ਸਿੱਖਿਆ ਮੰਤਰਾਲਾ
azadi ka amrit mahotsav

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲੀਂਗ ਦੇ ਮਾਧਿਅਮ ਨਾਲ ਅਗਨੀਪਥ ਯੋਜਨਾ ਨੂੰ ਸਮਰਥਨ ਪ੍ਰਦਾਨ ਕੀਤਾ

Posted On: 16 JUN 2022 3:22PM by PIB Chandigarh

ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਸਿਪਾਹੀਆਂ, ਏਅਰਮੈਨ ਅਤੇ ਨੌਸੈਨਿਕ ਦੀ ਭਰਤੀ ਲਈ “ਅਗਨੀਪਥ” ਨਾਮਕ ਇੱਕ ਅਖਿਲ ਭਾਰਤੀ ਯੋਗਤਾ-ਅਧਾਰਿਤ ਭਰਤੀ ਯੋਜਨਾ ਦਾ ਅਨਾਵਰਣ ਕੀਤਾ ਗਿਆ ਹੈ। ਹਥਿਆਰਬੰਦ ਬਲਾਂ ਨੂੰ ਇੱਕ ਯੁਵਾ ਪ੍ਰੋਫਾਈਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਪਰਿਵਰਤਨਕਾਰੀ ਪਹਿਲ ਹੈ। ਇਸ ਯੋਜਨਾ ਦੇ ਤਹਿਤ, ਯੁਵਾਵਾਂ ਨੂੰ “ਅਗਨੀਵੀਰ” ਦੇ ਰੂਪ ਵਿੱਚ ਹਥਿਆਰਬੰਦ ਬਲਾਂ ਵਿੱਚ ਆਪਣੀ ਸੇਵਾ ਪ੍ਰਦਾਨ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ। ਇਸ ਯੋਜਨਾ ਵਿੱਚ ਯੁਵਾਵਾਂ ਨੂੰ ਸਿਖਲਾਈ ਅਵਧੀ ਸਮੇਤ 4 ਸਾਲਾਂ ਲਈ ਹਥਿਆਰਬੰਦ ਬਲਾਂ ਦੇ ਨਿਯਮਿਤ ਕੈਡਰ ਵਿੱਚ ਆਪਣੀ ਸੇਵਾ ਪ੍ਰਦਾਨ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ। 17.5 ਤੋਂ 21 ਸਾਲ ਦੇ ਯੁਵਾਵਾਂ ਦੀ ਭਰਤੀ ਅਗਨੀਵੀਰਾਂ ਦੇ ਰੂਪ ਵਿੱਚ ਕੀਤੀ ਜਾਵੇਗੀ। ਜੋ ਉਮੀਦਵਾਰ 10ਵੀਂ/12ਵੀਂ ਪਾਸ ਹਨ, ਉਹ ਇਸ ਭਰਤੀ ਪ੍ਰਕਿਰਿਆ ਦੇ ਲਈ ਆਰਜ਼ੀ ਹਨ।

ਸਿੱਖਿਆ ਮੰਤਰਾਲੇ ਦੇ ਤਹਿਤ ਆਉਣ ਵਾਲਾ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਨਾਗਰਿਕ ਸਮਾਜ ਵਿੱਚ ਸੈਨਯ ਲੋਕਾਚਾਰ ਨੂੰ ਸਮਾਹਿਤ ਕਰਦੇ ਹੋਏ ਇੱਕ ਜੀਵੰਤ ਰੱਖਿਆ ਬਲ ਦਾ ਨਿਰਮਾਣ ਅਤੇ ਅਨੁਸ਼ਾਸਿਤ ਕੁਸ਼ਲ ਯੁਵਾਵਾਂ ਦੇ ਵਿਕਾਸ ਦੇ ਲਈ ਹਥਿਆਰਬੰਦ ਬਲਾਂ ਵਿੱਚ ਨੌਜਵਾਨ ਪੁਰਖਾਂ ਅਤੇ ਮਹਿਲਾਵਾਂ ਨੂੰ ਸ਼ਾਮਲ ਕਰਨ ਵਾਲੇ ਭਾਰਤ ਸਰਕਾਰ ਦੀ ਇਸ ਪਹਿਲ ਦਾ ਸਵਾਗਤ ਕਰਦਾ ਹੈ।

 

