ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 9 ਜੂਨ ਨੂੰ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ – 2022 ਦਾ ਉਦਘਾਟਨ ਕਰਨਗੇ

Posted On: 07 JUN 2022 6:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਜੂਨ ਨੂੰ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ-2022 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਇਸ ਅਵਸਰ ’ਤੇ ਉਨ੍ਹਾਂ ਦਾ ਸੰਬੋਧਨ ਹੋਵੇਗਾ।

ਬਾਇਓਟੈੱਕ ਸਟਾਰਟਅੱਪ ਪ੍ਰਦਰਸ਼ਨੀ-2022, 9 ਅਤੇ 10 ਜੂਨ ਨੂੰ ਆਯੋਜਿਤ ਕੀਤਾ ਜਾਣ ਵਾਲਾ ਦੋ ਦਿਨੀਂ ਪ੍ਰੋਗਰਾਮ ਹੈ। ਇਸ ਦਾ ਆਯੋਜਨ ਬਾਇਓਟੈਕਨੋਲੋਜੀ ਵਿਭਾਗ ਅਤੇ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਉਂਸਿਲ (ਬੀਆਈਆਰਏਸੀ) ਦੁਆਰਾ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ ਬੀਆਈਆਰਏਸੀ ਦੀ ਸਥਾਪਨਾ ਦੇ ਦਸ ਸਾਲ ਪੂਰੇ ਹੋਣ ਦੇ ਸਬੰਧ ਵਿੱਚ ਆਯੋਜਿਤ ਕੀਤੀ ਜਾਰਹੀ ਹੈ। ਇਸ ਪ੍ਰਦਰਨੀ ਦੀ ਥੀਮ ‘ਬਾਇਓਟੈੱਕ ਸਟਾਰਟਅੱਪ ਇਨੋਵੇਸ਼ਨਸ: ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ’ ਹੈ।

ਇਹ ਪ੍ਰਦਰਸ਼ਨੀ ਉੱਦਮੀਆਂ, ਨਿਵੇਸ਼ਕਾਂ, ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ, ਵਿਗਿਆਨਿਕਾਂ, ਖੋਜਕਾਰਾਂ, ਬਾਇਓਇਨਕਊਬੇਟਰਸ, ਨਿਰਮਾਤਾਵਾਂ, ਰੈਗੂਲੇਟਰ, ਸਰਕਾਰੀ ਅਧਿਕਾਰੀਆਂ ਆਦਿ ਨੂੰ ਕਨੈਕਟ ਕਰਨ ਦੇ ਲਈ ਇੱਕ ਪਲੈਟਫਾਰਮ ਦੇ ਰੂਪ ਵਿੱਚ ਕਾਰਜ ਕਰੇਗਾ। ਪ੍ਰਦਰਸ਼ਨੀ ਵਿੱਚ ਲਗਭਗ 300 ਸਟਾਲਾਂ ਦੀ ਸਥਾਪਨਾ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਹੋਰ ਖੇਤਰਾਂ ਦੇ ਅਤਿਰਿਕਤ ਸਿਹਤ ਦੇਖਭਾਲ਼, ਜੀਨੋਮਿਕਸ, ਬਾਇਓਫਾਰਮਾ, ਖੇਤੀਬਾੜੀ, ਉਦਯੋਗਿਕ ਬਾਇਟੈਕਨੋਲੋਜੀ, ਵੇਸਟ-ਟੂ-ਵੈਲਿਊ, ਸਵੱਛ ਊਰਜਾ ਜਿਹੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੇ ਉਪਯੋਗਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

 

****

ਡੀਐੱਸ/ਐੱਸਟੀ



(Release ID: 1832151) Visitor Counter : 103