ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪਟ 'ਤੇ ਭਾਰਤੀ ਵਫ਼ਦ ਨੇ ਆਪਣੀ ਚਮਕ ਬਿਖੇਰੀ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਦੀ ਅਗਵਾਈ ਵਿੱਚ ਕਾਨ ਫੈਸਟੀਵਲ ਦੀ ਸ਼ੁਰੂਆਤੀ ਰਾਤ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਕਾਰਤ ਭਾਰਤੀ ਵਫ਼ਦ ਰੈੱਡ ਕਾਰਪਟ 'ਤੇ ਚਲਿਆ
ਮਾਮੇ ਖਾਨ ਨੇ ਇਤਿਹਾਸ ਰਚਿਆ, ਕਾਨ ਵਿੱਚ ਭਾਰਤ ਲਈ ਰੈੱਡ ਕਾਰਪਟ ਦੀ ਅਗਵਾਈ ਕਰਨ ਵਾਲੇ ਪਹਿਲੇ ਲੋਕ ਕਲਾਕਾਰ ਬਣੇ
ਕਾਨ ਵਿੱਚ ਚਰਚਾ ਵਿੱਚ ਰਿਹਾ ਦੱਖਣੀ ਭਾਰਤ ਦਾ ਸਿਨੇਮਾ ਉਦਯੋਗ
ਫਿਲਮ ਮਾਰਚੇ ਡੂ ਵਿੱਚ ਭਾਰਤ ਸਨਮਾਨਿਤ ਦੇਸ਼ ਵਜੋਂ ਮੌਜੂਦ ਰਿਹਾ
Posted On:
17 MAY 2022 9:53PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਾਨ ਫਿਲਮ ਫੈਸਟੀਵਲ, ਫਰਾਂਸ ਦੇ ਉਦਘਾਟਨੀ ਸਮਾਰੋਹ ਵਿੱਚ ਸਿਤਾਰਿਆਂ ਨਾਲ ਸਜੇ ਰੈੱਡ ਕਾਰਪਟ 'ਤੇ 11 ਮਸ਼ਹੂਰ ਹਸਤੀਆਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਰਕਾਰੀ ਭਾਰਤੀ ਵਫ਼ਦ ਦੀ ਅਗਵਾਈ ਕੀਤੀ।
ਭਾਰਤੀ ਲੋਕ ਕਲਾਵਾਂ ਲਈ ਇੱਕ ਇਤਿਹਾਸਿਕ ਪਲ ਦੇ ਰੂਪ ਵਿੱਚ, ਸ਼੍ਰੀ ਮਾਮੇ ਖਾਨ ਕਾਨ ਵਿਖੇ ਭਾਰਤੀ ਦਲ ਦੀ ਤਰਫੋਂ ਰੈੱਡ ਕਾਰਪਟ 'ਤੇ ਅਗਵਾਈ ਕਰਨ ਵਾਲੇ ਪਹਿਲੇ ਲੋਕ ਕਲਾਕਾਰ ਬਣੇ।
ਭਾਰਤੀ ਸਿਨੇਮਾ ਦੀ ਵਿਵਿਧਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੇ ਹੋਏ, ਇਸ ਗਲੈਮਰ ਨਾਲ ਭਰਪੂਰ ਰੈੱਡ ਕਾਰਪਟ ਦਲ ਵਿੱਚ ਭਾਰਤ ਦੀਆਂ ਫਿਲਮੀ ਹਸਤੀਆਂ ਸ਼ਾਮਲ ਸਨ। ਜਿਵੇਂ ਹੀ 11 ਮੈਂਬਰੀ ਟੀਮ ਨੇ "ਪਲਾਇਸ ਡੇਸ ਫੈਸਟੀਵਲਸ" ਦੀਆਂ ਇਤਿਹਾਸਿਕ ਪੌੜੀਆਂ ਵੱਲ ਕਦਮ ਵਧਾਏ, ਤਾਂ ਵਿਸ਼ਵ ਸਿਨੇਮਾ ਦਾ ਕੇਂਦਰ ਬਣਨ ਦੀ ਭਾਰਤ ਦੀ ਅਭਿਲਾਸ਼ਾ ਦੇ ਸਾਰੇ ਪ੍ਰਤੀਕਾਂ ਨੂੰ ਇਹ ਵਫ਼ਦ ਸੰਜੋ ਕੇ ਲੈ ਗਿਆ।
ਮੰਤਰੀ ਦੇ ਨਾਲ ਆਉਣ ਵਾਲੀਆਂ 10 ਮਸ਼ਹੂਰ ਹਸਤੀਆਂ ਵਿੱਚ ਤਿੰਨ ਸੰਗੀਤ ਮਾਸਟਰ ਸਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਨਾਲ ਹੀ ਭਾਰਤੀ ਸਿਨੇਮਾ ਦੇ ਮਸ਼ਹੂਰ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ, ਜੋ ਵੱਖ-ਵੱਖ ਖੇਤਰਾਂ, ਭਾਸ਼ਾਵਾਂ, ਮੁੱਖ ਧਾਰਾ ਤੋਂ ਹਨ ਅਤੇ ਓਟੀਟੀ ਸਿਨੇਮਾ ਦੀ ਨੁਮਾਇੰਦਗੀ ਕਰਦੇ ਹਨ। ਕਹਾਣੀਕਾਰਾਂ ਦੀ ਧਰਤੀ ਭਾਰਤ ਕਾਨ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਰੈੱਡ ਕਾਰਪਟ ਮੌਜੂਦਗੀ ਰਾਹੀਂ ਦੁਨੀਆ ਨੂੰ ਇੱਕ ਸੁੰਦਰ ਰਵਾਇਤ ਪੇਸ਼ ਕਰ ਰਿਹਾ ਹੈ।
ਇਨ੍ਹਾਂ ਫਿਲਮੀ ਸਿਤਾਰਿਆਂ 'ਚ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਵੀ ਸ਼ਾਮਲ ਸਨ, ਜੋ ਕਾਨ ਫੈਸਟੀਵਲ 'ਚ ਨਿਯਮਿਤ ਚਿਹਰਾ ਰਹੇ ਹਨ। 'ਦ ਲੰਚਬਾਕਸ' ਹੋਵੇ ਜਾਂ 'ਗੈਂਗਸ ਆਫ਼ ਵਾਸੇਪੁਰ' - ਉਨ੍ਹਾਂ ਦੀਆਂ ਫਿਲਮਾਂ ਦਾ ਯਥਾਰਥਵਾਦ ਅਤੇ ਉਨ੍ਹਾਂ ਵਿੱਚ ਕੱਚੀ, ਜ਼ਬਰਦਸਤ ਅਦਾਕਾਰੀ ਯੂਰਪੀਅਨ ਦਰਸ਼ਕਾਂ ਵਿੱਚ ਇੱਕ ਵਿਸ਼ੇਸ਼ ਗੂੰਜ ਹੈ ਅਤੇ ਅਜਿਹੀਆਂ ਫਿਲਮਾਂ ਬਣਾਉਣ ਦੀ ਜ਼ਰੂਰਤ ਦੇ ਸੰਕੇਤ ਹਨ, ਜੋ ਬਹੁਤ ਸਾਰੀਆਂ ਸੰਵੇਦਨਾਵਾਂ ਨੂੰ ਇੱਕ ਵਿਸਥਾਰਤ ਲੜੀ ਵਿੱਚ ਪਰੋਣ ਵਾਲੀਆਂ ਫ਼ਿਲਮਾਂ ਬਣਾਉਣ ਵਿੱਚ ਭਾਰਤ ਬਹੁਤ ਸਮਰੱਥ ਹੈ।
