ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰਾਲੇ ਨੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 75 ਸਰਹੱਦੀ ਸੜਕਾਂ ਦੇ ਨਾਲ 'ਬੀਆਰਓ ਕੈਫੇ' ਸੁਵਿਧਾਵਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

Posted On: 22 JUN 2022 11:57AM by PIB Chandigarh

 ਰੱਖਿਆ ਮੰਤਰਾਲੇ (ਐੱਮਓਡੀ) ਨੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ ਨਾਲ ਸੜਕਾਂ ਦੇ ਵੱਖੋ-ਵੱਖਰੇ ਭਾਗਾਂ 'ਤੇ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਸਥਾਨਾਂ 'ਤੇ ਵੇਸਾਈਡ ਸੁਵਿਧਾਵਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਦਾ ਉਦੇਸ਼ ਸੈਲਾਨੀਆਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਆਰਾਮ ਪ੍ਰਦਾਨ ਕਰਨਾ ਹੈ ਅਤੇ ਇਸ ਦੇ ਨਾਲ ਹੀ ਸਥਾਨਕ ਲੋਕਾਂ ਲਈ ਰੋਜ਼ਗਾਰ ਪੈਦਾ ਕਰਨ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ। ਰਸਤੇ ਦੀਆਂ ਇਨ੍ਹਾਂ ਸੁਵਿਧਾਵਾਂ ਨੂੰ 'ਬੀਆਰਓ ਕੈਫੇ' ਵਜੋਂ ਬ੍ਰਾਂਡ ਕੀਤਾ ਜਾਵੇਗਾ। 

 

 ਬੀਆਰਓ ਦੀ ਦੂਰ-ਦਰਾਜ਼ ਦੇ ਸਰਹੱਦੀ ਖੇਤਰਾਂ ਵਿੱਚ ਪਹੁੰਚ ਹੈ ਅਤੇ ਰਣਨੀਤਕ ਲੋੜਾਂ ਨੂੰ ਪੂਰਾ ਕਰਨ ਤੋਂ ਇਲਾਵਾ, ਇਹ ਉੱਤਰੀ ਅਤੇ ਪੂਰਬੀ ਸਰਹੱਦਾਂ ਦੀ ਸਮਾਜਿਕ-ਆਰਥਿਕ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਦੇ ਨਤੀਜੇ ਵਜੋਂ ਇਨ੍ਹਾਂ ਸੁੰਦਰ ਸਥਾਨਾਂ ਵਿੱਚ ਸੈਲਾਨੀਆਂ ਦੀ ਆਮਦ ਵਧੀ ਹੈ, ਜੋ ਹੁਣ ਤੱਕ ਪਹੁੰਚ ਤੋਂ ਬਾਹਰ ਸਨ। ਕਠੋਰ ਮੌਸਮ ਅਤੇ ਭੂਗੋਲਿਕ ਹਾਲਾਤਾਂ ਵਿੱਚ ਸਥਿਤ ਇਨ੍ਹਾਂ ਸੜਕਾਂ 'ਤੇ ਸੈਲਾਨੀਆਂ ਦੀ ਸੁਵਿਧਾਜਨਕ ਅਤੇ ਆਰਾਮਦਾਇਕ ਆਵਾਜਾਈ ਪ੍ਰਦਾਨ ਕਰਨ ਲਈ, ਇਨ੍ਹਾਂ ਖੇਤਰਾਂ ਵਿੱਚ ਪ੍ਰਮੁੱਖ ਟੂਰਿਸਟ ਸਰਕਟਾਂ ਦੇ ਨਾਲ-ਨਾਲ ਬਹੁ-ਉਪਯੋਗੀ ਵੇਸਾਈਡ ਸੁਵਿਧਾਵਾਂ ਸਥਾਪਿਤ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਗਿਆ ਸੀ। ਕਿਉਂਕਿ ਇਨ੍ਹਾਂ ਸੜਕਾਂ ਦੀ ਪਹੁੰਚਯੋਗਤਾ ਅਤੇ ਦੂਰ-ਦਰਾਜ ਹੋਣ ਕਾਰਨ ਵਿਆਪਕ ਵਪਾਰਕ ਤੈਨਾਤੀਆਂ ਵਿੱਚ ਇੱਕ ਰੁਕਾਵਟ ਪੈਦਾ ਕਰਦੀ ਹੈ, ਇਸ ਲਈ ਬੀਆਰਓ ਨੇ ਇਥੇ ਆਪਣੀ ਮੌਜੂਦਗੀ ਦੇ ਕਾਰਨ, ਦੂਰ-ਦਰਾਜ਼ ਸਥਾਨਾਂ 'ਤੇ ਅਜਿਹੀਆਂ ਸੁਵਿਧਾਵਾਂ ਨੂੰ ਖੋਲ੍ਹਣ ਲਈ ਇਹ ਜਿੰਮੇਵਾਰੀ ਆਪਣੇ ਆਪ 'ਤੇ ਲਈ ਹੈ।

 

 ਇਹ ਸਕੀਮ ਲਾਈਸੈਂਸ ਦੇ ਅਧਾਰ 'ਤੇ ਏਜੰਸੀਆਂ ਦੇ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਵਿੱਚ ਵੇਸਾਈਡ ਸੁਵਿਧਾਵਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਦੀ ਇਜਾਜ਼ਤ ਦਿੰਦੀ ਹੈ, ਜੋ ਬੀਆਰਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸੁਵਿਧਾ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਕਰਨਗੀਆਂ। ਦੋ ਅਤੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ, ਫੂਡ ਪਲਾਜ਼ਾ/ਰੈਸਟੋਰੈਂਟ, ਮਰਦਾਂ, ਮਹਿਲਾਵਾਂ ਅਤੇ ਦਿੱਵਿਯਾਂਗ ਵਿਅਕਤੀਆਂ ਲਈ ਵੱਖਰੇ ਆਰਾਮ ਕਮਰੇ, ਫਸਟ ਏਡ ਸੁਵਿਧਾਵਾਂ/ਐੱਮਆਈ ਰੂਮ ਆਦਿ ਸੁਵਿਧਾਵਾਂ ਪ੍ਰਦਾਨ ਕਰਨ ਦੀ ਤਜਵੀਜ਼ ਹੈ। ਲਾਇਸੰ ਸਧਾਰਕਾਂ ਦੀ ਚੋਣ ਪ੍ਰਤੀਯੋਗੀ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।

 

 ਸਮਝੌਤੇ ਦੀਆਂ ਸ਼ਰਤਾਂ 15 ਵਰ੍ਹਿਆਂ ਲਈ ਹੋਣਗੀਆਂ ਜਿਨ੍ਹਾਂ ਨੂੰ ਪੰਜ ਵਰ੍ਹੇ ਤੱਕ ਦੀ ਅਵਧੀ ਲਈ ਅੱਗੇ ਵਧਾਇਆ ਜਾ ਸਕਦਾ ਹੈ।  75 ਬੀਆਰਓ ਕੈਫੇ ਦੇ ਸਥਾਨ ਹੇਠ ਲਿਖੇ ਅਨੁਸਾਰ ਹਨ:

 

ਸੀ. ਨੰਬਰ

ਰਾਜ

ਸੜਕਾਂ

       

1

ਅਰੁਣਾਚਲ 

ਪ੍ਰਦੇਸ਼

ਦਾਪੋਰਿਜੋ

ਬਾਮੇ

ਕੋਲੋਰਯਾਂਗ

ਪਾਸੀਘਾਟ

ਮੇਂਚੁਕਾ

   

ਮੋਇੰਗ

ਥੁੰਬਿਨ

ਯਿੰਕਿਓਂਗ

ਟਿੱਪੀ

ਦੁਰਗਾ ਮੰਦਿਰ

   

ਕਿਲੋਮੀਟਰ 79

ਟੇਂਗਾ

ਰਾਮਾ ਕੈਂਪ

ਸੇਲਾਟੌਪ

ਤਵਾਂਗ

   

ਜੇਂਗਥੁ

ਹਯੁਲਿਯਾਂਗ

ਵਾਕਰੋ

ਚਾਂਗਵਿੰਤੀ

 

2

ਅਸਾਮ

ਤੇਜ਼ਪੁਰਟਾਊਨ

ਬੀਪੀ ਤਿਨਾਲੀ

     

3

ਹਿਮਾਚਲ ਪ੍ਰਦੇਸ਼

ਕਿਮੀ 8.5

ਕਿਮੀ .5

ਕਿਮੀ 11.8

ਸਿਸੂ

ਮਨਾਲੀ

   

ਖਰੋ

ਸੁਮਡੋ

     

4

ਜੰਮੂ ਅਤੇ 

ਕਸ਼ਮੀਰ

ਟੀਪੀ

ਤਰਾਗਬਲ

ਹੁਸੈਨਗਾਓਂ

ਕਿਮੀ 95

ਕਿਮੀ 117.90

   

ਕਿਮੀ 58

ਗਲਹਾਰ

ਸਿਓਤ

ਬਥੁਨੀ

ਬੁਢਲ

   

ਕਪੋਠਾ

ਸੁਰਨਕੋਟ

     

5

ਲਦਾਖ

ਮਤੀਆਂ

ਕਰਗਿਲ

ਮੁਲਬੇਕ

ਖਲਤਸੇ

ਲੇਹ

   

ਹੁੰਡਰ

ਚੋਗਲਾਮਸਾਰ

ਰਮਤਸੇ

ਡੇਬਰਿੰਗ

ਪਾਂਗ

   

ਸਰਚੁ

ਅਘਮ

ਨਯੋਮਾ

ਹਨਲੇ

 

6

ਮਣੀਪੁਰ

ਕਿਮੀ 0

       

7

ਨਾਗਾਲੈਂਡ

ਜਖਮਾ

       

8

ਪੰਜਾਬ

ਫਾਜ਼ਿਲਕਾ,

       

9

ਰਾਜਸਥਾਨ

ਤਨੋਟ ਡੇਟ

ਕਿਮੀ 44.40

ਸਾਧੂਵਾਲੀ ਪਿੰਡ

ਬਿਰਧਵਾਲ

ਅਰਜਨਸਰ

10

ਸਿੱਕਮ

ਕੁਪੁਪ ਡੇਟ

       

11

ਉੱਤਰਾਖੰਡ

ਦਰਕੋਟ

ਕਿਮੀ 61

ਕਿਮੀ 57.44

ਭੈਰੌਂਘਾਟੀ

ਬਿਰਾਹੀ

   

ਗਵਾਲਧਾਮ

ਪਾਂਡੁਕੇਸ਼ਵਰ

ਮਨੇਰਾ ਬਾਈਪਾਸ

ਨਾਗਨੀ

ਕਮੰਡ

   

ਮਾਜਰੀ ਗ੍ਰਾਂਟ

       

12

ਪੱਛਮੀ ਬੰਗਾਲ

ਮੱਲੀ

       

 

 

 *****

 

ਏਬੀਬੀ/ਸੇਵੀ


(Release ID: 1836230) Visitor Counter : 190