ਪ੍ਰਧਾਨ ਮੰਤਰੀ ਦਫਤਰ

ਸ੍ਰੀ ਸੁੱਤੂਰ ਮੱਠ ਵਿਖੇ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 20 JUN 2022 10:04PM by PIB Chandigarh

ਐੱਲਰਿਗੂ ਨਮਸਕਾਰਮ। 

ਸੁੱਤੂਰੂ ਸੰਸਥਾਨਵੁ ਸਿਕਸ਼ਣ, ਸਾਮਾਜਿਕ ਸੇਵੇ, ਅੰਨਦਾ-ਸੋਹੱਕੇ, ਪ੍ਰਖਯਾਤਿ ਪਡੇਦਿਰੁਵ, ਵਿਸ਼ਵ ਪ੍ਰਸਿੱਧ ਸੰਸਥੇਯਾ-ਗਿਦੇ, ਈ ਕਸ਼ੇਤ੍ਰੱਕੇ, ਆਗਮਿ-ਸਿਰੂ-ਵੁਦੱਕੇ, ਨਨਗੇ ਅਤੀਵ ਸੰਤੋਸ਼-ਵਾਗਿਦੇ। (ऎल्लरिगू नमस्कारम।

सुत्तूरु संस्थानवु शिक्षण, सामाजिक सेवे, अन्नदा-सोहक्के, प्रख्याति पडेदिरुव, विश्व प्रसिद्ध संस्थेया-गिदे, ई क्षेत्रक्के, आगमि-सिरु-वुदक्के, ननगे अतीव संतोष-वागिदे।)

ਸਤਿਕਾਰਯੋਗ ਸ਼੍ਰੀ ਸ਼ਿਵਰਾਤਰੀ ਦੇਸ਼ਿਕੇਂਦਰ ਮਹਾਸਵਾਮੀ ਜੀ, ਸ਼੍ਰੀ ਸਿੱਧੇਸ਼ਵਰ ਮਹਾਸਵਾਮੀ ਜੀ, ਸ਼੍ਰੀ ਸਿਦਾਲਿੰਗਾ ਮਹਾਸਵਾਮੀ ਜੀ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪ੍ਰਹਲਾਦ ਜੋਸ਼ੀ ਜੀ, ਕਰਨਾਟਕ ਸਰਕਾਰ ਦੇ ਮੰਤਰੀ, ਸਾਂਸਦ, ਵਿਧਾਇਕ, ਸੁੱਤੂਰ ਮਠ ਨਾਲ ਜੁੜੇ ਆਪ ਸਾਰੇ ਸ਼ਰਧਾਲੂਗਣ! ਅਤੇ ਵਿਸ਼ਾਲ ਸੰਖਿਆ ਵਿੱਚ ਇੱਥੇ ਅਸ਼ੀਰਵਾਦ ਦੇਣ ਆਏ ਪੂਜਨੀਕ ਸੰਤਗਣ।

ਮੈਂ ਮੈਸੂਰ ਦੀ ਅਧਿਸ਼ਠਾਤ੍ਰੀ ਦੇਵੀ ਮਾਤਾ ਚਾਮੁੰਡੇਸ਼ਵਰੀ ਨੂੰ ਪ੍ਰਣਾਮ ਕਰਦਾ ਹਾਂ। ਇਹ ਮਾਂ ਦੀ ਕ੍ਰਿਪਾ ਹੀ ਹੈ ਕਿ ਅੱਜ ਮੈਨੂੰ ਮੈਸੂਰ ਆਉਣ ਦਾ ਸੁਭਾਗ ਮਿਲਿਆ, ਮੈਸੂਰ ਦੇ ਵਿਕਾਸ ਦੇ ਲਈ ਕਈ ਬੜੇ ਕਾਰਜਾਂ ਦੇ ਲੋਕਅਰਪਣ ਦਾ ਅਵਸਰ ਵੀ ਮਿਲਿਆ। ਅਤੇ ਹੁਣ, ਮੈਂ ਇੱਥੇ ਆਪ ਸਭ ਸੰਤਾਂ ਦੇ ਦਰਮਿਆਨ ਇਸ ਪੁਣਯ(ਨੇਕ) ਕਾਰਯਕ੍ਰਮ ਵਿੱਚ ਆ ਕੇ ਸਵੈ(ਆਪਣੇ ਆਪ) ਨੂੰ ਬਹੁਤ ਹੀ ਧੰਨ ਅਨੁਭਵ ਕਰਦਾ ਹਾਂ। ਅਤੇ ਇੱਥੋਂ ਮੈਂ ਮਾਂ ਚਾਮੁੰਡੇਸ਼ਵਰੀ ਦੇ ਚਰਣਾਂ ਵਿੱਚ ਜਾਵਾਂਗਾਂ, ਉਨ੍ਹਾਂ ਦੇ ਵੀ ਅਸ਼ੀਰਵਾਦ ਲਵਾਂਗਾਂ।

ਇਸ ਅਧਿਆਤਮਿਕ ਅਵਸਰ 'ਤੇ ਮੈਂ ਸ਼੍ਰੀ ਸੁੱਤੂਰੂ ਮਠ ਦੇ ਸੰਤਾਂ, ਆਚਾਰੀਆਂ ਅਤੇ ਮਨੀਸ਼ੀਆਂ ਨੂੰ, ਇਸ ਮਠ ਦੀ ਮਹਾਨ ਪਰੰਪਰਾ, ਉਸ ਦੇ ਪ੍ਰਯਾਸਾਂ ਨੂੰ ਨਮਨ ਕਰਦਾ ਹਾਂ। ਵਿਸ਼ੇਸ਼ ਰੂਪ ਤੋਂ(ਤੌਰ ‘ਤੇ) ਮੈਂ ਆਦਿ ਜਗਦਗੁਰੂ ਸ਼ਿਵਰਾਤ੍ਰੀ ਸ਼ਿਵਯੋਗੀ ਮਹਾਸਵਾਮੀ ਜੀ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਅਧਿਆਤਮਿਕ ਵਟਵ੍ਰਿਕਸ਼ ਦਾ ਬੀਜ ਬੀਜਿਆ ਸੀ। ਗਿਆਨ ਅਤੇ ਅਧਿਆਤਮ ਦੀ ਉਸ ਮਹਾਨ ਪਰੰਪਰਾ ਨੂੰ ਅੱਜ ਸੁੱਤੂਰੂ ਮਠ ਦੇ ਵਰਤਮਾਨ ਮਠਾਧੀਸ਼ ਪਰਮ ਪੂਜਨੀਕ ਸ਼੍ਰੀ ਸ਼ਿਵਰਾਤ੍ਰੀ ਦੇਸ਼ਿਕੇਂਦਰ ਮਹਾਸਵਾਮੀ ਜੀ ਦੇ ਅੱਗੇ ਬਹੁਤ ਤੇਜ਼ੀ ਨਾਲ ਉਸ ਨੂੰ ਫਲ-ਫੁੱਲ ਰਿਹਾ ਹੈ।

ਸ਼੍ਰੀ ਮੰਤਰ ਮਹਾਰਿਸ਼ੀ ਜੀ ਦੁਆਰਾ ਸ਼ੁਰੂ ਕੀਤੀ ਗਈ ਪਾਠਸ਼ਾਲਾ ਨੇ ਸ਼੍ਰੀ ਰਾਜੇਂਦਰ ਮਹਾਸਵਾਮੀ ਜੀ ਦੇ ਮਾਰਗਦਰਸ਼ਨ ਵਿੱਚ ਇਤਨਾ ਵਿਸ਼ਾਲ ਪ੍ਰਕਲਪ ਲਿਆ। ਭਾਰਤੀ ਸੱਭਿਆਚਾਰ ਅਤੇ ਸੰਸਕ੍ਰਿਤ ਸਿੱਖਿਆ ਦੇ ਲਈ ਇਸ ਪਾਠਸ਼ਾਲਾ ਦੇ ਨਵੇਂ ਭਵਨ ਦਾ ਲੋਕਅਰਪਣ ਵੀ ਅੱਜ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਕਿ, ਆਪਣੇ ਇਸ ਆਧੁਨਿਕ ਅਤੇ ਸ਼ਾਨਦਾਰ ਰੂਪ ਵਿੱਚ ਇਹ ਸੰਸਥਾਨ ਭਵਿੱਖ ਨਿਰਮਾਣ ਦੇ ਆਪਣੇ ਸੰਕਲਪਾਂ ਨੂੰ ਹੋਰ ਅਧਿਕ ਵਿਸਤਾਰ ਦੇਵੇਗਾ। ਮੈਂ ਇਸ ਅਭਿਨਵ ਪ੍ਰਯਾਸ ਦੇ ਲਈ ਆਪ ਸਭ ਨੂੰ ਸਿਰ ਝੁਕਾ ਕੇ ਅਭਿਨੰਦਨ ਵੀ ਕਰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

ਸਾਥੀਓ,

ਅੱਜ ਮੈਨੂੰ ਸ਼੍ਰੀ ਸਿੱਧੇਸ਼ਵਰ ਸਵਾਮੀ ਜੀ ਦੁਆਰਾ ਨਾਰਦ ਭਗਤੀ ਸੂਤਰ, ਸ਼ਿਵ ਸੂਤਰ ਅਤੇ ਪਤੰਜਲੀ ਯੋਗ ਸੂਤਰ ’ਤੇ ਉਨ੍ਹਾਂ ਦੇ ਭਾਸ਼ਯਾਂ (ਵਿਆਖਿਆਵਾਂ) ਦੇ ਲੋਕਅਰਪਣ ਦਾ ਵੀ ਅਵਸਰ ਮਿਲਿਆ ਹੈ। ਪੂਜਨੀਕ ਸ਼੍ਰੀ ਸਿੱਧੇਸ਼ਵਰ ਸਵਾਮੀ ਜੀ ਭਾਰਤ ਦੀ ਉਸ ਪ੍ਰਾਚੀਨ ਰਿਸ਼ੀ ਪਰੰਪਰਾ ਦਾ ਪ੍ਰਤੀਨਿੱਧੀਤਵ ਕਰ ਰਹੇ ਹਨ, ਜਿਸ ਨੂੰ ਸ਼ਾਸਤਰਾਂ ਵਿੱਚ ਸ਼੍ਰੁਤ ਪਰੰਪਰਾ ਕਿਹਾ ਗਿਆ ਹੈ। ਸ਼੍ਰੁਤ ਪਰੰਪਰਾ ਯਾਨੀ ਜੋ ਸੁਣ ਲਿਆ, ਉਸ ਨੂੰ ਮਸਤਕ ਅਤੇ ਹਿਰਦੇ ਵਿੱਚ ਧਾਰਨ ਕਰ ਲਿਆ। ਵਿਸ਼ਵ ਯੋਗ ਦਿਵਸ ਦੇ ਅਵਸਰ 'ਤੇ ਪਤੰਜਲੀ ਯੋਗ ਸੂਤਰ ਦਾ ਭਾਸ਼ਯ, ਨਾਰਦ ਭਗਤੀਸੂਤਰ ਅਤੇ ਸ਼ਿਵਸੂਤਰ ਦੇ ਜ਼ਰੀਏ ਭਗਤੀਯੋਗ ਅਤੇ ਗਿਆਨਯੋਗ ਨੂੰ ਸਹਿਜ-ਸੁਲਭ ਬਣਾਉਣ ਦਾ ਇਹ ਪ੍ਰਯਾਸ, ਇਸ ਦਾ ਲਾਭ ਨਾ ਕੇਵਲ ਭਾਰਤ ਨੂੰ ਬਲਕਿ ਪੂਰੇ ਵਿਸ਼ਵ ਨੂੰ ਮਿਲੇਗਾ।

