ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 28 ਮਈ ਨੂੰ ਗੁਜਰਾਤ ਜਾਣਗੇ
ਪ੍ਰਧਾਨ ਮੰਤਰੀ ‘ਸਹਕਾਰ ਸੇ ਸਮ੍ਰਿੱਧੀ’ ਵਿਸ਼ੇ ’ਤੇ ਕਈ ਸਹਿਕਾਰੀ ਸੰਸਥਾਵਾਂ ਦੇ ਲੀਡਰਾਂ ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਇਫਕੋ (IFFCO), ਕਲੋਲ ਵਿੱਚ ਬਣੇ ਨੈਨੋ-ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਰਾਜਕੋਟ ਜ਼ਿਲ੍ਹੇ ਦੇ ਆਟਕੋਟ ਵਿੱਚ ਸਥਿਤ ਮਾਤੋਸ਼੍ਰੀ ਕੇ.ਡੀ.ਪੀ. ਮਲਟੀਸਪੈਸ਼ਲਿਟੀ ਹਸਪਤਾਲ ਦਾ ਦੌਰਾ ਕਰਨਗੇ ਅਤੇ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ
Posted On:
27 MAY 2022 9:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਮਈ, 2022 ਨੂੰ ਗੁਜਰਾਤ ਦਾ ਦੌਰਾ ਕਰਨਗੇ। ਲਗਭਗ 10 ਵਜੇ ਸਵੇਰੇ ਪ੍ਰਧਾਨ ਮੰਤਰੀ ਰਾਜਕੋਟ ਜ਼ਿਲ੍ਹੇ ਦੇ ਆਟਕੋਟ ਵਿੱਚ ਨਵੇਂ ਬਣੇ ਮਾਤੋਸ਼੍ਰੀ ਕੇਡੀਪੀ ਮਲਟੀਸਪੈਸ਼ਲਿਟੀ ਹਸਪਤਾਲ ਪਹੁੰਚਣਗੇ। ਉੱਥੇ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਦੇ ਬਾਅਦ ਲਗਭਗ ਚਾਰ ਵਜੇ ਸ਼ਾਮ ਪ੍ਰਧਾਨ ਮੰਤਰੀ ਮਹਾਤਮਾ ਮੰਦਿਰ, ਗਾਂਧੀਨਗਰ ਵਿੱਚ ਵਿਭਿੰਨ ਸਹਿਕਾਰੀ ਸੰਸਥਾਵਾਂ ਦੇ ਪ੍ਰਮੁੱਖਾਂ ਦੇ ‘ਸਹਕਾਰ ਸੇ ਸਮ੍ਰਿੱਧੀ’ ਵਿਸ਼ੇ ’ਤੇ ਸੈਮੀਨਾਰ ਨੂੰ ਸੰਬੋਧਨ ਕਰਗੇ। ਇੱਥੇ ਹੀ ਉਹ ਇਫਕੋ (IFFCO), ਕਲੋਲ ਵਿੱਚ ਬਣੇ ਨੈਨੋ-ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ
ਗੁਜਰਾਤ ਦਾ ਸਹਿਕਾਰੀ ਸੈਕਟਰ ਪੂਰੇ ਦੇਸ਼ ਦੇ ਲਈ ਆਦਰਸ਼ ਹੈ। ਰਾਜ ਦੇ ਸਹਿਕਾਰੀ ਸੈਕਟਰ ਵਿੱਚ 84,000 ਤੋਂ ਅਧਿਕ ਸੋਸਾਇਟੀਆਂ ਹਨ। ਇਨ੍ਹਾਂ ਸੋਸਾਇਟੀਆਂ ਨਾਲ ਲਗਭਗ 231 ਲੱਖ ਮੈਂਬਰ ਜੁੜੇ ਹੋਏ ਹਨ। ਰਾਜ ਵਿੱਚ ਸਹਿਕਾਰੀ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ, ‘ਸਹਕਾਰ ਸੇ ਸਮ੍ਰਿੱਧੀ’ ਵਿਸ਼ੇ ’ਤੇ ਵਿਭਿੰਨ ਸਹਿਕਾਰੀ ਸੰਸਥਾਵਾਂ ਦੇ ਪ੍ਰਮੁੱਖਾਂ ਦਾ ਇੱਕ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਮਹਾਤਮਾ ਮੰਦਿਰ, ਗਾਂਧੀਨਗਰ ਵਿੱਚ ਹੋਵੇਗਾ। ਰਾਜ ਦੀਆਂ ਕਈ ਸਹਿਕਾਰੀ ਸੰਸਥਾਵਾਂ ਤੋਂ ਸੱਤ ਹਜ਼ਾਰ ਤੋਂ ਅਧਿਕ ਪ੍ਰਤੀਨਿਧੀ ਸੈਮੀਨਾਰ ਵਿੱਚ ਸ਼ਾਮਲ ਹੋਣਗੇ।
ਕਿਸਾਨਾਂ ਨੂੰ ਆਪਣੀ ਉਤਪਾਦਕਤਾ ਵਧਾਉਣ ਦਾ ਜ਼ਰੀਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਵਿੱਚ ਮਦਦ ਕਰਨ ਦੇ ਪ੍ਰਯਤਨਾਂ ਦੇ ਤਹਿਤ, ਪ੍ਰਧਾਨ ਮੰਤਰੀ ਇਫਕੋ, ਕਲੋਲ ਵਿੱਚ ਲਗਭਗ 175 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨੈਨੋ-ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਵੀ ਕਰਨਗੇ। ਅਤਿਆਧੁਨਿਕ ਨੈਨੋ ਖਾਦ ਪਲਾਂਟ ਦੀ ਸਥਾਪਨਾ ਨੈਨੋ-ਯੂਰੀਆ ਦੇ ਇਸਤੇਮਾਲ ਨਾਲ ਫਸਲ ਦੀ ਪੈਦਾਵਾਰ ਵਧਾਉਣ ਦੇ ਲਕਸ਼ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਪਲਾਂਟ ਵਿੱਚ ਰੋਜ਼ਾਨਾ 500 ਐੱਮਐੱਲ ਦੀਆਂ ਲਗਭਗ ਡੇਢ ਲੱਖ ਬੋਤਲਾਂ ਦਾ ਉਤਪਾਦਨ ਹੋਵੇਗਾ।
ਪ੍ਰਧਾਨ ਮੰਤਰੀ ਆਟਕੋਟ, ਰਾਜਕੋਟ ਵਿੱਚ
ਪ੍ਰਧਾਨ ਮੰਤਰੀ ਜਿਸ ਮਾਤੋਸ਼੍ਰੀ ਕੇਡੀਪੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਦੌਰਾ ਕਰਨਗੇ, ਉਸ ਦਾ ਪ੍ਰਬੰਧਨ ਸ਼੍ਰੀ ਪਟੇਲ ਸੇਵਾ ਸਮਾਜ ਕਰਦਾ ਹੈ। ਇਸ ਹਸਪਤਾਲ ਵਿੱਚ ਅਤਿਆਧੁਨਿਕ ਮੈਡੀਕਲ ਉਪਕਰਣ ਉਪਲਬਧ ਹੋਣਗੇ ਅਤੇ ਇਹ ਖੇਤਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਹੈਲਥਕੇਅਰ ਸੁਵਿਧਾਵਾਂ ਪ੍ਰਦਾਨ ਕਰੇਗਾ। ਇੱਥੇ ਆਉਣ ਦੇ ਬਾਅਦ ਪ੍ਰਧਾਨ ਮੰਤਰੀ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਨਗੇ।
******
ਡੀਐੱਸ/ਐੱਲਪੀ
(Release ID: 1828696)
Visitor Counter : 178
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam