਨਾ ਕਿਲੋਮੀਟਰਕਿਤਨੇ ਕਿਲੋਮੀਟਰ? - ਪੰਜਾਹ। ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਰੇਲਵੇ ਦਾ ਦੋਹਰੀਕਰਣ 50 ਕਿਲੋਮੀਟਰ। 

 

ਮੇਰੇ ਉੱਤਰ ਪ੍ਰਦੇਸ਼ ਦੇ ਨੌਜਵਾਨੋਂ ਭਵਿੱਖ ਕਿਵੇਂ ਘੜਦਾ ਹੈ ਦੇਖੋਅੱਜ ਔਸਤਨ 200 ਕਿਲੋਮੀਟਰ ਦਾ ਕੰਮ ਹੋ ਰਿਹਾ ਹੈ। 200 ਕਿਲੋਮੀਟਰ ਰੇਲ ਲਾਈਨ ਦਾ ਦੋਹਰੀਕਰਣ ਹੋ ਰਿਹਾ ਹੈ। 2014 ਤੋਂ ਪਹਿਲਾਂ ਯੂਪੀ ਵਿੱਚ 11 ਹਜ਼ਾਰ ਕੌਮਨ ਸਰਵਿਸ ਸੈਂਟਰਸ ਸਨ। ਜ਼ਰਾ ਅੰਕੜਾ ਯਾਦ ਰੱਖੋ ਕਿਤਨੇਕਿਤਨੇ? 11 ਹਜ਼ਾਰ। ਅੱਜ ਯੂਪੀ ਵਿੱਚ ਇੱਕ ਲੱਖ 30 ਹਜ਼ਾਰ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰਸ ਕੰਮ ਕਰ ਰਹੇ ਹਨ। ਇਹ ਅੰਕੜਾ ਯਾਦ ਰੱਖੋਗੇਇੱਕ ਸਮੇਂ ਵਿੱਚ ਯੂਪੀ ਵਿੱਚ ਸਿਰਫ਼ 12 ਮੈਡੀਕਲ ਕਾਲਜ ਹੋਇਆ ਕਰਦੇ ਸਨ। ਅੰਕੜਾ ਯਾਦ ਰਿਹਾ ਕਿਤਨੇ ਮੈਡੀਕਲ ਕਾਲਜਜ਼ਰਾ ਜ਼ੋਰ ਨਾਲ ਕਹੋ ਕਿਤਨੇ? 12 ਮੈਡੀਕਲ ਕਾਲਜ। ਅੱਜ ਯੂਪੀ ਵਿੱਚ 35 ਤੋਂ ਜ਼ਿਆਦਾ ਮੈਡੀਕਲ ਕਾਲਜ ਹਨ ਅਤੇ 14 ਨਵੇਂ ਮੈਡੀਕਲ ਕਾਲਜਾਂ ’ਤੇ ਕੰਮ ਚਲ ਰਿਹਾ ਹੈ। ਮਤਲਬ ਕਿੱਥੇ 14 ਅਤੇ ਕਿੱਥੇ 50 

 

ਭਾਈਓ ਅਤੇ ਭੈਣੋਂ,

ਵਿਕਾਸ ਦੀ ਜਿਸ ਧਾਰਾ ’ਤੇ ਅੱਜ ਦੇਸ਼ ਚਲ ਰਿਹਾ ਹੈਉਸ ਦੇ ਮੂਲ ਵਿੱਚ ਦੋ ਪ੍ਰਮੁੱਖ ਪਹਿਲੂ ਹਨ। ਇੱਕ ਇਰਾਦਾ ਹੈ ਅਤੇ ਦੂਸਰਾ ਹੈ ਮਰਯਾਦਾ। ਅਸੀਂ ਦੇਸ਼ ਦੇ ਵਰਤਮਾਨ ਦੇ ਲਈ ਨਵੀਆਂ ਸੁਵਿਧਾਵਾਂ ਹੀ ਨਹੀਂ ਘੜ ਰਹੇ ਬਲਕਿ ਦੇਸ਼ ਦਾ ਭਵਿੱਖ ਵੀ ਗੜ੍ਹ ਰਹੇ ਹਾਂ। ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਜ਼ਰੀਏਅਸੀਂ 21ਵੀਂ ਸਦੀ ਦੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਜੁਟੇ ਹਾਂ।

 

ਅਤੇ ਸਾਥੀਓ,

ਵਿਕਾਸ ਦੇ ਲਈ ਸਾਡਾ ਸੇਵਾਭਾਵ ਐਸਾ ਹੈ ਕਿ ਅਸੀਂ ਸਮੇਂ ਦੀ ਮਰਯਾਦਾ ਨੂੰ ਟੁੱਟਣ ਨਹੀਂ ਦਿੰਦੇ। ਅਸੀਂ ਸਮੇਂ ਦੀ ਮਰਯਾਦਾ ਦਾ ਪਾਲਨ ਕਿਵੇਂ ਕਰਦੇ ਹਾਂਇਸ ਦੀਆਂ ਅਣਗਿਣਤ ਉਦਾਹਰਣਾਂ ਸਾਡੇ ਇਸੇ ਉੱਤਰ ਪ੍ਰਦੇਸ਼ ਵਿੱਚ ਹਨ। ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦੇ ਸੁੰਦਰੀਕਰਣ ਦਾ ਕੰਮ ਸਾਡੀ ਸਰਕਾਰ ਨੇ ਸ਼ੁਰੂ ਕੀਤਾ ਹੈ ਅਤੇ ਸਾਡੀ ਹੀ ਸਰਕਾਰ ਨੇ ਇਸ ਨੂੰ ਪੂਰਾ ਕਰਕੇ ਦਿਖਾਇਆ ਹੈ। ਗੋਰਖਪੁਰ ਏਮਸ ਦਾ ਨੀਂਹ ਪੱਥਰ ਵੀ ਸਾਡੀ ਸਰਕਾਰ ਨੇ ਕੀਤਾ (ਰੱਖਿਆ) ਅਤੇ ਉਸ ਦਾ ਲੋਕਅਰਪਣ ਵੀ ਇਸੇ ਸਰਕਾਰ ਵਿੱਚ ਹੋਇਆ। ਦਿੱਲੀ-ਮੇਰਠ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਸਾਡੀ ਸਰਕਾਰ ਨੇ ਕੀਤਾ (ਰੱਖਿਆ) ਹੈ ਅਤੇ ਉਸ ਦਾ ਲੋਕਅਰਪਣ ਵੀ ਸਾਡੀ ਸਰਕਾਰ ਵਿੱਚ ਹੋਇਆ।

ਬੁੰਦੇਲਖੰਡ ਐਕਸਪ੍ਰੈੱਸ ਵੀ ਇਸੇ ਦੀ ਉਦਾਹਰਣ ਹੈ। ਇਸ ਦਾ ਕੰਮ ਅਗਲੇ ਸਾਲ ਫਰਵਰੀ ਵਿੱਚ ਪੂਰਾ ਹੋਣਾ ਸੀ ਲੇਕਿਨ ਇਹ 7-8 ਮਹੀਨੇ ਪਹਿਲਾਂ ਹੀ ਸੇਵਾ ਦੇ ਲਈ ਤਿਆਰ ਹੈ ਮੇਰੇ ਦੋਸਤੋ। ਅਤੇ ਕੋਰੋਨਾ ਦੀਆਂ ਪਰਿਸਥਿਤੀਆਂ ਦੇ ਬਾਵਜੂਦ ਕਿਤਨੀਆਂ ਕਠਿਨਾਈਆਂ ਹਨ ਹਰ ਪਰਿਵਾਰ ਜਾਣਦਾ ਹੈ। ਇਨ੍ਹਾਂ ਕਠਿਨਾਈਆਂ ਦੇ ਦਰਮਿਆਨ ਹੀ ਅਸੀਂ ਇਸ ਕੰਮ ਨੂੰ ਸਭ ਤੋਂ ਪਹਿਲਾਂ ਕੀਤਾ ਹੈ। ਐਸੇ ਹੀ ਕੰਮ ਨਾਲ ਹਰ ਦੇਸ਼ਵਾਸੀ ਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਭਾਵਨਾ ਨਾਲ ਉਸ ਨੇ ਆਪਣੀ ਵੋਟ ਦਿੱਤੀ, ਉਸ ਦਾ ਸਹੀ ਮਾਅਨੇ ਵਿੱਚ ਸਨਮਾਨ ਹੋ ਰਿਹਾਸਦਉਪਯੋਗ ਹੋ ਰਿਹਾ ਹੈ। ਮੈਂ ਇਸ ਦੇ ਲਈ ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।

 

ਸਾਥੀਓ,

ਜਦੋਂ ਮੈਂ ਕੋਈ  ਕਿਸੇ ਰੋਡ (ਸੜਕ) ਦਾ ਉਦਘਾਟਨ ਕਰਦਾ ਹਾਂਕੋਈ ਹਸਪਤਾਲ ਦਾ ਉਦਘਾਟਨ ਕਰਦਾ ਹੈ ਕੋਈ ਕਾਰਖਾਨੇ ਦਾ ਉਦਘਾਟਨ ਕਰਦਾ ਹਾਂ ਤਾਂ ਮੇਰੇ ਦਿਲ ਵਿੱਚ ਇੱਕ ਹੀ ਭਾਵ ਹੁੰਦਾ ਹੈ ਕਿ ਮੈਂ ਜਿਨ੍ਹਾਂ ਮਤਦਾਤਾਵਾਂ ਨੇ ਇਹ ਸਰਕਾਰ ਬਣਾਈ ਹੈ ਉਨ੍ਹਾਂ ਨੂੰ ਸਨਮਾਨ ਦਿੰਦਾ ਹਾਂ ਅਤੇ ਦੇਸ਼ ਦੇ ਸਾਰੇ ਮਤਦਾਤਾਵਾਂ ਨੂੰ ਸੁਵਿਧਾ ਦਿੰਦਾ ਹਾਂ।

 

ਸਾਥੀਓ,

ਅੱਜ ਪੂਰੀ ਦੁਨੀਆ ਭਾਰਤ ਨੂੰ ਬਹੁਤ ਆਸ਼ਾ ਨਾਲ ਦੇਖ ਰਹੀ ਹੈ। ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਹੇ ਹਾਂਅਗਲੇ 25 ਵਰ੍ਹਿਆਂ ਵਿੱਚ ਭਾਰਤ ਜਿਸ ਉਚਾਈ ’ਤੇ ਹੋਵੇਗਾਉਸ ਦਾ ਰੋਡਮੈਪ ਬਣਾ ਰਹੇ ਹਾਂ। ਅਤੇ ਅੱਜ ਜਦੋਂ ਮੈਂ ਬੁੰਦੇਲਖੰਡ ਦੀ ਧਰਤੀ ’ਤੇ ਆਇਆ ਹਾਂਝਾਂਸੀ ਦੀ ਰਾਣੀ ਲਕਸ਼ਮੀਬਾਈ ਦੇ ਇਲਾਕੇ ਵਿੱਚ ਆਇਆ ਹਾਂ। ਇੱਥੋਂ ਇਸ ਵੀਰ ਭੂਮੀ ਤੋਂ ਮੈਂ ਹਿੰਦੁਸਤਾਨ ਦੇ ਛੇ ਲੱਖ ਤੋਂ ਵੀ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਕਰਬੱਧ (ਹੱਥ ਜੋੜ ਕੇ) ਪ੍ਰਾਰਥਨਾ ਕਰਦਾ ਹਾਂ।

 

ਕਿ ਅੱਜ ਜੋ ਅਸੀਂ ਆਜ਼ਾਦੀ ਦਾ ਪੁਰਬ ਮਨਾ ਰਹੇ ਹਾਂ। ਇਸ ਦੇ ਲਈ ਸੈਂਕੜੇ ਵਰ੍ਹਿਆਂ ਤੱਕ ਸਾਡੇ ਪੂਰਵਜਾਂ ਨੇ ਲੜਾਈ ਲੜੀ ਹੈਬਲੀਦਾਨ ਦਿੱਤੇ ਹਨਯਾਤਨਾਵਾਂ ਝੱਲੀਆਂ ਹਨਜਦੋਂ ਵਰ੍ਹੇ ਹਨਸਾਡੀ ਜ਼ਿੰਮੇਵਾਰੀ  ਬਣਦੀ ਹੈ ਹੁਣੇ ਤੋਂ ਇਹ ਯੋਜਨਾ ਬਣਾਈਏਆਉਣ ਵਾਲਾ ਇੱਕ ਮਹੀਨਾ 15 ਅਗਸਤ ਤੱਕ ਹਰ ਪਿੰਡ ਵਿੱਚ ਅਨੇਕ ਪ੍ਰੋਗਰਾਮ ਹੋਣਪਿੰਡ ਮਿਲ ਕੇ ਪ੍ਰੋਗਰਾਮ ਕਰਨੇਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੀ ਯੋਜਨਾ ਬਣਾਈਏ। ਵੀਰਾਂ ਨੂੰ ਯਾਦ ਕਰੋਬਲੀਦਾਨੀਆਂ ਨੂੰ ਯਾਦ ਕਰੋਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰੇਹਰ ਪਿੰਡ ਵਿੱਚ ਨਵਾਂ ਸੰਕਲਪ ਲੈਣ ਦਾ ਇੱਕ ਵਾਤਾਵਰਣ ਬਣੇ। ਇਹ ਮੈਂ ਸਭ ਦੇਸ਼ਵਾਸੀਆਂ ਨੂੰ ਅੱਜ ਇਸ ਵੀਰਾਂ ਦੀ ਭੂਮੀ ਤੋਂ ਪ੍ਰਾਰਥਨਾ ਕਰਦਾ ਹਾਂ।

 

ਸਾਥੀਓ,

ਅੱਜ ਭਾਰਤ ਵਿੱਚ ਐਸਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾਜਿਸ ਦਾ ਅਧਾਰ ਵਰਤਮਾਨ ਦੀ ਆਕਾਂਖਿਆ  ਅਤੇ ਭਾਰਤ ਦੇ ਬਿਹਤਰ ਭਵਿੱਖ ਨਾਲ ਜੁੜਿਆ ਹੋਇਆ ਨਾ ਹੋਵੇ। ਅਸੀਂ ਕੋਈ ਵੀ ਫ਼ੈਸਲਾ ਲਈਏਕੋਈ ਵੀ ਨਿਰਣੇ ਲਈਏਕੋਈ ਵੀ ਨੀਤੀ ਅਪਣਾਈਏਇਸ ਦੇ ਪਿੱਛੇ ਸਭ ਤੋਂ ਬੜੀ ਸੋਚ ਇਹੀ ਹੋਣੀ ਚਾਹੀਦੀ ਹੈ ਕਿ ਇਸ ਨਾਲ ਦੇਸ਼ ਦਾ ਵਿਕਾਸ ਹੋਰ ਤੇਜ਼ ਹੋਵੇਗਾ। ਹਰ ਉਹ ਬਾਤਜਿਸ ਨਾਲ ਦੇਸ਼ ਨੂੰ ਨੁਕਸਾਨ ਹੁੰਦਾ ਹੈਦੇਸ਼ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈਉਸ ਤੋਂ ਸਾਨੂੰ ਹਮੇਸ਼ਾ ਦੂਰ ਰੱਖਣਾ ਹੈ। ਆਜ਼ਾਦੀ ਦੇ 75 ਵਰ੍ਹਿਆਂ ਦੇ ਬਾਅਦ ਭਾਰਤ ਨੂੰ ਵਿਕਾਸ ਦਾ ਇਹ ਸਭ ਤੋਂ ਬਿਹਤਰੀਨ ਮੌਕਾ ਮਿਲਿਆ ਹੈ। ਸਾਨੂੰ ਇਸ ਮੌਕੇ ਨੂੰ ਗੰਵਾਉਣਾ ਨਹੀਂ ਹੈ। ਸਾਨੂੰ ਇਸ ਕਾਲਖੰਡ ਵਿੱਚ ਦੇਸ਼ ਦਾ ਜ਼ਿਆਦਾ ਤੋਂ ਜ਼ਿਆਦਾ ਵਿਕਾਸ ਕਰਕੇ ਉਸ ਨੂੰ ਨਵੀਂ ਉਚਾਈ ’ਤੇ ਪਹੁੰਚਾਉਣਾ ਹੈਨਵਾਂ ਭਾਰਤ ਬਣਾਉਣਾ ਹੈ।

 

ਸਾਥੀਓ,

ਨਵੇਂ ਭਾਰਤ ਦੇ ਸਾਹਮਣੇ ਇੱਕ ਐਸੀ ਚੁਣੌਤੀ ਵੀ ਹੈਜਿਸ ’ਤੇ ਅਗਰ ਹੁਣੇ ਧਿਆਨ ਨਹੀਂ ਦਿੱਤਾ ਗਿਆਤਾਂ ਭਾਰਤ ਦੇ ਨੌਜਵਾਨਾਂ ਦਾਅੱਜ ਦੀ ਪੀੜ੍ਹੀ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਤੁਹਾਡਾ ਅੱਜ ਗੁਮਰਾਹ ਹੋ ਜਾਵੇਗਾ ਅਤੇ ਤੁਹਾਡਾ ਆਉਣ ਵਾਲਾ ਕੱਲ੍ਹ ਅੰਧੇਰੇ (ਹਨੇਰੇ) ਵਿੱਚ ਸਿਮਟ ਜਾਵੇਗਾ ਦੋਸਤੋ। ਇਸ ਲਈ ਹੁਣੇ ਤੋਂ ਜਾਗਣਾ ਜ਼ਰੂਰੀ ਹੈ। ਅੱਜਕਲ੍ਹ ਸਾਡੇ ਦੇਸ਼ ਵਿੱਚ ਮੁਫ਼ਤ ਦੀਆਂ ਰੇਵੜੀਆਂ (ਰਿਉੜੀਆਂ) ਵੰਡ ਕੇ ਵੋਟ ਬਟੋਰਨ ਦਾ ਕਲਚਰ ਲਿਆਉਣ ਦੀ ਭਰਪੂਰ ਕੋਸ਼ਿਸ਼ ਹੋ ਰਹੀ ਹੈ।

 

ਇਹ ਰੇਵੜੀ (ਰਿਉੜੀ) ਕਲਚਰ ਦੇਸ਼ ਦੇ ਵਿਕਾਸ ਦੇ ਲਈ ਬਹੁਤ ਘਾਤਕ ਹੈ। ਇਸ ਰੇਵੜੀ (ਰਿਉੜੀ) ਕਲਚਰ ਤੋਂ ਦੇਸ਼ ਦੇ ਲੋਕਾਂ ਨੂੰ ਅਤੇ ਖਾਸ ਕਰ ਕੇ ਮੇਰੇ ਨੌਜਵਾਨਾਂ ਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਰੇਵੜੀ (ਰਿਉੜੀ) ਕਲਚਰ ਵਾਲੇ ਕਦੇ ਤੁਹਾਡੇ ਲਈ ਨਵੇਂ ਐਕਸਪ੍ਰੈੱਸ ਵੇਅ ਨਹੀਂ ਬਣਾਉਣਗੇਨਵੇਂ ਏਅਰਪੋਰਟ ਜਾਂ ਡਿਫੈਂਸ ਕੌਰੀਡੋਰ ਨਹੀਂ ਬਣਵਾਉਣਗੇ। ਰੇਵੜੀ (ਰਿਉੜੀ) ਕਲਚਰ ਵਾਲਿਆਂ ਨੂੰ ਲਗਦਾ ਹੈ ਕਿ ਜਨਤਾ ਜਨਾਰਦਨ ਨੂੰ ਮੁਫ਼ਤ ਦੀ ਰੇਵੜੀ (ਰਿਉੜੀਆਂ) ਵੰਡ ਕੇਉਨ੍ਹਾਂ ਨੂੰ ਖਰੀਦ ਲੈਣਗੇ। ਸਾਨੂੰ ਮਿਲ ਕੇ ਉਨ੍ਹਾਂ ਦੀ ਇਸ ਸੋਚ ਨੂੰ ਹਰਾਉਣਾ ਹੈ ਰੇਵੜੀ (ਰਿਉੜੀ) ਕਲਚਰ ਨੂੰ ਦੇਸ਼ ਦੀ ਰਾਜਨੀਤੀ ਤੋਂ ਹਟਾਉਣਾ ਹੈ।

 

ਸਾਥੀਓ,

ਰੇਵੜੀ (ਰਿਉੜੀ) ਕਲਚਰ ਤੋਂ ਅਲੱਗਅਸੀਂ ਦੇਸ਼ ਵਿੱਚ ਰੋਡ ਬਣਾ ਕੇਨਵੇਂ ਰੇਲ ਰੂਟ ਬਣਾ ਕੇਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੇ ਹਾਂ। ਅਸੀਂ ਗ਼ਰੀਬਾਂ ਦੇ ਲਈ ਕਰੋੜਾਂ ਪੱਕੇ ਘਰ ਬਣਾ ਰਹੇ ਹਾਂਦਹਾਕਿਆਂ ਤੋਂ ਅਧੂਰੀਆਂ ਸਿੰਚਾਈ ਪਰਿਯੋਜਨਾਵਾਂ (ਪ੍ਰੋਜੈਕਟ) ਪੂਰੀਆਂ ਕਰ ਰਹੇ ਹਾਂਛੋਟੇ-ਬੜੇ ਅਨੇਕ ਡੈਮ ਬਣਾ ਰਹੇ ਹਾਂਨਵੇਂ-ਨਵੇਂ ਬਿਜਲੀ ਦੇ ਕਾਰਖਾਨੇ ਲਗਵਾ ਰਹੇ ਹਾਂਤਾਕਿ ਗ਼ਰੀਬ ਦਾਕਿਸਾਨ ਦਾ ਜੀਵਨ ਅਸਾਨ ਬਣੇ ਅਤੇ ਮੇਰੇ ਦੇਸ਼ ਦੇ ਨੌਜ਼ਵਾਨਾਂ ਦਾ ਆਉਣ ਵਾਲਾ ਭਵਿੱਖ ਅੰਧਕਾਰ ਵਿੱਚ ਡੁੱਬ ਨਾ ਜਾਵੇ।

 

ਸਾਥੀਓ,

ਇਸ ਕੰਮ ਵਿੱਚ ਮਿਹਨਤ ਲਗਦੀ ਹੈਦਿਨ ਰਾਤ ਖੱਟਣਾ ਪੈਂਦਾ ਹੈਖ਼ੁਦ ਨੂੰ ਜਨਤਾ ਦੀ ਸੇਵਾ ਦੇ ਲਈ ਸਮਰਪਿਤ ਕਰਨਾ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਵਿੱਚ ਜਿੱਥੇ ਵੀ ਸਾਡੀ ਡਬਲ ਇੰਜਣ ਦੀ ਸਰਕਾਰ ਹੈਉਹ ਵਿਕਾਸ ਦੇ ਲਈ ਇਤਨੀ ਮਿਹਨਤ ਕਰ ਰਹੀ ਹੈ। ਡਬਲ ਇੰਜਣ ਦੀ ਸਰਕਾਰ ਮੁਫ਼ਤ ਦੀਆਂ ਰੇਉੜੀਆਂ ਵੰਡਣ ਦਾ ਸ਼ਾਰਟਕਟ ਨਹੀਂ ਅਪਣਾ ਰਹੀਡਬਲ ਇੰਜਣ ਦੀ ਸਰਕਾਰਮਿਹਨਤ ਕਰਕੇ ਰਾਜ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਜੁਟੀਆਂ ਹਨ।

 

ਅਤੇ ਸਾਥੀਓ,

ਅੱਜ ਮੈਂ ਤੁਹਾਨੂੰ ਇੱਕ ਹੋਰ ਬਾਤ ਵੀ ਕਹਾਂਗਾ। ਦੇਸ਼ ਦਾ ਸੰਤੁਲਿਤ ਵਿਕਾਸਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ਆਧੁਨਿਕ ਸੁਵਿਧਾਵਾਂ ਦਾ ਪਹੁੰਚਣਾਇਹ ਕੰਮ ਵੀ ਇੱਕ ਪ੍ਰਕਾਰ ਨਾਲ ਸੱਚੇ ਅਰਥ ਵਿੱਚ ਸਮਾਜਿਕ ਨਿਆਂ ਦਾ ਕੰਮ ਹੈ। ਜਿਸ ਪੂਰਬੀ ਭਾਰਤ ਦੇ ਲੋਕਾਂ ਨੂੰਜਿਸ ਬੁੰਦੇਲਖੰਡ ਦੇ ਲੋਕਾਂ ਨੂੰ ਦਹਾਕਿਆਂ ਤੱਕ ਸੁਵਿਧਾਵਾਂ ਤੋਂ ਵੰਚਿਤ ਰੱਖਿਆ ਗਿਆਅੱਜ ਜਦੋਂ ਉੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਬਣ ਰਿਹਾ ਹੈਉਹ ਸਮਾਜਿਕ ਨਿਆਂ ਵੀ ਹੋ ਰਿਹਾ ਹੈ।

 

ਯੂਪੀ ਦੇ ਜਿਨ੍ਹਾਂ ਜਿਲ੍ਹਿਆਂ ਨੂੰ ਪਿਛੜਿਆ ਮੰਨ ਕੇ ਉਨ੍ਹਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ ਸੀਉੱਥੇ ਜਦੋਂ ਵਿਕਾਸ ਹੋ ਰਿਹਾ ਹੈਤਾਂ ਇਹ ਵੀ ਇੱਕ ਤਰ੍ਹਾਂ ਦਾ ਸਮਾਜਿਕ ਨਿਆਂ ਹੈ। ਪਿੰਡ-ਪਿੰਡ ਨੂੰ ਸੜਕਾਂ ਨਾਲ ਜੋੜਨ ਦੇ ਲਈ ਤੇਜ਼ੀ ਨਾਲ ਕੰਮ ਕਰਨਾਘਰ-ਘਰ ਤੱਕ ਰਸੋਈ ਗੈਸ ਦਾ ਕਨੈਕਸ਼ਨ ਪਹੁੰਚਾਉਣਾਗ਼ਰੀਬਾਂ ਨੂੰ ਪੱਕੇ ਘਰ ਦੀ ਸੁਵਿਧਾ ਦੇਣਾਘਰ-ਘਰ ਵਿੱਚ ਸ਼ੌਚਾਲਯ (ਪਖਾਨੇ) ਬਣਾਉਣਾਇਹ ਸਾਰੇ ਕੰਮ ਵੀ ਸਮਾਜਿਕ ਨਿਆਂ ਨੂੰ ਹੀ ਮਜ਼ਬੂਤ ਕਰਨ ਵਾਲੇ ਕਦਮ ਹਨ। ਬੁੰਦੇਲਖੰਡ ਦੇ ਲੋਕਾਂ ਨੂੰ ਵੀ ਸਾਡੀ ਸਰਕਾਰ ਦੇ ਸਮਾਜਿਕ ਨਿਆਂ ਭਰੇ ਕਾਰਜਾਂ ਤੋਂ ਬਹੁਤ ਲਾਭ ਹੋ ਰਿਹਾ ਹੈ।

 

ਭਾਈਓ ਅਤੇ ਭੈਣੋਂ,

ਬੁੰਦੇਲਖੰਡ ਦੀ ਇੱਕ ਹੋਰ ਚੁਣੌਤੀ ਨੂੰ ਘੱਟ ਕਰਨ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਹਰ ਘਰ ਤੱਕ ਪਾਈਪ ਨਾਲ ਪਾਣੀ ਪਹੁੰਚਾਉਣ ਦੇ ਲਈ ਅਸੀਂ ਜਲ ਜੀਵਨ ਮਿਸ਼ਨ 'ਤੇ ਕੰਮ ਕਰ ਰਹੇ ਹਾਂ। ਇਸ ਮਿਸ਼ਨ ਦੇ ਤਹਿਤ ਬੁੰਦੇਲਖੰਡ ਦੇ ਲੱਖਾਂ ਪਰਿਵਾਰਾਂ ਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ। ਇਸ ਦਾ ਬਹੁਤ ਬੜਾ ਲਾਭ ਸਾਡੀਆਂ ਮਾਤਾਵਾਂਸਾਡੀਆਂ ਭੈਣਾਂ ਨੂੰ ਹੋਇਆ ਹੈਉਨ੍ਹਾਂ ਦੇ ਜੀਵਨ ਤੋਂ ਮੁਸ਼ਕਿਲਾਂ ਘੱਟ ਹੋਈਆਂ ਹਨ। ਅਸੀਂ ਬੁੰਦੇਲਖੰਡ ਵਿੱਚ ਨਦੀਆਂ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਪ੍ਰਯਾਸ ਕਰ ਰਹੇ ਹਾਂ। ਰਤੌਲੀ ਬੰਨ੍ਹ ਪਰਿਯੋਜਨਾ (ਪ੍ਰੋਜੈਕਟ)ਭਾਵਨੀ ਬੰਨ੍ਹ ਪਰਿਯੋਜਨਾ (ਪ੍ਰੋਜੈਕਟ) ਅਤੇ ਮਝਗਾਂਵ ਚਿੱਲੀ ਸਪ੍ਰਿੰਕਲਰ ਸਿੰਚਾਈ ਪਰਿਯੋਜਨਾ (ਪ੍ਰੋਜੈਕਟ)ਐਸੇ ਹੀ ਪ੍ਰਯਾਸਾਂ ਦਾ ਪਰਿਣਾਮ ਹਨ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਦੇ ਲਈ ਹਜ਼ਾਰਾਂ ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ। ਇਸ ਨਾਲ ਬੁੰਦੇਲਖੰਡ ਦੇ ਬਹੁਤ ਬੜੇ ਹਿੱਸੇ ਦਾ ਜੀਵਨ ਬਦਲਣ ਵਾਲਾ ਹੈ।

 

ਸਾਥੀਓ,

ਮੇਰੀ ਬੁੰਦੇਲਖੰਡ ਦੇ ਸਾਥੀਆਂ ਨੂੰ ਇੱਕ ਹੋਰ ਤਾਕੀਦ ਵੀ ਹੈ। ਆਜ਼ਾਦੀ ਦੇ 75 ਵਰ੍ਹੇ ਦੇ ਅਵਸਰ 'ਤੇ ਦੇਸ਼ ਨੇ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਸੰਕਲਪ ਲਿਆ ਹੈ। ਬੁੰਦੇਲਖੰਡ ਦੇ ਹਰ ਜ਼ਿਲ੍ਹੇ ਵਿੱਚ ਵੀ 75 ਅੰਮ੍ਰਿਤ ਸਰੋਵਰ ਬਣਾਏ ਜਾਣਗੇ। ਇਹ ਜਲ ਸੁਰੱਖਿਆ ਦੇ ਲਈਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਬੜਾ ਕੰਮ ਹੋ ਰਿਹਾ ਹੈ। ਮੈਂ ਅੱਜ ਆਪ ਸਭ ਨੂੰ ਕਹਾਂਗਾ ਕਿ ਇਸ ਨੇਕ ਕੰਮ ਵਿੱਚ ਮਦਦ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਅੱਗੇ ਆਓ। ਅੰਮ੍ਰਿਤ ਸਰੋਵਰ ਦੇ ਲਈ ਪਿੰਡ-ਪਿੰਡ ਤਾਰ (ਕਾਰ) ਸੇਵਾ ਦਾ ਅਭਿਯਾਨ ਚਲਣਾ ਚਾਹੀਦਾ ਹੈ।

 

ਭਾਈਓ ਅਤੇ ਭੈਣੋਂ,

ਬੁੰਦੇਲਖੰਡ ਦੇ ਵਿਕਾਸ ਵਿੱਚ ਬਹੁਤ ਬੜੀ ਤਾਕਤ ਇੱਥੋਂ ਦੇ ਕੁਟੀਰ ਉਦਯੋਗਾਂ ਦੀ ਵੀ ਹੈ। ਆਤਮਨਿਰਭਰ ਭਾਰਤ ਦੇ ਲਈ ਸਾਡੀ ਸਰਕਾਰ ਦੁਆਰਾ ਇਸ ਕੁਟੀਰ ਪਰੰਪਰਾ ’ਤੇ ਵੀ ਬਲ ਦਿੱਤਾ ਜਾ ਰਿਹਾ ਹੈ। ਮੇਕ ਇਨ ਇੰਡੀਆਭਾਰਤ ਦੀ ਇਸੇ ਕੁਟੀਰ ਪਰੰਪਰਾ ਨਾਲ ਸਸ਼ਕਤ ਰਹਿਣ ਵਾਲਾ ਹੈ। ਛੋਟੇ ਪ੍ਰਯਾਸਾਂ ਨਾਲ ਕੈਸੇ (ਕਿਵੇਂ) ਬੜਾ ਪ੍ਰਭਾਵ ਪੈ ਰਿਹਾ ਹੈਇਸ ਦੀ ਇੱਕ ਉਦਾਹਰਣ ਮੈਂ ਅੱਜ ਤੁਹਾਨੂੰ ਵੀ ਅਤੇ ਦੇਸ਼ਵਾਸੀਆਂ ਨੂੰ ਦੇਣਾ ਚਾਹੁੰਦਾ ਹਾਂ।

 

ਸਾਥੀਓ,

ਭਾਰਤਹਰ ਸਾਲ ਕਰੋੜਾਂ ਰੁਪਏ ਦੇ ਖਿਡੌਣੇਦੁਨੀਆ ਦੇ ਦੂਸਰੇ ਦੇਸ਼ਾਂ ਤੋਂ ਮੰਗਾਉਂਦਾ ਰਿਹਾ ਹੈ। ਹੁਣ ਦੱਸੋ ਛੋਟੇ-ਛੋਟੇ ਬੱਚਿਆਂ ਦੇ ਲਈ ਛੋਟੇ-ਛੋਟੇ ਖਿਡੌਣੇ ਇਹ ਵੀ ਬਾਹਰ ਤੋਂ ਲਿਆਏ ਜਾਂਦੇ ਸਨ। ਜਦਕਿ ਭਾਰਤ ਵਿੱਚ ਖਿਡੌਣੇ ਬਣਾਉਣਾ ਤਾਂ ਪਰਿਵਾਰਕ ਅਤੇ ਪਰੰਪਰਾਗਤ ਉਦਯੋਗ ਰਿਹਾ ਹੈਪਰਿਵਾਰਕ ਕਿੱਤਾ ਰਿਹਾ ਹੈ। ਉਸ ਨੂੰ ਦੇਖਦੇ ਹੋਏ ਮੈਂ ਭਾਰਤ ਵਿੱਚ ਖਿਡੌਣਾ ਉਦਯੋਗ ਨੂੰ ਨਵੇਂ ਸਿਰੇ ਤੋਂ ਕੰਮ ਕਰਨ ਦੀ ਤਾਕੀਦ ਕੀਤੀ ਸੀ। ਲੋਕਾਂ ਨੂੰ ਵੀ ਭਾਰਤੀ ਖਿਡੌਣਿਆਂ ਨੂੰ ਖਰੀਦਣ ਦੀ ਅਪੀਲ ਕੀਤੀ ਸੀ। 

 

ਇਤਨੇ ਘੱਟ ਸਮੇਂ ਵਿੱਚ ਸਰਕਾਰ ਦੇ ਪੱਧਰ 'ਤੇ ਜੋ ਕੰਮ ਕਰਨ ਜ਼ਰੂਰੀ ਸੀਉਹ ਵੀ ਅਸੀਂ ਕੀਤਾ। ਇਨ੍ਹਾਂ ਸਭ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਹਰ ਹਿੰਦੁਸਤਾਨੀ ਨੂੰ ਗਰਵ (ਮਾਣ) ਹੋਵੇਗਾਮੇਰੇ ਦੇਸ਼ ਦੇ ਲੋਕ ਸੱਚੀ ਬਾਤ ਨੂੰ ਕਿਵੇਂ ਦਿਲ ਤੋਂ ਲੈ ਲੈਂਦੇ ਹਨ, ਇਸ ਦੀ ਇਹ ਉਦਾਹਰਣ ਹੈ । ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਵਿਦੇਸ਼ ਤੋਂ ਆਉਣ ਵਾਲੇ ਖਿਡੌਣਿਆਂ ਦੀ ਸੰਖਿਆ ਬਹੁਤ ਬੜੀ ਮਾਤਰਾ ਵਿੱਚ ਘੱਟ ਹੋ ਗਈ ਹੈ। ਮੈਂ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ।

 

ਇਤਨਾ ਹੀ ਨਹੀਂਭਾਰਤ ਤੋਂ ਹੁਣ ਬੜੀ ਸੰਖਿਆ ਵਿੱਚ ਖਿਡੌਣੇਵਿਦੇਸ਼ ਵੀ ਜਾਣ ਲਗੇ ਹਨ। ਇਸ ਦਾ ਲਾਭ ਕਿਸ ਨੂੰ ਮਿਲਿਆ ਹੈਖਿਡੌਣੇ ਬਣਾਉਣ ਵਾਲੇ ਸਾਡੇ ਜ਼ਿਆਦਾਤਰ ਸਾਥੀ ਗ਼ਰੀਬ ਪਰਿਵਾਰ ਹਨਦਲਿਤ ਪਰਿਵਾਰ ਹਨਪਿਛੜੇ ਪਰਿਵਾਰ ਹਨਆਦਿਵਾਸੀ ਪਰਿਵਾਰ ਹਨ। ਸਾਡੀਆਂ ਮਹਿਲਾਵਾਂ ਖਿਡੌਣੇ ਬਣਾਉਣ ਦੇ ਕੰਮ ਵਿੱਚ ਜੁੜੀਆਂ ਰਹਿੰਦੀਆਂ ਹਨ। ਇਸ ਉਦਯੋਗ ਤੋਂ ਸਾਡੇ ਇਨ੍ਹਾਂ ਸਭ ਲੋਕਾਂ ਨੂੰ ਲਾਭ ਹੋਇਆ ਹੈ। ਝਾਂਸੀਚਿੱਤਰਕੂਟਬੁੰਦੇਲਖੰਡ ਵਿੱਚ ਤਾਂ ਖਿਡੌਣਿਆਂ ਦੀ ਬਹੁਤ ਬੜੀ ਸਮ੍ਰਿੱਧ ਪਰੰਪਰਾ ਰਹੀ ਹੈ। ਇਨ੍ਹਾਂ ਨੂੰ ਵੀ ਡਬਲ ਇੰਜਣ ਦੀ ਸਰਕਾਰ ਦੁਆਰਾ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

