ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਪੀਐੱਮ ਕੁਸੁਮ ਯੋਜਨਾ ਬਾਰੇ ਜਨਸਾਧਾਰਣ ਲਈ ਜੀਵਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਸਲਾਹ-ਮਸ਼ਵਰਾ ਜਾਰੀ ਕੀਤਾ

Posted On: 27 MAY 2022 1:26PM by PIB Chandigarh

ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਤਥਾਨ ਮਹਾਅਭਿਯਾਨ (ਪੀਐੱਮ-ਕੁਸੁਮ) ਯੋਜਨਾ ਲਾਗੂ ਕਰ ਰਿਹਾ ਹੈ ਜਿਸ ਦੇ ਤਹਿਤ ਆਪਣਾ ਸੋਲਰ ਪੰਪ ਸਥਾਪਿਤ ਕਰਨ ਅਤੇ ਕ੍ਰਿਸ਼ੀ ਪੰਪਾਂ ਦੇ ਸੌਰ ਕਰਨ ਲਈ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਕਿਸਾਨ ਦੋ ਮੈਗਾਵਾਟ ਤੱਕ ਗ੍ਰਿਡ ਨਾਲ ਜੁੜੇ ਸੌਰ ਬਿਜਲੀ ਪਲਾਂਟ ਵੀ ਸਥਾਪਿਤ ਕਰ ਸਕਦੇ ਹਨ। ਇਹ ਯੋਜਨਾ ਰਾਜ ਸਰਕਾਰਾਂ ਦੇ ਨਿਰਧਾਰਿਤ ਵਿਭਾਗਾਂ ਦੁਆਰਾ ਲਾਗੂ ਕੀਤੀ ਜਾ ਰਹੀ ਹੈ ਅਤੇ ਅਜਿਹੇ ਨਿਰਧਾਰਿਤ ਵਿਭਾਗਾਂ ਦਾ ਵੇਰਵਾ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਨਐੱਨਆਰਈ) ਦੀ ਵੈਬਸਾਈਟ www.mnre.gov.in. ‘ਤੇ ਉਪਲਬਧ ਹੈ।

ਯੋਜਨਾ ਲਾਂਚ ਕੀਤੇ ਜਾਣ ਦੇ ਬਾਅਦ ਮੰਤਰਾਲੇ ਦੇ ਗਿਆਨ ਵਿੱਚ ਇਹ ਗੱਲ ਆਈ ਹੈ ਕਿ ਕੁੱਝ ਕਪਟਪੂਰਣ ਵੈਬਸਾਈਟਾਂ ਦੁਆਰਾ ਸਵੈ ਨੂੰ ਪੀਐੱਮ-ਕੁਸੁਮ ਲਈ ਰਜਿਸਟ੍ਰੇਸ਼ਨ ਪੋਰਟ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਜਿਹੇ ਅਣਅਧਿਕਾਰਤ ਵੈਬਸਾਈਟਾਂ ਯੋਜਨਾ ਵਿੱਚ ਰੁਚੀ ਲੈਣ ਵਾਲੇ ਲੋਕਾਂ ਨੂੰ ਧਨ ਦੀ ਵਸੂਲੀ ਕਰ ਰਹੇ ਹਨ ਅਤੇ ਸੂਚਨਾਵਾਂ ਇਕੱਠਿਆਂ ਕਰ ਰਹੀਆਂ ਹਨ।

ਜਨਸਾਧਾਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਟਾਲਣ ਲਈ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਪਹਿਲੇ ਵੀ ਜਨਤਕ ਨੋਟਿਸ ਜਾਰੀ ਕਰਕੇ ਜਨਸਾਧਾਰਣ ਨੂੰ ਸਲਾਹ ਦਿੱਤੀ ਸੀ ਕਿ ਉਹ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਫੀਸ ਜਮ੍ਹਾ ਨਹੀਂ ਕਰਨ। ਸ਼ਿਕਾਇਤਾਂ ਪ੍ਰਾਪਤ ਹੋਣ ‘ਤੇ ਸ਼ਰਾਰਤੀ ਤੱਤਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਅਨੇਕ ਫਰਜੀ ਰਜਿਸਟ੍ਰੇਸ਼ਨ ਪੋਰਟਲਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ।

ਇਨ੍ਹਾਂ ਵੈਬਸਾਈਟਾਂ ਦੇ ਇਲਾਵਾ ਵੱਟਸਐਪ ਅਤੇ ਹੋਰ ਸਾਧਨਾਂ ਦੇ ਦੁਆਰਾ ਸੰਭਾਵਿਤ ਲਾਭਾਰਥੀਆਂ ਨੂੰ ਗੰਮਰਾਹ ਕੀਤਾ ਜਾ ਰਿਹਾ ਹੈ। ਇਸ ਲਈ ਮੰਤਰਾਲਾ ਇਹ ਸਲਾਹ-ਮਸ਼ਵਰਾ ਦਿੰਦਾ ਹੈ ਕਿ ਪੀਐੱਮ-ਕੁਸੁਮ ਯੋਜਨਾ ਵਿੱਚ ਰੁਚੀ ਰੱਖਣ ਵਾਲੇ ਲੋਕ ਕਿਸੇ ਤਰ੍ਹਾਂ ਦੀ ਵਿਅਕਤੀਗਤ ਜਾਣਕਾਰੀ ਦੇਣ ਜਾਂ ਧਨ ਜਮ੍ਹਾ ਕਰਨ ਤੋਂ ਪਹਿਲੇ ਵੈਬਸਾਈਟ ਦੀ ਪ੍ਰਾਮਾਣਿਕਤਾ ਦੀ ਜਾਂਚ ਕਰਨ। ਮੰਤਰਾਲੇ ਨੇ ਇਹ ਸੁਝਾਅ ਵੀ ਦਿੱਤਾ ਹੈ ਕਿ ਵੱਟਸਐਪ/ਐੱਸਐੱਮਐੱਸ ਦੇ ਰਾਹੀਂ ਪੀਐੱਮ-ਕੁਸੁਮ ਯੋਜਨਾ ਲਈ ਰਜਿਸਟ੍ਰੇਸ਼ਨ ਪੋਰਟਲ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਅਪੁਸ਼ਟ ਦੇ ਸੰਦੇਹ ਲਿੰਕ ‘ਤੇ ਕਲਿੱਕ ਨ ਕਰੇ।

ਯੋਜਨਾ ਵਿੱਚ ਹਿੱਸਾ ਲੈਣ ਲਈ ਯੋਗਤਾ ਅਤੇ ਲਾਗੂਕਰਨ ਪ੍ਰਕਿਰਿਆ ਸੰਬੰਧੀ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ http://www.mnre.gov.in ਜਾਂ ਪੀਐੱਮ-ਕੁਸੁਮ ਸੈਂਟਰਲ ਪੋਰਟਲ https://pmkusum.mnre.gov.in ‘ਤੇ ਉਪਲਬਧ ਹੈ ਅਤੇ ਟੋਲ ਫ੍ਰੀ ਨੰਬਰ 1800- 180-3333 ‘ਤੇ ਡਾਈਲ ਕਰਕੇ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।

************

ਐੱਨਜੀ



(Release ID: 1828769) Visitor Counter : 139