ਰੱਖਿਆ ਮੰਤਰਾਲਾ
azadi ka amrit mahotsav

ਅਗਨੀਪਥ ਸਕੀਮ ਲਈ ਉਮਰ ਵਿੱਚ ਛੋਟ ਨੌਜਵਾਨ ਲਈ ਸਰਕਾਰ ਦੀ ਚਿੰਤਾ ਨੂੰ ਦਰਸਾਉਂਦੀ ਹੈ: ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ


ਉਨ੍ਹਾਂ ਨੇ ਕਿਹਾ ਕਿ ਭਰਤੀ ਜਲਦੀ ਸ਼ੁਰੂ ਹੋਵੇਗੀ ਅਤੇ ਨੌਜਵਾਨਾ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ

Posted On: 17 JUN 2022 2:19PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਅਗਨੀਪਥ ਯੋਜਨਾ ਭਾਰਤੀ ਨੌਜਵਾਨ ਲਈ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਅਤੇ ਆਪਣੀ ਮਾਤ ਭੂਮੀ ਦੀ ਸੇਵਾ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਸ਼੍ਰੀ ਰਾਜਨਾਥ ਸਿੰਘ, ਜੋ ਜੰਮੂ ਅਤੇ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ, ਨੇ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਨੌਜਵਾਨ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਪਿਛਲੇ ਦੋ ਸਾਲਾਂ ਤੋਂ ਭਰਤੀ ਪ੍ਰਕਿਰਿਆ ਨਹੀਂ ਹੋ ਸਕੀ। ਨੌਜਵਾਨ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ 'ਤੇ, 2022 ਦੇ ਭਰਤੀ ਚੱਕਰ ਲਈ ਅਗਨੀਵੀਰਾਂ ਦੀ ਭਰਤੀ ਲਈ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ।

ਰੱਖਿਆ ਮੰਤਰੀ ਨੇ ਕਿਹਾ “ਉਮਰ ਵਿੱਚ ਢਿੱਲ ਦਰਸਾਉਂਦੀ ਹੈ ਕਿ ਸਰਕਾਰ ਸਾਡੇ ਨੌਜਵਾਨ ਦੀ ਪਰਵਾਹ ਕਰਦੀ ਹੈ। ਫੌਜੀ ਮਾਮਲਿਆਂ ਦਾ ਵਿਭਾਗ, ਰੱਖਿਆ ਮੰਤਰਾਲਾ ਅਤੇ ਸੇਵਾਵਾਂ ਜਲਦੀ ਤੋਂ ਜਲਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਵਚਨਬੱਧ ਹਨ। ਅਸੀਂ ਨੌਜਵਾਨ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਅਤੇ ਅਗਨੀਪਥ ਦੇ ਜ਼ਰੀਏ ਰਾਸ਼ਟਰ ਦੀ ਸੇਵਾ ਕਰਨ ਲਈ ਸੱਦਾ ਦਿੰਦੇ ਹਾਂ।” 

ਬਾਅਦ ਵਿੱਚ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪਹਿਲਗਾਮ ਵਿੱਚ ਜਵਾਹਰ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਵਿੰਟਰ ਸਪੋਰਟਸ (ਜੇਆਈਐੱਮਐਂਡਡਬਲਯੂਐੱਸ) ਦੀ 9ਵੀਂ ਕਾਰਜਕਾਰੀ ਕੌਂਸਲ ਅਤੇ ਚੌਥੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਰੱਖਿਆ ਮੰਤਰੀ ਅਤੇ ਲੈਫਟੀਨੈਂਟ ਗਵਰਨਰ, ਜੰਮੂ-ਕਸ਼ਮੀਰ ਸ਼੍ਰੀ ਮਨੋਜ ਸਿਨਹਾ ਦੀ ਮੌਜੂਦਗੀ ਵਿੱਚ, ਮੀਟਿੰਗ ਵਿੱਚ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਅਤੇ ਲੰਬਿਤ ਮੁੱਦਿਆਂ ਦੇ ਛੇਤੀ ਹੱਲ ਲਈ ਤਰੀਕਿਆਂ 'ਤੇ ਚਰਚਾ ਕੀਤੀ ਗਈ।

ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਟਰੇਨਰਾਂ ਅਤੇ ਇੰਸਟਰੱਕਟਰਾਂ ਦੀ ਸਖ਼ਤ ਸਿਖਲਾਈ ਦੇ ਮਿਆਰਾਂ, ਸ਼ਾਨਦਾਰ ਪ੍ਰਬੰਧਨ, ਨਿਸ਼ਠਾ ਅਤੇ ਤਕਨੀਕੀ ਮੁਹਾਰਤ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਜੇਆਈਐੱਮਐਂਡਡਬਲਯੂਐੱਸ ਨੂੰ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਪਰਬਤਾਰੋਹਣ ਅਤੇ ਸਹਾਇਕ ਗਤੀਵਿਧੀਆਂ ਨੂੰ ਨਾ ਸਿਰਫ਼ ਸਰੀਰਕ ਸਹਿਣਸ਼ੀਲਤਾ, ਬਲਕਿ ਮਾਨਸਿਕ ਕਠੋਰਤਾ ਅਤੇ ਉਤਸ਼ਾਹ ਦਾ ਵੀ ਪ੍ਰਤੀਕ ਦੱਸਿਆ।

ਸ਼੍ਰੀ ਰਾਜਨਾਥ ਸਿੰਘ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਔਰਤਾਂ ਦੀ ਵਧਦੀ ਗਿਣਤੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਕਦੇ ਮਰਦ ਪ੍ਰਧਾਨਗੀ ਦੇਖੀ ਗਈ ਸੀ। ਉਨ੍ਹਾਂ ਨੇ ਦਿਵਯਾਂਗਜਨਾਂ ਦਾ ਵੀ ਆਭਾਰ ਪ੍ਰਗਟਾਇਆ ਜੋ ਹੁਨਰ ਅਤੇ ਉਤਸ਼ਾਹ ਨਾਲ ਪਰਬਤਾਰੋਹਣ ਮੁਹਿੰਮਾਂ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਭਾਰਤੀ ਪਰਬਤਾਰੋਹੀ ਸ਼੍ਰੀਮਤੀ ਅਰੁਣਿਮਾ ਸਿਨਹਾ ਦਾ ਵਿਸ਼ੇਸ਼ ਜ਼ਿਕਰ ਕੀਤਾ ਜੋ ਆਪਣੇ ਦ੍ਰਿੜ ਇਰਾਦੇ ਨਾਲ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲੀ ਪਹਿਲੀ ਦਿਵਯਾਂਗ ਮਹਿਲਾ ਬਣੀ। ਇਸ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਇਸ ਸੰਸਥਾ ਦੇ ਸਾਰੇ ਸਿਖਲਾਈ ਪ੍ਰੋਗਰਾਮਾਂ ਨੂੰ ਓਵਰਸਬਸਕ੍ਰਾਈਬ ਕੀਤਾ ਜਾਵੇ।

ਇਹ ਕਹਿੰਦੇ ਹੋਏ ਕਿ ਵੱਖ-ਵੱਖ ਖੇਤਰਾਂ ਵਿੱਚ ਜਨਤਕ-ਨਿੱਜੀ ਭਾਈਵਾਲੀ ਨੂੰ ਵਧਾਉਣ 'ਤੇ ਸਰਕਾਰ ਦੇ ਫੋਕਸ ਨੇ ਦੇਸ਼ ਦੇ ਵਿਕਾਸ ਨੂੰ ਇੱਕ ਨਵਾਂ ਬਲ ਪ੍ਰਦਾਨ ਕੀਤਾ ਹੈ, ਰੱਖਿਆ ਮੰਤਰੀ ਨੇ ਜੇਆਈਐੱਮਐਂਡਡਬਲਯੂਐੱਸ ਨੂੰ ਆਪਣੇ  ਸਿਖਲਾਈ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਲਈ ਪ੍ਰਾਈਵੇਟ ਸੈਕਟਰ ਨਾਲ ਹੱਥ ਮਿਲਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ, "ਨਿੱਜੀ ਖੇਤਰ ਵਿੱਚ ਬਹੁਤ ਸਾਰੀਆਂ ਤਕਨੀਕਾਂ, ਮੁਹਾਰਤ ਅਤੇ ਨਵੀਨਤਾਵਾਂ ਹਨ ਜੋ ਜਨਤਕ ਖੇਤਰ ਵਿੱਚ ਉਪਲੱਬਧ ਨਹੀਂ ਹਨ। ਨਿੱਜੀ ਖੇਤਰ ਦੇ ਨਾਲ ਸਹਿਯੋਗ ਜੇਆਈਐੱਮਐਂਡਡਬਲਯੂਐੱਸ ਨੂੰ ਪਰਬਤਾਰੋਹਣ ਵਰਗੀਆਂ ਗਤੀਵਿਧੀਆਂ ਨਾਲ ਲੋਕਾਂ, ਖਾਸ ਕਰਕੇ ਨੌਜਵਾਨ ਨੂੰ ਜੋੜਨ ਅਤੇ ਸਥਾਨਕ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।”

