ਵਿੱਤ ਮੰਤਰਾਲਾ

ਵਿੱਤੀ ਸੇਵਾਵਾਂ ਵਿਭਾਗ (ਡੀਐਫਐੱਸ) ਨੇ ਅਗਨੀਵੀਰਾਂ ਦਾ ਸਮਰਥਨ ਕਰਨ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਜਨਤਕ ਖੇਤਰ ਦੇ ਬੈਂਕਾਂ, ਬੀਮਾ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨਾਲ ਮੀਟਿੰਗ ਕੀਤੀ


ਪੀਐੱਸਬੀ, ਪੀਐੱਸਆਈਸੀ ਅਤੇ ਐਫ ਆਈ ਢੁੱਕਵੀਆਂ ਕ੍ਰੈਡਿਟ ਸਹੂਲਤਾਂ, ਮੌਜੂਦਾ ਸਰਕਾਰੀ ਸਕੀਮਾਂ ਅਤੇ ਬੀਮਾ ਪ੍ਰੋਡਕਟਸ ਰਾਹੀਂ ਅਗਨੀਵੀਰਾਂ ਦੀ ਸਹਾਇਤਾ ਲਈ ਰੂਪ-ਰੇਖਾਵਾਂ ’ਤੇ ਕੰਮ ਕਰਨਗੇ

Posted On: 16 JUN 2022 5:19PM by PIB Chandigarh

ਕੇਂਦਰੀ ਕੈਬਨਿਟ ਨੇ 14 ਜੂਨ, 2022 ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਾਰਤੀ ਨੌਜਵਾਨ ਸੇਵਾ ਲਈ ‘ਅਗਨੀਪਥ’ ਨਾਮਕ ਇੱਕ ਆਕਰਸ਼ਕ ਭਰਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਸਕੀਮ ਅਧੀਨ ਚੁਣੇ ਗਏ ਨੌਜਵਾਨਾਂ ਨੂੰ ‘ਅਗਨੀਵੀਰ’ਵਜੋਂ ਜਾਣਿਆ ਜਾਵੇਗਾ। ‘ਅਗਨੀਪਥ’ ਦੇਸ਼ ਭਗਤ ਅਤੇ ਪ੍ਰੇਰਿਤ ਨੌਜਵਾਨਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੀ ਮਨਜੂਰੀ ਦਿੰਦੀ ਹੈ। ਅਗਨੀਪਥ ਯੋਜਨਾ ਨੂੰ ਹਥਿਆਰਬੰਦ ਸੈਨਾਵਾਂ ਦੀ ਇੱਕ ਨੌਜਵਾਨ ਪ੍ਰੋਫਾਈਲ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਬੈਂਕ ਅਤੇ ਵਿੱਤੀ ਸੰਸਥਾਵਾਂ ‘ਅਗਨੀਵਰਾਂ’ਨੂੰ ਉਨ੍ਹਾਂ ਦੀ ਡਿਊਟੀ ਦੇ ਕਾਰਜਕਾਲ ਦੇ ਪੂਰਾ ਹੋਣ ’ਤੇ ਕੀ ਸਹਾਇਤਾ ਕਰ ਸਕਦੀਆਂ ਹਨ, ਉਨ੍ਹਾਂ ਤਰੀਕਿਆਂ ਦੀ ਪਛਾਣ ਕਰਨ ਲਈ ਵਿੱਤੀ ਸੇਵਾਵਾਂ ਵਿਭਾਗ (ਡੀਐਫਐੱਸ) ਦੇ ਸਕੱਤਰ ਨੇ ਅੱਜ ਇੱਥੇ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ), ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ (ਪੀਐੱਸਆਈਸੀ) ਅਤੇ ਵਿੱਤੀ ਸੰਸਥਾਵਾਂ (ਐਫਆਈ)ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ, ਫੌਜੀ ਮਾਮਲਿਆਂ ਦੇ ਵਿਭਾਗ ਦੇ ਸੰਯੁਕਤ ਸਕੱਤਰ ਨੇ ਅਗਨੀਪਥ ਸਕੀਮ ਦੇ ਪ੍ਰਮੁੱਖ ਪਹਿਲੂਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ।

ਮੀਟਿੰਗ ਦੌਰਾਨ, ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪੀਐੱਸਬੀ, ਪੀਐੱਸਆਈਸੀ ਅਤੇ ਐਫਆਈ ‘ਅਗਨੀਵੀਰਾਂ' ਲਈ ਉਨ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਅਤੇ ਹੁਨਰਾਂ ਦੇ ਆਧਾਰ ’ਤੇ ਢੁੱਕਵੇਂ ਲਾਭਾਂ/ ਰੀਲੈਕਸੇਸ਼ਨਸ ਆਦਿ ਰਾਹੀਂ ਰੋਜ਼ਗਾਰ ਦੇ ਮੌਕਿਆਂ ਦੀ ਘੋਖ-ਪੜਤਾਲ ਕਰਨਗੇ।

ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬੈਂਕ ਹੁਨਰ ਨੂੰ ਅੱਪਗ੍ਰੇਡ ਕਰਨ, ਕਾਰੋਬਾਰ ਸਥਾਪਤ ਕਰਨ ਲਈ ਸਿੱਖਿਆ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਢੁੱਕਵੀਆਂ ਕਰਜ਼ੇ ਦੀਆਂ ਸਹੂਲਤਾਂ ਰਾਹੀਂ ‘ਅਗਨੀਵਰਾਂ’ਦੀ ਸਹਾਇਤਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਗੇ। ਮੌਜੂਦਾ ਸਰਕਾਰੀ ਯੋਜਨਾਵਾਂ ਜਿਵੇਂ ਕਿ ਮੁਦਰਾ, ਸਟੈਂਡ ਅੱਪ ਇੰਡੀਆ ਆਦਿ ਦਾ ਲਾਭ ‘ਅਗਨੀਵੀਰਾਂ’ਨੂੰ ਅਜਿਹੀ ਸਹਾਇਤਾ ਪ੍ਰਦਾਨ ਕਰਨ ਲਈ ਲਿਆ ਜਾਵੇਗਾ।

****

ਆਰਐੱਮ/ ਐੱਮਵੀ/ ਕੇਐੱਮਐੱਨ 



(Release ID: 1834775) Visitor Counter : 104