ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਲੋ ਇੰਡੀਆ ਯੂਥ ਗੇਮਜ਼ 2021 ਦੀ ਸਮਾਪਤੀ 'ਤੇ ਵਿਸ਼ੇਸ਼ ਪੱਤਰ ਭੇਜਿਆ


ਕੇਆਈਵਾਈਜੀ 2021 ਨੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਮਜਬੂਤ ਕੀਤਾ: ਸ਼੍ਰੀ ਨਰੇਂਦਰ ਮੋਦੀ

ਖੇਲੋ ਇੰਡੀਆ ਯੂਥ ਗੇਮਜ਼ ਤੋਂ ਖਿਡਾਰੀਆਂ ਦੀ ਅਗਲੀ ਪੀੜ੍ਹੀ ਉਭਰ ਰਹੀ ਹੈ: ਸ਼੍ਰੀ ਅਨੁਰਾਗ ਠਾਕੁਰ

ਮੇਜ਼ਬਾਨ ਹਰਿਆਣਾ ਸੂਚੀ ਵਿੱਚ ਕੁੱਲ 137 ਮੈਡਲ (52 ਸੋਨ) ਨਾਲ ਸਿਖਰ 'ਤੇ ਰਿਹਾ, ਜਦਕਿ ਮਹਾਰਾਸ਼ਟਰ (125 ਮੈਡਲ - 45 ਸੋਨ) ਦੂਜੇ ਅਤੇ ਕਰਨਾਟਕ (67 ਮੈਡਲ- 22 ਸੋਨ) ਤੀਜੇ ਸਥਾਨ 'ਤੇ ਰਹੇ

Posted On: 13 JUN 2022 8:36PM by PIB Chandigarh

ਹਰਿਆਣਾ ਦੇ ਇੰਦਰਧਨੁਸ਼ ਸਟੇਡੀਅਮ ਵਿੱਚ ਸੋਮਵਾਰ ਨੂੰ ਖੇਲੋ ਇੰਡੀਆ ਯੂਥ ਗੇਮਜ਼ 2021 ਦੀ ਸਫਲ ਸਮਾਪਤੀ ਹੋਈ। ਮੇਜ਼ਬਾਨ ਹਰਿਆਣਾ ਸੂਚੀ ਵਿੱਚ ਕੁੱਲ 137 ਤਮਗਿਆਂ (52 ਸੋਨ) ਨਾਲ ਸਿਖਰ 'ਤੇ ਰਿਹਾ, ਜਦਕਿ ਮਹਾਰਾਸ਼ਟਰ (125 ਮੈਡਲ - 45 ਸੋਨ) ਦੂਜੇ ਅਤੇ ਕਰਨਾਟਕ (67 ਮੈਡਲ- 22 ਸੋਨ) ਤੀਜੇ ਸਥਾਨ 'ਤੇ ਰਹੇ। 

https://static.pib.gov.in/WriteReadData/userfiles/image/image001JD19.jpg

ਸਮਾਪਤੀ ਸਮਾਰੋਹ ਦੇ ਮੌਕੇ 'ਤੇ ਹਰਿਆਣਾ ਦੇ ਮਾਨਯੋਗ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ; ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ; ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਰਾਜ ਦੇ ਖੇਡ ਮੰਤਰੀ ਸ਼੍ਰੀ ਸੰਦੀਪ ਸਿੰਘ ਸਮੇਤ ਹਰਿਆਣਾ ਦੇ ਹੋਰ ਪ੍ਰਮੁੱਖ ਪਤਵੰਤੇ ਹਾਜ਼ਰ ਸਨ। 

ਇਸ ਮੌਕੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭੇਜਿਆ ਗਿਆ ਇੱਕ ਵਿਸ਼ੇਸ਼ ਸੰਦੇਸ਼ ਵੀ ਸੁਣਾਇਆ ਗਿਆ: “ਪਿਛਲੇ ਸਾਲਾਂ ਵਿੱਚ, ਦੇਸ਼ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਵੱਖ-ਵੱਖ ਪਲੈਟਫਾਰਮਾਂ 'ਤੇ ਵੱਖ-ਵੱਖ ਖੇਡਾਂ ਵਿੱਚ ਆਪਣੇ ਪ੍ਰਦਰਸ਼ਨ ਨਾਲ ਆਪਣਾ, ਆਪਣੇ ਪਰਿਵਾਰ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦੀ ਪ੍ਰਤਿਭਾ ਅਤੇ ਪ੍ਰਦਰਸ਼ਨ ਵਿਸ਼ਵ ਪੱਧਰ 'ਤੇ 21ਵੀਂ ਸਦੀ ਦੇ ਭਾਰਤ ਦੀ ਲਗਾਤਾਰ ਵਧ ਰਹੀ ਸੰਭਾਵਨਾ ਦਾ ਪ੍ਰਤੀਬਿੰਬ ਹੈ।

“ਅੱਜ ਦੇਸ਼ ਦੇ ਨੌਜਵਾਨ ਖਿਡਾਰੀਆਂ ਦੀਆਂ ਉਮੀਦਾਂ ਅਤੇ ਅਭਿਲਾਸ਼ਾਵਾਂ ਅਤੇ ਨੀਤੀਆਂ ਦਾ ਧਾਰ ਬਣ ਰਹੀਆਂ ਹਨ। ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਆਧੁਨਿਕ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦਿੱਤਾ ਗਿਆ ਹੈ। ਆਧੁਨਿਕ ਟੈਕਨਾਲੋਜੀ ਦਾ ਤਾਲਮੇਲ ਅੱਜ ਭਾਰਤ ਵਿੱਚ ਇੱਕ ਸਮ੍ਰਿੱਧ ਖੇਡ ਸੱਭਿਆਚਾਰ ਪੈਦਾ ਕਰ ਰਿਹਾ ਹੈ। ਖੇਡਾਂ ਦੇ ਖੇਤਰ ਵਿੱਚ ਪ੍ਰਤਿਭਾ ਦੀ ਪਛਾਣ, ਚੋਣ ਅਤੇ ਸਿਖਲਾਈ ਤੋਂ ਲੈ ਕੇ ਖਿਡਾਰੀਆਂ ਦੀਆਂ ਖੇਡਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਤੱਕ ਸਰਕਾਰ ਹਰ ਕਦਮ 'ਤੇ ਦੇਸ਼ ਦੇ ਹੋਣਹਾਰ ਨੌਜਵਾਨਾਂ ਦੇ ਨਾਲ ਹੈ। ਖੇਲੋ ਇੰਡੀਆ ਦੇ ਇਸ ਐਡੀਸ਼ਨ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਨੌਜਵਾਨ ਖਿਡਾਰੀਆਂ ਨੇ ਭਾਗ ਲਿਆ ਅਤੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਹੋਰ ਮਜਬੂਤ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, "ਇਹ ਸਾਡੀ ਇੱਛਾ ਹੈ ਕਿ ਸਾਡੇ ਨੌਜਵਾਨ ਖੇਡ ਦੇ ਮੈਦਾਨ ਵਿੱਚ ਆਪਣੀ ਭਾਵਨਾ ਦੀ ਉਡਾਣ ਨਾਲ ਦੇਸ਼ ਦੀ ਇੱਜ਼ਤ ਅਤੇ ਸਨਮਾਨ ਵਧਾਉਂਦੇ ਰਹਿਣ”।

https://static.pib.gov.in/WriteReadData/userfiles/image/image002I5MY.jpg

ਇਸ ਮੌਕੇ ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਵੀ ਭਾਗ ਲੈਣ ਵਾਲੇ ਸਾਰਿਆਂ ਨੂੰ ਵਧਾਈ ਦਿੱਤੀ। ਸ਼੍ਰੀ ਠਾਕੁਰ ਨੇ ਕਿਹਾ, “12 ਨਵੇਂ ਰਾਸ਼ਟਰੀ ਰਿਕਾਰਡ ਬਣੇ ਹਨ ਅਤੇ ਮੈਂ ਸਾਰੇ ਐਥਲੀਟਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। “ਖੇਲੋ ਇੰਡੀਆ ਯੂਥ ਗੇਮਜ਼ ਦੇ ਸਾਰੇ ਐਡੀਸ਼ਨਾਂ ਵਿੱਚ ਹਮੇਸ਼ਾ ਹੀ ਹਰਿਆਣਾ ਅਤੇ ਮਹਾਰਾਸ਼ਟਰ ਵਿਚਾਲੇ ਮੁਕਾਬਲਾ ਹੁੰਦਾ ਰਿਹਾ ਹੈ ਅਤੇ ਇਸ ਵਾਰ ਵੀ ਇਹ ਵੱਖਰਾ ਨਹੀਂ ਸੀ। ਮੈਂ ਹਰਿਆਣਾ ਨੂੰ ਫਿਰ ਤੋਂ ਚੋਟੀ ਦਾ ਸਨਮਾਨ ਹਾਸਲ ਕਰਨ ਲਈ ਵਧਾਈ ਦਿੰਦਾ ਹਾਂ। ਹਰਿਆਣਾ ਨੇ ਭਾਰਤ ਦੇ ਖੇਡ ਸੁਪਰਪਾਵਰ ਰਾਜ ਵਜੋਂ ਆਪਣਾ ਦਬਦਬਾ ਬਣਾਈ ਰੱਖਿਆ ਹੈ।

ਸ਼੍ਰੀ ਠਾਕੁਰ ਨੇ ਕਿਹਾ ਕਿ ਯੂਥ ਗੇਮਜ਼ ਵਿੱਚ ਪ੍ਰੋ ਕਬੱਡੀ ਦੇ ਸਕਾਊਟਸ ਦੀ ਮੌਜੂਦਗੀ ਇੱਕ ਸਵਾਗਤਯੋਗ ਵਾਧਾ ਹੈ। “ਇਹ ਸਕਾਊਟਸ ਸੰਭਾਵੀ ਛੁਪੇ ਹੋਏ ਰਤਨਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਸਹੀ ਅੰਤਰਰਾਸ਼ਟਰੀ ਮੰਚ ਦੇਣ ਲਈ ਹਰ ਇੱਕ ਮੈਚ ਵਿੱਚ ਮੌਜੂਦ ਸਨ। ਸ਼੍ਰੀ ਠਾਕੁਰ ਨੇ ਅੱਗੇ ਕਿਹਾ, "ਕਬੱਡੀ ਖਿਡਾਰੀਆਂ ਦੀ ਅਗਲੀ ਪੀੜ੍ਹੀ ਖੇਡਾਂ ਤੋਂ ਉਭਰ ਕੇ ਆਵੇਗੀ”।

https://static.pib.gov.in/WriteReadData/userfiles/image/image003H8RX.jpg

ਕੇਂਦਰੀ ਮੰਤਰੀ ਨੇ ਖੇਡਾਂ ਵਿੱਚ ਸਾਹਮਣੇ ਆਈਆਂ ਕੁਝ ਪ੍ਰੇਰਣਾਦਾਇਕ ਘਟਨਾਵਾਂ ਅਤੇ ਕਹਾਣੀਆਂ ਦਾ ਵੀ ਜ਼ਿਕਰ ਕੀਤਾ, ਜਿਵੇਂ ਕਿ ਕੇਆਈਵਾਈਜੀ 2021 ਦੇ 17 ਵੇਟਲਿਫਟਰਾਂ ਨੂੰ ਤਾਸ਼ਕੰਦ ਵਿੱਚ 15 ਤੋਂ 26 ਜੁਲਾਈ ਤੱਕ ਹੋਣ ਵਾਲੀ ਆਗਾਮੀ ਏਸ਼ੀਅਨ ਯੂਥ ਅਤੇ ਜੂਨੀਅਰ ਚੈਂਪੀਅਨਸ਼ਿਪ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਕਰਨਾਟਕ ਤੋਂ ਤੈਰਾਕ ਅਨੀਸ਼ ਗੌੜਾ ਨੇ ਕੁੱਲ 6 ਸੋਨ ਮੈਡਲ ਜਿੱਤ ਕੇ ਖੇਡਾਂ ਵਿੱਚੋਂ ਸਭ ਤੋਂ ਵੱਧ ਮੈਡਲ ਜਿੱਤੇ। ਮਹਾਰਾਸ਼ਟਰ ਦੀ ਜੋੜੀ ਅਪੇਕਸ਼ਾ ਫਰਨਾਂਡਿਸ (ਤੈਰਾਕੀ) ਅਤੇ ਸੰਯੁਕਤ ਕਲੇ (ਰਿਦਮਿਕ ਜਿਮਨਾਸਟਿਕ) ਨੇ 5-5 ਸੋਨ ਤਗਮੇ ਜਿੱਤੇ।

ਖੇਲੋ ਇੰਡੀਆ ਈਵੈਂਟਸ ਕੁਝ ਮਹੀਨਿਆਂ ਵਿੱਚ ਦੁਬਾਰਾ ਹੋਣ ਦੀ ਉਮੀਦ ਕਰਦੇ ਹੋਏ, ਸ਼੍ਰੀ ਠਾਕੁਰ ਨੇ ਅੱਗੇ ਕਿਹਾ, "ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਖੇਲੋ ਇੰਡੀਆ ਯੂਥ ਗੇਮਜ਼ ਅਤੇ ਯੂਨੀਵਰਸਿਟੀ ਗੇਮਜ਼ ਨਵੰਬਰ ਅਤੇ ਮਾਰਚ ਦੇ ਵਿਚਕਾਰ ਦੁਬਾਰਾ ਹੋਣ ਤਾਂ ਜੋ ਐਥਲੀਟਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਦੁਬਾਰਾ ਮੌਕਾ ਮਿਲ ਸਕੇ।"

*******

ਐੱਨਬੀ/ਓਏ 



(Release ID: 1833850) Visitor Counter : 109