 

ਸਾਥੀਓ,

ਸੂਰਵੀਰਾਂ ਦੀ ਧਰਤੀ ਬੁੰਦੇਲਖੰਡ ਦੇ ਵੀਰਾਂ ਨੇ ਖੇਲ ਦੇ ਮੈਦਾਨ 'ਤੇ ਵੀ ਵਿਜੈ ਪਤਾਕਾ ਫਹਿਰਾਈ ਹੈ। ਦੇਸ਼ ਦੇ ਸਭ ਤੋਂ ਬੜੇ ਖੇਲ ਸਨਮਾਨ ਦਾ ਨਾਮ ਹੁਣ ਬੁੰਦੇਲਖੰਡ ਦੇ ਸਪੂਤ ਮੇਜਰ ਧਿਆਨਚੰਦ ਦੇ ਨਾਮ ’ਤੇ ਹੀ ਹੈ। ਧਿਆਨਚੰਦ ਜੀ ਨੇ ਜਿਸ ਮੇਰਠ ਵਿੱਚ ਕਾਫੀ ਸਮਾਂ ਗੁਜਾਰਿਆ ਸੀਉੱਥੇ ਉਨ੍ਹਾਂ ਦੇ ਨਾਮ ਤੋਂ ਇੱਕ ਸਪੋਰਟਸ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਸਾਡੀ ਝਾਂਸੀ ਦੀ ਵੀ ਇੱਕ ਬਿਟੀਆ (ਬੇਟੀ)ਸ਼ੈਲੀ ਸਿੰਘ ਨੇ ਵੀ ਕਮਾਲ ਕਰਕੇ ਦਿਖਾਇਆ। 

 

ਸਾਡੀ ਹੀ ਬੁੰਦੇਲਖੰਡ ਦੀ ਬੇਟੀ ਸ਼ੈਲੀ ਸਿੰਘ ਨੇ ਲੰਬੀ ਕੂਦ (ਲੌਂਗ ਜੰਪ) ਵਿੱਚ ਨਵੇਂ-ਨਵੇਂ ਰਿਕਾਰਡ ਬਣਾਉਣ ਵਾਲੀ ਸ਼ੈਲੀ ਸਿੰਘ ਪਿਛਲੇ ਸਾਲ ਅੰਡਰ-ਟਵੰਟੀ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਵੀ ਜਿੱਤਿਆ ਹੈ। ਬੁੰਦੇਲਖੰਡਐਸੀਆਂ ਯੁਵਾ ਪ੍ਰਤਿਭਾਵਾਂ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਖੂਬ ਅਵਸਰ ਮਿਲੇਇੱਥੋਂ ਪਲਾਇਨ ਰੁਕੇਇੱਥੇ ਆਧੁਨਿਕ ਇੰਫ੍ਰਾਸਟ੍ਰਕਚਰ ਬਣੇਇਸੇ ਦਿਸ਼ਾ ਵਿੱਚ ਸਾਡੀ ਸਰਕਾਰ ਕੰਮ ਕਰ ਰਹੀ ਹੈ।

 

ਯੂਪੀ ਐਸੇ ਹੀ ਸੁਸ਼ਾਸਨ ਦੀ ਨਵੀਂ ਪਹਿਚਾਣ ਨੂੰ ਮਜ਼ਬੂਤ ਕਰਦਾ ਰਹੇਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਲਈ ਫਿਰ ਤੋਂ ਬਹੁਤ-ਬਹੁਤ ਵਧਾਈਅਤੇ ਫਿਰ ਤੋਂ ਯਾਦ ਕਰਾਉਂਦਾ ਹਾਂ 15 ਅਗਸਤ ਤੱਕ ਪੂਰਾ ਮਹੀਨਾ ਹਿੰਦੁਸਤਾਨ ਦੇ ਹਰ ਘਰ ਵਿੱਚਹਰ ਪਿੰਡ ਵਿੱਚ ਆਜ਼ਾਦੀ ਕਾ ਮਹੋਤਸਵ ਮਨਨਾ (ਮਨਾਇਆ ਜਾਣਾ) ਚਾਹੀਦਾ ਹੈਸ਼ਾਨਦਾਰ ਮਨਨਾ (ਮਨਾਇਆ ਜਾਣਾ) ਚਾਹੀਦਾ ਹੈਤੁਹਾਨੂੰ ਸਭ ਨੂੰ ਬਹੁਤ ਸ਼ੁਭਕਾਮਨਾਵਾਂਬਹੁਤ ਬਹੁਤ ਧੰਨਵਾਦ। ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਕੀ ਜੈਭਾਰਤ ਮਾਤਾ ਕੀ- ਜੈਭਾਰਤ ਮਾਤਾ ਕੀ – ਜੈਬਹੁਤ-ਬਹੁਤ ਧੰਨਵਾਦ। 

*****

ਡੀਐੱਸ/ਟੀਐੱਸ/ਡੀਕੇ/ਏਕੇ


(Release ID: 1842397) Visitor Counter : 173