ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬ੍ਰਿਕਸ਼ ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਦੂਜੀ ਮੀਟਿੰਗ ਵਿੱਚ ਹਿੱਸਾ ਲਿਆ
प्रविष्टि तिथि:
06 JUN 2022 6:44PM by PIB Chandigarh
ਕੇਂਦਰੀ ਮੰਤਰੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਚੀਨ ਦੀ ਪ੍ਰਧਾਨਗੀ ਵਿੱਚ ਦੂਜੀ ਬ੍ਰਿਕਸ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਾਂ (ਐੱਫਐੱਮਸੀਬੀਜੀ) ਦੀ ਮੀਟਿੰਗ ਵਿੱਚ ਵਰਚੁਅਲੀ ਮੋਡ ਦੇ ਰਾਹੀਂ ਹਿੱਸਾ ਲਿਆ। ਮੀਟਿੰਗ ਦੇ ਏਜੰਡੇ ਵਿੱਚ 2022 ਲਈ ਬ੍ਰਿਕਸ ਵਿੱਤੀ ਸਹਿਯੋਗ ਏਜੰਡਾ ਦੇ ਨਤੀਜੇ ‘ਤੇ ਚਰਚਾ ਸ਼ਾਮਲ ਸੀ। ਇਸ ਵਿੱਚ ਬ੍ਰਿਕਸ ਦੇ ਸੰਯੁਕਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੇ ਬਯਾਨ, ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਨਿਊ ਡਿਵੈਲਪਮੈਂਟ ਬੈਂਕ ਅਤੇ ਬ੍ਰਿਕਸ ਥਿੰਕ ਟੈਂਕ ਨੈਟਵਰਕ ਫਾਰ ਫਾਈਨੈਂਸ ‘ਤੇ ਚਰਚਾ ਸ਼ਾਮਲ ਸੀ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਬ੍ਰਿਕਸ ਨੂੰ ਇੱਕ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਪੰਥ ਦੇ ਪੁਨਰਨਿਰਮਾਣ ਲਈ ਸੰਵਾਦਾਂ ਵਿੱਚ ਸ਼ਾਮਲ ਹੋਣ ਅਤੇ ਅਨੁਭਵਾਂ , ਚਿੰਤਾਵਾਂ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਸੁਵਿਧਾ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਭਾਰਤ ਦੇ ਵਿਕਾਸ ਦੇ ਨਜ਼ਰੀਏ ‘ਤੇ ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੇ ਅਰਥਿਕ ਵਿਕਾਸ ਨੂੰ ਵਿੱਤੀ ਖਰਚ ਦੇ ਨਾਲ ਨਿਵੇਸ਼ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲਦੀ ਰਹੇਗੀ ਅਤੇ ਸੂਖਮ ਪੱਧਰ ‘ਤੇ ਸਾਰੇ ਸਮਾਵੇਸ਼ੀ ਕਲਿਆਣ ਦੇ ਨਾਲ ਸੂਖਮ ਪੱਧਰ ‘ਤੇ ਵਿਕਾਸ ਦੇ ਵਿਚਾਰ ਦੇ ਅਧਾਰ ‘ਤੇ ਅਰਥਵਿਵਸਥਾ ਨੂੰ ਗਤੀ ਮਿਲਣੀ ਜਾਰੀ ਰਹੇਗੀ।

ਬ੍ਰਿਕਸ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ), ਬ੍ਰਿਕਸ ਕੰਟੀਜੈਂਟ ਰਿਜ਼ਰਵ ਵਿਵਸਥਾ (ਸੀਆਰਏ) ਆਦਿ ਜਿਹੇ ਹੋਰ ਬ੍ਰਿਕਸ ਵਿੱਤ ਮੁੱਦਿਆਂ ‘ਤੇ ਵੀ ਚਰਚਾ ਕੀਤੀ।
****
ਆਰਐੱਮ/ਐੱਮਵੀ/ਕੇਐੱਮਐੱਨ
(रिलीज़ आईडी: 1831808)
आगंतुक पटल : 155