ਰੱਖਿਆ ਮੰਤਰੀ ਨੇ ਸੰਸਥਾ ਨੂੰ ਆਪਣੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਰਾਹੀਂ ਪਰਬਤਾਰੋਹਣ ਅਤੇ ਸਰਦੀਆਂ ਦੀਆਂ ਖੇਡਾਂ ਨਾਲ ਲੋਕਾਂ, ਖਾਸ ਕਰਕੇ ਨੌਜਵਾਨ ਨੂੰ ਹੋਰ ਜਾਣੂ ਕਰਵਾਉਣ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ, ਸਾਹਸ ਅਤੇ ਊਰਜਾ ਭਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ਇਸ ਨਾਲ ਨਾ ਸਿਰਫ਼ ਇਨ੍ਹਾਂ ਗਤੀਵਿਧੀਆਂ ਦੀ ਲੋਕਪ੍ਰਿਯਤਾ ਵਧੇਗੀ, ਸਗੋਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸਥਾਨਕ ਭਾਈਚਾਰੇ ਦੀ ਭਾਗੀਦਾਰੀ ਵੀ ਵਧੇਗੀ ਅਤੇ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲੇਗਾ। ਰੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਥਾਨਕ ਲੋਕਾਂ ਨੂੰ ਸਿਰਫ਼ ਸ਼ੇਰਪਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਰਾਸ਼ਟਰੀ-ਸੱਭਿਆਚਾਰਕ ਏਕਤਾ ਵਿੱਚ ਭਾਈਵਾਲ ਹੋਣਾ ਚਾਹੀਦਾ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਰਹੱਦੀ ਖੇਤਰਾਂ ਦੇ ਵਿਕਾਸ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ਅਤੇ ਕਿਹਾ ਕਿ ਜੇਆਈਐੱਮਐਂਡਡਬਲਯੂਐੱਸ ਵਰਗੀਆਂ ਸੰਸਥਾਵਾਂ ਉਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰ ਸਕਦੀਆਂ ਹਨ। ਵਾਤਾਵਰਣ ਸੁਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਜੇਆਈਐੱਮਐਂਡਡਬਲਯੂਐੱਸ ਵਰਗੀਆਂ ਸੰਸਥਾਵਾਂ ਨੂੰ ਵਾਤਾਵਰਣ-ਸੰਵੇਦਨਸ਼ੀਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਇਸ ਉਮੀਦ ਨਾਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੇਆਈਐੱਮਐਂਡਡਬਲਯੂਐੱਸ ਦੁਨੀਆ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਜਾਵੇਗਾ।

ਇਸ ਮੌਕੇ ਰੱਖਿਆ ਮੰਤਰੀ ਨੇ ਇੰਸਟੀਚਿਊਟ ਵਿਖੇ ਕਰਨਲ ਕੇਐੱਸ ਮਾਲ ਬੋਲਡਰ ਕਲਾਈਬਿੰਗ ਵਾਲ ਅਤੇ ਹਿਮਾਲੀਅਨ ਮਿਊਜ਼ੀਅਮ ਦਾ ਉਦਘਾਟਨ ਵੀ ਕੀਤਾ। ਜੇਆਈਐੱਮਐਂਡਡਬਲਯੂਐੱਸ ਦਾ ਉਦੇਸ਼ ਨੌਜਵਾਨ ਨੂੰ ਕੁਦਰਤ ਨਾਲ ਜਾਣੂ ਕਰਵਾਉਣਾ ਅਤੇ ਸਾਹਸੀ ਖੇਡਾਂ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ, ਚਰਿੱਤਰ ਅਤੇ ਆਤਮ ਵਿਸ਼ਵਾਸ ਦਾ ਵਿਕਾਸ ਕਰਨਾ ਹੈ।

 ****

ABB/Savvy


(Release ID: 1834972) Visitor Counter : 209