ਇਸ ਸਮੂਹ ਵਿੱਚ ਸੁਪਰਸਟਾਰ ਸੰਗੀਤਕਾਰ ਏ ਆਰ ਰਹਿਮਾਨ ਦੀ ਮੌਜੂਦਗੀ ਭਾਰਤੀ ਵਫ਼ਦ ਦੇ ਸਿਨੇਮੈਟੋਗ੍ਰਾਫਿਕ ਸੰਗੀਤ ਨੂੰ ਸਤਿਕਾਰ ਦੇਣ ਦੇ ਇਰਾਦੇ ਨੂੰ ਦਰਸਾਉਂਦੀ ਹੈ। ਕਿਉਂਕਿ, ਸ਼ਾਇਦ ਪੂਰੀ ਦੁਨੀਆ ਦੇ ਸਿਨੇਮਾ ਵਿੱਚ, ਸਾਊਂਡਟਰੈਕ ਭਾਰਤੀ ਸਿਨੇਮਾ ਦੇ ਡੀਐੱਨਏ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੇ ਹਨ। ਭਾਰਤ ਅਤੇ ਦੇਸ਼ ਦੇ ਸੰਗੀਤਕ ਸੰਗ੍ਰਹਿ ਨੂੰ ਪ੍ਰਦਰਸ਼ਿਤ ਕਰਦੇ ਹੋਏ ਰੈੱਡ ਕਾਰਪਟ 'ਤੇ ਵੱਖ-ਵੱਖ ਸ਼ੈਲੀਆਂ ਦੀ ਨੁਮਾਇੰਦਗੀ ਕੀਤੀ ਗਈ। ਜਿੱਥੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਨਵੇਂ ਯੁੱਗ ਦੇ ਸੰਗੀਤਕਾਰ ਅਤੇ ਮਲਟੀ-ਗ੍ਰੈਮੀ ਅਵਾਰਡ ਜੇਤੂ ਰਿਕੀ ਕੇਜ ਨੇ ਭਾਰਤ ਦੇ ਬਹੁਤ ਸਾਰੇ ਸਮਕਾਲੀ ਪੱਖ ਦੀ ਨੁਮਾਇੰਦਗੀ ਕੀਤੀ, ਰਾਜਸਥਾਨੀ ਸੰਗੀਤਕਾਰ ਅਤੇ ਲੋਕ ਗਾਇਕ ਮਾਮੇ ਖਾਨ ਨੇ ਭਾਰਤੀ ਸਿਨੇਮਾ 'ਤੇ ਲੋਕ ਸੱਭਿਆਚਾਰ ਦੇ ਪ੍ਰਭਾਵ ਨੂੰ ਪ੍ਰਗਟ ਕੀਤਾ। ਬਹੁਤ ਸਾਰੇ ਸਦਾਬਹਾਰ ਫਿਲਮੀ ਗੀਤ ਲਿਖਣ ਵਾਲੇ ਗੀਤਕਾਰ ਅਤੇ ਹੁਣ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀਬੀਐੱਫਸੀ) ਦੇ ਪ੍ਰਮੁੱਖ ਪ੍ਰਸੂਨ ਜੋਸ਼ੀ ਵੀ ਮੌਜੂਦ ਸਨ।
ਵਫ਼ਦ ਵਿੱਚ ਵੱਖ-ਵੱਖ ਖੇਤਰੀ ਸਿਨੇਮਾ ਜਗਤ ਦੀਆਂ ਸ਼ਖ਼ਸੀਅਤਾਂ ਸ਼ਾਮਲ ਸਨ। ਇਸ ਨੇ ਦੁਨੀਆ ਨੂੰ ਇਹ ਸੰਕੇਤ ਦਿੱਤਾ ਕਿ ਭਾਰਤ, ਜਿਸ ਵਿੱਚ 25 ਖੇਤਰੀ ਫਿਲਮ ਉਦਯੋਗ ਹਨ, ਫਿਲਮ ਨਿਰਮਾਣ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਵੱਖਰੀਆਂ ਸੰਸਕ੍ਰਿਤੀਆਂ ਅਤੇ ਸ਼ੈਲੀਆਂ ਹਨ। ਇਸ ਸਾਲ ਦੱਖਣ ਦਾ ਸਿਨੇਮਾ ਸੁਰਖੀਆਂ ਵਿੱਚ ਸੀ ਅਤੇ ਛੇ ਵੱਖ-ਵੱਖ ਭਾਸ਼ਾਵਾਂ (ਤਮਿਲ, ਤੇਲੁਗੂ, ਮਲਿਆਲਮ, ਕੰਨੜ, ਹਿੰਦੀ ਅਤੇ ਅੰਗ੍ਰੇਜ਼ੀ) ਵਿੱਚ ਸ਼ੂਟ ਕੀਤੀਆਂ ਫਿਲਮਾਂ ਵਿੱਚ ਸ਼ਾਮਲ ਰਹੇ ਅਦਾਕਾਰ ਅਤੇ ਨਿਰਮਾਤਾ ਆਰ ਮਾਧਵਨ ਭਾਰਤੀ ਸਿਨੇਮਾ ਦੀ ਇਸ ਹੈਰਾਨ ਕਰਨ ਵਾਲੀ ਵਿਭਿੰਨਤਾ ਦਾ ਇੱਕ ਵਧੀਆ ਉਦਾਹਰਣ ਸਨ। ਤੇਲਗੂ ਸਿਨੇਮਾ ਦੀਆਂ ਦੋ ਸੁਪਰਸਟਾਰਾਂ, ਤਮੰਨਾ ਭਾਟੀਆ ਅਤੇ ਪੂਜਾ ਹੇਗੜੇ ਨੇ ਵੀ ਵਫ਼ਦ ਦੇ ਹਿੱਸੇ ਵਜੋਂ ਆਪਣੀ ਸ਼ਾਨਦਾਰ ਹਾਜ਼ਰੀ ਲਗਾਈ। ਸ਼ੇਖਰ ਕਪੂਰ, 'ਮਿਸਟਰ ਇੰਡੀਆ' ਜਿਹੀਆਂ ਮਹਾਨ ਫਿਲਮਾਂ ਦੇ ਡਾਇਰੈਕਟਰ ਅਤੇ ਹੁਣ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਵ੍ ਇੰਡੀਆ (ਐੱਫਟੀਆਈਆਈ) ਦੇ ਪ੍ਰਮੁੱਖ ਦੇ ਨਾਲ-ਨਾਲ ਅਭਿਨੇਤਰੀ ਅਤੇ ਸੀਬੀਐੱਫਸੀ ਮੈਂਬਰ ਵਾਨੀ ਤ੍ਰਿਪਾਠੀ ਟੀਕੂ ਨੇ ਵੀ ਭਾਰਤੀ ਵਫ਼ਦ ਵਿੱਚ ਹਿੱਸਾ ਲਿਆ।
ਰੈੱਡ ਕਾਰਪਟ 'ਤੇ ਦਿੱਖ ਦੇ ਕ੍ਰਮ ਵਿੱਚ ਵਫ਼ਦ ਦੇ ਮੈਂਬਰ:
1. ਮਾਮੇ ਖਾਨ, ਰਾਜਸਥਾਨ ਦਾ ਮਸ਼ਹੂਰ ਲੋਕ ਗਾਇਕ
2. ਸ਼ੇਖਰ ਕਪੂਰ, ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਡਾਇਰੈਕਟਰ
3. ਪੂਜਾ ਹੇਗੜੇ, ਅਭਿਨੇਤਰੀ
4. ਨਵਾਜ਼ੂਦੀਨ ਸਿੱਦੀਕੀ, ਅਦਾਕਾਰ
5. ਤਮੰਨਾ ਭਾਟੀਆ, ਅਭਿਨੇਤਰੀ
6. ਅਨੁਰਾਗ ਠਾਕੁਰ, ਵਫ਼ਦ ਦੇ ਮੁਖੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ, ਭਾਰਤ
7. ਆਰ ਮਾਧਵਨ, ਅਭਿਨੇਤਾ, ਡਾਇਰੈਕਟਰ ਅਤੇ ਨਿਰਮਾਤਾ
8. ਏ ਆਰ ਰਹਿਮਾਨ, ਪ੍ਰਮੁੱਖ ਗਾਇਕ ਅਤੇ ਸੰਗੀਤਕਾਰ
