ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

“'ਅਗਨੀਵਰਾਂ' ਦੀ ਸੇਵਾ ਉਪਰੰਤ ਨਿਯੁਕਤੀ -ਡੀਓਟੀ (DoT) ਨੇ ਸ਼ੁਰੂਆਤ ਕੀਤੀ"

Posted On: 15 JUN 2022 4:49PM by PIB Chandigarh

 ਸਰਕਾਰ ਦੀ 14 ਜੂਨ, 2022 ਨੂੰ 'ਅਗਨੀਪਥ ਸਕੀਮ' ਦੇ ਤਹਿਤ ਹਥਿਆਰਬੰਦ ਬਲਾਂ ਦੁਆਰਾ 'ਅਗਨੀਵੀਰਾਂ' ਦੀ 4 ਸਾਲਾਂ ਦੀ ਨਿਯੁਕਤੀ 'ਤੇ ਕੀਤੀ ਗਈ ਪਰਿਵਰਤਨਕਾਰੀ ਘੋਸ਼ਣਾ ਤੋਂ ਬਾਅਦ, ਦੂਰਸੰਚਾਰ ਵਿਭਾਗ (ਡੀਓਟੀ) ਨੇ ਮਿਤੀ 15.6.2022 ਨੂੰ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ’ਸ) ਨਾਲ ਬੈਠਕ ਕੀਤੀ। 

ਬੈਠਕ ਵਿੱਚ, ਹਥਿਆਰਬੰਦ ਸੈਨਾਵਾਂ ਵਿੱਚ 4 ਸਾਲ ਦੀ ਸੇਵਾ ਤੋਂ ਬਾਅਦ ਬਾਹਰ ਆਉਣ ਵਾਲੇ ਸਿੱਖਿਅਤ 'ਅਗਨੀਵੀਰਾਂ' ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਹਾਸਿਲ ਸਕਿੱਲ ਨੂੰ, ਆਮ ਤੌਰ 'ਤੇ ਦੂਰਸੰਚਾਰ ਖੇਤਰ ਅਤੇ ਖਾਸ ਤੌਰ 'ਤੇ ਟੀਐੱਸਪੀਜ਼, ਕਿਵੇਂ ਵਰਤ ਸਕਦੇ ਹਨ, ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। 

 

 ਸਾਰੇ 4 ਟੀਐੱਸਪੀ’ਸ (ਏਅਰਟੈੱਲ, ਬੀਐੱਸਐੱਨਐੱਲ, ਰਿਲਾਇੰਸ ਜੀਓ ਅਤੇ ਵੋਡਾਫੋਨ-ਆਈਡੀਆ) ਦੇ ਨੁਮਾਇੰਦੇ ਦੂਰਸੰਚਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਵਿੱਚ ਸ਼ਾਮਲ ਹੋਏ। ਬੈਠਕ ਦੀ ਪ੍ਰਧਾਨਗੀ ਮੈਂਬਰ (ਟੈਕਨੋਲੋਜੀ) ਨੇ ਸੰਚਾਰ ਭਵਨ ਵਿਖੇ ਕੀਤੀ।

 

 ਵਿਚਾਰ-ਵਟਾਂਦਰੇ ਦੌਰਾਨ, ਕੁਝ ਖੇਤਰਾਂ ਦੀ ਪਹਿਚਾਣ ਕੀਤੀ ਗਈ ਜਿਨ੍ਹਾਂ ਵਿੱਚ 'ਅਗਨੀਵੀਰਾਂ' ਨੂੰ ਨਿਯੁਕਤ/ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਔਪਟੀਕਲ ਫਾਈਬਰ ਮੇਨਟੇਨੈਂਸ, ਏਅਰ ਕੰਡੀਸ਼ਨਿੰਗ ਉਪਕਰਣ, ਬੁਨਿਆਦੀ ਢਾਂਚੇ ਦੀ ਵਿਵਸਥਾ ਖਾਸ ਤੌਰ 'ਤੇ ਆਖਰੀ ਮੀਲ ਕਨੈਕਟੀਵਿਟੀ, ਫਾਈਬਰ ਟੂ ਹੋਮ (ਐੱਫਟੀਟੀਐੱਚ - FTTH), ਅਤੇ ਗਾਹਕ ਇੰਟਰਫੇਸ ਖੇਤਰ ਸ਼ਾਮਲ ਹਨ। ਟੀਐੱਸਪੀ’ਸ ਨੇ ਸਹਿਮਤੀ ਪ੍ਰਗਟਾਈ ਕਿ ਸਿੱਖਿਅਤ/ਕੌਸ਼ਲ ਸੰਪੰਨ ਅਤੇ ਅਨੁਸ਼ਾਸਿਤ ਨੌਜਵਾਨਾਂ ਦਾ ਟੇਲੈਂਟ ਪੂਲ ਜੋ ਇਸ ਸਕੀਮ ਦੇ ਨਤੀਜੇ ਵਜੋਂ ਉਪਲਬਧ ਹੋਵੇਗਾ, ਟੈਲੀਕੌਮ ਸੈਕਟਰ ਸਮੇਤ ਦੇਸ਼ ਲਈ ਇੱਕ ਅਸਾਸੇ ਹੋ ਸਕਦਾ ਹੈ। ਇਹ ਫੈਸਲਾ ਕੀਤਾ ਗਿਆ ਕਿ ਟੀਐੱਸਪੀ’ਸ ਜਲਦੀ ਹੀ ਖਾਸ ਟ੍ਰੇਡਾਂ/ਸਕਿੱਲ ਸੈੱਟਾਂ 'ਤੇ ਇਨਪੁਟਸ ਦੇ ਨਾਲ ਵਾਪਸ ਆਉਣਗੇ ਜੋ ਉਹ ਢੂੰਡ ਰਹੇ ਸਨ। ਫਿਰ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਇਨ੍ਹਾਂ 'ਅਗਨੀਵਰਾਂ' ਨੂੰ  ਹਥਿਆਰਬੰਦ ਬਲਾਂ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਖਾਸ ਪਹਿਲੂਆਂ/ਖੇਤਰਾਂ ਵਿੱਚ ਟ੍ਰੇਨਿੰਗ ਪ੍ਰਦਾਨ ਕੀਤੀ ਜਾ ਸਕਦੀ ਹੈ ਤਾਂ ਜੋ ਉਹ ਆਪਣੀ ਅਗਨੀਪਥ ਸੇਵਾ ਨੂੰ ਪੂਰਾ ਕਰਨ ਤੋਂ ਬਾਅਦ ਉਦਯੋਗ ਲਈ ਤਿਆਰ ਹੋਣ।

 

 *********

 

ਆਰਕੇਜੇ/ਐੱਮ



(Release ID: 1834539) Visitor Counter : 122