ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਆਓ,ਆਪਣੀਆਂ ਫਿਲਮਾਂ ਦੀ ਸ਼ੂਟਿੰਗ ਕਰੋ: ਕਾਨ ਵਿੱਚ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ
Posted On:
23 MAY 2022 6:07PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਕਾਨ ਫਿਲਮ ਫੈਸਟੀਵਲ ਦੇ ਇੰਡੀਆ ਪੈਵੇਲੀਅਨ ਵਿੱਚ ਆਯੋਜਿਤ ਇੱਕ ਰਾਊਂਡ ਟੇਬਲ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਡਾ. ਮੁਰੂਗਨ ਨੇ ਕਿਹਾ ਕਿ ਭਾਰਤ ਹਰ ਸਾਲ ਸਭ ਤੋਂ ਵੱਧ ਫਿਲਮਾਂ ਬਣਾਉਂਦਾ ਹੈ, ਜੋ 20 ਤੋਂ ਅਧਿਕ ਭਾਸ਼ਾਵਾਂ ਵਿੱਚ ਹੁੰਦੀਆਂ ਹਨ। ਉਨ੍ਹਾਂ ਨੇ ਇੱਕ ਅਰਬ ਤੋਂ ਅਧਿਕ ਫਿਲਮ ਦੇਖਣ ਵਾਲਿਆਂ ਦੇ ਬਜ਼ਾਰ ਦੇ ਰੂਪ ਵਿੱਚ ਭਾਰਤ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ। ਸਰਕਾਰ ਦੀਆਂ ਉਪਲਬਧੀਆਂ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਜਦ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 2014 ਵਿੱਚ ਸੱਤਾ ਵਿੱਚ ਆਈ ਹੈ, ਫਿਲਮ ਉਦਯੋਗ ਦੇ ਲਾਭ ਲਈ ਵਿਭਿੰਨ ਪਹਿਲਾਂ ਕੀਤੀਆਂ ਗਈਆਂ ਹਨ।
ਸਰਕਾਰ ਦੁਆਰਾ ਸਟਾਰਟ-ਅੱਪਸ ਨੂੰ ਦਿੱਤੇ ਗਏ ਪ੍ਰੋਤਸਾਹਨ ਦਾ ਵਿਸ਼ੇਸ ਤੌਰ ‘ਤੇ ਉਲੇਖ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਫਿਲਮ ਨਿਰਮਾਣ ਦੇ ਖੇਤਰ ਵਿੱਚ ਪ੍ਰਤਿਭਾਸ਼ਾਲੀ ਭਾਰਤੀ ਸਟਾਰਟ-ਅੱਪਸ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਦੇ ਲਈ ਸਰਕਾਰ ਦੁਆਰਾ ਇਨ੍ਹਾਂ ਕੰਪਨੀਆਂ ਨੂੰ ਕਾਨ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ।
