ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਸੁਤੂਰ ਮੱਠ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ


"ਜਦੋਂ ਭਾਰਤ ਦੀ ਚੇਤਨਾ ਘਟੀ, ਤਾਂ ਦੇਸ਼ ਭਰ ਦੇ ਸੰਤਾਂ-ਮਹਾਪੁਰਖਾਂ ਨੇ ਦੇਸ਼ ਦੀ ਆਤਮਾ ਨੂੰ ਸੁਰਜੀਤ ਕੀਤਾ"



"ਮੰਦਿਰ ਅਤੇ ਮੱਠਾਂ ਨੇ ਔਖੇ ਦੌਰ ਵਿੱਚ ਸੱਭਿਆਚਾਰ ਅਤੇ ਗਿਆਨ ਨੂੰ ਜਿਊਂਦਾ ਰੱਖਿਆ"



"ਭਗਵਾਨ ਬਸਵੇਸ਼ਵਰਾ ਦੁਆਰਾ ਸਾਡੇ ਸਮਾਜ ਨੂੰ ਦਿੱਤੀ ਊਰਜਾ, ਲੋਕਤੰਤਰ, ਸਿੱਖਿਆ ਅਤੇ ਸਮਾਨਤਾ ਦੇ ਆਦਰਸ਼, ਅਜੇ ਵੀ ਭਾਰਤ ਦੀ ਨੀਂਹ ਹਨ"

Posted On: 20 JUN 2022 8:49PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸੁਤੂਰ ਮੱਠਮੈਸੂਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਸ਼੍ਰੀ ਗੁਰੂ ਸ੍ਰੀ ਸ਼ਿਵਰਾਤਰੀ ਦੇਸ਼ਿਕੇਂਦਰ ਮਹਾਸਵਾਮੀ ਜੀਸ਼੍ਰੀ ਸਿੱਧੇਸ਼ਵਰ ਸਵਾਮੀਜੀਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ ਅਤੇ ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਮੌਜੂਦ ਸਨ।

ਸਭਾ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਦੇਵੀ ਚਾਮੁੰਡੇਸ਼ਵਰੀ ਨੂੰ ਮੱਥਾ ਟੇਕਿਆ ਅਤੇ ਮੱਠ ਅਤੇ ਸੰਤਾਂ ਦੇ ਦਰਮਿਆਨ ਹਾਜ਼ਰ ਹੋਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਸ੍ਰੀ ਸੁਤੂਰ ਮੱਠ ਦੀ ਅਧਿਆਤਮਿਕ ਪਰੰਪਰਾ ਨੂੰ ਨਮਨ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਜੋ ਆਧੁਨਿਕ ਪਹਿਲਾਂ ਚਲ ਰਹੀਆਂ ਹਨਉਨ੍ਹਾਂ ਨਾਲ ਸੰਸਥਾ ਆਪਣੇ ਸੰਕਲਪਾਂ ਨੂੰ ਨਵਾਂ ਪਸਾਰ ਦੇਵੇਗੀ। ਪ੍ਰਧਾਨ ਮੰਤਰੀ ਨੇ ਸ਼੍ਰੀ ਸਿੱਧੇਸ਼ਵਰ ਸਵਾਮੀ ਜੀ ਦੁਆਰਾ ਨਾਰਦ ਭਗਤੀ ਸੂਤਰਸ਼ਿਵ ਸੂਤਰ ਅਤੇ ਪਤੰਜਲੀ ਯੋਗ ਸੂਤਰਬਹੁਤ ਸਾਰੇ ਭਾਸ਼ਯਾਵਾਂ’ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਸਿੱਧੇਸ਼ਵਰ ਸਵਾਮੀ ਜੀ ਪ੍ਰਾਚੀਨ ਭਾਰਤ ਦੀ ਸ਼ਰੂਤੀ’ ਪਰੰਪਰਾ ਨਾਲ ਸਬੰਧਤ ਹਨ।

ਪ੍ਰਧਾਨ ਮੰਤਰੀ ਨੇ ਕਿਹਾਧਰਮ-ਗ੍ਰੰਥ ਦੇ ਅਨੁਸਾਰਗਿਆਨ ਜਿਹੀ ਮਹਾਨ ਕੋਈ ਚੀਜ਼ ਨਹੀਂ ਹੈਇਸ ਲਈ ਸਾਡੇ ਰਿਸ਼ੀ-ਮੁਨੀਆਂ ਨੇ ਸਾਡੀ ਚੇਤਨਾ ਨੂੰ ਆਕਾਰ ਦਿੱਤਾਜੋ ਗਿਆਨ ਨਾਲ ਭਰਪੂਰ ਹੈ ਅਤੇ ਵਿਗਿਆਨ ਨਾਲ ਸ਼ਿੰਗਾਰੀ ਹੈਜੋ ਗਿਆਨ ਦੁਆਰਾ ਵਧਦੀ ਹੈ ਅਤੇ ਖੋਜ ਦੁਆਰਾ ਮਜ਼ਬੂਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਮਾਂ ਅਤੇ ਯੁਗ ਬਦਲ ਗਏ ਅਤੇ ਭਾਰਤ ਨੂੰ ਕਈ ਤੂਫਾਨਾਂ ਦਾ ਸਾਹਮਣਾ ਕਰਨਾ ਪਿਆ। ਪਰਜਦੋਂ ਭਾਰਤ ਦੀ ਚੇਤਨਾ ਘਟੀਤਾਂ ਦੇਸ਼ ਭਰ ਦੇ ਸੰਤਾਂ-ਮਹਾਪੁਰਖਾਂ ਨੇ ਪੂਰੇ ਭਾਰਤ ਨੂੰ ਮੰਥਨ ਕਰਕੇ ਦੇਸ਼ ਦੀ ਆਤਮਾ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਕਿਹਾ ਕਿ ਮੰਦਰਾਂ ਅਤੇ ਮੱਠਾਂ ਨੇ ਸਦੀਆਂ ਦੇ ਔਖੇ ਦੌਰ ਵਿੱਚ ਸੱਭਿਆਚਾਰ ਅਤੇ ਗਿਆਨ ਨੂੰ ਜਿਊਂਦਾ ਰੱਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਚ ਦੀ ਹੋਂਦ ਸਿਰਫ਼ ਖੋਜ 'ਤੇ ਨਹੀਂਬਲਕਿ ਸੇਵਾ ਅਤੇ ਕੁਰਬਾਨੀ 'ਤੇ ਆਧਾਰਿਤ ਹੈ। ਸ੍ਰੀ ਸੁਤੂਰ ਮੱਠ ਅਤੇ ਜੇਐੱਸਐੱਸ ਮਹਾ ਵਿਦਿਆਪੀਠ ਇਸ ਭਾਵਨਾ ਦੀਆਂ ਉਦਾਹਰਣਾਂ ਹਨਜੋ ਸੇਵਾ ਅਤੇ ਕੁਰਬਾਨੀ ਨੂੰ ਵੀ ਵਿਸ਼ਵਾਸ ਤੋਂ ਉੱਪਰ ਰੱਖਦੀ ਹੈ।

ਦੱਖਣ ਭਾਰਤ ਦੀ ਸਮਾਨਤਾਵਾਦੀ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਬਾਰੇ ਗੱਲ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ, "ਭਗਵਾਨ ਬਸਵੇਸ਼ਵਰਾ ਦੁਆਰਾ ਸਾਡੇ ਸਮਾਜ ਨੂੰ ਦਿੱਤੀ ਊਰਜਾਲੋਕਤੰਤਰਸਿੱਖਿਆ ਅਤੇ ਸਮਾਨਤਾ ਦੇ ਆਦਰਸ਼ ਅਜੇ ਵੀ ਭਾਰਤ ਦੀ ਨੀਂਹ ਹਨ।" ਸ਼੍ਰੀ ਮੋਦੀ ਨੇ ਉਸ ਮੌਕੇ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਲੰਡਨ ਵਿੱਚ ਭਗਵਾਨ ਬਸਵੇਸ਼ਵਰਾ ਦੀ ਪ੍ਰਤਿਮਾ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਜੇਕਰ ਅਸੀਂ ਮੈਗਨਾ ਕਾਰਟਾ ਅਤੇ ਭਗਵਾਨ ਬਸਵੇਸ਼ਵਰਾ ਦੀਆਂ ਸਿੱਖਿਆਵਾਂ ਦੀ ਤੁਲਨਾ ਕਰੀਏ ਤਾਂ ਸਾਨੂੰ ਸਦੀਆਂ ਪਹਿਲਾਂ ਸਮਾਨ ਸਮਾਜ ਦੇ ਦ੍ਰਿਸ਼ਟੀਕੋਣ ਬਾਰੇ ਪਤਾ ਲੱਗੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਸਵਾਰਥ ਸੇਵਾ ਦੀ ਇਹ ਪ੍ਰੇਰਣਾ ਸਾਡੇ ਰਾਸ਼ਟਰ ਦੀ ਨੀਂਹ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਅੰਮ੍ਰਿਤ ਕਾਲ’ ਦਾ ਇਹ ਸਮਾਂ ਸੰਤਾਂ ਦੀਆਂ ਸਿੱਖਿਆਵਾਂ ਅਨੁਸਾਰ ਸਬਕਾ ਪ੍ਰਯਾਸ ਲਈ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਯਤਨਾਂ ਨੂੰ ਰਾਸ਼ਟਰੀ ਪ੍ਰਤੀਬੱਧਤਾ ਨਾਲ ਜੋੜਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਭਾਰਤੀ ਸਮਾਜ ਵਿੱਚ ਸਿੱਖਿਆ ਦੇ ਕੁਦਰਤੀ ਜੈਵਿਕ ਸਥਾਨ ਨੂੰ ਉਜਾਗਰ ਕੀਤਾ ਅਤੇ ਕਿਹਾ, “ਅੱਜ ਸਿੱਖਿਆ ਦੇ ਖੇਤਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ’ ਦੀ ਮਿਸਾਲ ਸਾਡੇ ਸਾਹਮਣੇ ਹੈ। ਜਿਸ ਆਸਾਨੀ ਨਾਲ ਦੇਸ਼ ਦੀ ਕੁਦਰਤ ਦਾ ਹਿੱਸਾ ਹੈਉਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਦੇ ਲਈਸਥਾਨਕ ਭਾਸ਼ਾਵਾਂ ਵਿੱਚ ਵਿਕਲਪ ਦਿੱਤੇ ਜਾ ਰਹੇ ਹਨ।" ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਦੇਸ਼ ਦਾ ਇੱਕ ਵੀ ਨਾਗਰਿਕ ਦੇਸ਼ ਦੀ ਵਿਰਾਸਤ ਤੋਂ ਅਣਜਾਣ ਨਾ ਰਹੇ। ਉਨ੍ਹਾਂ ਨੇ ਇਸ ਮੁਹਿੰਮ ਅਤੇ ਲੜਕੀਆਂ ਦੀ ਸਿੱਖਿਆਵਾਤਾਵਰਣਪਾਣੀ ਦੀ ਸੰਭਾਲ਼ ਅਤੇ ਸਵੱਛ ਭਾਰਤ ਜਿਹੀਆਂ ਮੁਹਿੰਮਾਂ ਵਿੱਚ ਅਧਿਆਤਮਿਕ ਸੰਸਥਾਵਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕੁਦਰਤੀ ਖੇਤੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਮਹਾਨ ਪਰੰਪਰਾ ਅਤੇ ਸੰਤਾਂ ਤੋਂ ਸੇਧ ਅਤੇ ਅਸ਼ੀਰਵਾਦ ਲੈ ਕੇ ਸਮਾਪਤੀ ਕੀਤੀ।

 

 

 

************

ਡੀਐੱਸ/ਏਕੇ



(Release ID: 1836078) Visitor Counter : 122