ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

“ਸਟੈਟਿਸਟਿਕਸ ਡੇਅ” 29 ਜੂਨ, 2022 ਨੂੰ ਮਨਾਇਆ ਜਾਵੇਗਾ


ਥੀਮ ਹੈ: ‘ਟਿਕਾਊ ਵਿਕਾਸ ਦੇ ਲਈ ਡੇਟਾ’

Posted On: 28 JUN 2022 11:39AM by PIB Chandigarh

ਅੰਕੜਿਆਂ ਅਤੇ ਆਰਥਿਕ ਨਿਯੋਜਨ ਦੇ ਖੇਤਰ ਵਿੱਚ ਪ੍ਰੋਫੈਸਰ (Late) ਪ੍ਰਸ਼ਾਂਤ ਚੰਦ੍ਰ ਮਹਲਨੋਬਿਸ ਦੇ ਕੀਤੇ ਗਏ ਜ਼ਿਕਰਯੋਗ ਯੋਗਦਾਨ ਦੇ ਸਨਮਾਨ ਵਿੱਚ ਭਾਰਤ ਨੇ ਉਨ੍ਹਾਂ ਦੀ ਜਯੰਤੀ ਦੇ ਅਵਸਰ ‘ਤੇ ਹਰੇਕ ਵਰ੍ਹੇ 29 ਜੂਨ ਨੂੰ “ਸਟੈਟਿਸਟਿਕਸ ਡੇਅ” ਦੇ ਰੂਪ ਵਿੱਚ ਚੁਣਿਆ ਹੈ ਜਿਸ ਨੂੰ ਰਾਸ਼ਟਰੀ ਪੱਧਰ ‘ਤੇ ਮਨਾਏ ਜਾਣ ਵਾਲੇ ਵਿਸ਼ੇਸ਼ ਦਿਵਸਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦਿਵਸ ਦਾ ਉਦੇਸ਼ ਸਮਾਜਿਕ-ਆਰਥਿਕ ਯੋਜਨਾ ਅਤੇ ਨੀਤੀ ਨਿਰਧਾਰਣ ਵਿੱਚ ਅੰਕੜਿਆ ਦੀ ਭੂਮਿਕਾ ਅਤੇ ਇਸ ਦੇ ਮਹੱਤਵ ਬਾਰੇ ਪ੍ਰੋਫੈਸਰ (Late) ਮਹਲਨੋਬਿਸ ਤੋਂ ਪ੍ਰੇਰਣਾ ਲੈਣ ਦੇ ਲਈ ਵਿਸ਼ੇਸ਼ ਤੌਰ ‘ਤੇ ਯੁਵਾ ਪੀੜ੍ਹੀ ਵਿੱਚ ਜਨ ਜਾਗਰੂਕਤਾ ਪੈਦਾ ਕਰਨਾ ਹੈ। 

 

ਇਸ ਵਰ੍ਹੇ ਸਟੈਟਿਸਟਿਕਸ ਡੇਅ, 2022 ਦਾ ਮੁੱਖ ਪ੍ਰੋਗਰਾਮ ਫਿਜ਼ੀਕਲ-ਕਮ-ਵਰਚੁਅਲ ਮੋਡ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਟੈਟਿਸਟਿਕਸ ਅਤੇ ਪ੍ਰੋਗਰਾਮ ਲਾਗੂਕਰਣ (ਐੱਮਓਐੱਸਪੀਆਈ) ਅਤੇ ਯੋਜਨਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਹਨ। ਇਸ ਮੌਕੇ ਭਾਗੀਦਾਰਾਂ ਨੂੰ ਨੈਸ਼ਨਲ ਸਟੈਟਿਸਟੀਕਲ ਕਮਿਸ਼ਨ (ਐੱਨਐੱਸਸੀ) ਦੇ ਚੇਅਰਮੈਨ ਪ੍ਰੋ. ਬਿਮਲ ਕੁਮਾਰ ਰਾਏ; ਭਾਰਤ ਦੇ ਮੁੱਖ ਅੰਕੜਾ ਵਿਗਿਆਨੀ ਅਤੇ ਸਕੱਤਰ, ਐੱਮਓਐੱਸਪੀਆਈ ਡਾ: ਜੀ. ਪੀ. ਸਾਮੰਤ; ਇੰਡੀਅਨ ਸਟੈਟਿਸਟੀਕਲ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋ. ਸੰਘਮਿੱਤਰਾ ਬੰਦੋਪਾਧਿਆਏ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਿੱਸੇਦਾਰ ਵੀ ਹਾਈਬ੍ਰਿਡ (ਅਰਥਾਤ ਫਿਜ਼ੀਕਲ ਅਤੇ ਵਰਚੁਅਲ ਦੋਨੋਂ) ਮੋਡ ਰਾਹੀਂ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

