ਵਿੱਤ ਮੰਤਰਾਲਾ
ਭਾਰਤ-ਜਾਪਾਨ ਦਰਮਿਆਨ ਨਵੀਂ ਦਿੱਲੀ ਵਿੱਚ ਵਿੱਤ ਵਾਰਤਾਲਾਪ ਦਾ ਆਯੋਜਨ ਕੀਤਾ ਗਿਆ
प्रविष्टि तिथि:
16 JUN 2022 4:56PM by PIB Chandigarh
ਜਾਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿੱਤ ਉਪ-ਮੰਤਰੀ ਸ਼੍ਰੀ ਮਾਸਾਤੋ ਕਾਂਡਾ ਅਤੇ ਵਿੱਤ ਮੰਤਰਾਲੇ ਦੇ ਆਰਥਿਕ ਕਾਰਜ ਵਿਭਾਗ ਦੇ ਸਕੱਤਰ ਸ਼੍ਰੀ ਅਜੈ ਸੇਠ ਦਰਮਿਆਨ ਅੱਜ ਨਵੀਂ ਦਿੱਲੀ ਵਿੱਚ ਪਹਿਲੀ ਭਾਰਤ-ਜਾਪਾਨ ਵਿੱਤ ਵਾਰਤਾਲਾਪ ਦਾ ਆਯੋਜਨ ਕੀਤਾ ਗਿਆ।
ਹਾਲ ਦੇ ਵਰ੍ਹਿਆਂ ਵਿੱਚ ਭਾਰਤ-ਜਾਪਾਨ ਦੇ ਵਿਚਕਾਰ ਸੰਬੰਧਾਂ ਦੇ ਵਧਦੇ ਮਹੱਤਵ ਨੂੰ ਦੇਖਦੇ ਹੋਏ,ਉਪ ਮਹਾਨਿਦੇਸ਼ਕ ਦੇ ਪੱਧਰ 'ਤੇ ਆਯੋਜਿਤ ਕੀਤੀਗਈ ਭਾਰਤ-ਜਾਪਾਨ ਵਿੱਤੀ ਸਹਿਯੋਗ 'ਤੇ ਵਾਰਤਾਲਾਪ ਨੂੰ ਉਪ-ਮੰਤਰੀ/ਸਕੱਤਰ ਦੇ ਪੱਧਰ ਤੱਕ ਉੱਨਤ ਕੀਤਾ ਗਿਆ।
ਜਾਪਾਨ ਦੇ ਵਫ਼ਦ ਵਿੱਚ ਵਿੱਤ ਮੰਤਰਾਲਾ, ਵਿੱਤੀਸੇਵਾ ਏਜੰਸੀ ਅਤੇ ਵਿੱਤੀ ਸੰਸਥਾਨਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਭਾਰਤੀ ਪੱਖ ਵੱਲੋਂ, ਵਿੱਤ ਮੰਤਰਾਲਾ, ਭਾਰਤੀ ਰਿਜ਼ਰਵ ਬੈਂਕ, ਭਾਰਤੀ ਬੀਮਾ ਨਿਯਾਮਕ ਅਤੇ ਵਿਕਾਸ ਅਥਾਰਟੀ, ਸਿਕੂਓਰਿਟੀਸ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ ਅਤੇ ਵਿੱਤੀ ਸੰਸਥਾਨਾਂ ਦੇ ਪ੍ਰਤੀਨਿਧੀਆਂ ਨੇ ਚਰਚਾ ਵਿੱਚ ਹਿੱਸਾ ਲਿਆ।
ਪ੍ਰਤਿਭਾਗੀਆਂ ਨੇ ਦੋਨੋਂ ਦੇਸ਼ਾਂ ਵਿੱਚ ਵਿਆਪਕ ਆਰਥਿਕ ਸਥਿਤੀ, ਵਿੱਤੀ ਪ੍ਰਣਾਲੀ, ਵਿੱਤੀ ਡਿਜੀਟਲੀਕਰਨ ਅਤੇ ਨਿਵੇਸ਼ ਸੰਬੰਧੀ ਵਾਤਾਵਰਣ ਦੇ ਬਾਰੇ ਵਿੱਚ ਮੈਂ ਤੁਹਾਡੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਪੁਸ਼ਟੀ ਕੀਤੀ ਕਿ ਦੋਨੋਂਪੱਖ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ ਕਿਉਂਕਿ ਉਹ ਅਗਲੇ ਸਾਲ ਜੀ-20 ਅਤੇ ਜੀ-7 ਦੀ ਪ੍ਰਧਾਨਗੀ ਕਰਨਗੇ। ਨਿੱਜੀ ਵਿੱਤੀ ਸੰਸਥਾਵਾਂ ਸਮੇਤ ਪ੍ਰਤਿਭਾਗੀਆਂ ਨੇ ਭਾਰਤ ਵਿੱਚ ਦੇ ਹੋਰ ਵਿਸਤਾਰ ਦੀ ਦਿਸ਼ਾ ਵਿੱਚ ਵੱਖ-ਵੱਖ ਵਿੱਤੀ ਵਿਨਿਯਮਨ ਮੁੱਦਿਆਂ'ਤੇ ਵੀ ਚਰਚਾ ਕੀਤੀ।
ਦੋਨੋਂ ਪੱਖ ਵਿੱਤੀ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਅਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਚਰਚਾ ਜਾਰੀ ਰੱਖਣ ’ਤੇ ਸਹਿਮਤ ਹੋਏ ਅਤੇ ਅਗਲੇ ਦੌਰ ਦੀ ਵਾਰਤਾ ਨੂੰ ਟੋਕੀਓ ਵਿੱਚ ਆਯੋਜਿਤ ਕਰਨ ਦੀਆਂ ਸੰਭਾਵਨਾਵਾਂ ’ਤੇ ਸਹਿਮਤ ਹੋਏ।
****
ਆਰਐੱਮ/ਐੱਮਵੀ/ਕੇਐੱਮਐੱਨ
(रिलीज़ आईडी: 1834777)
आगंतुक पटल : 179