ਖੇਤੀਬਾੜੀ ਮੰਤਰਾਲਾ

ਡੀਡੀ ਕਿਸਾਨ ਚੈਨਲ ਦੇ ਖੇਤੀਬਾੜੀ ਭਵਨ ਸਥਿਤ ਸਟੂਡੀਓ ਦੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਕਿਸਾਨਾਂ ਦੇ ਜੀਵਨ ਤੇ ਖੇਤੀਬਾੜੀ ਖੇਤਰ ਵਿੱਚ ਆਇਆ ਹੈ ਬਦਲਾਵ- ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 01 JUL 2022 3:18PM by PIB Chandigarh

ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲੇ ਦੇ ਪ੍ਰਯਤਨਾਂ ਨਾਲ ਖੇਤੀਬਾੜੀ ਭਵਨ, ਨਵੀਂ ਦਿੱਲੀ ਵਿੱਚ ਡੀਡੀ-ਕਿਸਾਨ ਦੇ ਸਟੂਡੀਓ ਦੀ ਸਥਾਪਨਾ ਪੂਰੀ ਹੋਈ ਹੈ। ਇਸ ਦੀ ਸ਼ੁਰੂਆਤ ਅੱਜ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਤੇ ਸ਼੍ਰੀ ਕੈਲਾਸ਼ ਚੌਧਰੀ ਦੇ ਨਾਲ ਕੀਤਾ।

 

https://ci6.googleusercontent.com/proxy/l_6-BrW37CBQdGIrOJOtuNWDD8pWLwGtFys2Jp3hi4vv0J8zQ_llZce2RIqxVdi3oi2RAUOFWE1cNAT9f8oUOVtEKvU84LehePZDBZKuzPBuRd6cHXe5OjNM9Q=s0-d-e1-ft#https://static.pib.gov.in/WriteReadData/userfiles/image/image0017RVM.jpg

 

ਇਸ ਅਵਸਰ ‘ਤੇ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਦਾ ਬਹੁਤ ਵਿਆਪਕ ਖੇਤਰ ਹੈ ਅਤੇ ਦੇਸ਼ ਵਿੱਚ ਕਿਸਾਨਾਂ ਦੀ ਵੱਡੀ ਸੰਖਿਆ ਹੈ, ਜਿਨ੍ਹਾਂ ਤੱਕ ਡੀਡੀ ਨਿਊਜ਼ ਤੇ ਡੀਡੀ ਕਿਸਾਨ ਚੈਨਲ ਦੇ ਮਾਧਿਅਮ ਨਾਲ ਆਪਣੀ ਗੱਲ ਅਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ।

 

ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਕਿਸਾਨਾਂ ਦੇ ਜੀਵਨ ਵਿੱਚ ਬਦਲਾਵ ਆਇਆ ਹੈ ਅਤੇ ਕਿਸਾਨੀ ਦੇ ਖੇਤਰ ਵਿੱਚ ਵੀ ਪਰਿਵਰਤਨ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਕਿਸਾਨ ਟੈਕਨੋਲੋਜੀ ਨਾਲ ਜੁੜੇ, ਵਰਤਮਾਨ ਪਰਿਵੇਸ਼ ਨੂੰ ਪਹਿਚਾਣੋ, ਮਹਿੰਗੀ ਫਸਲਾਂ ਦੇ ਵੱਲ ਜਾਈਏ ਤੇ ਮੁਨਾਫੇ ਦੀ ਖੇਤੀ ਕਰੀਏ, ਇਸ ਦ੍ਰਿਸ਼ਟੀ ਨਾਲ ਸਰਕਾਰ ਤੇ ਕਿਸਾਨਾਂ ਦਰਮਿਆਨ ਇਹ ਚੈਨਲ ਇੱਕ ਸੇਤੁ ਦਾ ਕੰਮ ਕਰਦਾ ਹੈ।”

 

 

https://ci3.googleusercontent.com/proxy/Nc8ZTEPpbv2h1yk4H7vYsDmAC2-gmh_bKTus8ISi-fZjKohXcQuDAA0X7rBPfbfyfF-ZAQXSD6SxGec3UsGZZ_wTBMKyl7DbkJ-Jqk0WTvnMpKNiza9ZEhjIJQ=s0-d-e1-ft#https://static.pib.gov.in/WriteReadData/userfiles/image/image002CMKN.jpg

 

ਸ਼੍ਰੀ ਤੋਮਰ ਨੇ ਕਿਹਾ ਕਿ ਇਸ ਸਟੂਡੀਓ ਦੀ ਸਥਾਪਨਾ ਨਾਲ ਮੰਤਰਾਲੇ ਦੀਆਂ ਗਤੀਵਿਧੀਆਂ, ਪ੍ਰੋਗਰਾਮਾਂ ਤੇ ਮਿਸ਼ਨ ਦੀ ਅਪਡੇਟਿਡ ਜਾਣਕਾਰੀ ਤੇਜ਼ ਗਤੀ ਨਾਲ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਤੱਕ ਪਹੁੰਚੇਗੀ। ਉਨ੍ਹਾਂ ਨੇ ਖੇਤੀਬਾੜੀ ਭਵਨ ਵਿੱਚ ਸਟੂਡੀਓ ਖੋਲਣ ਦੇ ਲਈ ਦੂਰਦਰਸ਼ਨ ਤੇ ਡੀਡੀ-ਕਿਸਾਨ ਦਾ ਧੰਨਵਾਦ ਕੀਤਾ।

