ਆਯੂਸ਼
ਅੰਤਰਰਾਸ਼ਟਰੀ ਯੋਗ ਦਿਵਸ ਨੂੰ 25 ਦਿਨ ਬਚੇ ਹਨ, ਜਿਸ ਦੇ ਕ੍ਰਮ ਵਿੱਚ ਹੈਦਰਾਬਾਦ ਵਿੱਚ ਹਜ਼ਾਰਾਂ ਲੋਕਾਂ ਨੇ ਯੋਗ ਉਤਸਵ ਵਿੱਚ ਹਿੱਸਾ ਲਿਆ
ਅੰਤਰਰਾਸ਼ਟਰੀ ਯੋਗ ਦਿਵਸ ਨੂੰ ਪੂਰੇ 24 ਘੰਟੇ ਫਾਰ ਇਸਟ ਤੋਂ ਫਾਰ ਫੇਸਟ ਤੱਕ ਸਾਰੇ ਯੋਗ ਸਮਾਗਮਾਂ ਨੂੰ ਇਕੱਠਾ ਕਰਨ ਦੇ ਲਈ ‘ਗਾਰਡੀਅਨ ਰਿੰਗ’ ਨਾਮਕ ਰੀਲੇਅ ਯੋਗ ਸਟ੍ਰੀਮਿੰਗ ਈਵੈਂਟ
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ ਦੇਸ਼ ਭਰ ਦੇ 75 ਪ੍ਰਮੁੱਖ ਸਥਾਨਾਂ ‘ਤੇ ਆਯੋਜਿਤ ਹੋਣ ਵਾਲੇ ਯੋਗ ਉਤਸਵਾਂ ਵਿੱਚ 25 ਕਰੋੜ ਤੋਂ ਵੱਧ ਲੋਕ ਸ਼ਾਮਲ
ਯੋਗ ਦੇ ਵਿਭਿੰਨ ਪਹਿਲੂਆਂ ਅਤੇ ਪ੍ਰਮੁੱਖ ਉਪਲੱਬਧੀਆਂ ਨੁੰ ਰੇਖਾਂਕਿਤ ਕਰਨ ਅਤੇ ਦਰਸ਼ਾਉਣ ਦੇ ਲਈ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੈਸੂਰ ਵਿੱਚ ‘ਡਿਜੀਟਲ ਯੋਗ ਪ੍ਰਦਰਸ਼ਨੀ’
Posted On:
27 MAY 2022 12:21PM by PIB Chandigarh
ਅੰਤਰਰਾਸ਼ਟਰੀ ਯੋਗ ਦਿਵਸ ਨੂੰ 25 ਦਿਨ ਬਚੇ ਹਨ, ਜਿਸ ਦੇ ਕ੍ਰਮ ਵਿੱਚ ਹੈਦਰਾਬਾਦ ਵਿੱਚ ਅੱਜ ਸਾਰੇ ਖੇਤਰਾਂ ਦੇ ਹਜ਼ਾਰਾਂ ਲੋਕਾਂ ਨੇ ਯੋਗ ਉਤਸਵ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਆਯੋਜਨ ਕੇਂਦਰੀ ਆਯੁਸ਼ ਮੰਤਰਾਲੇ ਨੇ ਕੀਤਾ ਸੀ,ਜਿਸ ਵਿੱਚ ਤੇਲੰਗਾਨਾ ਸਰਕਾਰ ਨੇ ਸਰਗਰਮੀ ਨਾਲ ਸਹਿਯੋਗ ਦਿੱਤਾ ਸੀ।ਇਸ ਸਮਾਗਮ ਵਿੱਚ ਤੇਲੰਗਾਨਾ ਦੇ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਕੇਂਦਰੀ ਆਯੁਸ਼,ਪੋਰਟਸ,ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਆਯੁਸ਼ ਅਤੇ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦਰਭਾਈ ਕਾਲੂਭਾਈ, ਤੇਲੰਗਾਨਾ ਦੇ ਵਿੱਤ, ਸਿਹਤ, ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਸ਼੍ਰੀ ਥਾਨੀਰੂ ਹਰੀਸ਼ ਰਾਵ ਵੀ ਮੌਜੂਦ ਸਨ।
ਇਸ ਸਮਾਗਮ ਦੀ ਵਿਵਸਥਾ ਆਯੁਸ਼ ਮੰਤਰਾਲੇ ਦੇ ਅਧੀਨ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਨੇ ਕੀਤੀ ਸੀ, ਜਿਸ ਵਿੱਚ 10 ਹਜ਼ਾਰ ਤੋਂ ਜ਼ਿਆਦਾ ਯੋਗਅਭਿਆਸੀਆਂ ਨੇ ਸਾਂਝਾ ਯੋਗਅਭਿਆਸ ਨਿਯਮ (ਸੀਵਾਈਪੀ) ਦਾ ਪ੍ਰਦਰਸ਼ਨ ਕੀਤਾ।ਇਸ ਸਮਾਗਮ ਦਾ ਉਦੇਸ਼ ਸੀ ਕਿ ਯੋਗ ਦੇ ਵਿਭਿੰਨ ਆਯਾਮਾਂ ਅਤੇ ਮਾਨਵ ਜੀਵਨ ਨੂੰ ਖੁਸ਼ਹਾਲ ਬਨਾਉਣ ਦੀ ਉਸ ਦੀ ਸੰਭਾਵਨਾ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇ। ‘ਮੇਕ ਯੋਗ ਏ ਪਾਰਟ ਆਵ੍ ਯੂਅਰ ਲਾਈਫ’ ਥੀਮ ਉਤਸਵ ਵਿੱਚ ਖੇਡ, ਸਿਨੇਮਾ,ਅਤੇ ਸੰਸਕ੍ਰਿਤੀ ਦੀ ਦੁਨੀਆ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ ਅਤੇ ਇਸ ਸਮਾਗਮ ਵਿੱਚ ਹੋਰ ਯੋਗ ਉਤਸ਼ਾਹੀ ਲੋਕਾਂ ਨੇ ਨਾਲ ਸੀਵਾਈਪੀ ਦਾ ਪ੍ਰਦਰਸ਼ਨ ਕੀਤਾ।
ਇਸ ਅਵਸਰ 'ਤੇ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣੇ ਅਮੀਰ ਵਿਰਸੇ ਦਾ ਸਨਮਾਨ ਕਰਨਾ ਚਾਹੀਦਾ ਹੈ। ਯੋਗ ਸਾਡੀ ਸਿਹਤ ਅਤੇ ਮਨ ਨੂੰ ਨਿਖਾਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦੀ ਸਫਲਤਾ 21 ਜੂਨ ਨੂੰ ਮੈਸੂਰ ਵਿੱਚ ਹੋਣ ਵਾਲੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹੁਲਾਰਾ ਦੇਵੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਭਰ ਦੇ ਯੋਗ ਅਭਿਆਸੀਆਂ ਅਤੇ ਯੋਗ ਉਤਸ਼ਾਹੀਆਂ ਦੀ ਅਗਵਾਈ ਕਰਨਗੇ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਯੋਗ ਉਤਸਵ ਦੇ ਪਿੱਛੇ ਵਿਚਾਰ ਇਹ ਹੈ ਕਿ ਲੋਕਾਂ ਨੂੰ ਯੋਗ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਕਿਉਂਕਿ ਇਹ ਸਾਡੀ ਹਜ਼ਾਰਾਂ ਸਾਲ ਪੁਰਾਣੀ ਸਭਿਅਤਾ ਦਾ ਇੱਕ ਅਦਭੁਤ ਤੋਹਫ਼ਾ ਹੈ ਅਤੇ ਇਸ ਰਾਹੀਂ ਅਸੀਂ ਆਪਣੇ ਜੀਵਨ ਦੀ ਗੁਣਵੱਤਾ ਨੂੰ ਨਿਖਾਰ ਸਕਦੇ ਹਾਂ।
ਸ਼੍ਰੀ ਸੋਨੋਵਾਲ ਨੇ ਇੱਕ ਪ੍ਰਮੁੱਖ ਆਕਰਸ਼ਣ ਦਾ ਐਲਾਨ ਕੀਤਾ ਜਿਸਨੂੰ "ਗਾਰਡੀਅਨ ਰਿੰਗ" ਵਜੋਂ ਜਾਣਿਆ ਜਾਂਦਾ ਹੈ । ਇਸ ਦੇ ਤਹਿਤ ਪੂਰੇ ਯੋਗ ਦਿਵਸ ਨੂੰ ਦੁਨੀਆ ਭਰ 'ਚ ਹੋਣ ਵਾਲੇ ਯੋਗ ਉਤਸਵ ਨੂੰ ਦਿਖਾਇਆ ਜਾਵੇਗਾ। ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ 'ਤੇ, ਵਿਦੇਸ਼ਾਂ ਦੇ ਦੂਤਾਵਾਸ ਯੋਗ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ। ਗਾਰਡੀਅਨ ਰਿੰਗ ਵੱਖ-ਵੱਖ ਦੂਤਾਵਾਸਾਂ ਦੇ ਦ੍ਰਿਸ਼ਾਂ ਨੂੰ ਇੱਕ ਲੜੀ ਵਿੱਚ ਪਰੋਏਗਾ। ਇਸ ਦੀ ਸਟ੍ਰੀਮਿੰਗ ਜਪਾਨ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਸੂਰਜ ਚੜ੍ਹਨ ਦੀ ਧਰਤੀ ਵੀ ਕਿਹਾ ਜਾਂਦਾ ਹੈ। ਉੱਥੇ ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਸ਼ੁਰੂ ਹੋਵੇਗੀ ਅਤੇ ਫਿਰ ਇਹ ਲਿੰਕ ਪੱਛਮ ਵੱਲ ਘੁੰਮ ਜਾਵੇਗਾ। ਜਦੋਂ ਵੀ, ਜਿੱਥੇ ਵੀ, ਜਿਸ ਦੇਸ਼ ਵਿੱਚ ਸੂਰਜ ਚੜ੍ਹੇਗਾ, ਉੱਥੋਂ ਸਟ੍ਰੀਮਿੰਗ ਸ਼ੁਰੂ ਹੋਵੇਗੀ। ਇਸ ਦਾ ਸਿੱਧਾ ਪ੍ਰਸਾਰਣ ਡੀਡੀ ਇੰਡੀਆ 'ਤੇ ਕੀਤਾ ਜਾਵੇਗਾ। "ਗਾਰਡੀਅਨ ਰਿੰਗ" ਵਿੱਚ " ਵਨ ਸਨ ਵਨ ਅਰਥ " ਨੂੰ ਰੇਖਾਂਕਿਤ ਕੀਤਾ ਜਾਵੇਗਾ। ਇਸ ਸੰਕਲਪ ਦਾ ਉਦੇਸ਼ ਯੋਗ ਦੀ ਏਕੀਕ੍ਰਿਤ ਸ਼ਕਤੀ ਨੂੰ ਦਰਸਾਉਣਾ ਹੈ। ਸ਼੍ਰੀ ਸੋਨੋਵਾਲ ਨੇ ਦੱਸਿਆ ਕਿ ਪ੍ਰੀਵਿਊ ਪ੍ਰੋਗਰਾਮ ਤਹਿਤ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ ਦੇਸ਼ ਭਰ ਵਿੱਚ 75 ਪ੍ਰਮੁੱਖ ਸਥਾਨਾਂ 'ਤੇ ਆਯੋਜਿਤ ਕੀਤੇ ਜਾਣ ਵਾਲੇ ਯੋਗ ਉਤਸਵ ਵਿੱਚ 25 ਕਰੋੜ ਤੋਂ ਵੱਧ ਲੋਕ ਹਿੱਸਾ ਲੈਣਗੇ।
ਯੋਗ ਉਤਸਵਾਂ ਦਾ ਆਯੋਜਨ ਪੰਜ ਪੁਰਾਤੱਤਵ ਸਥਾਨਾਂ, ਰਾਖੀਗੜ੍ਹੀ (ਹਰਿਆਣਾ), ਹਸਤੀਨਾਪੁਰ (ਉੱਤਰ ਪ੍ਰਦੇਸ਼), ਸਿਵਾਸਾਗਰ (ਅਸਾਮ), ਧੋਲਾਵੀਰਾ (ਗੁਜਰਾਤ) ਅਤੇ ਅਦੀਚਨੱਲੁਰ (ਤਾਮਿਲਨਾਡੂ) 'ਤੇ ਵੀ ਕੀਤਾ ਗਿਆ ਸੀ , ਜੋ ਕਿ ਭਾਰਤ ਵਿੱਚ "ਪ੍ਰਮੁੱਖ" ਸਥਾਨਾਂ ਵਿੱਚ ਆਉਂਦੇ ਹਨ । ਅੰਤਰਰਾਸ਼ਟਰੀ ਯੋਗਾ ਦਿਵਸ ਦੇ 100 ਦਿਨਾਂ ਦੀ ਝਲਕ ਦੇ ਹਿੱਸੇ ਵਜੋਂ 13 ਮਾਰਚ ਨੂੰ, ਜਦੋਂ ਕਿ 75-ਦਿਨ ਪ੍ਰੀਵਿਊ ਪ੍ਰੋਗਰਾਮ ਦਿੱਲੀ ਦੇ ਲਾਲ ਕਿਲੇ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ 50 ਦਿਨਾਂ ਦਾ ਪ੍ਰੀਵਿਊ ਪ੍ਰੋਗਰਾਮ 2 ਮਈ, 2022 ਨੂੰ ਅਸਾਮ ਦੇ ਸ਼ਿਵਸਾਗਰ ਵਿੱਚ ਸ਼ਿਵ ਡੋਲ ਮੰਦਰ ਵਿੱਚ ਆਯੋਜਿਤ ਕੀਤਾ ਗਿਆ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ, 21 ਨੂੰ ਕਰਨਾਟਕ ਦੇ ਮੈਸੂਰ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੱਕ ਵਿਸ਼ਾਲ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਮੰਤਰਾਲਾ ਪਿਛਲੇ ਸਾਰੇ ਅੰਤਰਰਾਸ਼ਟਰੀ ਯੋਗ ਦਿਵਸਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਮੈਸੂਰ ਵਿੱਚ ਇੱਕ ਡਿਜੀਟਲ ਯੋਗ ਪ੍ਰਦਰਸ਼ਨ ਦਾ ਆਯੋਜਨ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਪ੍ਰਦਰਸ਼ਨੀ ਵਿੱਚ ਯੋਗਾ ਦੀ ਸ਼ਕਤੀ, ਉੱਤਮ ਅਭਿਆਸ, ਖੋਜ-ਸੰਦਰਭ, ਆਮ ਯੋਗ ਅਭਿਆਸ ਦੇ ਨਿਯਮ ਆਦਿ ਸ਼ਾਮਲ ਕੀਤੇ ਜਾਣਗੇ।
8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮੰਤਰਾਲਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਉਤਸ਼ਾਹਿਤ ਕਰ ਰਿਹਾ ਹੈ, ਤਾਂ ਜੋ ਯੋਗ ਦਾ ਸੰਦੇਸ਼ ਦੁਨੀਆ ਭਰ ਵਿੱਚ ਫੈਲੇ ਅਤੇ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਸਕੇ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਯੋਗ ਉਤਸਵ ਦਾ ਆਯੋਜਨ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ ਪੁਰਾਤੱਤਵ ਮਹੱਤਵ ਵਾਲੇ 75 ਵਿਰਾਸਤੀ ਸਥਾਨਾਂ 'ਤੇ ਕੀਤਾ ਜਾ ਰਿਹਾ ਹੈ ਤਾਂਕਿ ਬ੍ਰਾਂਡ ਇੰਡੀਆ ਨੂੰ ਹੁਲਾਰਾ ਮਿਲ ਸਕੇ । ਸਰਕਾਰ ਦੇ ਸਾਰੇ ਮੰਤਰਾਲੇ, ਰੱਖਿਆ ਬਲ ਅਤੇ ਹੋਰ ਵਰਦੀਧਾਰੀ ਸੇਵਾ ਸੰਗਠਨ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਯੋਗ ਦੇ ਮਾਧਿਅਮ ਨਾਲ ਆਰੋਗਯ ਪ੍ਰਾਪਤੀ ਵਾਲੇ ਇਸ ਅੰਦੋਲਨ ਨੂੰ ਵੱਡੀ ਸਫਲਤਾ ਮਿਲੇ।
ਇਸ ਅੰਦੋਲਨ ਦੇ ਦਾਇਰੇ ਵਿੱਚ ਸਾਰਿਆਂ ਨੂੰ ਲਿਆਉਣ ਲਈ, ਆਯੁਸ਼ ਮੰਤਰਾਲੇ ਦੀ ਯੋਜਨਾ ਹੈ ਕਿ ਦੇਸ਼ ਭਰ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇ । ਇਸ ਤਰ੍ਹਾਂ ਇਹ ਅੰਦੋਲਨ ਨੂੰ ਸ਼ਹਿਰੀ ਖੇਤਰਾਂ ਤੋਂ ਵਧਾ ਕੇ ਭਾਰਤ ਦੇ ਦਿਲ ਤੱਕ ਲੈਜਾਣ ਵਿੱਚ ਸਫਲਤਾ ਮਿਲੇਗੀ। ਗ੍ਰਾਮੀਣ ਖੇਤਰਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਿਸ਼ਾ ਵਿੱਚ ਉਤਸ਼ਾਹਿਤ ਕਰਨ ਲਈ ਮੰਤਰਾਲਾ ਵਚਨਬੱਧ ਹੈ।
******
ਐੱਸਕੇ
(Release ID: 1828777)
ਵਿਜ਼ੀਟਰ ਕਾਊਂਟਰ : 189