 

ਸਟੈਟਿਸਟਿਕਸ ਡੇਅ ਹਰ ਸਾਲ ਸਮਕਾਲੀਨ ਰਾਸ਼ਟਰੀ ਮਹੱਤਵ ਦੇ ਵਿਸ਼ੇ ਦੇ ਨਾਲ ਮਨਾਇਆ ਜਾਂਦਾ ਹੈ। ਸਟੈਟਿਸਟਿਕਸ ਡੇਅ, 2022 ਦਾ ਵਿਸ਼ਾ ‘ਟਿਕਾਊ ਵਿਕਾਸ ਦੇ ਲਈ ਡੇਟਾ’ ਹੈ।

 

ਇਸ ਅਵਸਰ ‘ਤੇ ਸਟੈਟਿਸਟਿਕਸ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ (ਐੱਮਓਐੱਸਪੀਆਈ) ਅਧਿਕਾਰਿਕ ਅਕੰੜਾ ਪ੍ਰਣਾਲੀ ਨੂੰ ਲਾਭਵੰਦ ਕਰਨ ਵਾਲੇ ਅਪਲਾਈਡ ਅਤੇ ਥਿਓਰੈਟੀਕਲ ਸਟੈਟਿਸਟਿਕਸ ਦੇ ਖੇਤਰ ਵਿੱਚ ਗੁਣਵੱਤਾ ਵਾਲੀ ਰਿਸਰਚ ਦੇ ਜ਼ਰੀਏ ਉਤਕ੍ਰਿਸ਼ਟ ਯੋਗਦਾਨ ਨੂੰ ਇਸ ਉਦੇਸ਼ ਦੇ ਲਈ ਸਥਾਪਿਤ ਪੁਰਸਕਾਰਾਂ ਦੇ ਮਾਧਿਅਮ ਨਾਲ ਮਾਨਤਾ ਦਿੰਦਾ ਹੈ। ਇਸ ਵਰ੍ਹੇ ਅਧਿਕਾਰਿਕ ਸਟੈਟਿਸਟਿਕ, 2022 ਵਿੱਚ ਪ੍ਰੋ. ਪੀ. ਸੀ. ਮਹਲਨੋਬਿਸ ਰਾਸ਼ਟਰੀ ਪੁਰਸਕਾਰ ਅਤੇ ਸਟੈਟਿਸਟਿਕਸ, 2022 ਦਾ ਐਲਾਨ ਪ੍ਰੋਗਰਾਮ ਦੇ ਆਯੋਜਨ ਦੌਰਾਨ ਕੀਤੀ ਜਾਵੇਗੀ। ਸਟੈਟਿਸਟਿਕਸ ਡੇਅ ਦੀ ਥੀਮ ‘ਤੇ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਦੇ ਲਈ ‘ਔਨ ਦ ਸਪਾਟ ਨਿਬੰਧ ਲੇਖਣ ਪ੍ਰਤੀਯੋਗਿਤਾ, 2022’ ਦੇ ਜੇਤੂਆਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ। 

 

 ਪ੍ਰੋਗਰਾਮ ਦੇ ਤਕਨੀਕੀ ਸੈਸ਼ਨ ਦੌਰਾਨ, ਮੰਤਰਾਲੇ ਦੇ ਅਧਿਕਾਰੀ ਪ੍ਰੋਗਰਾਮ ਦੇ ਵਿਸ਼ੇ ‘ਤੇ ਇੱਕ ਸੰਖੇਪ ਪ੍ਰੈਜ਼ੈਂਟੇਸ਼ਨ ਦੇਣਗੇ, ਜਿਸ ਦੇ ਬਾਅਦ ਅੰਤਰਰਾਸ਼ਟਰੀ ਏਜੰਸੀਆਂ ਦੇ ਮਾਹਿਰ ਭਾਸ਼ਣ ਦੇਣਗੇ।

*****

ਡੀਐੱਸ/ਐੱਸਟੀ


(Release ID: 1837745) Visitor Counter : 177