ਡਾ. ਮੁਰੂਗਨ ਨੇ ਵਿਦੇਸ਼ੀ ਫਿਲਮ ਨਿਰਮਾਤਾਵਾਂ ਦੇ ਨਾਲ ਸਹਿ-ਨਿਰਮਾਣ ਵਿੱਚ ਬਣਨ ਵਾਲੀਆਂ ਫਿਲਮਾਂ ਨੂੰ ਸਰਕਾਰ ਦੁਆਰਾ ਦਿੱਤੇ ਜਾ ਰਹੇ ਵਿਭਿੰਨ ਪ੍ਰੋਤਸਾਹਨਾਂ ਬਾਰੇ ਵੀ ਦੱਸਿਆ ਅਤੇ ਭਾਰਤ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਦੇ ਲਈ ਦਿੱਤੇ ਜਾ ਰਹੇ ਪ੍ਰੋਤਸਾਹਨਾਂ ਦੀ ਚਰਚਾ ਕੀਤੀ।ਦੇਸ਼ ਵਿੱਚ ਕਹਾਣੀ ਕਹਿਣ ਦੀ ਪਰੰਪਰਾ, ਰਾਮਾਇਣ ਅਤੇ ਮਹਾਭਾਰਤ ਜਿਹੇ ਮਹਾਂਕਾਵਿ ਦੀ ਵਿਰਾਸਤ ਦੇ ਨਾਲ ਹੈ, ਜਿਸ ਨੂੰ ਭਾਰਤ ਹੁਣ ਅੱਗੇ ਵਧਾਉਣ ਦਾ ਲਕਸ਼ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਫਿਲਮ ਸੁਵਿਧਾ ਦਫ਼ਤਰ ਜਿਹੀਆਂ ਪਹਿਲਾਂ ਵਿਭਿੰਨ ਪ੍ਰਵਾਨਗੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਿੰਗਲ ਵਿੰਡੋ ਦੇ ਤਹਿਤ ਨਿਰਵਿਘਨ ਤੌਰ ‘ਤੇ ਸਮਰੱਥ ਬਣਾ ਰਹੀਆਂ ਹਨ।
ਡਾ. ਮੁਰੂਗਨ ਨੇ ਦਰਸ਼ਕਾਂ ਨੂੰ ਦੱਸਿਆ ਕਿ ਭਾਸ਼ਾ ਹੁਣ ਕੋਈ ਰੁਕਾਵਟ ਨਹੀਂ ਰਹੀ ਅਤੇ ਭਾਰਤ ਦੀਆਂ ਖੇਤਰੀ ਫਿਲਮਾਂ ਹੁਣ ਆਲਮੀ ਧਿਆਨ ਆਕਰਸ਼ਿਤ ਕਰ ਰਹੀਆਂ ਹਨ।
ਮੰਤਰੀ ਨੇ ਸਾਰੇ ਪ੍ਰਤੀਭਾਗੀਆਂ ਨੂੰ “ਭਾਰਤ ਆਉਣ ਅਤੇ ਸ਼ੂਟਿੰਗ ਕਰਨ” ਅਤੇ ਭਾਰਤ ਦੇ ਵਿਭਿੰਨ ਫਿਲਮ ਸਮਾਰੋਹਾਂ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।
ਡਾ. ਐੱਲ ਮੁਰੂਗਨ ਦੇ ਨਾਲ, ਰਾਊਂਡ ਟੇਬਲ ਵਿੱਚ ਨਿਮਨਲਿਖਤ ਨੇ ਹਿੱਸਾ ਲਿਆ :
1. ਸੇਲਵਾਗਿਆ ਵੇਲੋ, ਡਾਇਰੈਕਟਰ, ਰਿਵਰ ਟੂ ਰਿਵਰ ਫਿਲਮ ਫੈਸਟੀਵਲ, ਫਲੋਰੈਂਸ, ਇਟਲੀ
2. ਕੌਲਿਨ ਬਰੋਜ਼,ਫਿਲਮ ਨਿਰਮਾਤਾ ਅਤੇ ਡਾਇਰੈਕਟਰ, ਸਪੈਸ਼ਲ ਟ੍ਰੀਟਸ ਪ੍ਰੋਡਕਸ਼ਨਸ, ਯੂਕੇ
3. ਮਿਕੇਲ ਸਵੈਨਸੂਨ ਫਿਲਮ ਕਮਿਸ਼ਨਰ ਦੱਖਣੀ ਸਵੀਡਨ ਫਿਲਮ ਕਮਿਸ਼ਨ
4. ਐਮੀ ਜਾਨਸਨ, ਪ੍ਰੋਜੈਕਟ ਮੈਨੇਜਰ,ਥੀਮੈਟਿਕ ਕਮਿਊਨੀਕੇਸ਼ਨ ਯੂਨਿਟ,ਸਵੀਡਨ ਸੰਚਾਰ ਵਿਭਾਗ
5. ਮੈਰੀ ਲਿਜ਼ਾ ਡਿਨੋ, ਫਿਲਮ ਕਮਿਸ਼ਨਰ, ਫਿਲੀਪੀਨਸ
6. ਸੁਸ਼੍ਰੀ ਜੁਡੀ ਗਲੈਡਸਟੋਨ, ਕਾਰਜਕਾਰੀ ਅਤੇ ਕਲਾ ਸੰਸਥਾਪਕ, ਏਜ਼ਲੈੱਸ ਇੰਟਰਨੈਸ਼ਨਲ ਫਿਲਮ ਫੈਸਟੀਵਲ, ਯੂਐੱਸਏ
7. ਸਟੀਫਨ ਓਟੇਨਬਰੁਚ, ਡਾਇਰੈਕਟਰ, ਇੰਡੋ ਜਰਮਨ ਫਿਲਮਸ
8. ਕੈਰੀ ਸਾਹਨੀ, ਡਾਇਰੈਕਟਰ, ਲੰਡਨ ਇੰਡੀਅਨ ਫਿਲਮ ਫੈਸਟੀਵਲ
*****
ਸੌਰਭ ਸਿੰਘ
(Release ID: 1828081)