ਵਿੱਤ ਮੰਤਰਾਲਾ
azadi ka amrit mahotsav g20-india-2023

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਜਨਤਕ ਖੇਤਰ ਦੇ ਸਾਰੇ ਬੈਂਕਾਂ ਦੁਆਰਾ ਸਾਰੇ ਜ਼ਿਲ੍ਹਿਆਂ ਵਿੱਚ ਕੱਲ੍ਹ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ

Posted On: 07 JUN 2022 7:12AM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਹਿੱਸੇ ਦੇ ਰੂਪ ਵਿੱਚ ਜਨਤਕ ਖੇਤਰ ਦੇ ਸਾਰੇ ਬੈਂਕਾਂ ਦੁਆਰਾ ਕੱਲ੍ਹ, 08 ਜੂਨ 2022 ਨੂੰ ਵਿਆਪਕ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਦੇਸ਼ ਦੇ ਸਾਰੇ ਜ਼ਿਲ੍ਹੇ ਲੋਨ ਸੁਵਿਧਾ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਵਿੱਚ ਨਾਮਾਂਕਣ ‘ਤੇ ਗਾਹਕਾਂ ਅਤੇ ਆਮ ਲੋਕਾਂ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਤਿਆਰ ਹਨ। ਜ਼ਿਲ੍ਹਾ ਪੱਧਰ ਦੇ ਇਨ੍ਹਾਂ ਪ੍ਰੋਗਰਾਮਾਂ ਦਾ ਤਾਲਮੇਲ ਜਨਤਕ ਖੇਤਰ ਦੇ ਸਾਰੇ ਬੈਂਕਾਂ ਅਤੇ ਰਾਜ ਪੱਧਰੀ ਬੈਂਕਰ ਕਮੇਟੀਆਂ (ਐੱਸਐੱਲਬੀਸੀ) ਦੁਆਰਾ ਕੀਤਾ ਜਾ ਰਿਹਾ ਹੈ।

ਇਨ੍ਹਾਂ ਪ੍ਰੋਗਰਾਮਾਂ ਨੂੰ 6 ਤੋਂ 12 ਜੂਨ, 2022 ਦੇ ਦੌਰਾਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਵਿੱਤ ਮੰਤਰਾਲੇ ਦੇ ਪ੍ਰਤੀਸ਼ਠਿਤ ਵੀਕ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸਪਤਾਹ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹਾਜ਼ਰ ਰਹੇ ਹਨ।

ਇਨ੍ਹਾਂ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਦਾ ਉਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹਾਂ ਨੂੰ ਵੱਡੇ ਪੈਮਾਨੇ ‘ਤੇ ਕਰਮਚਾਰੀਆਂ ਅਤੇ ਗਾਹਕਾਂ ਅਤੇ ਆਮ ਜਨਤਾ ਦੀ ਅਧਿਕਤਮ ਭਾਗੀਦਾਰੀ ਦੇ ਨਾਲ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲੈ ਜਾਣਾ ਹੈ। ਸਾਰੇ ਐੱਸਐੱਲਬੀ ਤੋਂ ਕ੍ਰੈਡਿਟ ਆਊਟਰੀਚ ਪ੍ਰੋਗਰਾਮਾਂ ਨੂੰ ਸੰਚਾਲਿਤ ਕਰਨ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਟੀਵਾਈ) ਦੀ ਜਨ ਸੁਰੱਖਿਆ ਯੋਜਨਾਵਾਂ ਵਿੱਚ ਨਾਮਾਂਕਣ ਕਰਨ, ਗ੍ਰਾਹਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਅਤੇ ਸ਼ਾਖਾਵਾਂ, ਬੀਸੀ ਆਦਿ ਦੁਆਰਾ ਕੀਤੇ ਗਏ ਵਧੀਆ ਕਾਰਜਾਂ ਨੂੰ ਉਪਯੁਕਤ ਤਰੀਕੇ ਨਾਲ ਸਨਮਾਨਿਤ ਕਰਨ ਦਾ ਨਿਵੇਦਨ ਕੀਤਾ ਗਿਆ ਹੈ।

 

***************

ਆਰਐੱਮ/ਐੱਮਵੀ/ਕੇਐੱਮਐੱਨ(Release ID: 1831831) Visitor Counter : 161