ਅਤੇ ਮੈਂ ਅੱਜ ਜਦੋਂ ਆਪ ਸਭ ਦੇ ਦਰਮਿਆਨ ਹਾਂ, ਤਾਂ ਮੈਂ ਕਰਨਾਟਕ ਦੇ ਜੋ ਵਿਦਵਤ (ਵਿਦਵਾਨ) ਜਨ ਹਨ, ਉਨ੍ਹਾਂ ਨੂੰ ਪ੍ਰਾਰਥਨਾ ਕਰਾਂਗਾ ਕਿ ਦੁਨੀਆ ਵਿੱਚ ਸਮਾਜ ਵਿਗਿਆਨ ’ਤੇ ਜੋ ਕੁਝ ਵੀ ਲਿਖਿਆ ਗਿਆ ਹੈ, ਪਿਛਲੇ ਚਾਰ-ਪੰਜ ਸ਼ਤਾਬਦੀਆਂ ਵਿੱਚ, ਅਗਰ ਉਸ ਦਾ ਅਧਿਐਨ ਕਰਾਂਗੇ ਤਾਂ ਇਸ ਵਿਸ਼ੇ ਦੇ ਜਾਣ ਕੇ ਲੋਕ ਇਸ ਬਾਤ 'ਤੇ ਪਹੁੰਚਣਗੇ ਕਿ ਨਾਰਦ ਸੂਕਤ ਉਸ ਤੋਂ ਵੀ ਪੁਰਾਣਾ ਹੈ ਅਤੇ ਸਮਾਜ ਵਿਗਿਆਨ ਦਾ ਇੱਕ ਬਹੁਤ ਬੜਾ ਉਤਕ੍ਰਿਸ਼ਟ ਸੰਪੁਟ ਸਾਡੇ ਪਾਸ ਹੈ।

ਦੁਨੀਆ ਦੇ ਲਈ ਜ਼ਰੂਰੀ ਹੈ ਕਿ ਇੱਕ ਵਾਰ ਅਧਿਐਨ ਕਰੀਏ। ਜੋ ਪੱਛਮ ਦੇ ਵਿਚਾਰਾਂ ਨੂੰ ਜਾਣਦੇ ਹਨ, ਉਹ ਕਦੇ ਨਾਰਦ ਸੂਕਤ ਦੇ ਮਾਧਿਅਮ ਨਾਲ ਦੁਨੀਆ ਨੂੰ ਦੇਖਣ ਦਾ, ਸਮਾਜ ਵਿਵਸਥਾ ਨੂੰ ਦੇਖਣ ਦਾ, ਮਾਨਵੀ ਕਦਰਾਂ-ਕੀਮਤਾਂ ਨੂੰ ਦੇਖਣ ਦਾ, ਅਦਭੁੱਤ ਗ੍ਰੰਥ ਇਹ ਨਾਰਦ ਸੂਕਤ ਹੈ ਅਤੇ ਉਸ ਨੂੰ ਅੱਜ ਆਧੁਨਿਕ ਪਰਿਭਾਸ਼ਾ ਵਿੱਚ ਪਰਿਭਾਸ਼ਿਤ ਕੀਤਾ ਹੈ। ਸਮਾਜ ਦੀ ਬਹੁਤ ਬੜੀ ਸੇਵਾ ਕੀਤੀ ਹੈ ਤੁਸੀਂ।

ਸਾਥੀਓ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਗਿਆਨ ਦੇ ਸਮਾਨ ਪਵਿੱਤਰ ਕੁਝ ਵੀ ਨਹੀਂ ਹੈ ਅਤੇ ਗਿਆਨ ਦਾ ਕੋਈ ਵਿਕਲਪ ਵੀ ਨਹੀਂ ਹੈ। ਅਤੇ ਇਸੇ ਲਈ, ਸਾਡੇ ਰਿਸ਼ੀਆਂ ਨੇ, ਮਨੀਸ਼ੀਆਂ ਨੇ ਭਾਰਤ ਨੂੰ ਉਸ ਚੇਤਨਾ ਦੇ ਨਾਲ ਘੜਿਆ- ਜੋ ਗਿਆਨ ਤੋਂ ਪ੍ਰੇਰਿਤ ਹੈ, ਵਿਗਿਆਨ ਤੋਂ ਵਿਭੂਸ਼ਿਤ ਹਨ। ਜੇ ਬੋਧ ਨਾਲ ਵਧਦੀ ਹੈ, ਅਤੇ ਸ਼ੋਧ (ਖੋਜ) ਨਾਲ ਸਸ਼ਕਤ ਹੁੰਦੀ ਹੈ। ਯੁਗ ਬਦਲੇ, ਸਮਾਂ ਬਦਲਿਆ, ਭਾਰਤ ਨੇ ਸਮੇਂ ਦੇ ਅਨੇਕ ਤੁਫਾਨਾਂ ਦਾ ਸਾਹਮਣਾ ਵੀ ਕੀਤਾ।

ਲੇਕਿਨ, ਜਦੋਂ ਭਾਰਤ ਦੀ ਚੇਤਨਾ ਕਮਜ਼ੋਰ ਹੋਈ, ਤਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਸੰਤਾਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਆਚਾਰੀਆਂ ਨੇ, ਭਗਵੰਤਾਂ ਨੇ ਪੂਰੇ ਭਾਰਤ ਨੂੰ ਮਥ ਕੇ ਦੇਸ਼ ਦੀ ਆਤਮਾ ਨੂੰ ਪੁਨਰਜੀਵਿਤ ਕਰ ਦਿੱਤਾ ਹੈ। ਉੱਤਰ ਵਿੱਚ ਮੇਰੀ ਕਾਸ਼ੀ ਤੋਂ ਲੈ ਕੇ ਇੱਥੇ ਹੀ ਪਾਸ ਵਿੱਚ ਨੰਜਨਗੁਡ ਦੱਖਣ ਕਾਸ਼ੀ ਤੱਕ, ਮੰਦਿਰਾਂ ਅਤੇ ਮਠਾਂ ਦੀਆਂ ਸਸ਼ਕਤ ਸੰਸਥਾਵਾਂ ਨੇ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਵੀ ਭਾਰਤ ਦੇ ਗਿਆਨ ਨੂੰ ਪ੍ਰਦੀਪਤ ਰੱਖਿਆ।    

ਮੈਸੂਰ ਵਿੱਚ ਸ਼੍ਰੀ ਸੁਤੁਰੂ ਮਠ, ਤੁਮਕੁਰੂ ਵਿੱਚ ਸ਼੍ਰੀ ਸਿੱਧਗੰਗਾ ਮਠ, ਚਿਤ੍ਰਦੁਰਗ ਵਿੱਚ ਸ਼੍ਰੀ ਸਿਰਿਗੇਰੇ ਮਠ, ਸ਼੍ਰੀ ਮੁਰੁਗੁ-ਰਾਜੇਂਦਰ ਮਠ! ਚਿਕਮਗਲੂਰ ਵਿੱਚ ਸ਼੍ਰੀ ਰੰਭਾਪੁਰੀ ਮਠ, ਹੁਬਲੀ ਵਿੱਚ ਸ਼੍ਰੀ ਮੁਰੂਸਾਵੀਰਾ ਮਠ, ਬਿਦਰ ਵਿੱਚ ਬਸਵਕਲਿਆਣ ਮਠ! ਇਕੱਲੇ ਦੱਖਣ ਭਾਰਤ ਵਿੱਚ ਹੀ ਐਸੇ ਕਿਤਨੇ ਮੱਠਾਂ ਦਾ ਕੇਂਦਰ ਹੈ, ਜੋ ਅਸੰਖ ਵਿਧਾਵਾਂ ਨੂੰ, ਅਨੰਤ ਵਿੱਦਿਆਵਾਂ ਨੂੰ ਸਦੀਆਂ ਤੋਂ ਸਿੰਜਦੇ ਆ ਰਿਹਾ ਹੈ।

ਸਾਥੀਓ, 

ਸਤਯ(ਸਤਿ) ਦਾ ਅਸਤਿੱਤਵ ਸੰਸਾਧਨਾਂ 'ਤੇ ਨਹੀਂ, ਸੇਵਾ ਅਤੇ ਤਿਆਗ 'ਤੇ ਟਿਕਿਆ ਹੁੰਦਾ ਹੈ। ਸ਼੍ਰੀ ਸੁੱਤੁਰੂ ਮਠ ਅਤੇ JSS ਮਹਾਵਿੱਦਿਆ ਪੀਠ ਇਸ ਦਾ ਬੜਾ ਉਦਾਹਰਣ ਹੈ। ਸ਼੍ਰੀ ਸ਼ਿਵਰਾਤ੍ਰੀ ਰਾਜੇਂਦਰ ਮਹਾਸਵਾਮੀ ਜੀ ਨੇ ਜਦੋਂ ਸਮਾਜ ਸੇਵਾ ਦਾ ਸੰਕਲਪ ਲੈ ਕੇ ਮੁਫ਼ਤ ਹੋਸਟਲ ਖੋਲ੍ਹਿਆ ਸੀ, ਤਦ ਉਨ੍ਹਾਂ ਦੇ ਪਾਸ ਕੀ ਸੰਸਾਧਨ ਸਨ? ਕਿਰਾਏ ਦੀ ਇਮਾਰਤ ਸੀ, ਰਾਸ਼ਨ ਆਦਿ ਦੀ ਵਿਵਸਥਾ ਦੇ ਲਈ ਵੀ ਜ਼ਰੂਰੀ ਪੈਸੇ ਨਹੀਂ ਸਨ। ਅਤੇ ਮੈਂ ਸੁਣਿਆ ਸੀ ਕਿ, ਇੱਕ ਵਾਰ ਪੈਸਿਆਂ ਦੇ ਅਭਾਵ ਵਿੱਚ ਹੋਸਟਲ ਦੀਆਂ ਚੀਜ਼ਾਂ ਦੀ ਸਪਲਾਈ ਰੁਕ ਗਈ ਤਾਂ  ਸਵਾਮੀ ਜੀ ਨੂੰ "ਲਿੰਗਮ ਕਰਡਿਗੇ" ਵੀ ਵੇਚਣਾ ਪਿਆ ਸੀ।

ਯਾਨੀ, ਉਨ੍ਹਾਂ ਨੇ  ਸੇਵਾ ਦੇ ਸੰਕਲਪ ਨੂੰ ਆਸਥਾ ਤੋਂ ਵੀ ਉੱਪਰ ਮੰਨਿਆ। ਦਹਾਕਿਆਂ ਪਹਿਲਾਂ ਦਾ ਉਹ ਤਿਆਗ ਅੱਜ ਸਿੱਧੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਅੱਜ JSS ਮਹਾਵਿੱਦਿਆ ਪੀਠ ਦੇਸ਼ ਵਿੱਚ 300 ਤੋਂ ਜ਼ਿਆਦਾ ਇੰਸਟੀਟਿਊਟਸ ਅਤੇ ਦੋ ਯੂਨੀਵਰਸਿਟੀਜ਼ ਦੇਸ਼-ਵਿਦੇਸ਼ ਵਿੱਚ ਚਲ ਰਹੀਆਂ ਹਨ। ਇਹ ਸੰਸਥਾਨ ਨਾ ਸਿਰਫ਼ ਭਾਰਤ ਦੇ ਅਧਿਆਤਮਿਕ ਅਤੇ  ਸੱਭਿਆਚਾਰਕ ਬ੍ਰਾਂਡ ਅੰਬੈਸਡਰ ਹਨ, ਬਲਕਿ ਸਾਇੰਸ, ਆਰਟਸ ਅਤੇ ਕਮਰਸ ਵਿੱਚ ਵੀ ਉਤਨਾ ਹੀ ਯੋਗਦਾਨ ਦੇ ਰਹੇ ਹਨ। ਸੁੱਤੂਰੂ ਮਠ ਗ਼ਰੀਬ ਬੱਚਿਆਂ ਦੀ, ਆਦਿਵਾਸੀ ਸਮਾਜ ਦੀ ਅਤੇ ਸਾਡੇ ਪਿੰਡਾਂ ਦੀ ਜੋ ਸੇਵਾ ਕਰ ਰਿਹਾ ਹੈ, ਉਹ ਵੀ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ।

ਸਾਥੀਓ,

ਕਰਨਾਟਕ, ਦੱਖਣੀ ਭਾਰਤ ਅਤੇ ਭਾਰਤ ਦੀ ਬਾਤ ਹੋਵੇ, ਸਿੱਖਿਆ, ਸਮਾਨਤਾ ਅਤੇ ਸੇਵਾ ਜਿਹੇ ਵਿਸੇ ਹੋਣ, ਤਾਂ ਇਹ ਵਿਮਰਸ਼ ਭਗਵਾਨ ਬਸਵੇਸ਼ਵਰ ਦੇ ਅਸ਼ੀਰਵਾਦ ਨਾਲ ਹੋਰ ਵਿਸਤਾਰਿਤ ਹੋ ਜਾਂਦੇ ਹਨ। ਭਗਵਾਨ ਬਸਵੇਸ਼ਵਰ ਜੀ ਨੇ ਸਾਡੇ ਸਮਾਜ ਨੂੰ ਜੋ ਊਰਜਾ ਦਿੱਤੀ ਸੀ, ਉਨ੍ਹਾਂ ਨੇ ਲੋਕਤੰਤਰ, ਸਿੱਖਿਆ ਅਤੇ ਸਮਾਨਤਾ ਦੇ ਜੋ ਆਦਰਸ਼ ਸਥਾਪਿਤ ਕੀਤੇ ਸਨ, ਉਹ ਅੱਜ ਵੀ ਭਾਰਤ ਦੀ ਬੁਨਿਆਦ ਵਿੱਚ ਹਨ। ਮੈਨੂੰ ਇੱਕ ਵਾਰ ਲੰਦਨ ਵਿੱਚ ਭਗਵਾਨ ਬਸਵੇਸ਼ਵਰ ਜੀ ਦੀ ਪ੍ਰਤਿਮਾ ਦਾ ਲੋਕਅਰਪਣ ਕਰਨ ਦਾ ਸੁਭਾਗ ਮਿਲਿਆ ਸੀ ਅਤੇ ਉਸ ਸਮੇਂ ਮੈਂ ਕਿਹਾ ਸੀ ਕਿ ਇੱਕ ਤਰਫ਼ ਮੈਗਨਾ ਕਾਰਟਾ ਰੱਖੋ ਅਤੇ ਦੂਸਰੀ ਤਰਫ਼ ਭਗਵਾਨ ਵਿਸ਼ਵੇਸ਼ਵਰ ਦੇ ਵਚਨ ਰੱਖੋ, ਤੁਹਾਨੂੰ ਪਤਾ ਲਗੇਗਾ ਕਿ ਮੈਗਨਾ ਕਾਰਟਾ ਦੇ ਪਹਿਲਾਂ ਕਿਤਨੀਆਂ ਸਦੀਆਂ ਪਹਿਲਾਂ ਮੇਰੇ ਦੇਸ਼ ਵਿੱਚ ਸਮਾਜ ਦੇ ਪ੍ਰਤੀ ਦੇਖਣ ਦਾ ਦ੍ਰਿਸ਼ਟੀਕੋਣ ਕੀ ਸੀ, ਉਸ ਤੋਂ ਨਜ਼ਰ ਆਵੇਗਾ।

ਸਾਥੀਓ,

ਉਨ੍ਹਾਂ ਹੀ ਆਦਰਸ਼ਾਂ 'ਤੇ ਚਲਦੇ ਹੋਏ ਸ਼੍ਰੀ ਸਿੱਧਗੰਗਾ ਮਠ ਅੱਜ ਡੇਢ ਸੌ ਤੋਂ ਜ਼ਿਆਦਾ ਇੰਸਟੀਟਿਊਟਸ ਚਲਾ ਰਿਹਾ ਹੈ, ਸਮਾਜ ਵਿੱਚ ਸਿੱਖਿਆ ਅਤੇ ਅਧਿਆਤਮ ਦਾ ਪ੍ਰਸਾਰ ਕਰ ਰਿਹਾ ਹੈ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਸਿੱਧਗੰਗਾ ਮਠ ਦੇ ਸਕੂਲਾਂ ਵਿੱਚ ਇਸ ਸਮੇਂ ਕਰੀਬ ਦਸ ਹਜ਼ਾਰ ਵਿਦਿਆਰਥੀ, ਗਿਆਨ ਅਰਜਿਤ (ਪੜ੍ਹਾਈ) ਕਰ ਰਹੇ ਹਨ। ਭਗਵਾਨ ਬਸਵੇਸ਼ਵਰ ਦੀ ਇਹ ਪ੍ਰੇਰਣਾ, ਨਿਰਸੁਆਰਥ ਸੇਵਾ ਦੀ ਇਹ ਨਿਸ਼ਠਾ, ਇਹੀ ਸਾਡੇ ਭਾਰਤ ਦੀ ਬੁਨਿਆਦ ਹੈ। ਜਿਤਨੀ ਮਜ਼ਬੂਤ ਇਹ ਬੁਨਿਆਦ ​​ਹੋਵੇਗੀ, ਉਤਨਾ ਹੀ ਮਜ਼ਬੂਤ ਸਾਡਾ ਦੇਸ਼ ​​ਹੋਵੇਗਾ।

ਸਾਥੀਓ,

ਅੱਜ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ, ਤਾਂ ਆਜ਼ਾਦੀ ਕੇ ਅੰਮ੍ਰਿਤਕਾਲ ਦਾ ਇਹ ਕਾਲਖੰਡ 'ਸਬਕੇ ਪ੍ਰਯਾਸ' ਦਾ ਉੱਤਮ ਅਵਸਰ ਹੈ। ਸਾਡੇ ਰਿਸ਼ੀਆਂ ਨੇ ਸਹਿਕਾਰ, ਸਹਿਯੋਗ ਅਤੇ ਸਭ ਦੇ ਪ੍ਰਯਾਸ ਦੇ ਇਸ ਸੰਕਲਪ ਨੂੰ 'ਸਹਾਨਵਵਤੁ ਸਹਾਨੌਭੂਨਕਤੁ' (‘सहनाववतु सहनौभुनक्तु)। ਇਹ ਵੀਰਯੰ ਕਰਵਾਵ ਹੈ ਜੈਸੀ ਵੇਦ ਰਿਚਾਓਂ ਦੇ ਰੂਪ ਵਿੱਚ ਸਾਨੂੰ ਦਿੱਤਾ ਹੈ। ਅੱਜ ਸਮਾਂ ਹੈ, ਅਸੀਂ ਹਜ਼ਾਰਾਂ ਸਾਲਾਂ ਦੇ ਉਸ ਅਧਿਆਤਮਿਕ ਅਨੁਭਵ ਨੂੰ ਸਾਕਾਰ ਕਰੀਏ। ਅੱਜ ਸਮਾਂ ਹੈ ਕਿ ਅਸੀਂ ਗੁਲਾਮੀ ਦੇ ਸੈਂਕੜੇ ਵਰ੍ਹਿਆਂ ਵਿੱਚ ਦੇਖੇ ਗਏ ਸੁਪਨਿਆਂ ਨੂੰ ਸਾਕਾਰ ਕਰੀਏ । ਇਸ ਦੇ ਲਈ ਸਾਨੂੰ ਆਪਣੇ ਪ੍ਰਯਤਨਾਂ ਨੂੰ ਹੋਰ ਗਤੀ ਦੇਣੀ ਹੋਵੇਗੀ। ਸਾਨੂੰ ਆਪਣੇ ਪ੍ਰਯਾਸਾਂ ਨੂੰ ਰਾਸ਼ਟਰ ਦੇ ਸੰਕਲਪਾਂ ਨਾਲ ਜੋੜਨਾ ਹੋਵੇਗਾ।

ਸਾਥੀਓ,

ਸਿੱਖਿਆ ਦੇ ਖੇਤਰ ਵਿੱਚ ਅੱਜ ‘ਰਾਸ਼ਟਰੀ ਸਿੱਖਿਆ ਨੀਤੀ’ ਦੀ ਉਦਾਹਰਣ ਸਾਡੇ ਸਾਹਮਣੇ ਹੈ। ਸਿੱਖਿਆ ਸਾਡੇ ਭਾਰਤ ਦੇ ਲਈ ਸਹਿਜ ਸੁਭਾਅ ਰਹੀ ਹੈ। ਇਸੇ ਸਹਿਜਤਾ ਦੇ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਅੱਗੇ ਵਧਣ ਦਾ ਅਵਸਰ ਮਿਲਣਾ ਚਾਹੀਦਾ ਹੈ। ਇਸ ਦੇ ਲਈ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ਦੇ ਵਿਕਲਪ ਦਿੱਤੇ ਜਾ ਰਹੇ ਹਨ। ਕੰਨੜ, ਤਮਿਲ, ਤੇਲਗੂ ਦੇ ਨਾਲ-ਨਾਲ ਸੰਸਕ੍ਰਿਤ ਜਿਹੀਆਂ ਭਾਸ਼ਾਵਾਂ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ। ਸਾਡੇ ਸਾਰੇ ਮਠ ਅਤੇ ਧਾਰਮਿਕ ਸੰਸਥਾਨ ’ਤੇ ਇਸ ਕਾਰਜ ਵਿੱਚ ਸਦੀਆਂ ਤੋਂ ਲਗੇ ਹੋਏ ਹਨ।

ਮੈਸੂਰ ਤਾਂ ਇੱਕ ਐਸੀ ਜਗ੍ਹਾ ਹੈ, ਜਿਥੋਂ ਦੇਸ਼ ਦਾ ਇੱਕਮਾਤਰ ਸੰਸਕ੍ਰਿਤ ਦੈਨਿਕ ਅਖ਼ਬਾਰ ਸੁਧਰਮਾ ਅੱਜ ਪ੍ਰਕਾਸ਼ਿਤ ਹੋ ਰਿਹਾ ਹੈ। ਹੁਣ ਦੇਸ਼ ਵੀ ਤੁਹਾਡੇ ਇਨ੍ਹਾਂ ਪ੍ਰਯਾਸਾਂ ਵਿੱਚ ਆਪਣਾ ਸਹਿਯੋਗ ਦੇ ਰਿਹਾ ਹੈ, ਇਸ ਦੇ ਲਈ ਹਰ ਸੰਭਵ ਪ੍ਰਯਾਸ ਕਰ ਰਿਹਾ ਹੈ। ਇਸੇ ਤਰ੍ਹਾਂ, ਸਿਹਤ ਅਤੇ ਅਰੋਗਤਾ ਦੀ ਦਿਸ਼ਾ ਵਿੱਚ ਭਾਰਤ ਦੇ ਪ੍ਰਯਾਸਾਂ ਨਾਲ ਅੱਜ ਆਯੁਰਵੇਦ ਅਤੇ ਯੋਗ ਨੂੰ ਪੂਰੀ ਦੁਨੀਆ ਵਿੱਚ ਨਵੀਂ ਪਹਿਚਾਣ ਮਿਲੀ ਹੈ। ਸਾਡਾ ਪ੍ਰਯਾਸ ਹੈ ਕਿ ਦੇਸ਼ ਦਾ ਇੱਕ ਵੀ ਨਾਗਰਿਕ ਆਪਣੀ ਇਸ ਵਿਰਾਸਤ ਤੋਂ ਅਣਜਾਣ ਅਤੇ ਵੰਚਿਤ ਨਾ ਰਹੇ।

 

ਇਸ ਅਭਿਯਾਨ ਨੂੰ ਪੂਰਾ ਕਰਨ ਦੇ ਲਈ ਸਾਡੇ ਅਧਿਆਤਮਿਕ ਸੰਸਥਾਨਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਐਸੇ ਹੀ, ਬੇਟੀਆਂ ਦੀ ਪੜ੍ਹਾਈ-ਲਿਖਾਈ ਦੇ ਲਈ, ਜਲ-ਸੁਰੱਖਿਆ ਦੇ ਲਈ, ਵਾਤਾਵਰਣ ਦੇ ਲਈ, ਅਤੇ ਸਵੱਛ ਭਾਰਤ ਦੇ ਲਈ ਵੀ ਸਾਨੂੰ ਸਭ ਨੂੰ ਮਿਲ ਕੇ ਅੱਗੇ ਆਉਣਾ ਹੋਵੇਗਾ। ਇੱਕ ਹੋਰ ਮਹੱਤਵਪੂਰਨ ਸੰਕਲਪ ਪ੍ਰਾਕ੍ਰਿਤਿਕ(ਕੁਦਰਤੀ) ਖੇਤੀ ਦਾ ਵੀ ਹੈ। ਸਾਡਾ ਅੰਨ ਜਿਤਨਾ ਸ਼ੁੱਧ ਹੋਵੇਗਾ, ਸਾਡਾ ਜੀਵਨ ਵੀ ਅਤੇ ਅੰਨ ਸ਼ੁੱਧ ਤਾਂ ਮਨ ਸ਼ੁੱਧ ਉਤਨਾ ਹੀ ਸੁਅਸਥ ਅਤੇ ਪਵਿੱਤਰ ਹੋਵੇਗਾ।

ਮੈਂ ਚਾਹਾਂਗਾ ਕਿ ਇਸ ਦਿਸ਼ਾ ਵਿੱਚ ਵੀ ਸਾਡੇ ਸਾਰੇ ਧਾਰਮਿਕ ਮੱਠ ਅਤੇ ਸੰਸਥਾਨ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰਨ। ਸਾਡੀ ਇਸ ਭਾਰਤ ਮਾਤਾ, ਸਾਡੀ ਇਸ ਧਰਤੀ ਮਾਤਾ, ਉਸ ਨੂੰ ਅਸੀਂ ਕੈਮੀਕਲ ਤੋਂ ਮੁਕਤ ਕਰੀਏ। ਇਸ ਦੇ ਲਈ ਅਸੀਂ ਜਿਤਨਾ ਕਰਾਂਗੇ, ਇਹ ਮਾਂ ਦੇ ਅਸ਼ੀਰਵਾਦ ਸਦੀਆਂ ਤੱਕ ਸਾਡੇ ਕੰਮ ਆਉਣ ਵਾਲੇ ਹਨ।

ਸਾਥੀਓ, 

ਜਿਸ ਕਾਰਜ ਵਿੱਚ ਸੰਤਾਂ ਦਾ ਪ੍ਰਯਾਸ ਜੁੜ ਜਾਂਦਾ ਹੈ, ਉਸ ਕਾਰਜ ਵਿੱਚ ਅਧਿਆਤਮਕ ਚੇਤਨਾ ਅਤੇ ਈਸ਼ਵਰੀ ਅਸ਼ੀਰਵਾਦ ਵੀ ਜੁੜ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ, ਆਪ ਸਭ ਸੰਤਾਂ ਦਾ ਅਸ਼ੀਰਵਾਦ ਨਿਰੰਤਰ ਦੇਸ਼ ਨੂੰ ਮਿਲਦਾ ਰਹੇਗਾ। ਅਸੀਂ ਨਾਲ ਮਿਲ ਕੇ ਨਵੇਂ ਭਾਰਤ ਦਾ ਸੁਪਨਾ ਪੂਰਾ ਕਰਾਂਗੇ। ਅਤੇ ਅੱਜ ਮੇਰੇ ਲਈ ਬਹੁਤ ਸੁਭਾਗ ਦੇ ਪਲ ਹਨ। ਪੂਜਨੀਕ ਸੰਤਾਂ ਨੇ ਜਿਸ ਪ੍ਰਕਾਰ ਨਾਲ ਮੇਰੇ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਮੈਂ ਜਾਣਦਾ ਹਾਂ, ਜੋ ਕੁਝ ਵੀ ਮੇਰੇ ਲਈ ਕਿਹਾ ਗਿਆ ਹੈ ਹਾਲੇ ਮੈਨੂੰ ਉੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਕੁਝ ਕਰਨਾ ਬਾਕੀ ਹੈ।

ਲੇਕਿਨ ਮੈਨੂੰ ਇਸ ਬਾਤ ਦਾ ਭਰੋਸਾ ਹੈ ਕਿ ਇਹ ਸੰਤਾਂ ਦੇ ਅਸ਼ੀਰਵਾਦ, ਸਾਡੀ ਮਹਾਨ ਸੱਭਿਆਚਾਰਕ ਵਿਰਾਸਤ ਅਤੇ ਆਪ ਸਭ ਸੰਤਾਂ ਦੀ ਮੈਥੋਂ ਜੋ ਅਪੇਖਿਆਵਾਂ (ਉਮੀਦਾਂ) ਹਨ, ਤੁਸੀਂ ਵੀ ਮੈਨੂੰ ਘੜ੍ਹਦੇ ਰਹੋਗੇ, ਆਪ ਹੀ ਮੈਨੂੰ ਦਿਸ਼ਾ ਦਿੰਦੇ ਰਹੋਗੇ ਅਤੇ ਮੈਂ ਤੁਹਾਡੇ ਦਿਸ਼ਾ-ਨਿਰਦੇਸ਼ ਨਾਲ, ਸੰਤਾਂ ਦੇ ਮਾਰਗਦਰਸ਼ਨ ਨਾਲ, ਮਹਾਨ ਵਿਰਾਸਤ ਦੀ ਪ੍ਰੇਰਣਾ ਨਾਲ ਉਨ੍ਹਾਂ ਕਾਰਜਾਂ ਨੂੰ ਪੂਰਾ ਕਰ ਪਾਵਾਂ(ਸਕਾਂ), ਇਹ ਐਸੇ ਅਸ਼ੀਰਵਾਦ ਆਪ ਲੋਕ ਮੈਨੂੰ ਦਿਓ ਤਾਕਿ ਮੇਰੇ ਕੰਮ ਵਿੱਚ ਕੋਈ ਕਮੀ ਨਾ ਰਹਿ ਜਾਵੇ ਅਤੇ ਤੁਹਾਡੀਆਂ ਅਪੇਖਿਆਵਾਂ (ਉਮੀਦਾਂ) ਅਧੂਰੀਆਂ ਨਾ ਰਹਿ ਜਾਣ। ਇਸੇ ਇੱਕ ਮੇਰੀ ਭਾਵਨਾ ਨੂੰ ਵਿਅਕਤ ਕਰਦੇ ਹੋਏ ਮੈਨੂੰ ਤੁਹਾਡੇ ਸਭ ਦੇ ਵਿਚਕਾਰ ਆਉਣ ਦਾ ਅਵਸਰ ਮਿਲਿਆ, ਮੇਰਾ ਜੀਵਨ ਧੰਨਤਾ ਅਨੁਭਵ ਕਰ ਰਿਹਾ ਹੈ। ਮੈਂ ਫਿਰ ਇੱਕ ਵਾਰ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।

ਯੇੱਲਾਰਿਗੁ ਨਮਸਕਾਰ। (येल्लारिगु नमस्कार।)

*****

ਡੀਐੱਸ/ਐੱਸਟੀ/ਏਵੀ



(Release ID: 1836211) Visitor Counter : 100