ਮੰਤਰੀ ਮੰਡਲ
ਕੈਬਨਿਟ ਨੇ ਜਿਨੀਵਾ ਵਿਖੇ ਸੰਯੁਕਤ ਰਾਸ਼ਟਰ ਦਫ਼ਤਰ, ਪੈਲੇਸ ਡੇਸ ਨੇਸ਼ਨਜ਼ (Palais des Nations) ਵਿੱਚ ਵਰਤੀ ਜਾਣ ਵਾਲੀ ‘ਵੇਅ ਫਾਈਂਡਿੰਗ ਐਪਲੀਕੇਸ਼ਨ’ ਬਾਰੇ ਭਾਰਤ ਅਤੇ ਸੰਯੁਕਤ ਰਾਸ਼ਟਰ ਦਰਮਿਆਨ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ
Posted On:
14 JUN 2022 4:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਦਰਮਿਆਨ ਜਿਨੀਵਾ ਵਿਖੇ ਪੈਲੇਸ ਡੇਸ ਨੇਸ਼ਨਜ਼ (Palais des Nations), ਸੰਯੁਕਤ ਰਾਸ਼ਟਰ ਦਫ਼ਤਰ (ਯੂਐੱਨਓਜੀ) ਵਿੱਚ ਵਰਤੀ ਜਾਣ ਵਾਲੀ ‘ਵੇਅ ਫਾਈਡਿੰਗ ਐਪਲੀਕੇਸ਼ਨ’ 'ਤੇ ਇੱਕ ਸਮਝੌਤੇ ‘ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੰਯੁਕਤ ਰਾਸ਼ਟਰ (ਯੂਐੱਨ) ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸਦੀ ਸਥਾਪਨਾ 1945 ਵਿੱਚ ਕੀਤੀ ਗਈ ਸੀ। ਇਹ ਵਰਤਮਾਨ ਵਿੱਚ 193 ਮੈਂਬਰ ਦੇਸ਼ਾਂ ਤੋਂ ਬਣਿਆ ਸੰਗਠਨ ਹੈ। ਭਾਰਤ ਸੰਯੁਕਤ ਰਾਸ਼ਟਰ ਦਾ ਸੰਸਥਾਪਕ ਮੈਂਬਰ ਹੈ।
ਜਨੇਵਾ (ਯੂਐੱਨਓਜੀ) ਵਿਖੇ ਸੰਯੁਕਤ ਰਾਸ਼ਟਰ ਦਫ਼ਤਰ, ਪੰਜ ਇਮਾਰਤਾਂ ਅਤੇ 21 ਮੰਜ਼ਿਲਾਂ ਵਾਲੇ ਇਤਿਹਾਸਕ ਪੈਲੇਸ ਡੇਸ ਨੇਸ਼ਨਜ਼ ਵਿਖੇ ਸਥਿਤ ਹੈ। ਵੱਡੀ ਗਿਣਤੀ ਵਿੱਚ ਡੈਲੀਗੇਟ, ਸਿਵਲ ਸੁਸਾਇਟੀ ਦੇ ਮੈਂਬਰ ਅਤੇ ਆਮ ਲੋਕ ਵੱਖ-ਵੱਖ ਮੀਟਿੰਗਾਂ ਅਤੇ ਸੰਮੇਲਨਾਂ ਵਿੱਚ ਹਿੱਸਾ ਲੈਣ ਲਈ ਯੂਐੱਨਓਜੀ ਦਾ ਦੌਰਾ ਕਰਦੇ ਹਨ।
ਇਮਾਰਤਾਂ ਦੀ ਗੁੰਝਲਤਾ ਅਤੇ ਵੱਡੀ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਨੈਵੀਗੇਸ਼ਨਲ ਐਪਲੀਕੇਸ਼ਨ ਦੀ ਜ਼ਰੂਰਤ ਸੀ ਜੋ ਸਾਰੇ ਸੁਰੱਖਿਆ ਦ੍ਰਿਸ਼ਟੀਕੋਣਾਂ ਦੀ ਪਾਲਣਾ ਕਰਦੇ ਹੋਏ ਵਿਜ਼ਟਰਾਂ ਅਤੇ ਹੋਰ ਡੈਲੀਗੇਟਾਂ ਨੂੰ ਇਮਾਰਤ ਦੇ ਅੰਦਰ ਉਨ੍ਹਾਂ ਦਾ ਰਸਤਾ ਲੱਭਣ ਵਿੱਚ ਮਦਦ ਕਰ ਸਕਦੀ ਹੈ।
ਜਦ ਕਿ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐੱਸ) ਆਧਾਰਿਤ ਐਪਸ ਖੁੱਲ੍ਹੀ ਥਾਂ ਵਿੱਚ ਕੰਮ ਕਰਦੇ ਹਨ, ਇੱਕ ਹੋਰ ਸਟੀਕ ਇਨ-ਬਿਲਡਿੰਗ ਨੈਵੀਗੇਸ਼ਨਲ ਐਪ ਵਿਜ਼ਟਰਾਂ ਨੂੰ ਕਮਰੇ ਅਤੇ ਦਫ਼ਤਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰੇਗੀ।
'ਵੇਅ ਫਾਈਡਿੰਗ ਐਪਲੀਕੇਸ਼ਨ' ਦੇ ਵਿਕਾਸ ਦੇ ਪ੍ਰੋਜੈਕਟ ਨੂੰ 2020 ਵਿੱਚ ਇਸਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਭਾਰਤ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਨੂੰ ਦਾਨ ਵਜੋਂ ਸੰਕਲਪਿਤ ਕੀਤਾ ਗਿਆ ਹੈ। ਐਪ ਦੇ ਵਿਕਾਸ ਅਤੇ ਰੱਖ-ਰਖਾਅ ਲਈ ਅਨੁਮਾਨਿਤ ਵਿੱਤੀ ਪ੍ਰਭਾਵ $2 ਮਿਲੀਅਨ ਹੈ।
ਇਸ ਪ੍ਰੋਜੈਕਟ ਵਿੱਚ ਯੂਐੱਨਐੱਲਜੀ ਦੇ ਪੈਲੇਸ ਡੇਸ ਨੇਸ਼ਨਜ਼ ਦੇ ਅਹਾਤੇ ਵਿੱਚ ਨੈਵੀਗੇਸ਼ਨ ਦੀ ਸਹੂਲਤ ਲਈ ਇੱਕ ਸਾਫਟਵੇਅਰ-ਅਧਾਰਿਤ 'ਵੇਅ ਫਾਈਡਿੰਗ ਐਪਲੀਕੇਸ਼ਨ' ਦੀ ਵਿਕਾਸ ਤੈਨਾਤੀ ਅਤੇ ਰੱਖ-ਰਖਾਅ ਸ਼ਾਮਲ ਹੈ। ਐਪਲੀਕੇਸ਼ਨ ਉਪਭੋਗਤਾਵਾਂ ਨੂੰ ਯੂਐੱਨਓਜੀ ਦੀਆਂ ਪੰਜ ਇਮਾਰਤਾਂ ਵਿੱਚ 21 ਮੰਜ਼ਿਲਾਂ ਦੇ ਅੰਦਰ ਬਿੰਦੂ ਤੋਂ ਬਿੰਦੂ ਤੱਕ ਆਪਣਾ ਰਸਤਾ ਲੱਭਣ ਵਿੱਚ ਸਮਰੱਥ ਕਰੇਗੀ। ਐਪ ਇੰਟਰਨੈਟ ਕਨੈਕਸ਼ਨ ਦੇ ਨਾਲ ਐਂਡਰਾਇਡ (Android) ਅਤੇ ਆਈਓਐੱਸ (iOS) ਡਿਵਾਈਸਾਂ 'ਤੇ ਕੰਮ ਕਰੇਗੀ। ਐਪ ਦਾ ਵਿਕਾਸ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (ਡੀਓਟੀ) ਦੇ ਇੱਕ ਖੁਦਮੁਖਤਿਆਰ ਦੂਰਸੰਚਾਰ ਖੋਜ ਅਤੇ ਵਿਕਾਸ ਕੇਂਦਰ, ਟੈਲੀਮੈਟਿਕਸ ਦੇ ਵਿਕਾਸ ਕੇਂਦਰ (ਸੀ-ਡੀਓਟੀ) ਨੂੰ ਸੌਂਪਿਆ ਗਿਆ ਹੈ।
ਇਹ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਪ੍ਰੋਜੈਕਟ ਨਾ ਸਿਰਫ਼ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਉਜਾਗਰ ਕਰੇਗਾ ਸਗੋਂ ਸੰਯੁਕਤ ਰਾਸ਼ਟਰ ਪੱਧਰ ਦੇ ਪਲੇਟਫਾਰਮ 'ਤੇ ਦੇਸ਼ ਦਾ ਮਾਣ ਵੀ ਵਧਾਏਗਾ। ਇਹ ਐਪ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਮੌਜੂਦਗੀ ਨੂੰ ਮਹਿਸੂਸ ਕਰਵਾਏਗੀ ਅਤੇ ਮਜ਼ਬੂਤ ਸਾਫਟਵੇਅਰ ਟੈਕਨਾਲੋਜੀ ਮੁਹਾਰਤ ਦੇ ਰੂਪ ਵਿੱਚ - ਇੱਕ 'ਮੇਡ ਇਨ ਇੰਡੀਆ' ਐਪ ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਦੇ ਮੋਬਾਈਲਾਂ ਵਿੱਚ, ਆਪਣੀ ਸਾਫਟ ਪਾਵਰ ਦਾ ਪ੍ਰਦਰਸ਼ਨ ਕਰੇਗੀ ।
****
ਡੀਐੱਸ
(Release ID: 1834072)
Visitor Counter : 143
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam