ਸਿੱਖਿਆ ਮੰਤਰਾਲਾ
azadi ka amrit mahotsav g20-india-2023

ਸਿੱਖਿਆ ਮੰਤਰਾਲਾ ਅਗਨੀਵੀਰ ਦੁਆਰਾ ਪ੍ਰਾਪਤ ਸੇਵਾਕਾਲੀਨ ਸਿਖਲਾਈ ਨੂੰ ਗ੍ਰੈਜੂਏਸ਼ਨ ਲਈ ਕ੍ਰੈਡਿਟ ਦੇ ਰੂਪ ਵਿੱਚ ਮਾਨਤਾ ਦੇਵੇਗਾ


ਇਗਨੂ (IGNOU) ਦੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਡਿਗਰੀ ਪ੍ਰੋਗਰਾਮ ਤਹਿਤ, 50 ਪ੍ਰਤੀਸ਼ਤ ਕ੍ਰੈਡਿਟ ਲਈ ਇਨ-ਸਰਵਿਸ ਸਿਖਲਾਈ, ਬਾਕੀ ਕੋਰਸਾਂ ਦੀ ਪਸੰਦ-ਅਧਾਰਿਤ ਹੋਵੇਗਾ

ਹਰ ਪੱਧਰ 'ਤੇ ਉਚਿਤ ਪ੍ਰਮਾਣੀਕਰਣ ਦੇ ਨਾਲ ਕਈ ਐਂਟਰੀ-ਐਗਜ਼ਿਟ ਪੁਆਇੰਟ ਪ੍ਰਦਾਨ ਕਰਨ ਲਈ ਪ੍ਰੋਗਰਾਮ

ਰੁਜ਼ਗਾਰ ਅਤੇ ਸਿੱਖਿਆ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਮਾਨਤਾ ਦੇ ਨਾਲ ਇਗਨੂ (IGNOU) ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਡਿਗਰੀ
ਪ੍ਰੋਗਰਾਮ ਅਗਨੀਵੀਰਾਂ ਲਈ ਆਪਣੀ ਪਸੰਦ ਦੇ ਨਾਗਰਿਕ ਕਰੀਅਰ ਨੂੰ ਅੱਗੇ ਵਧਾਉਣ ਦੇ ਮੌਕੇ ਖੋਲ੍ਹੇਗਾ

Posted On: 15 JUN 2022 2:34PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ 14 ਜੂਨ, 2022 ਨੂੰ ਭਾਰਤੀ ਨੌਜਵਾਨਾਂ ਲਈ ਅਗਨੀਪਥ ਨਾਮਕ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਲਈ ਇੱਕ ਆਕਰਸ਼ਕ ਭਰਤੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਸਕੀਮ ਅਧੀਨ ਚੁਣੇ ਗਏ ਨੌਜਵਾਨਾਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਵੇਗਾ। ਅਗਨੀਪਥ ਦੇਸ਼ ਭਗਤ ਅਤੇ ਪ੍ਰੇਰਿਤ ਨੌਜਵਾਨਾਂ ਨੂੰ ਚਾਰ ਸਾਲਾਂ ਦੀ ਮਿਆਦ ਲਈ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੀ ਆਗਿਆ ਦਿੰਦਾ ਹੈ। ਅਗਨੀਪਥ ਸਕੀਮ ਨੂੰ ਹਥਿਆਰਬੰਦ ਬਲਾਂ ਦੇ ਇੱਕ ਨੌਜਵਾਨ ਪ੍ਰੋਫਾਈਲ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

 

ਉਨ੍ਹਾਂ ਦੁਆਰਾ ਰੱਖਿਆ ਸੰਸਥਾਵਾਂ ਵਿੱਚ ਆਪਣੇ ਕਾਰਜਕਾਲ ਦੌਰਾਨ ਪ੍ਰਾਪਤ ਕੀਤੀ ਸਿਖਲਾਈ ਸਾਡੇ ਅਗਨੀਵੀਰਾਂ ਦੇ ਭਵਿੱਖ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ, ਅਤੇ ਉਨ੍ਹਾਂ ਨੂੰ ਨਾਗਰਿਕ ਖੇਤਰ ਵਿੱਚ ਵੱਖ-ਵੱਖ ਨੌਕਰੀ ਦੀਆਂ ਭੂਮਿਕਾਵਾਂ ਲਈ ਤਿਆਰ ਕਰਨ ਲਈ, ਸਿੱਖਿਆ ਮੰਤਰਾਲਾ ਰੱਖਿਆ ਕਰਮਚਾਰੀਆਂ ਦੀ ਸੇਵਾ ਕਰਨ ਲਈ ਇੱਕ ਵਿਸ਼ੇਸ਼ ਤਿੰਨ ਸਾਲਾਂ ਦਾ ਹੁਨਰ ਅਧਾਰਿਤ ਬੈਚਲਰ ਡਿਗਰੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜੋ ਹੁਨਰ ਦੀ ਪਛਾਣ ਕਰੇਗਾ। 

 

ਇਸ ਪ੍ਰੋਗਰਾਮ ਤਹਿਤ ਜੋ ਇਗਨੂ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੁਆਰਾ ਚਲਾਇਆ ਜਾਵੇਗਾ, ਗ੍ਰੈਜੂਏਟ ਡਿਗਰੀ ਲਈ ਲੋੜੀਂਦੇ ਕ੍ਰੈਡਿਟ ਦਾ 50% ਅਗਨੀਵੀਰ ਦੁਆਰਾ ਪ੍ਰਾਪਤ ਹੁਨਰ ਸਿਖਲਾਈ - ਤਕਨੀਕੀ ਅਤੇ ਗੈਰ-ਤਕਨੀਕੀ ਦੋਵਾਂ ਤੋਂ ਆਵੇਗਾ, ਅਤੇ ਬਾਕੀ 50 % ਭਾਸ਼ਾਵਾਂ, ਅਰਥ ਸ਼ਾਸਤਰ, ਇਤਿਹਾਸ, ਰਾਜਨੀਤੀ ਸ਼ਾਸਤਰ, ਲੋਕ ਪ੍ਰਸ਼ਾਸਨ, ਸਮਾਜ ਸ਼ਾਸਤਰ, ਗਣਿਤ, ਸਿੱਖਿਆ, ਵਣਜ, ਸੈਰ-ਸਪਾਟਾ, ਵੋਕੇਸ਼ਨਲ ਸਟੱਡੀਜ਼, ਖੇਤੀਬਾੜੀ ਅਤੇ ਜੋਤਿਸ਼ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਵਾਤਾਵਰਣ ਅਧਿਐਨ ਅਤੇ ਸੰਚਾਰ ਹੁਨਰ ਬਾਰੇ ਵਰਗੇ ਵਿਭਿੰਨ ਵਿਸ਼ਿਆਂ ਦੀ ਇੱਕ ਵਿਸਥਾਰਤ ਵਿਭਿੰਨਤਾ ਨੂੰ ਕਵਰ ਕਰਨ ਵਾਲੇ ਪਾਠਕ੍ਰਮ ਵੀ ਹੋਣਗੇ। 

 

ਇਹ ਪ੍ਰੋਗਰਾਮ ਯੂਜੀਸੀ ਦੇ ਨਿਯਮਾਂ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਲਾਜ਼ਮੀ ਤੌਰ 'ਤੇ ਰਾਸ਼ਟਰੀ ਕ੍ਰੈਡਿਟ ਫਰੇਮਵਰਕ / ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (NSQF) ਦੇ ਨਾਲ ਜੁੜਿਆ ਹੋਇਆ ਹੈ। ਇਸ ਵਿੱਚ ਮਲਟੀਪਲ ਐਗਜ਼ਿਟ ਪੁਆਇੰਟਸ ਲਈ ਵੀ ਵਿਵਸਥਾ ਹੈ - ਪਹਿਲੇ ਸਾਲ ਦੇ ਕੋਰਸਾਂ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਅੰਡਰਗ੍ਰੈਜੂਏਟ ਸਰਟੀਫਿਕੇਟ, ਪਹਿਲੇ ਅਤੇ ਦੂਜੇ ਸਾਲ ਦੇ ਕੋਰਸਾਂ ਨੂੰ ਸਫਲਤਾਪੂਰਵਕ ਪੂਰਾ ਕਰਨ 'ਤੇ ਅੰਡਰਗ੍ਰੈਜੂਏਟ ਡਿਪਲੋਮਾ ਅਤੇ ਤਿੰਨ ਸਾਲਾਂ ਦੀ ਸਮਾਂ ਸੀਮਾ ਵਿੱਚ ਸਾਰੇ ਕੋਰਸਾਂ ਨੂੰ ਪੂਰਾ ਕਰਨ 'ਤੇ ਡਿਗਰੀ। 

ਪ੍ਰੋਗਰਾਮ ਦੇ ਢਾਂਚੇ ਨੂੰ ਸਬੰਧਤ ਰੈਗੂਲੇਟਰੀ ਸੰਸਥਾਵਾਂ - ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ (ਐੱਨਸੀਵੀਈਟੀ) ਅਤੇ ਯੂਜੀਸੀ ਦੁਆਰਾ ਮਾਨਤਾ ਦਿੱਤੀ ਗਈ ਹੈ। ਇਗਨੂ ਦੁਆਰਾ ਯੂਜੀਸੀ ਨਾਮਕਰਨ (ਬੀਏ; ਬੀ. ਬੀਕਾਮ.; ਬੀਏ (ਵੋਕੇਸ਼ਨਲ); ਬੀਏ (ਟੂਰਿਜ਼ਮ ਮੈਨੇਜਮੈਂਟ) ਦੇ ਅਨੁਸਾਰ ਡਿਗਰੀ ਪ੍ਰਦਾਨ ਕੀਤੀ ਜਾਵੇਗੀ, ਅਤੇ ਰੋਜ਼ਗਾਰ ਅਤੇ ਸਿੱਖਿਆ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੋਵੇਗੀ।

ਆਰਮੀ, ਨੇਵੀ ਅਤੇ ਏਅਰ ਫੋਰਸ ਸਕੀਮ ਨੂੰ ਲਾਗੂ ਕਰਨ ਲਈ ਇਗਨੂ ਨਾਲ ਸਮਝੌਤੇ (ਐੱਮਓਯੂ) 'ਤੇ ਹਸਤਾਖਰ ਕਰਨਗੇ। 

★★★★

ਐੱਮਜੇਪੀਐੱਸ/ਏਕੇ(Release ID: 1834544) Visitor Counter : 99