ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮੋਹਤਸਵ ਮਨਾਉਣ ਲਈ ਐੱਨਐੱਚਏਆਈ ਦੇਸ਼ਵਿਆਪੀ ਰੁੱਖ ਲਗਾਓ ਅਭਿਯਾਨ ਚਲਾਏਗਾ
Posted On:
15 JUL 2022 2:28PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹਾਂ ਦੇ ਦੌਰਾਨ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੀ ਯੋਜਨਾ 17 ਜੁਲਾਈ 2022 ਨੂੰ ਦੇਸ਼ ਵਿਆਪੀ ਰੁੱਖ ਲਗਾਓ ਅਭਿਆਨ ਆਯੋਜਿਤ ਕਰਨਾ ਹੈ। ਇਸ ਦਾ ਉਦੇਸ਼ ਇੱਕ ਦਿਨ ਵਿੱਚ ਪੂਰੇ ਦੇਸ਼ ਵਿੱਚ ਲਗਭਗ ਇੱਕ ਲੱਖ ਪੌਦੇ ਲਗਾਉਣ ਦਾ ਯਤਨ ਹੈ।
ਐੱਨਐੱਚਏਆਈ ਦੇ ਖੇਤਰੀ ਦਫਤਰਾਂ ਨੇ ਰਾਸ਼ਟਰੀ ਰਾਜਮਾਰਗਾਂ ਦੇ ਕੋਲ ਐੱਨਐੱਚਏਆਈ ਦੇ ਲੈਂਡ ਪਾਰਸਲਾਂ ਅਤੇ ਟੋਲ ਪਲਾਜਾ ‘ਤੇ 100 ਸਥਾਨਾਂ ਤੇ ਰੁੱਖ ਲਗਾਉਣ ਦੇ ਲਈ ਚੋਣ ਕੀਤੀ ਹੈ। ਐੱਨਐੱਚਏਆਈ ਦਾ ਉਦੇਸ਼ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ 15 ਅਗਸਤ 2022 ਤੱਕ 75 ਲੱਖ ਪੌਦੇ ਲਗਾਉਣ ਦਾ ਟੀਚਾ ਹਾਸਿਲ ਕਰਨਾ ਹੈ।
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਮੰਤਰਾਲੇ ਅਤੇ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀ ਰੁੱਖ ਲਗਾਓ ਅਭਿਯਾਨ ਵਿੱਚ ਹਿੱਸਾ ਲੈਣਗੇ। ਵਾਤਾਵਰਣ ਸਥਿਰਤਾ ਦਾ ਸੰਦੇਸ਼ ਫੈਲਾਉਣ ਲਈ ਇਸ ਅਭਿਯਾਨ ਵਿੱਚ ਜਨਪ੍ਰਤੀਨਿਧੀ, ਸਥਾਨਕ ਸਿਵਲ ਸੋਸਾਇਟੀ ਦੇ ਲੋਕ,ਵਲੰਟੀਅਰ ਸੰਗਠਨ ਅਤੇ ਕਾਲਜ ਦੇ ਵਿਦਿਆਰਥੀ ਹਿੱਸਾ ਲੈਣਗੇ। ਰੁੱਖ ਲਗਾਉਣ ਅਤੇ ਉਨ੍ਹਾਂ ਦੇ ਰੱਖ ਰਖਾਅ ਦੇ ਲਈ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਅਸਾਮ ਅਤੇ ਆਂਧਰਾ ਪ੍ਰਦੇਸ਼ ਵਿੱਚ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਐੱਨਐੱਚਏਆਈ ਰਾਸ਼ਟਰੀ ਰਾਜਮਾਰਗ ਦਾ ਵਿਕਾਸ ਵਾਤਾਵਰਣ ਅਨੁਕੂਲ ਕਰਨ ਲਈ ਸਮੇਂ-ਸਮੇਂ ਤੇ ਰੁੱਖ ਲਗਾਓ ਅਭਿਯਾਨ ਚਲਦਾ ਰਿਹਾ ਹੈ। ਇਸ ਦਾ ਵਿਜ਼ਨ ਰਾਸ਼ਟਰੀ ਆਜੀਵਿਕਾ ਮਿਸ਼ਨ(ਐੱਸਆਰਐੱਲਐੱਮ) ਅਤੇ ਵਣ ਤੇ ਬਾਗਵਾਨੀ ਦੇ ਰਾਹੀਂ ਕੰਸੈਸ਼ਨਰੀਜ਼, ਰਾਜ ਸਰਕਾਰ ਦੀਆਂ ਏਜੰਸੀਆਂ, ਨਿਜੀ ਰੁੱਖ ਲਗਾਉਣ ਏਜੰਸੀਆਂ, ਮਹਿਲਾ ਵਲੰਟੀਅਰ ਸਮੂਹਾਂ ਨੂੰ ਸਾਮੂਹਿਕ ਰੂਪ ਤੋਂ ਸ਼ਾਮਲ ਕਰਕੇ ਰਾਸ਼ਟਰੀ ਰਾਜਮਾਰਗ ਦੇ ਇਰਦ-ਗਿਰਦ ਰੁੱਖ ਲਗਾਉਣ ਨੂੰ ਪੂਰਨਤਾ ਤੱਕ ਪਹੁੰਚਾਉਣਾ ਹੈ।
**************
ਐੱਮਜੇਪੀਐੱਸ
(Release ID: 1841870)
Visitor Counter : 192