 

https://ci4.googleusercontent.com/proxy/xs4tSiWnZ8Rj5IiMFsNAY4UqKAsM7UT0vfBztc_3WwL7YqjRWk3BoTeCaMmiJ7do1AynYnyXHPFm5xqL85G1rBI4bSwJTywV-x_AF0mleJTeRE73mJ-ungyqtw=s0-d-e1-ft#https://static.pib.gov.in/WriteReadData/userfiles/image/image003UKLZ.jpg

 

ਕਿਸਾਨਾਂ ਦੇ ਸਮਾਵੇਸ਼ੀ ਵਿਕਾਸ ਦੇ ਲਈ ਇੱਕ ਨਵੀਂ ਪਹਿਲ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 26 ਮਈ 2015 ਨੂੰ ਕਿਸਾਨਾਂ ਦੇ ਲਈ ਡੀਡੀ ਕਿਸਾਨ ਚੈਨਲ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਦੇਸ਼ ਵਿੱਚ ਖੇਤੀਬਾੜੀ ਅਤੇ ਗ੍ਰਾਮੀਣ ਸਮੁਦਾਏ ਦੀ ਸੇਵਾ ਕਰਨ ਤੇ ਉਨ੍ਹਾਂ ਨੂੰ ਸਿੱਖਿਅਤ ਕਰਕੇ ਸਮੁੱਚੇ ਵਿਕਾਸ ਦਾ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ। ਡੀਡੀ ਕਿਸਾਨ ਦੇ ਕੁਝ ਪ੍ਰਮੁੱਖ ਆਂਤਰਿਕ ਪ੍ਰੋਗਰਾਮ ਹਨ- ਚੌਪਾਲ ਚਰਚਾ, ਕਿਸਾਨ ਸਮਾਚਾਰ, ਗਾਂਵ ਕਿਸਾਨ, ਮੰਡੀ ਖਬਰ, ਮੌਸਮ ਖਬਰ, ਹੈਲੋ ਕਿਸਾਨ ਲਾਈਵ (ਇੱਕ ਘੰਟੇ ਦਾ ਫੋਨ-ਇਨ-ਲਾਈਵ), ਵਿਚਾਰ-ਵਟਾਂਦਰੇ (ਇੱਕ ਘੰਟੇ ਦੀ ਪੈਨਲ ਚਰਚਾ), ਛੱਤ ‘ਤੇ ਬਾਗਵਾਨੀ, ਗੁਲਦਸਤਾ-ਉੱਤਰ ਪੂਰਬੀ ਰਾਜਾਂ ਤੋਂ, ਸਵਸਥ ਕਿਸਾਨ (ਇੱਕ ਘੰਟੇ ਦਾ ਫੋਨ-ਇਨ ਲਾਈਵ, ਪੈਨਲ ਡਿਸਕਸ਼ਨ) ਪਹਿਲੀ ਕਿਰਨ (ਉੱਤਰ-ਪੂਰਬ ਸ਼ੋਕੇਸ), ਖੇਤੀਬਾੜੀ ਦਰਸ਼ਨ (ਮੁੱਖ ਖੇਤੀਬਾੜੀ), ਸਰਕਾਰ ਤੁਹਾਡੇ ਨਾਲ, ਵਧਦੇ ਭਾਰਤ ਦਾ ਨਵਾਂ ਕਿਸਾਨ, ਆਪਣਾ ਪਸ਼ੂ ਚਿਕਿਤਸਕ, ਖੇਤੀਬਾੜੀ ਵਿਸ਼ੇਸ਼। ਨਾਲ ਹੀ, ਸਰਕਾਰ ਦੇ ਪ੍ਰਮੁੱਖ ਇਤਿਹਾਸਿਕ ਫੈਸਲਿਆਂ ‘ਤੇ ਕਿਸਾਨਾਂ ਨੂੰ ਸੂਚਿਤ ਕਰਨ ਅਤੇ ਸਿੱਖਿਅਤ ਕਰਨ ਦੇ ਲਈ ਪ੍ਰਾਸੰਗਿਕ ਪ੍ਰੋਗਰਾਮ ਤੇ ਪੈਨਲ ਚਰਚਾ ਨਿਯਮਿਤ ਤੌਰ ‘ਤੇ ਤਿਆਰ ਕੀਤੀ ਗਈ ਹੈ। ਵਾਤਾਵਰਣ, ਕੌਸ਼ਲ ਵਿਕਾਸ, ਖੇਤਰ ਅਧਾਰਿਤ ਪ੍ਰੋਗਰਾਮਾਂ ਦੇ ਵਿਸ਼ਿਆਂ ‘ਤੇ ਕੁਝ ਨਵੇਂ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਹਨ।

*****

ਏਪੀਐੱਸ/ਪੀਕੇ



(Release ID: 1838711) Visitor Counter : 116