ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 26 ਮਈ ਨੂੰ ਹੈਦਰਾਬਾਦ ਅਤੇ ਚੇਨਈ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਤਮਿਲ ਨਾਡੂ ਵਿੱਚ 31,400 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਇਹ ਪ੍ਰੋਜੈਕਟ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣਗੇ, ਕਨੈਕਟੀਵਿਟੀ ਵਧਾਉਣਗੇ ਅਤੇ ਖੇਤਰ ਵਿੱਚ ਈਜ਼ ਆਵ੍ ਲਿਵੰਗ ਨੂੰ ਉਤਸ਼ਾਹਿਤ ਕਰਨਗੇ
ਪ੍ਰਧਾਨ ਮੰਤਰੀ ਆਈਐੱਸਬੀ ਹੈਦਰਾਬਾਦ ਦੇ 20 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਹਿੱਸਾ ਲੈਣਗੇ ਅਤੇ 2022 ਦੀ ਪੀਜੀਪੀ ਕਲਾਸ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ
Posted On:
24 MAY 2022 3:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਮਈ 2022 ਨੂੰ ਹੈਦਰਾਬਾਦ ਅਤੇ ਚੇਨਈ ਦਾ ਦੌਰਾ ਕਰਨਗੇ। ਦੁਪਹਿਰ 2 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਆਈਐੱਸਬੀ ਹੈਦਰਾਬਾਦ ਦੇ 20 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਹਿੱਸਾ ਲੈਣਗੇ ਅਤੇ 2022 ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ (ਪੀਜੀਪੀ) ਕਲਾਸ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਸ਼ਾਮ ਕਰੀਬ 5 ਵੱਜ ਕੇ 45 ਮਿੰਟ ‘ਤੇ, ਪ੍ਰਧਾਨ ਮੰਤਰੀ ਚੇਨਈ ਦੇ ਜੇਐੱਲਐੱਨ ਇਨਡੋਰ ਸਟੇਡੀਅਮ ਵਿੱਚ 31,400 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਚੇਨਈ ਵਿੱਚ ਪ੍ਰਧਾਨ ਮੰਤਰੀ
ਚੇਨਈ ਵਿੱਚ ਪ੍ਰਧਾਨ ਮੰਤਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ, ਕਨੈਕਟੀਵਿਟੀ ਵਧਾਉਣ ਅਤੇ ਖੇਤਰ ਵਿੱਚ ਈਜ਼ ਆਵ੍ ਲਿਵਿੰਗ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ, 31,400 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਇਸ ਖੇਤਰ ਵਿੱਚ ਸਮਾਜਿਕ-ਆਰਥਿਕ ਸਮ੍ਰਿਧੀ ਵਿੱਚ ਮਹੱਤਵਪੂਰਨ ਸੁਧਾਰ ਕਰਨ ਵਿੱਚ ਵੀ ਮਦਦ ਕਰਨਗੇ, ਕਈ ਖੇਤਰਾਂ ਵਿੱਚ ਪਰਿਵਰਤਨਸ਼ੀਲ ਪ੍ਰਭਾਵ ਪਾਉਣਗੇ ਅਤੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਿੱਚ ਵੀ ਮਦਦ ਕਰਨਗੇ।
ਚੇਨਈ ਵਿੱਚ ਪ੍ਰਧਾਨ ਮੰਤਰੀ 2900 ਕਰੋੜ ਰੁਪਏ ਤੋਂ ਵੱਧ ਦੇ ਪੰਜ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ, 75 ਕਿਲੋਮੀਟਰ ਲੰਬਾ ਮਦੁਰਾਈ-ਟੇਨੀ (ਰੇਲਵੇ ਗੇਜ ਕਨਵਰਜ਼ਨ ਪ੍ਰੋਜੈਕਟ), ਪਹੁੰਚ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ। ਤਾਂਬਰਮ- ਚੇਂਗਲਪੱਟੂ ਦੇ ਦਰਮਿਆਨ 590 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ, 30 ਕਿਲੋਮੀਟਰ ਲੰਬੀ ਤੀਸਰੀ ਰੇਲਵੇ ਲਾਈਨ, ਹੋਰ ਉਪਨਗਰੀ ਸੇਵਾਵਾਂ ਨੂੰ ਚਲਾਉਣ ਦੀ ਸੁਵਿਧਾ ਪ੍ਰਦਾਨ ਕਰੇਗੀ, ਇਸ ਤਰ੍ਹਾਂ ਯਾਤਰੀਆਂ ਲਈ ਵਧੇਰੇ ਵਿਕਲਪ ਪ੍ਰਦਾਨ ਕਰੇਗੀ ਅਤੇ ਆਰਾਮ ਵਿੱਚ ਵਾਧਾ ਹੋਵੇਗਾ।
ਈਟੀਬੀਪੀਐੱਨਐੱਮਟੀ ਕੁਦਰਤੀ ਗੈਸ ਪਾਈਪਲਾਈਨ ਦਾ 115 ਕਿਲੋਮੀਟਰ ਲੰਬਾ ਐੱਨੋਰ-ਚੇਂਗਲਪੱਟੂ ਸੈਕਸ਼ਨ ਅਤੇ 271 ਕਿਲੋਮੀਟਰ ਲੰਬਾ ਤਿਰੂਵੱਲੁਰ-ਬੰਗਲੁਰੂ ਸੈਕਸ਼ਨ, ਜੋ ਕਿ ਕ੍ਰਮਵਾਰ ਤਕਰੀਬਨ 850 ਕਰੋੜ ਰੁਪਏ ਅਤੇ 910 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ, ਤਮਿਲ ਨਾਡੂ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਵਿੱਚ ਖਪਤਕਾਰਾਂ ਦੇ ਨਾਲ-ਨਾਲ ਉਦਯੋਗਾਂ ਨੂੰ ਕੁਦਰਤੀ ਗੈਸ ਦੀ ਸਪਲਾਈ ਦੀ ਸੁਵਿਧਾ ਪ੍ਰਦਾਨ ਕਰੇਗਾ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਤਹਿਤ 116 ਕਰੋੜ ਰੁਪਏ ਦੀ ਲਾਗਤ ਨਾਲ, ਲਾਈਟ ਹਾਊਸ ਪ੍ਰੋਜੈਕਟ - ਚੇਨਈ ਦੇ ਹਿੱਸੇ ਵਜੋਂ ਬਣਾਏ ਗਏ 1152 ਘਰਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ 28,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾ ਰਹੇ ਛੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
262 ਕਿਲੋਮੀਟਰ ਲੰਬਾ ਬੰਗਲੁਰੂ - ਚੇਨਈ ਐਕਸਪ੍ਰੈੱਸਵੇਅ 14,870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਕਰਨਾਟਕ, ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਰਾਜਾਂ ਵਿੱਚੋਂ ਲੰਘੇਗਾ ਅਤੇ ਬੰਗਲੁਰੂ ਅਤੇ ਚੇਨਈ ਦਰਮਿਆਨ ਯਾਤਰਾ ਦੇ ਸਮੇਂ ਨੂੰ 2-3 ਘੰਟੇ ਤੱਕ ਘਟਾਉਣ ਵਿੱਚ ਮਦਦ ਕਰੇਗਾ। ਚੇਨਈ ਬੰਦਰਗਾਹ ਨੂੰ ਮਦੂਰਾਵੋਇਲ (ਐੱਨਐੱਚ-4) ਨੂੰ ਜੋੜਨ ਵਾਲੀ 4 ਲੇਨ ਵਾਲੀ ਡਬਲ ਡੇਕਰ ਐਲੀਵੇਟਿਡ ਸੜਕ, ਤਕਰੀਬਨ 21 ਕਿਲੋਮੀਟਰ ਦੀ ਲੰਬਾਈ ਵਾਲੀ, 5850 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ। ਇਸ ਨਾਲ ਚੇਨਈ ਬੰਦਰਗਾਹ ਤੱਕ ਮਾਲ ਵਾਹਨਾਂ ਦੀ ਚੌਵੀ ਘੰਟੇ ਪਹੁੰਚ ਦੀ ਸੁਵਿਧਾ ਮਿਲੇਗੀ। ਐੱਨਐੱਚ-844 ਦੇ 94 ਕਿਲੋਮੀਟਰ ਲੰਬੇ ਨੇਰਾਲੁਰੂ ਤੋਂ ਧਰਮਪੁਰੀ ਸੈਕਸ਼ਨ ਅਤੇ ਐੱਨਐੱਚ-227 ਦੇ ਮੀਨਸਰੁੱਤੀ ਤੋਂ ਚਿਦੰਬਰਮ ਸੈਕਸ਼ਨ ਦੇ ਪੇਵਡ ਸ਼ੋਲਡਰਸ ਦੇ ਨਾਲ 31 ਕਿਲੋਮੀਟਰ ਲੰਬੀ 2 ਲੇਨ, ਤਕਰੀਬਨ 3870 ਕਰੋੜ ਰੁਪਏ ਅਤੇ 720 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਹੈ, ਜੋ ਖੇਤਰ ਵਿੱਚ ਸੀਮਲੈੱਸ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਪ੍ਰੋਗਰਾਮ ਦੌਰਾਨ ਪੰਜ ਰੇਲਵੇ ਸਟੇਸ਼ਨਾਂ: ਚੇਨਈ ਐਗਮੋਰ, ਰਾਮੇਸ਼ਵਰਮ, ਮਦੁਰੈ, ਕਟਪਡੀ ਅਤੇ ਕੰਨਿਆਕੁਮਾਰੀ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖੇ ਜਾਣਗੇ। ਇਹ ਪ੍ਰੋਜੈਕਟ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ, ਅਤੇ ਆਧੁਨਿਕ ਸੁਵਿਧਾਵਾਂ ਦੇ ਪ੍ਰਬੰਧ ਦੁਆਰਾ ਯਾਤਰੀਆਂ ਦੀ ਸੁਵਿਧਾ ਅਤੇ ਆਰਾਮ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਚੇਨਈ ਵਿਖੇ 1400 ਕਰੋੜ ਰੁਪਏ ਦੀ ਲਾਗਤ ਵਾਲੇ ਮਲਟੀ ਮੋਡਲ ਲੋਜਿਸਟਿਕ ਪਾਰਕ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਸੀਮਲੈੱਸ ਇੰਟਰਮੋਡਲ ਮਾਲ ਢੋਆ-ਢੁਆਈ ਪ੍ਰਦਾਨ ਕਰੇਗਾ ਅਤੇ ਕਈ ਕਾਰਜਸ਼ੀਲਤਾਵਾਂ ਦੀ ਪੇਸ਼ਕਸ਼ ਵੀ ਕਰੇਗਾ।
ਹੈਦਰਾਬਾਦ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਇੰਡੀਅਨ ਸਕੂਲ ਆਵ੍ ਬਿਜ਼ਨਸ (ਆਈਐੱਸਬੀ) ਹੈਦਰਾਬਾਦ ਦੇ 20 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਹਿੱਸਾ ਲੈਣਗੇ ਅਤੇ 2022 ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ (ਪੀਜੀਪੀ) ਕਲਾਸ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਆਈਐੱਸਬੀ ਦਾ ਉਦਘਾਟਨ 2 ਦਸੰਬਰ 2001 ਨੂੰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੁਆਰਾ ਕੀਤਾ ਗਿਆ ਸੀ। ਦੇਸ਼ ਦੇ ਚੋਟੀ ਦੇ ਬੀ-ਸਕੂਲਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ, ਆਈਐੱਸਬੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰਦਾਨ ਕਰਨ ਲਈ ਸਰਕਾਰ ਦੇ ਕਈ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਵੀ ਸਹਿਯੋਗ ਕਰਦਾ ਹੈ।
***********
ਡੀਐੱਸ/ਐੱਲਪੀ
(Release ID: 1828074)
Visitor Counter : 151
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam