ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 30 ਜੂਨ ਨੂੰ 'ਉਦਯਮੀ ਭਾਰਤ' (‘Udyami Bharat’) ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਹੁਲਾਰਾ ਦੇਣ ਲਈ ਵੱਡੀਆਂ ਪਹਿਲਾਂ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ 'ਐੱਮਐੱਸਐੱਮਈ ਪ੍ਰਦਰਸ਼ਨ ਨੂੰ ਵਧਾਉਣਾ ਅਤੇ ਤੇਜ਼ ਕਰਨਾ’ (ਰੇਜ਼ਿੰਗ ਐਂਡ ਐਕਸੀਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ)' (ਆਰਏਐੱਮਪੀ-ਰੈਂਪ) ਸਕੀਮ, 'ਫਸਟ ਟਾਈਮ ਨਿਰਯਾਤਕਾਂ ਦੀ ਸਮਰੱਥਾ ਨਿਰਮਾਣ’ (ਕਪੈਸਿਟੀ ਬਿਲਡਿੰਗ ਆਵੑ ਫਸਟ ਟਾਈਮ ਐਕਸਪੋਰਟਰਸ) (ਸੀਬੀਐੱਫਟੀਈ) ਸਕੀਮ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਦੀਆਂ ਨਵੀਆਂ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਪੀਐੱਮਈਜੀਪੀ ਦੇ ਲਾਭਾਰਥੀਆਂ ਨੂੰ ਸਹਾਇਤਾ ਰਾਸ਼ੀ ਡਿਜੀਟਲ ਰੂਪ ਵਿੱਚ ਟ੍ਰਾਂਸਫਰ ਕਰਨਗੇ
ਪ੍ਰਧਾਨ ਮੰਤਰੀ ਐੱਮਐੱਸਐੱਮਈ ਆਈਡੀਆ ਹੈਕਾਥੌਨ, 2022 ਦੇ ਨਤੀਜਿਆਂ ਦੀ ਘੋਸ਼ਣਾ ਕਰਨਗੇ ਅਤੇ ਰਾਸ਼ਟਰੀ ਐੱਮਐੱਸਐੱਮਈ ਅਵਾਰਡ, 2022 ਵੀ ਵੰਡਣਗੇ
Posted On:
28 JUN 2022 7:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਜੂਨ, 2022 ਨੂੰ ਸਵੇਰੇ ਸਾਢੇ 10 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ‘ਉਦਯਮੀ ਭਾਰਤ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ 'ਰੇਜ਼ਿੰਗ ਐਂਡ ਐਕਸੀਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ' (ਆਰਏਐੱਮਪੀ-ਰੈਂਪ) ਸਕੀਮ, 'ਫਸਟ-ਟਾਈਮ ਐੱਮਐੱਸਐੱਮਈ ਐਕਸਪੋਰਟਰਾਂ ਦੀ ਸਮਰੱਥਾ ਨਿਰਮਾਣ' (ਸੀਬੀਐੱਫਟੀਈ) ਸਕੀਮ ਅਤੇ 'ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ' (ਪੀਐੱਮਈਜੀਪੀ) ਦੀਆਂ ਨਵੀਆਂ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਕਰਨਗੇ। ਪ੍ਰਧਾਨ ਮੰਤਰੀ 2022-23 ਲਈ ਪੀਐੱਮਈਜੀਪੀ ਦੇ ਲਾਭਾਰਥੀਆਂ ਨੂੰ ਸਹਾਇਤਾ ਡਿਜ਼ੀਟਲ ਤੌਰ 'ਤੇ ਟ੍ਰਾਂਸਫਰ ਕਰਨਗੇ; ਐੱਮਐੱਸਐੱਮਈ ਆਈਡੀਆ ਹੈਕਾਥੌਨ, 2022 ਦੇ ਨਤੀਜੇ ਘੋਸ਼ਿਤ ਕਰਨਗੇ; ਰਾਸ਼ਟਰੀ ਐੱਮਐੱਸਐੱਮਈ ਅਵਾਰਡ, 2022 ਵੰਡਣਗੇ; ਅਤੇ ਆਤਮ-ਨਿਰਭਰ ਭਾਰਤ (ਐੱਸਆਰਆਈ) ਫੰਡ ਵਿੱਚ 75 ਐੱਮਐੱਸਐੱਮਈ’ਸ ਨੂੰ ਡਿਜੀਟਲ ਇਕੁਇਟੀ ਸਰਟੀਫਿਕੇਟ ਰਿਲੀਜ਼ ਕਰਨਗੇ।
‘ਉਯਮੀ ਭਾਰਤ’ ਐੱਮਐੱਸਐੱਮਈ’ ਦੇ ਸਸ਼ਕਤੀਕਰਣ ਲਈ ਕੰਮ ਕਰਨ ਲਈ ਪਹਿਲੇ ਦਿਨ ਤੋਂ ਹੀ ਸਰਕਾਰ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸਰਕਾਰ ਨੇ ਸਮੇਂ-ਸਮੇਂ 'ਤੇ ਐੱਮਐੱਸਐੱਮਈ ਸੈਕਟਰ ਨੂੰ ਜ਼ਰੂਰੀ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਮੁਦਰਾ ਯੋਜਨਾ (MUDRA Yojana), ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ, ਰਵਾਇਤੀ ਉਦਯੋਗਾਂ ਦੇ ਪੁਨਰਜੀਵਨ ਲਈ ਫੰਡ ਦੀ ਯੋਜਨਾ (ਸਫੂਰਤੀ-SFURTI) ਆਦਿ ਜਿਹੀਆਂ ਕਈ ਪਹਿਲਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੂੰ ਲਾਭ ਪਹੁੰਚਾਉਣ ਵਿੱਚ ਮਦਦ ਕੀਤੀ ਹੈ।
ਪ੍ਰਧਾਨ ਮੰਤਰੀ ਲਗਭਗ 6000 ਕਰੋੜ ਰੁਪਏ ਦੀ ਲਾਗਤ ਨਾਲ ‘ਰੇਜ਼ਿੰਗ ਐਂਡ ਐਕਸੀਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ' (ਆਰਏਐੱਮਪੀ-ਰੈਂਪ) ਯੋਜਨਾ ਦੀ ਸ਼ੁਰੂਆਤ ਕਰਨਗੇ। ਇਸਦਾ ਉਦੇਸ਼ ਮੌਜੂਦਾ ਐੱਮਐੱਸਐੱਮਈ ਸਕੀਮਾਂ ਦੇ ਪ੍ਰਭਾਵ ਨੂੰ ਵਧਾਉਣ ਦੇ ਨਾਲ ਰਾਜਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ’ਸ) ਦੀ ਲਾਗੂ ਸਮਰੱਥਾ ਅਤੇ ਕਵਰੇਜ ਨੂੰ ਵਧਾਉਣਾ ਹੈ। ਇਹ ਐੱਮਐੱਸਐੱਮਈ’ ਨੂੰ ਪ੍ਰਤੀਯੋਗੀ ਅਤੇ ਸਵੈ-ਨਿਰਭਰ ਬਣਾਉਣ ਲਈ ਗੁਣਵੱਤਾ ਦੇ ਮਾਪਦੰਡਾਂ ਨੂੰ ਵਿਕਸਿਤ ਕਰਨ, ਪਿਰਤਾਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ, ਮਾਰਕਿਟ ਪਹੁੰਚ ਨੂੰ ਵਧਾਉਣ, ਟੈਕਨੋਲੋਜੀਕਲ ਸਾਧਨਾਂ ਅਤੇ ਉਦਯੋਗ 4.0 ਨੂੰ ਤੈਨਾਤ ਕਰਕੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਨਵੀਂ ਸੋਚ ਨੂੰ ਉਤਸ਼ਾਹਿਤ ਕਰਨ, ਨਵੇਂ ਕਾਰੋਬਾਰ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਕੇ ਆਤਮਨਿਰਭਰ ਭਾਰਤ ਅਭਿਯਾਨ ਦੀ ਪੂਰਤੀ ਕਰੇਗਾ।
ਪ੍ਰਧਾਨ ਮੰਤਰੀ 'ਫਸਟ-ਟਾਈਮ ਐੱਮਐੱਸਐੱਮਈ ਐਕਸਪੋਰਟਰਾਂ ਦੀ ਸਮਰੱਥਾ ਨਿਰਮਾਣ' (ਸੀਬੀਐੱਫਟੀਈ) ਯੋਜਨਾ ਦੀ ਸ਼ੁਰੂਆਤ ਕਰਨਗੇ, ਜਿਸਦਾ ਉਦੇਸ਼ ਐੱਮਐੱਸਐੱਮਈ’ਸ ਨੂੰ ਗਲੋਬਲ ਮਾਰਕਿਟ ਲਈ ਅੰਤਰਰਾਸ਼ਟਰੀ ਸਟੈਂਡਰਡਸ ਦੇ ਮੁਤਾਬਕ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਹ ਗਲੋਬਲ ਵੈਲਿਊ ਚੇਨ ਵਿੱਚ ਭਾਰਤੀ ਐੱਮਐੱਸਐੱਮਈ’ ਦੀ ਭਾਗੀਦਾਰੀ ਨੂੰ ਵਧਾਏਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਨਿਰਯਾਤ ਸਮਰੱਥਾ ਦਾ ਲਾਭ ਲੈਣ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ‘ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ’ (ਪੀਐੱਮਈਜੀਪੀ) ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵੀ ਲਾਂਚ ਕਰਨਗੇ। ਇਨ੍ਹਾਂ ਵਿੱਚ ਮੈਨੂਫੈਕਚਰਿੰਗ ਸੈਕਟਰ ਲਈ ਅਧਿਕਤਮ ਪ੍ਰੋਜੈਕਟ ਲਾਗਤ ਨੂੰ ਵਧਾ ਕੇ 50 ਲੱਖ ਰੁਪਏ (25 ਲੱਖ ਰੁਪਏ ਤੋਂ) ਅਤੇ ਸਰਵਿਸ ਸੈਕਟਰ ਵਿੱਚ 20 ਲੱਖ ਰੁਪਏ (10 ਲੱਖ ਰੁਪਏ ਤੋਂ) ਅਤੇ ਉਚੇਰੀਆਂ ਸਬਸਿਡੀਆਂ ਦਾ ਲਾਭ ਉਠਾਉਣ ਲਈ ਵਿਸ਼ੇਸ਼ ਸ਼੍ਰੇਣੀ ਦੇ ਬਿਨੈਕਾਰਾਂ ਵਿੱਚ ਖਾਹਿਸ਼ੀ ਜ਼ਿਲ੍ਹਿਆਂ ਅਤੇ ਟਰਾਂਸਜੈਂਡਰਾਂ ਦੇ ਬਿਨੈਕਾਰਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਨਾਲ ਹੀ, ਬੈਂਕਿੰਗ, ਟੈਕਨੀਕਲ ਅਤੇ ਮਾਰਕੀਟਿੰਗ ਮਾਹਿਰਾਂ ਦੀ ਸ਼ਮੂਲੀਅਤ ਰਾਹੀਂ ਬਿਨੈਕਾਰਾਂ/ਉਦਮੀਆਂ ਨੂੰ ਹੈਂਡਹੋਲਡਿੰਗ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਈਵੈਂਟ ਦੌਰਾਨ ਪ੍ਰਧਾਨ ਮੰਤਰੀ ਐੱਮਐੱਸਐੱਮਈ ਆਇਡੀਆ ਹੈਕਾਥੌਨ, 2022 ਦੇ ਨਤੀਜਿਆਂ ਦਾ ਐਲਾਨ ਕਰਨਗੇ। 10 ਮਾਰਚ, 2022 ਨੂੰ ਸ਼ੁਰੂ ਕੀਤੀ ਗਈ, ਇਸ ਹੈਕਾਥੌਨ ਦਾ ਉਦੇਸ਼ ਵਿਅਕਤੀਆਂ ਦੀ ਅਣਵਰਤੀ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਸਮਰਥਨ ਕਰਨਾ, ਐੱਮਐੱਸਐੱਮਈ’ਸ ਵਿੱਚ ਨਵੀਨਤਮ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ। ਚੁਣੇ ਗਏ ਇਨਕਿਊਬੇਟੀ ਵਿਚਾਰਾਂ ਨੂੰ ਪ੍ਰਤੀ ਪ੍ਰਵਾਨਿਤ ਵਿਚਾਰ ਲਈ 15 ਲੱਖ ਰੁਪਏ ਤੱਕ ਦੀ ਫੰਡਿੰਗ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੈਸ਼ਨਲ ਐੱਮਐੱਸਐੱਮਈ ਅਵਾਰਡਸ 2022 ਵੀ ਵੰਡਣਗੇ। ਇਹ ਪੁਰਸਕਾਰ ਭਾਰਤ ਦੇ ਗਤੀਸ਼ੀਲ ਐੱਮਐੱਸਐੱਮਈ ਸੈਕਟਰ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਐੱਮਐੱਸਐੱਮਈ’, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਖਾਹਿਸ਼ੀ ਜ਼ਿਲ੍ਹਿਆਂ ਅਤੇ ਬੈਂਕਾਂ ਦੇ ਯੋਗਦਾਨ ਨੂੰ ਮਾਨਤਾ ਵਜੋਂ ਦਿੱਤਾ ਜਾਂਦਾ ਹੈ।
***********
ਡੀਐੱਸ/ਐੱਚਐੱਸ
(Release ID: 1838032)
Visitor Counter : 170
Read this release in:
Bengali
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Kannada
,
Malayalam