9. ਪ੍ਰਸੂਨ ਜੋਸ਼ੀ, ਚੇਅਰਮੈਨ ਸੀਬੀਐੱਫਸੀ ਅਤੇ ਮਸ਼ਹੂਰ ਗੀਤਕਾਰ
10. ਵਾਣੀ ਤ੍ਰਿਪਾਠੀ, ਨਿਰਮਾਤਾ, ਮੈਂਬਰ ਸੀਬੀਐੱਫਸੀ, ਭਾਰਤੀ ਫਿਲਮ ਸ਼ਖਸੀਅਤ
11. ਰਿਕੀ ਕੇਜ, ਦੋ ਵਾਰ ਗ੍ਰੈਮੀ ਅਵਾਰਡ ਜੇਤੂ ਅਤੇ ਸੰਗੀਤਕਾਰ
ਪਿਛੋਕੜ:
ਕਾਨ ਫਿਲਮ ਫੈਸਟੀਵਲ, ਜੋ ਕਿ ਹਰ ਸਾਲ ਵਿਸ਼ਵ ਫਿਲਮ ਇੰਡਸਟ੍ਰੀ ਦੇ ਮਸ਼ਹੂਰ ਲੋਕਾਂ ਨੂੰ ਇਕੱਠਾ ਕਰਦਾ ਹੈ, 17 ਤੋਂ 28 ਮਈ, 2022 ਤੱਕ ਹੋਵੇਗਾ ਅਤੇ ਭਾਰਤੀ ਡੈਲੀਗੇਟਾਂ ਲਈ ਵੱਖ-ਵੱਖ ਸਮਾਗਮਾਂ ਅਤੇ ਉੱਚ-ਪੱਧਰੀ ਮੀਟਿੰਗਾਂ ਵਿੱਚ ਹਿੱਸਾ ਲੈਣ ਦਾ ਇੱਕ ਮੌਕਾ ਹੋਵੇਗਾ।
ਭਾਰਤੀ ਸਿਨੇਮਾ ਦੇ ਹੁਨਰ ਦਾ ਜਸ਼ਨ ਮਨਾਉਣ ਦੇ ਲਿਹਾਜ਼ ਨਾਲ ਇਸ ਸਾਲ ਦਾ ਤਿਉਹਾਰ ਖਾਸ ਹੈ ਕਿਉਂਕਿ ਮਾਰਚੇ ਡੂ ਫਿਲਮ (ਫਿਲਮ ਬਾਜ਼ਾਰ) ਵਿਖੇ ਇਸ ਸਾਲ ਭਾਰਤ ਦਾ ਪਹਿਲਾ ਅਧਿਕਾਰਤ 'ਕੰਟਰੀ ਆਵ੍ ਆਨਰ' ਹੈ। ਕਾਨ ਨੈਕਸਟ ਵਿਖੇ ਭਾਰਤ "ਕੰਟਰੀ ਆਵ੍ ਆਨਰ" ਵੀ ਹੈ, ਜਿੱਥੇ 5 ਨਵੇਂ ਸਟਾਰਟਅੱਪਾਂ ਨੂੰ ਆਡੀਓ-ਵਿਜ਼ੂਅਲ ਉਦਯੋਗ ਵਿੱਚ ਪਿਚ ਕਰਨ ਦਾ ਮੌਕਾ ਦਿੱਤਾ ਜਾਵੇਗਾ। ਐਨੀਮੇਸ਼ਨ ਡੇ ਨੈੱਟਵਰਕਿੰਗ ਵਿੱਚ ਦਸ ਪੇਸ਼ੇਵਰ ਹਿੱਸਾ ਲੈਣਗੇ। ਕਾਨ ਫਿਲਮ ਫੈਸਟੀਵਲ ਦੇ ਇਸ ਐਡੀਸ਼ਨ ਵਿੱਚ ਭਾਰਤ ਦੀ ਭਾਗੀਦਾਰੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸ਼੍ਰੀ ਆਰ ਮਾਧਵਨ ਦੁਆਰਾ ਨਿਰਮਿਤ ਫਿਲਮ "ਰਾਕੇਟਰੀ" ਦਾ ਵਿਸ਼ਵ ਪ੍ਰੀਮੀਅਰ 19 ਮਈ 2022 ਨੂੰ 'ਪਲਾਇਸ ਡੇਸ ਫੈਸਟੀਵਲਸ' ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
****
ਸੌਰਭ ਸਿੰਘ
(Release ID: 1826236)
Visitor Counter : 124