ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ‘ਅਗਨੀਪਥ ਯੋਜਨਾ’ਵਿੱਚ ਪਹਿਲੇ ਵਰ੍ਹੇ ਉਮਰ ਸੀਮਾ ਵਿੱਚ ਦੋ ਵਰ੍ਹਿਆਂ ਦੀ ਰਿਆਇਤ ਦੇ ਕੇ ਜ਼ਿਆਦਾਤਰ ਪ੍ਰਵੇਸ਼ ਉਮਰ 21 ਸਾਲ ਤੋਂ 23 ਸਾਲ ਕਰਨ ਦਾ ਸੰਵੇਦਨਸ਼ੀਲ ਫੈਸਲੇ ਲੈਣ ਦੇ ਲਈ ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਜੀ ਦਾ ਆਭਾਰ ਵਿਅਕਤ ਕੀਤਾ


ਇਸ ਫੈਸਲੇ ਨਾਲ ਵੱਡੀ ਸੰਖਿਆ ਵਿੱਚ ਨੌਜਵਾਨ ਲਾਭਵੰਦ ਹੋਣਗੇ ਅਤੇ ਅਗਨੀਪਥ ਯੋਜਨਾ ਦੇ ਮਾਧਿਅਮ ਨਾਲ ਦੇਸ਼ ਸੇਵਾ ਤੇ ਆਪਣੇ ਉੱਜਵਲ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧਣਗੇ

ਪਿਛਲੇ ਦੋ ਵਰ੍ਹੇ ਕੋਰੋਨਾ ਮਹਾਮਾਰੀ ਦੇ ਕਾਰਨ ਸੈਨਾ ਵਿੱਚ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ ਜਿਸ ਨੂੰ ਧਿਆਨ ਵਿੱਚ ਰਖਦੇ ਹੋਏ ਕੇਂਦਰ ਸਰਕਾਰ ਨੇ ਪਹਿਲੇ ਸਾਲ ਉਮਰ ਸੀਮਾ ਵਿੱਚ ਦੋ ਵਰ੍ਹੇ ਦੀ ਰਿਆਇਤ ਦੇ ਕੇ ਜ਼ਿਆਦਾਤਰ ਪ੍ਰਵੇਸ਼ ਉਮਰ 21 ਸਾਲ ਤੋਂ 23 ਸਾਲ ਕਰਨ ਦਾ ਫੈਸਲਾ ਲਿਆ ਹੈ

Posted On: 17 JUN 2022 1:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ‘ਅਗਨੀਪਥ ਯੋਜਨਾ’ ਵਿੱਚ ਪਹਿਲਾ ਵਰ੍ਹੇ ਉਮਰ ਸੀਮਾ ਵਿੱਚ ਦੋ ਵਰ੍ਹੇ ਦੀ ਰਿਆਇਤ ਦੇ ਕੇ ਜ਼ਿਆਦਾਤਰ ਪ੍ਰਵੇਸ਼ ਉਮਰ 21 ਸਾਲ ਤੋਂ 23 ਸਾਲ ਕਰਨ ਦਾ ਸੰਵੇਦਨਸ਼ੀਲ ਫੈਸਲੇ ਲੈਣ ਦੇ ਲਈ ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਜੀ ਦਾ ਆਭਾਰ ਵਿਅਕਤ ਕੀਤਾ।

 

ਟਵੀਟਸ ਦੇ ਜ਼ਰੀਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ “ਪਿਛਲੇ ਦੋ ਵਰ੍ਹੇ ਕੋਰੋਨਾ ਮਹਾਮਾਰੀ ਦੇ ਕਾਰਨ ਸੈਨਾ ਵਿੱਚ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ, ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ‘ਅਗਨੀਪਥ ਯੋਜਨਾ’ ਵਿੱਚ ਉਨ੍ਹਾਂ ਨੌਜਵਾਨਾਂ ਦੀ ਚਿੰਤਾ ਕਰਦੇ ਹੋਏ ਪਹਿਲੇ ਸਾਲ ਉਮਰ ਸੀਮਾ ਵਿੱਚ ਦੋ ਵਰ੍ਹੇ ਦੀ ਰਿਆਇਤ ਦੇ ਕੇ ਜ਼ਿਆਦਾਤਰ ਪ੍ਰਵੇਸ਼ ਉਮਰ 21 ਸਾਲ ਤੋਂ 23 ਸਾਲ ਕਰਨ ਦਾ ਸੰਵੇਦਨਸ਼ੀਲ ਫੈਸਲਾ ਲਿਆ ਹੈ।”

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਇਸ ਫੈਸਲੇ ਨਾਲ ਵੱਡੀ ਸੰਖਿਆ ਵਿੱਚ ਯੁਵਾ ਲਾਭਵੰਦ ਹੋਣਗੇ ਅਤੇ ਅਗਨੀਪਥ ਯੋਜਨਾ ਦੇ ਮਾਧਿਅਮ ਨਾਲ ਦੇਸ਼ ਸੇਵਾ ਤੇ ਆਪਣੇ ਉੱਜਵਲ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧਣਗੇ। ਇਸ ਦੇ ਲਈ ਸ਼੍ਰੀ ਨਰੇਂਦਰ ਮੋਦੀ ਜੀ ਦਾ ਆਭਾਰ ਵਿਅਕਤ ਕਰਦਾ ਹਾਂ।”

 

***************

ਐੱਨਡੀਡਬਲਿਊ/ਏਵਾਈ/ਆਰਆਰ



(Release ID: 1834929) Visitor Counter : 119