ਇਸ ਪਹਿਲ ਨੂੰ ਆਪਣਾ ਸਮਰਥਨ ਪ੍ਰਦਾਨ ਕਰਨ ਲਈ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਆਪਣੇ ਖੁਦਮੁਖਤਿਆਰ ਸੰਸਥਾਨ, ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਲਰਨਿੰਗ ਦੇ ਮਾਧਿਅਮ ਨਾਲ, ਡਿਫੈਂਸ ਅਥਾਰਿਟੀ ਦੇ ਵਿਚਾਰ ਨਾਲ, ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਿਹਾ ਹੈ ਜਿਸ ਨਾਲ ਉਨ੍ਹਾਂ ਅਗਨੀਵੀਰਾਂ ਨੂੰ ਸਮਰੱਥ ਬਣਾਇਆ ਜਾ ਸਕੇ। ਜੋ 10ਵੀਂ ਕਲਾਸ ਪਾਸ ਹਨ ਅਤੇ ਅਨੁਕੂਲਿਤ ਪਾਠ ਕ੍ਰਮ ਦੇ ਮਾਧਿਅਮ ਨਾਲ ਆਪਣੀ ਸਿੱਖਿਆ ਨੂੰ ਅੱਗੇ ਵਧਾ ਕੇ 12ਵੀਂ ਕਲਾਸ ਪਾਸ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਣ, ਜੋ ਨਾ ਕੇਵਲ ਵਰਤਮਾਨ ਸਮੇਂ ਦੇ ਲਈ ਬਲਕਿ ਉਨ੍ਹਾਂ ਦੀ ਸੇਵਾ ਖੇਤਰ ਦੇ ਲਈ ਵੀ ਬਹੁਤ ਹੀ ਪ੍ਰਾਸੰਗਿਕ ਹੈ।

ਇਹ ਪ੍ਰਮਾਣ ਪੱਤਰ ਪੂਰੇ ਦੇਸ਼ ਵਿੱਚ ਦੋਵਾਂ ਉਦੇਸ਼ਾਂ ਰੋਜ਼ਗਾਰ ਅਤੇ ਉੱਚ ਸਿੱਖਿਆ ਦੇ ਲਈ ਮਾਨਤਾ ਪ੍ਰਾਪਤ ਹੈ। ਇਹ ਅਗਨੀਵੀਰਾਂ ਦੇ ਲਈ ਜ਼ਰੂਰੀ ਸਿੱਖਿਆ ਯੋਗਤਾ ਅਤੇ ਕੌਸ਼ਲ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਾਭਕਾਰੀ ਸਾਬਤ ਹੋਵੇਗਾ ਜਿਸ ਦੇ ਮਾਧਿਅਮ ਨਾਲ ਉਹ ਸਮਾਜਿਕ ਜੀਵਨ ਵਿੱਚ ਉਤਪਾਦਕ ਦੀ ਭੂਮਿਕਾ ਨਿਭਾ ਸਕਣਗੇ। ਐੱਨਆਈਓਐੱਸ ਦਾ ਇਹ ਵਿਸ਼ੇਸ਼ ਪ੍ਰੋਗਰਾਮ ਨਾਮਾਂਕਨ, ਪਾਠ ਕ੍ਰਮਾਂ ਦਾ ਵਿਕਾਸ, ਵਿਦਿਆਰਥੀ ਸਹਾਇਤਾ, ਸਵੈ-ਸਿੱਖਿਆ ਸਮੱਗਰੀ, ਅਧਿਐਨ ਕੇਂਦਰਾਂ ਦਾ ਮਾਨਤਾ, ਵਿਅਕਤੀਗਤ ਸੰਪਰਕ, ਮੁਲਾਂਕਨ ਅਤੇ ਪ੍ਰਮਾਣਨ ਦੀ ਸੁਵਿਧਾ ਪ੍ਰਦਾਨ ਕਰੇਗਾ। ਐੱਨਆਈਓਐੱਸ ਦੀ ਓਪਲ ਸਕੂਲਿੰਗ ਪ੍ਰਣਾਲੀ ਉਪਯੋਗ ਕਰਤਾਵਾਂ ਦੇ ਲਈ ਬਹੁਤ ਅਨੁਕੂਲ ਹੈ ਅਤੇ ਇਹ ਸਾਰਿਆਂ ਲਈ ਕਿਤੇ ਤੋਂ ਵੀ ਸੁਲਭ ਹੈ, ਅਤੇ ਅਗਨੀਪਥ ਯੋਜਨਾ ਦੇ ਤਹਿਤ ਸਾਰੇ ਅਗਨੀਵੀਰਾਂ ਦੇ ਲਈ ਇਸ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹੋਏ ਹਨ।

*****

ਐੱਮਜੇਪੀਐੱਸ/ਏਕੇ


(Release ID: 1834796) Visitor Counter : 147